Punjab
Blood Donation Camp: ਸੱਤ ਸਮੁੰਦਰੋਂ ਪਾਰ ਵੀ ਇਨਸਾਨੀਅਤ ਦੀ ਗੂੰਜ, ਅਮਰੀਕਾ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਖੂਨਦਾਨ ਕੈਂਪ
ਕੈਲੀਫੋਰਨੀਆ ਬਲੱਡ ਸੈਂਟਰ ਦੀ ਟੀਮ ਨੂੰ ਸੌਂਪਿਆ 33 ਯੂਨਿਟ ਖੂਨਦਾਨ
ਕੈਲੀਫੋਰਨੀਆ (ਸੱਚ ਕਹੂੰ ਨਿਊਜ਼)। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਯੂਐਸਏ ਕੈਲੀਫੋਰਨੀਆ ਦੀ ਸਾਧ-ਸੰਗਤ ਵੱਲੋਂ 29 ਅਪਰੈਲ ਜਾਮ-ਏ-ਇੰਸਾਂ ਦੇ ਸ਼ੁਭ ਦਿਹਾੜੇ ਦੇ ਮੌਕੇ ’ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੀ ਅਗਵਾਈ ’ਚ ਐਮਐਸਜੀ ਆਸ਼ਰਮ ਕੈਲੀਫੋਰਨੀਆ ਯੂਐਸਏ ਵਿਖੇ ਖੂਨਦਾਨ ਕੈਂਪ ਲਾਇਆ ਗਿਆ। ਜਿਸ ’ਚ ਸੈਂਟਰ ਕੈਲੀਫੋਰਨੀਆ ਬਲੱਡ ਸੈਂਟਰ ਦੀ ਟੀਮ ਵੱਲੋਂ 33 ਯੂਨਿਟ ਖੂਨਦਾਨ ਇਕੱਠਾ ਕੀਤਾ ਗਿਆ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਕੈਲੀਫੋਰਨੀਆ ਯੂਐਸਏ ਦੇ ਸੱਚੇ ਨਿਮਰ ਸੇਵਾਦਾਰ ਅਮਨਦੀਪ ਕੁਮਾਰ ਇੰਸਾਂ ਨੇ ਦੱਸਿਆ ਕਿ 29 ਅਪਰੈਲ ਜਾਮ-ਏ-ਇੰਸਾਂ ਦੇ ਦਿਹਾੜੇ ’ਤੇ ਕੈਲੀਫੋਰਨੀਆ ਦੀ ਸਾਧ-ਸੰਗਤ ਨੇ ਇੱਕ ਵਿਸ਼ਾਲ ਬਲੱਡ ਕੈਂਪ ਲਾਇਆ।
Read Also : Middle East Oil Crisis: ਕੱਚੇ ਤੇਲ ਦੀਆਂ ਕੀਮਤਾਂ ’ਚ ਰਿਕਾਰਡ ਉਛਾਲ, ਜਾਣੋ
ਜਿਸ ’ਚ ਡੇਰਾ ਸੱਚਾ ਸੌਦਾ ਕੈਲੀਫੋਰਨੀਆ ਦੀ ਸਾਧ-ਸੰਗਤ ਨੇ ਵੱਧ-ਚੜ ਕੇ ਹਿੱਸਾ ਲਿਆ ਤੇ ਕੈਂਪ ਨੂੰ ਕਾਮਯਾਬ ਬਣਾਇਆ। ਜਿਸ ’ਚ ਸੈਂਟਰ ਕੈਲੀਫੋਰਨੀਆ ਬਲੱਡ ਸੈਂਟਰ ਦੀ ਟੀਮ ਵੱਲੋਂ 33 ਯੂਨਿਟ ਖੂਨਦਾਨ ਇਕੱਠਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੂਜਨੀਕ ਗੁਰੂ ਜੀ ਪਾਵਨ ਪ੍ਰੇਰਨਾ ਸਦਕਾ ਸਾਧ-ਸੰਗਤ ਵਿਦੇਸ਼ਾਂ ’ਚ ਵੀ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਮਾਨਵਤਾ ਭਲਾਈ ਦੇ ਕਾਰਜ ਸਮੇਂ-ਸਮੇਂ ’ਤੇ ਕਰਦੀ ਰਹਿੰਦੀ ਹੈ ਤੇ ਵਿਦੇਸ਼ਾਂ ’ਚ ਵੀ ਡੇਰਾ ਸੱਚਾ ਸੌਦਾ ਦਾ ਨਾਂਅ ਰੌਸ਼ਨ ਹੋ ਰਿਹਾ ਹੈ।




ਅਮਨਦੀਪ ਇੰਸਾਂ ਨੇ ਦੱਸਿਆ ਕਿ ਜਦੋਂ ਵੀ ਸੇਵਾਦਾਰਾਂ ਦੀ ਮਾਨਵਤਾ ਭਲਾਈ ਸੇਵਾ ਸਬੰਧੀ ਕੋਈ ਮੌਕਾ ਮਿਲਦਾ ਹੈ ਤਾਂ ਉਹ ਸਥਾਨਕ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕਰਦੇ ਹਨ ਤੇ ਇਨਸਾਨੀਅਤ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਇਸ ਮੌਕੇ ’ਤੇ ਸੱਚੇ ਨਿਮਰ ਸੇਵਾਦਾਰ ਕਰਮਦੀਪ ਇੰਸਾਂ, ਜਸਪਾਲ ਇੰਸਾਂ ਤੇ 15 ਮੈਂਬਰ ਪ੍ਰਦੀਪ ਇੰਸਾਂ, ਰੁਪਿੰਦਰ ਇੰਸਾਂ, ਰਮਨ ਇੰਸਾਂ, ਬ੍ਰਿਜ ਪਾਲ ਇੰਸਾਂ ਤੇ ਸੱਚੇ ਨਿਮਰ ਸੇਵਾਦਾਰ ਭੈਣ ਸ਼ਵਾਤੀ ਇੰਸਾਂ, 15 ਮੈਂਬਰ ਭੈਣ ਕਰਮਦੀਪ ਇੰਸਾਂ, ਅਰੁਣਦੀਪ ਇੰਸਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਸਾਧ-ਸੰਗਤ ਹਾਜ਼ਰ ਸੀ। Blood Donation Camp USA
About The Author