RCB vs GT: IPL ਦਾ ਪਹਿਲਾ ਕੁਆਲੀਫਾਇਰ ਅੱਜ, ਬੰਗਲੁਰੂ ਤੇ ਗੁਜਰਾਤ ਵਿਚਕਾਰ ਮੁਕਾਬਲਾ, ਮੀਂਹ ਦੀ ਵੀ ਸੰਭਾਵਨਾ

ਜਿੱਤਣ ਵਾਲੀ ਟੀਮ ਪਹੁੰਚੇਗੀ ਸਿੱਧੀ ਫਾਈਨਲ ’ਚ

Khushdeep Singh Picture
Published On

RCB vs GT: ਸਪੋਰਟਸ ਡੈਸਕ। ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਤੇ ਗੁਜਰਾਤ ਟਾਈਟਨਜ਼ (ਜੀਟੀ) ਮੰਗਲਵਾਰ ੍ਤ ਆਈਪੀਐਲ 2026 ਦੇ ਕੁਆਲੀਫਾਇਰ 1 ’ਚ ਇੱਕ-ਦੂਜੇ ਦਾ ਸਾਹਮਣਾ ਕਰਨਗੇ। ਇਹ ਮੈਚ ਧਰਮਸ਼ਾਲਾ ’ਚ ਖੇਡਿਆ ਜਾਵੇਗਾ। ਜਿੱਤਣ ਵਾਲੀ ਟੀਮ ਸਿੱਧੇ ਫਾਈਨਲ ’ਚ ਪਹੁੰਚੇਗੀ। ਹਾਲਾਂਕਿ, ਮੀਂਹ ਪੈਣ ਦੀ ਵੀ 80 ਫੀਸਦੀ ਸੰਪਾਵਨਾ ਹੈ। ਇਸ ਮੈਚ ਨੂੰ ਜਿੱਤਣ ਵਾਲੀ ਟੀਮ ਦੇ ਚੈਂਪੀਅਨ ਬਣਨ ਦੀ ਸੰਭਾਵਨਾ ਜ਼ਿਆਦਾ ਹੈ, ਕਿਉਂਕਿ 2011 ’ਚ ਪਲੇਆਫ ਪ੍ਰਣਾਲੀ ਸ਼ੁਰੂ ਹੋਣ ਤੋਂ ਬਾਅਦ, 15 ’ਚੋਂ 12 ਫਾਈਨਲ ਕੁਆਲੀਫਾਇਰ 1 ਜਿੱਤਣ ਵਾਲੀਆਂ ਟੀਮਾਂ ਨੇ ਆਪਣੇ ਨਾਂਅ ਕੀਤੇ ਹਨ।

ਰਿਕਾਰਡ 4-4 ਨਾਲ ਬਰਾਬਰ ਹਨ, ਦੋਵਾਂ ਕੋਲ ਅੱਗੇ ਵਧਣ ਦਾ ਮੌਕਾ | RCB vs GT

ਬੰਗਲੌਰ ਤੇ ਗੁਜਰਾਤ ਦੇ ਆਹਮੋ-ਸਾਹਮਣੇ ਰਿਕਾਰਡ ਹਨ। ਹੁਣ ਤੱਕ 8 ਆਈਪੀਐਲ ਮੈਚ ਉਨ੍ਹਾਂ ਵਿਚਕਾਰ ਖੇਡੇ ਗਏ ਹਨ, ਜਿਨ੍ਹਾਂ ’ਚੋਂ ਬੈਂਗਲੁਰੂ ਨੇ ਇਨ੍ਹਾਂ ’ਚੋਂ ਚਾਰ ਮੈਚ ਜਿੱਤੇ ਹਨ ਤੇ ਗੁਜਰਾਤ ਨੇ ਚਾਰ ਜਿੱਤੇ ਹਨ। ਕੋਈ ਵੀ ਮੈਚ ਟਾਈ ਜਾਂ ਡਰਾਅ ਨਹੀਂ ਹੋਇਆ ਹੈ। ਇਸ ਸੀਜ਼ਨ ’ਚ, ਦੋਵੇਂ ਟੀਮਾਂ ਦੋ ਵਾਰ ਇੱਕ ਦੂਜੇ ਦਾ ਸਾਹਮਣਾ ਕਰ ਚੁੱਕੀਆਂ ਹਨ, ਇੱਕ-ਇੱਕ ਜਿੱਤ ਨਾਲ। ਗੁਜਰਾਤ ਨੇ ਆਖਰੀ ਮੈਚ ਚਾਰ ਵਿਕਟਾਂ ਨਾਲ ਆਪਣੇ ਨਾਂਅ ਕੀਤਾ ਸੀ, ਜਦੋਂ ਕਿ ਬੰਗਲੌਰ ਨੇ ਪਿਛਲਾ ਮੈਚ ਪੰਜ ਵਿਕਟਾਂ ਨਾਲ ਆਪਣੇ ਨਾਂਅ ਕੀਤਾ ਹੈ।

