Punjab
Sunam News: ਸ਼ਾਂਤੀ ਪੂਰਵਕ ਚੱਲ ਰਿਹੈ ਵੋਟਾਂ ਦਾ ਕੰਮ : ਡੀਐਸਪੀ ਖੈਹਰਾ
ਲੋਕ ਬਿਨਾਂ ਕਿਸੇ ਡਰ ਤੋਂ ਵੋਟ ਦਾ ਇਸਤਮਾਲ ਕਰਨ : ਡੀਐੱਸਪੀ ਖੈਹਰਾ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸੁਨਾਮ ਨਗਰ ਕੌਂਸਲ ਵੋਟਾਂ ਪੂਰੇ ਉਤਸ਼ਾਹ ਨਾਲ ਪਾਈਆਂ ਜਾ ਰਹੀਆਂ ਹਨ। ਇਸ ਮੌਕੇ ਪੁਲਿਸ ਵੱਲੋਂ ਵੱਖ-ਵੱਖ ਹਰ ਇੱਕ ਬੂਥ ਉੱਪਰ ਬੜੇ ਸੁਚੱਜੇ ਢੰਗ ਨਾਲ ਪੁਲਿਸ ਵੱਲੋਂ ਪੂਰੀ ਮੁਸਤੇਦੀ ਨਾਲ ਨਿਗਰਾਨੀ ਰੱਖਦੇ ਹੋਏ ਵੋਟਾਂ ਪਵਾਈਆਂ ਜਾ ਰਹੀਆਂ। ਇਸ ਮੌਕੇ ਡੀਐੱਸਪੀ ਸੁਨਾਮ ਹਰਵਿੰਦਰ ਸਿੰਘ ਖੈਹਰਾ ਵੱਲੋਂ ਵੱਖ-ਵੱਖ ਬੂਥਾਂ ਦਾ ਦੌਰਾ ਕਰਨ ਮੌਕੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਗਰ ਕੌਂਸਲ ਚੋਣਾਂ ਬੜੇ ਹੀ ਸ਼ਾਂਤ ਪੂਰਵਕ ਤਰੀਕੇ ਪਵਾਈਆਂ ਜਾ ਰਹੀਆਂ ਹਨ, ਕਿਤੇ ਵੀ ਕੋਈ ਘਟਨਾ ਨਹੀਂ ਹੋਈ ਅਤੇ ਨਾ ਹੀ ਹੋਣ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਪੂਰੀ ਨਿਗਰਾਨੀ ਨਾਲ ਇਹ ਚੋਣਾਂ ਕਰਵਾਈਆਂ ਜਾ ਰਹੀਆਂ ਹਨ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਕਿਸੇ ਤਰ੍ਹਾਂ ਦਾ ਦੀ ਗੜਬੜ ਲਈ ਕਰਨ ਨਹੀਂ ਦਿੱਤੀ ਜਾਵੇਗੀ, ਜਿਸ ਲਈ ਪੁਲਿਸ ਪੂਰੀ ਮੁਸਤੈਦ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਬਾਹਰ ਵੀ ਵੱਖ-ਵੱਖ ਰੋੜਾਂ ਉੱਪਰ ਨਾਕੇ ਲਾ ਕੇ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਜੋ ਕੋਈ ਬਾਹਰੋਂ ਵੀ ਕੋਈ ਸ਼ਰਾਰਤੀ ਅਨਸਰ ਸ਼ਹਿਰ ’ਚ ਐਂਟਰ ਨਾ ਹੋ ਸਕੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਿਨਾਂ ਕਿਸੇ ਡਰ ਤੋਂ ਲੋਕ ਆਪਣੇ ਵੋਟ ਦੀ ਜ਼ਰੂਰ ਵਰਤੋਂ ਕਰਨ। ਉਨ੍ਹਾਂ ਦੀ ਰੱਖਿਆ ਕਰਨੀ ਸਾਡਾ ਫਰਜ਼ ਹੈ ਤੇ ਉਹ ਪੁਲਿਸ ਬਾਖੂਬੀ ਨਿਭਾ ਰਹੀ ਹੈ।
Read Also : ਪੂਜਨੀਕ ਗੁਰੂ ਜੀ ਸਰਸਾ ਪਧਾਰੇ, ਸਾਧ-ਸੰਗਤ ’ਚ ਖੁਸ਼ੀ ਦੀ ਲਹਿਰ
About The Author