WTC Final : ਅਸਟਰੇਲੀਆ ਨੂੰ 296 ਦੌੜਾਂ ਦੀ ਲੀੜ, 6 ਵਿਕਟਾਂ ਬਾਕੀ

India Vs Australia WTC Final

ਲੰਡਨ (ਏਜੰਸੀ)। ਵਿਸ਼ਵ ਟੈਸਟ (India Vs Australia WTC Final) ਚੈਂਪੀਅਨਸ਼ਿਪ ਦਾ ਫਾਈਨਲ ਇੰਗਲੈਂਡ ਦੇ ਓਵਲ ਮੈਦਾਨ ’ਤੇ ਖੇਡਿਆ ਜਾ ਰਿਹਾ ਹੈ। ਮੈਚ ਦੇ ਤੀਜੇ ਦਿਨ ਵੀ ਅਸਟਰੇਲੀਆ ਅੱਗੇ ਹੈ, ਟੀਮ ਨੇ ਦਿਨ ਦੀ ਖੇਡ ਖਤਮ ਹੋਣ ਤੱਕ 296 ਦੌੜਾਂ ਦੀ ਲੀੜ ਬਣਾ ਲਈ ਹੈ। ਮਾਰਨਸ ਲਾਬੂਸ਼ੇਨ ਅਤੇ ਕੈਮਰਨ ਗ੍ਰੀਨ ਨਾਬਾਦ ਰਹੇ, ਟੀਮ ਦੀਆਂ ਅਜੇ 6 ਵਿਕਟਾਂ ਬਾਕੀ ਹਨ। ਸ਼ੁੱਕਰਵਾਰ ਨੂੰ ਅਸਟਰੇਲੀਆਈ ਟੀਮ ਨੇ ਦੂਜੀ ਪਾਰੀ ’ਚ ਚਾਰ ਵਿਕਟਾਂ ’ਤੇ 123 ਦੌੜਾਂ ਬਣਾਈਆਂ। ਲਾਬੂਸ਼ੇਨ 41 ਅਤੇ ਗ੍ਰੀਨ 7 ਦੌੜਾਂ ਚੌਥੇ ਦਿਨ ਅਸਟਰੇਲੀਆ ਦੀ ਪਾਰੀ ਨੂੰ ਅੱਗੇ ਵਧਾਉਣਗੇ। ਅੱਜ ਮੈਚ ਦੇ ਚੌਥੇ ਦਿਨ ਦਾ ਖੇਡ ਦੁਪਹਿਰ 3 ਵਜੇ ਸ਼ੁਰੂ ਹੋਵੇਗਾ। ਮੌਸਮ ਵਿਭਾਗ ਮੁਤਾਬਕ ਲੰਡਨ ’ਚ ਅੱਜ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ, ਦਿਨ ਭਰ ਧੁੱਪ ਰਹੇਗੀ।

ਹੁਣ ਪੁਆਇੰਟ ਰਾਹੀਂ ਜਾਣੋਂ ਤੀਜੇ ਦਿਨ ਕੀ ਹੋਇਆ | India Vs Australia WTC Final

ਰਹਾਣੇ-ਠਾਕੁਰ ਨੇ ਫਾਲੋਆਨ ਤੋਂ ਬਚਾਇਆ : ਭਾਰਤ ਦੀ ਪਹਿਲੀ ਪਾਰੀ ’ਚ ਅਜਿੰਕਿਆ ਰਹਾਣੇ (89 ਦੌੜਾਂ) ਅਤੇ ਸ਼ਾਰਦੁਲ ਠਾਕੁਰ (51) ਨੇ ਅਰਧ ਸੈਂਕੜੇ ਖੇਡ ਕੇ ਭਾਰਤ ਨੂੰ ਫਾਲੋਆਨ ਤੋਂ ਬਚਾਇਆ। ਦੋਵਾਂ ਵਿਚਕਾਰ 7ਵੀਂ ਵਿਕਟ ਲਈ 109 ਦੌੜਾਂ ਦੀ ਸਾਂਝੇਦਾਰੀ ਹੋਈ। ਪਹਿਲੇ ਸੈਸ਼ਨ ’ਚ ਕਿਸਮਤ ਨੇ ਵੀ ਭਾਰਤ ਦਾ ਸਾਥ ਦਿੱਤਾ ਅਤੇ ਬੱਲੇਬਾਜ਼ਾਂ ਨੂੰ 4 ਜੀਵਨਦਾਨ ਮਿਲੇ।

