Punjab

Punjab Congress Protest: ਪੰਜਾਬ ਕਾਂਗਰਸ ਨੇ ਭਗਵੰਤ ਮਾਨ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ, ਰੋਜ਼ਾਨਾ ਮਜ਼ਦੂਰੀ ’ਚ ਵਾਧੇ ਦੀ ਮੰਗ 
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਤਿ-ਆਧੁਨਿਕ ਕਮਿਊਨਿਟੀ ਹੈਲਥ ਸੈਂਟਰ ਲੋਕਾਂ ਨੂੰ ਕੀਤਾ ਸਮਰਪਿਤ, ਸੰਗਰੂਰ ਦੇ 85 ਪਿੰਡ ਨੂੰ ਮਿਲੇਗਾ ਲਾਭ
Punjab Free Knee Surgery Scheme: ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 4,600 ਗੋਡਿਆਂ ਦੇ ਬਦਲਾਅ, ਕੈਸ਼ਲੈੱਸ ਸਰਜਰੀ ਨਾਲ ਹਜ਼ਾਰਾਂ ਲੋਕਾਂ ਦੀ ਤੁਰਨ-ਫਿਰਨ ਦੀ ਸਮਰੱਥਾ ਮੁੜ ਬਹਾਲ
Punjab Vidhan Sabha: ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਵਿਧਾਇਕ ਵੱਲੋਂ ਫੋਨ ਚਲਾਉਣ ’ਤੇ ਹੰਗਾਮਾ
Punjab Security Alert: ਪੰਜਾਬ ਨੇ ਸਰਹੱਦ ਦੇ ਪਿੱਛੇ ਖੜ੍ਹੀ ਕੀਤੀ ਗੁਪਤ ਦੀਵਾਰ, ਅਪਰਾਧਕ ਸਪਲਾਈ ਚੇਨਾਂ ਨੂੰ ਤੋੜਣ ਲਈ ਦੂਜੀ ਸੁਰੱਖਿਆ ਲਾਈਨ ਕੀਤੀ ਮਜ਼ਬੂਤ

Sirsa News: ਮੈਡੀਕਲ ਖੋਜਾਂ ਲਈ ਸਰੀਰ ਦਾਨ ਕਰਕੇ ਭਗਵਾਨ ਸਿੰਘ ਇੰਸਾਂ ਬਣੇ ਮਾਨਵਤਾ ਦੀ ਸੇਵਾ ਲਈ ਪ੍ਰੇਰਨਾਸਰੋਤ

ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ

Ravinder Sharma Picture
Published On

ਸਰਸਾ (ਸੁਨੀਲ ਵਰਮਾ)। ਸਿੱਖਿਆ ਵਿਭਾਗ ਪੰਜਾਬ ਤੋਂ ਸੇਵਾਮੁਕਤ ਤੇ ਡੇਰਾ ਸੱਚਾ ਸੌਦਾ ਦੇ ਅਣਥੱਕ ਸੇਵਾਦਾਰ, ਸ਼ਾਹ ਸਤਿਨਾਮ ਜੀ ਨਗਰ ਵਾਸੀ ਭਗਵਾਨ ਸਿੰਘ ਇੰਸਾਂ (87) ਬੁੱਧਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸੱਚਖੰਡ ਜਾ ਬਿਰਾਜੇ। ਉਹ ਪਿਛਲੇ ਕਰੀਬ 60 ਸਾਲਾਂ ਤੋਂ ਡੇਰਾ ਸੱਚਾ ਸੌਦਾ ਨਾਲ ਜੁੜੇ ਹੋਏ ਸਨ ਤੇ ਉਨ੍ਹਾਂ ਮੈਗਜ਼ੀਨ ‘ਸੱਚੀ ਸ਼ਿਕਸ਼ਾ’ ’ਚ ਲੰਮਾ ਸਮਾਂ ਸੇਵਾਵਾਂ ਦਿੱਤੀਆਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਅੰਤਿਮ ਇੱਛਾ ਨੂੰ ਪੂਰਾ ਕੀਤਾ।