Read Also : CNG Price Today: ਹੁਣ ਸੀਐਨਜੀ ਦੀ ਕੀਮਤ ਵਧੀ, ਜਾਣੋ ਕੀ ਹੋਇਆ ਮੌਕੇ ਦਾ ਭਾਅ

ਕੋਹਲੀ ਆਰਸੀਬੀ ਦੇ ਟਾਪ ਸਕੋਰਰ, 4 ਅਰਧਸੈਂਕੜੇ ਜੜ ਚੁੱਕੇ

ਕਪਤਾਨ ਰਜਤ ਪਾਟੀਦਾਰ ਦੀ ਅਗਵਾਈ ਹੇਠ, ਬੰਗਲੁਰੂ ਨੇ ਇਸ ਸੀਜ਼ਨ ’ਚ ਆਪਣੀ ਹਮਲਾਵਰ ਬੱਲੇਬਾਜ਼ੀ ਦੀ ਬਦੌਲਤ 8 ਵਾਰ 200 ਦੌੜਾਂ ਦਾ ਅੰਕੜਾ ਪਾਰ ਕੀਤਾ ਹੈ। ਵਿਰਾਟ ਕੋਹਲੀ ਟੀਮ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ, ਜ਼ਿਨ੍ਹਾਂ ਇੱਕ ਸੈਂਕੜਾ ਤੇ ਚਾਰ ਅਰਧ ਸੈਂਕੜੇ ਲਾ ਕੇ 557 ਦੌੜਾਂ ਬਣਾਈਆਂ ਹਨ। ਕੋਹਲੀ ਤੋਂ ਇਲਾਵਾ, ਪਡੀਕਲ ਨੇ 3 ਅਰਧਸੈਂਕੜੇ ਜੜੇ ਹਨ, ਤੇ ਕਪਤਾਨ ਪਾਟੀਦਾਰ ਨੇ ਚਾਰ ਅਰਧ ਸੈਂਕੜੇ ਲਾਏ ਹਨ। ਵੈਂਕਟੇਸ਼ ਅਈਅਰ ਨੇ ਧਰਮਸ਼ਾਲਾ ’ਚ ਪੰਜਾਬ ਖਿਲਾਫ ਅਜੇਤੂ 73 ਦੌੜਾਂ ਨਾਲ ਟੀਮ ਨੂੰ ਜਿੱਤ ਦਿਵਾਈ। ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਤੇ ਭੁਵਨੇਸ਼ਵਰ ਕੁਮਾਰ ਦੀ ਗੇਂਦਬਾਜ਼ੀ ਜੋੜੀ ਨੇ ਤਾਕਤ ਦਿੱਤੀ ਹੈ। ਜਿਸ ’ਚ ਭੁਵੀ ਟੀਮ ਦੇ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਵੀ ਹਨ।

ਮੈਚ ਦੇ 4 ਵੱਡੇ ਮੈਚ-ਅੱਪ | RCB vs GT
  • ਕੋਹਲੀ ਬਨਾਮ ਰਬਾਡਾ : ਉਛਾਲ ਭਰੀ ਧਰਮਸ਼ਾਲਾ ਪਿੱਚ ’ਤੇ ਕੋਹਲੀ ਤੇ ਰਬਾਡਾ ਵਿਚਕਾਰ ਮੁਕਾਬਲਾ ਮਹੱਤਵਪੂਰਨ ਹੋਵੇਗਾ। ਇਹ ਵੇਖਣਾ ਬਾਕੀ ਹੈ ਕਿ ਕੋਹਲੀ ਪਾਵਰਪਲੇ ’ਚ ਰਬਾਡਾ ਦਾ ਕਿਵੇਂ ਮੁਕਾਬਲਾ ਕਰਦੇ ਹਨ। ਰਬਾਡਾ ਨੇ ਵਿਰਾਟ ਨੂੰ 4 ਵਾਰ ਆਊਟ ਕੀਤਾ ਹੈ।
  • ਸਾਲਟ ਬਨਾਮ ਸਿਰਾਜ : ਫਿਲ ਸਾਲਟ, ਜੋ ਸੱਟ ਤੋਂ ਠੀਕ ਹੋ ਕੇ ਵਾਪਸ ਪਰਤੇ ਹਨ, ਬੰਗਲੁਰੂ ਦੀ ਬੱਲੇਬਾਜ਼ੀ ਲਾਈਨ-ਅੱਪ ਨੂੰ ਮਜ਼ਬੂਤ ਕਰਨਗੇ। ਉਨ੍ਹਾਂ ਦਾ ਸਾਹਮਣਾ ਮੁਹੰਮਦ ਸਿਰਾਜ ਨਾਲ ਹੋਵੇਗਾ, ਜਿਸਨੇ ਉਸਨੂੰ 2 ਵਾਰ ਆਊਟ ਕੀਤਾ ਹੈ।
  • ਗਿੱਲ ਬਨਾਮ ਭੁਵਨੇਸ਼ਵਰ : ਭੁਵਨੇਸ਼ਵਰ ਕੁਮਾਰ ਸ਼ੁਭਮਨ ਗਿੱਲ ਨੂੰ ਆਪਣੀ ਸਵਿੰਗ ਨਾਲ ਪਰਖਣਗੇ। ਉਸਨੇ ਗਿੱਲ ਨੂੰ 5 ਵਾਰ ਆਊਟ ਕੀਤਾ ਹੈ।
  • ਰਾਸ਼ਿਦ ਬਨਾਮ ਪਾਟੀਦਾਰ : ਆਰਸੀਬੀ ਦੇ ਕਪਤਾਨ ਰਜਤ ਪਾਟੀਦਾਰ ਸਪਿਨਰਾਂ ਵਿਰੁੱਧ ਖੇਡਣ ’ਚ ਮਾਹਿਰ ਹਨ, ਪਰ ਉਨ੍ਹਾਂ ਦਾ ਸਾਹਮਣਾ ਰਾਸ਼ਿਦ ਖਾਨ ਨਾਲ ਹੋਵੇਗਾ। ਰਾਸ਼ਿਦ ਨੇ ਇਸ ਸੀਜ਼ਨ ’ਚ 19 ਵਿਕਟਾਂ ਲਈਆਂ ਹਨ।
ਮੌਸਮ ਤੇ ਪਿੱਚ ਰਿਪੋਰਟ | RCB vs GT
6 ’ਚੋਂ 5 ਪਾਰੀਆਂ ’ਚ 200+ ਦਾ ਸਕੋਰ