ਸਮਿਥ-ਲਾਬੂਸ਼ੇਨ ਨੇ 62 ਦੌੜਾਂ ਜੋੜੀਆਂ : 24 ਦੌੜਾਂ ’ਤੇ ਸਲਾਮੀ ਬੱਲੇਬਾਜ਼ਾਂ ਦੀਆਂ ਵਿਕਟਾਂ ਗੁਆਉਣ ਤੋਂ ਬਾਅਦ ਮਾਰਨਸ ਲਾਬੂਸ਼ੇਨ ਅਤੇ ਸਟੀਵ ਸਮਿਥ ਨੇ ਤੀਜੇ ਵਿਕਟ ਲਈ 96 ਗੇਂਦਾਂ ’ਤੇ 62 ਦੌੜਾਂ ਦੀ ਸਾਂਝੇਦਾਰੀ ਕਰਕੇ ਪਾਰੀ ਨੂੰ ਅੱਗੇ ਵਧਾਇਆ। ਇਸ ਸਾਂਝੇਦਾਰੀ ਨੂੰ ਰਵਿੰਦਰ ਜਡੇਜਾ ਨੇ ਸਮਿਥ ਨੂੰ ਆਊਟ ਕਰਕੇ ਤੋੜਿਆ।

ਜਡੇਜਾ ਨੇ ਲਏ ਸੈਂਕੜੇ ਵਾਲੇ ਵੀਰਾਂ ਦੀਆਂ ਵਿਕਟਾਂ : ਟੀਮ ਨੇ 24 ਦੌੜਾਂ ’ਤੇ ਸਲਾਮੀ ਬੱਲੇਬਾਜ਼ਾਂ (ਖਵਾਜਾ 13 ਦੌੜਾਂ ਅਤੇ ਵਾਰਨਰ 1 ਦੌੜਾਂ) ਦੀਆਂ ਵਿਕਟਾਂ ਗੁਆ ਦਿੱਤੀਆਂ, ਪਰ ਇੱਥੇ ਸਟੀਵ ਸਮਿਥ ਅਤੇ ਮਾਰਨਸ ਲੈਬੁਸ਼ਗਨ ਨੇ ਟੀਮ ਦੇ ਸਕੋਰ ਨੂੰ 100 ਦੇ ਨੇੜੇ ਪਹੁੰਚਾਇਆ। ਫਿਰ ਗੇਂਦਬਾਜ਼ੀ ਕਰਨ ਆਏ ਜਡੇਜਾ ਨੇ ਸਮਿਥ ਨੂੰ 34 ਦੌੜਾਂ ਦੇ ਸਕੋਰ ’ਤੇ ਵਾਕ ਕਰਵਾਇਆ। ਟ੍ਰੈਵਿਸ ਹੈੱਡ (18 ਦੌੜਾਂ) ਵੀ ਜੱਡੂ ਦਾ ਸ਼ਿਕਾਰ ਬਣੇ। ਇਨ੍ਹਾਂ ਦੋਵਾਂ ਨੇ ਪਿਛਲੀਆਂ ਪਾਰੀਆਂ ’ਚ ਸੈਂਕੜੇ ਲਗਾਏ ਸਨ।

ਇਹ ਵੀ ਪੜ੍ਹੋ : ਭਾਰਤ ਵਿੱਚ ਘਟਦੇ ਗਰੀਬੀ ਦਰ ਦੇ ਅੰਕੜੇ