Body-Donation
Sirsa News: ਮੈਡੀਕਲ ਖੋਜਾਂ ਲਈ ਸਰੀਰ ਦਾਨ ਕਰਕੇ ਭਗਵਾਨ ਸਿੰਘ ਇੰਸਾਂ ਬਣੇ ਮਾਨਵਤਾ ਦੀ ਸੇਵਾ ਲਈ ਪ੍ਰੇਰਨਾਸਰੋਤ

ਡੇਰਾ ਸੱਚਾ ਸੌਦਾ ਦੀ ਅਮਰ ਸੇਵਾ ਮੁਹਿੰਮ ਤਹਿਤ ਉਨ੍ਹਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜ ਕਾਰਜਾਂ ਲਈ ਉੱਤਰਾਖੰਡ ਦੇ ਦੇਹਰਾਦੂਨ ’ਚ ਸਥਿਤ ਸ਼੍ਰੀ ਗੁਰੂ ਰਾਮ ਰਾਏ ਮੈਡੀਕਲ ਕਾਲਜ ਐਂਡ ਇੰਦਰੇਸ਼ ਹਸਪਤਾਲ, ਦੇਹਰਾਦੂਨ ਨੂੰ ਦਾਨ ਕੀਤੀ ਗਈ। ਬੁੱਧਵਾਰ ਦੁਪਹਿਰ ਬਾਅਦ ਸ਼ਾਹ ਸਤਿਨਾਮ ਜੀ ਨਗਰ ਵਿੱਚੋਂ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜਾਈ ਐਂਬੂਲੈਂਸ ’ਚ ਰੱਖ ਕੇ ਅੰਤਿਮ ਯਾਤਰਾ ਕੱਢੀ ਗਈ, ਜੋ ਸ਼ਾਹ ਮਸਤਾਨਾ ਜੀ-ਸ਼ਾਹ ਸਤਿਨਾਮ ਜੀ ਧਾਮ, ਡੇਰਾ ਸੱਚਾ ਸੌਦਾ ਸਰਸਾ ਤੱਕ ਪਹੁੰਚੀ। ਇਸ ਦੌਰਾਨ ਐਂਬੂਲੈਂਸ ਨਾਲ ਚੱਲ ਰਹੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਮੈਂਬਰਾਂ, ਸਾਧ-ਸੰਗਤ ਤੇ ਪਰਿਵਾਰਕ ਮੈਂਬਰਾਂ ਨੇ ‘ਜਬ ਤੱਕ ਸੂਰਜ ਚੰਦ ਰਹੇਗਾ, ਸਰੀਰਦਾਨੀ ਭਗਵਾਨ ਸਿੰਘ ਇੰਸਾਂ ਤੇਰਾ ਨਾਮ ਰਹੇਗਾ’ ਤੇ ‘ਸਰੀਰਦਾਨੀ ਭਗਵਾਨ ਸਿੰਘ ਇੰਸਾਂ ਅਮਰ ਰਹੇਗਾ’ ਅਸਮਾਨ ਛੂਹਣ ਵਾਲੇ ਨਾਅਰਿਆਂ ਨਾਲ ਵਾਤਾਵਰਨ ਗੂੰਜ ਉੱਠਿਆ।

Read Also :  ਅਬੋਹਰ ’ਚ ਸੀਵਰੇਜ਼ ਬੰਦ, ਗਲੀਆਂ-ਬਾਜ਼ਾਰਾਂ ’ਚ ਬਣੇ ਹੜ੍ਹ ਵਰਗੇ ਹਾਲਾਤ!