ਐਚਪੀਸੀਏ ਮੈਦਾਨ ਨੇ ਇਸ ਸਾਲ ਬਹੁਤ ਦੌੜਾਂ ਵੇਖੀਆਂ ਹਨ। ਇੱਥੇ ਖੇਡੇ ਗਏ ਤਿੰਨ ਮੈਚਾਂ ’ਚ ਛੇ ਵਿੱਚੋਂ ਪੰਜ ਪਾਰੀਆਂ ਨੇ 200 ਜਾਂ ਇਸ ਤੋਂ ਵੱਧ ਸਕੋਰ ਬਣਾਏ ਹਨ। ਤਿੰਨੋਂ ਮੈਚਾਂ ’ਚ, ਟਾਸ ਜਿੱਤਣ ਵਾਲੀ ਟੀਮ ਨੇ ਪਹਿਲਾਂ ਗੇਂਦਬਾਜ਼ੀ ਕੀਤੀ ਤੇ ਟੀਚੇ ਦਾ ਪਿੱਛਾ ਕੀਤਾ। ਮੰਗਲਵਾਰ ਨੂੰ ਧਰਮਸ਼ਾਲਾ ’ਚ ਮੀਂਹ ਪੈਣ ਦੀ 80 ਫੀਸਦੀ ਸੰਭਾਵਨਾ ਹੈ। ਜੇਕਰ ਕੁਆਲੀਫਾਇਰ 1 ਮੀਂਹ ਨਾਲ ਖਤਮ ਹੋ ਜਾਂਦਾ ਹੈ, ਤਾਂ ਆਰਸੀਬੀ ਬਿਨਾਂ ਖੇਡੇ ਫਾਈਨਲ ’ਚ ਪਹੁੰਚ ਜਾਵੇਗੀ, ਕਿਉਂਕਿ ਉਹ ਲੀਗ ਪੜਾਅ ਤੋਂ ਬਾਅਦ ਅੰਕ ਸੂਚੀ ’ਚ ਸਿਖਰ ’ਤੇ ਸਨ।

ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ-11

ਬੈਂਗਲੁਰੂ : ਵਿਰਾਟ ਕੋਹਲੀ, ਦੇਵਦੱਤ ਪਡੀਕਲ, ਰਜਤ ਪਾਟੀਦਾਰ (ਕਪਤਾਨ), ਟਿਮ ਡੇਵਿਡ, ਵੈਂਕਟੇਸ਼ ਅਈਅਰ, ਜਿਤੇਸ਼ ਸ਼ਰਮਾ (ਵਿਕਟਕੀਪਰ), ਕਰੁਣਾਲ ਪੰਡਯਾ, ਭੁਵਨੇਸ਼ਵਰ ਕੁਮਾਰ, ਰਸੀਖ ਸਲਾਮ, ਸੁਯਸ਼ ਸ਼ਰਮਾ, ਜੋਸ਼ ਹੇਜ਼ਲਵੁੱਡ ਤੇ ਫਿਲ ਸਾਲਟ।

ਗੁਜਰਾਤ : ਸ਼ੁਭਮਨ ਗਿੱਲ (ਕਪਤਾਨ), ਸਾਈ ਸੁਦਰਸ਼ਨ, ਜੋਸ ਬਟਲਰ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਨਿਸ਼ਾਂਤ ਸਿੰਧੂ, ਜੇਸਨ ਹੋਲਡਰ, ਰਾਸ਼ਿਦ ਖਾਨ, ਰਾਹੁਲ ਤਿਵਾਤੀਆ, ਅਰਸ਼ਦ ਖਾਨ, ਕਾਗਿਸੋ ਰਬਾਦਾ, ਮੁਹੰਮਦ ਸਿਰਾਜ ਤੇ ਪ੍ਰਸਿੱਧ ਕ੍ਰਿਸ਼ਨਾ।

About The Author

Related Posts