ਅੰਤਿਮ ਯਾਤਰਾ ’ਚ ਸ਼ਾਹ ਸਤਿਨਾਮ ਜੀ ਨਗਰ, ਬਠਿੰਡਾ ਤੇ ਆਸ-ਪਾਸ ਦੇ ਖੇਤਰਾਂ ਤੋਂ ਵੱਡੀ ਗਿਣਤੀ ’ਚ ਸਾਧ-ਸੰਗਤ ਤੇ ਰਿਸ਼ਤੇਦਾਰ ਤੇ ਵੱਖ-ਵੱਖ ਰਾਜਾਂ ਦੇ ਸੱਚੇ ਨਿਮਰ ਸੇਵਾਦਾਰ ਸ਼ਾਮਲ ਹੋਏ। ਸੱਚਖੰਡਵਾਸੀ ਦੇ ਪੁੱਤਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ 14 ਅਕਤੂਬਰ 1967 ਨੂੰ ਨਾਮ ਸ਼ਬਦ ਲਿਆ ਸੀ ਤੇ ਉਦੋਂ ਤੋਂ ਲਗਾਤਾਰ ਡੇਰਾ ਸੱਚਾ ਸੌਦਾ ਨਾਲ ਜੁੜੇ ਰਹੇ। ਉਨ੍ਹਾਂ ਮੈਗਜ਼ੀਨ ‘ਸੱਚੀ ਸ਼ਿਕਸ਼ਾ’ ਦੇ ਨਾਲ-ਨਾਲ ਸੱਚੀ ਗ੍ਰੰਥ ਸੰਮਤੀ ਅਤੇ ਸੱਚੀ ਲੰਗਰ ਸੰਮਤੀ ’ਚ ਵੀ ਸੇਵਾ ਕੀਤੀ ਭਗਵਾਨ ਸਿੰਘ ਇੰਸਾਂ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟਲੀ ਖੁਰਦ ਦੇ ਵਾਸੀ ਸਨ ਤੇ ਮੌਜ਼ੂਦਾ ਸਮੇਂ ’ਚ ਸ਼ਾਹ ਸਤਿਨਾਮ ਜੀ ਨਗਰ ’ਚ ਰਹਿ ਰਹੇ ਸਨ। ਉਹ ਆਪਣੇ ਪਿੱਛੇ ਪੁੱਤਰ, ਪੋਤਰਿਆਂ ਸਮੇਤ ਭਰਿਆ ਪੂਰਾ ਪਰਿਵਾਰ ਛੱਡ ਗਏ ਹਨ। ਜਿਕਰਯੋਗ ਹੈ ਕਿ ਭਗਵਾਨ ਸਿੰਘ ਇੰਸਾਂ ਬਹੁਤ ਹੀ ਮਿਹਨਤੀ, ਲਗਨਸ਼ੀਲ, ਸਿੱਧੇ-ਸਾਦੇ, ਮਿਲਣਸਾਰ ਇਨਸਾਨ ਸਨ ਉਹ ਦੀਨ ਦੁਖੀਆਂ ਦੀ ਮੱਦਦ ਲਈ ਹਮੇਸ਼ਾ ਅੱਗੇ ਰਹਿੰਦੇ ਸਨ।

Sirsa-News

ਬੇਟਾ-ਬੇਟੀ ਬਰਾਬਰ ਦੀ ਮਿਸਾਲ ਬਣੀ ਅੰਤਿਮ ਵਿਦਾਈ

ਅੰਤਿਮ ਵਿਦਾਈ ਦੌਰਾਨ ਡੇਰਾ ਸੱਚਾ ਸੌਦਾ ਦੀ ਬੇਟਾ-ਬੇਟੀ ਇੱਕ ਬਰਾਬਰ ਮੁਹਿੰਮ ਦੀ ਝਲਕ ਦੇਖਣ ਨੂੰ ਮਿਲੀ। ਸੱਚਖੰਡਵਾਸੀ ਦੀ ਧੀ ਮਲਕੀਤ ਕੌਰ ਇੰਸਾਂ, ਨੂੰਹ ਜਤਿੰਦਰ ਪਾਲ ਕੌਰ ਇੰਸਾਂ, ਪੋਤੀ ਅਪਨੀਤ ਕੌਰ ਇੰਸਾਂ, ਮਨਪ੍ਰੀਤ ਕੌਰ ਇੰਸਾਂ ਤੇ ਪੁੱਤਰ ਬਲਜਿੰਦਰ ਸਿੰਘ ਇੰਸਾਂ ਨੇ ਮਿਲ ਕੇ ਅਰਥੀ ਨੂੰ ਮੋਢਾ ਦਿੱਤਾ, ਜਿਸ ਨਾਲ ਸਮਾਜ ਨੂੰ ਸਮਾਨਤਾ ਦਾ ਸੁਨੇਹਾ ਮਿਲਿਆ। 

About The Author

Ad Ad Ad

Latest News

Related Posts