Punjab
Iran US Israel War: ਈਰਾਨ ’ਤੇ ਹਾਈਪਰਸੋਨਿਕ ਮਿਜ਼ਾਈਲਾਂ ਨਾਲ ਹਮਲਾ ਕਰ ਸਕਦਾ ਹੈ ਅਮਰੀਕਾ, ਟਰੰਪ ਨੇ ਫੌਜ ਨੂੰ ਪਲਾਨ ਦੱਸਿਆ
ਬਾਕੀ ਬਚੇ ਹੋਈ ਈਰਾਨੀ ਨੇਤਾ ਨਿਸ਼ਾਨੇ ’ਤੇ
ਤਹਿਰਾਨ (ਏਜੰਸੀ)। ਅਮਰੀਕਾ ਪਹਿਲੀ ਵਾਰ ਈਰਾਨ ਵਿਰੁੱਧ ਹਾਈਪਰਸੋਨਿਕ ਮਿਜਾਈਲਾਂ ਦੀ ਵਰਤੋਂ ਕਰ ਸਕਦਾ ਹੈ। ਯੂਐਸ ਸੈਂਟਰਲ ਕਮਾਂਡ (ਸੈਂਟਕਾਮ) ਦੇ ਕਮਾਂਡਰ ਨੇ ਰਾਸ਼ਟਰਪਤੀ ਟਰੰਪ ਨੂੰ ਈਰਾਨ ਵਿਰੁੱਧ ਸੰਭਾਵੀ ਹਮਲੇ ਦੇ ਵਿਕਲਪਾਂ ਬਾਰੇ ਜਾਣਕਾਰੀ ਦਿੱਤੀ ਹੈ। ਜਾਣਕਾਰੀ ਮੁਤਾਬਕ, ਐਡਮਿਰਲ ਬ੍ਰੈਡ ਕੂਪਰ ਨੇ ਵ੍ਹਾਈਟ ਹਾਊਸ ਸਿਚੁਏਸਨ ਰੂਮ ’ਚ ਟਰੰਪ ਨਾਲ ਮੁਲਾਕਾਤ ਦੌਰਾਨ ਇਹ ਵਿਕਲਪ ਪੇਸ਼ ਕੀਤੇ। ਇਸ ’ਚ ਕਿਹਾ ਗਿਆ ਹੈ ਕਿ ਜੇਕਰ ਟਰੰਪ ਦੋਵਾਰਾ ਹਮਲਾ ਕਰਨ ਦਾ ਫੈਸਲਾ ਕਰਦੇ ਹਨ, ਤਾਂ ਇੱਕ ‘ਛੋਟਾ ਪਰ ਬਹੁਤ ਸ਼ਕਤੀਸ਼ਾਲੀ ਹਮਲਾ’ ਕੀਤਾ ਜਾ ਸਕਦਾ ਹੈ। ਜਾਣਕਾਰੀ ਅਨੁਸਾਰ, ਇਹ ਹਮਲਾ ਈਰਾਨ ਦੀਆਂ ਬਾਕੀ ਫੌਜੀ ਬਲਾਂ, ਇਸ ਦੇ ਨੇਤਾਵਾਂ ਤੇ ਮਹੱਤਵਪੂਰਨ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾ ਸਕਦਾ ਹੈ।
ਰੱਖਿਆ ਮੰਤਰਾਲਾ ਨਵੇਂ ਤੇ ਉੱਨਤ ਹਥਿਆਰਾਂ ਦੀ ਵਰਤੋਂ ’ਤੇ ਵੀ ਵਿਚਾਰ ਕਰ ਰਿਹਾ ਹੈ, ਜਿਸ ’ਚ ‘ਡਾਰਕ ਈਗਲ’ ਨਾਮਕ ਇੱਕ ਹਾਈਪਰਸੋਨਿਕ ਮਿਜਾਈਲ ਵੀ ਸ਼ਾਮਲ ਹੈ। ਇਹ ਮਿਜਾਈਲ 2,000 ਮੀਲ (ਲਗਭਗ 3,200 ਕਿਲੋਮੀਟਰ) ਤੱਕ ਦੇ ਟੀਚਿਆਂ ’ਤੇ ਹਮਲਾ ਕਰ ਸਕਦੀ ਹੈ ਤੇ ਈਰਾਨ ਦੇ ਬਾਕੀ ਬੈਲਿਸਟਿਕ ਮਿਜਾਈਲ ਲਾਂਚਰਾਂ ਨੂੰ ਨਿਸ਼ਾਨਾ ਬਣਾ ਸਕਦੀ ਹੈ। ਇਸ ਤੋਂ ਇਲਾਵਾ, ਖੇਤਰ ’ਚ ਬੀ-1ਬੀ ਲੈਂਸਰ ਬੰਬਾਰਾਂ ਦੀ ਮੌਜ਼ੂਦਗੀ ਵਧਾਈ ਜਾ ਰਹੀ ਹੈ। ਇਹ ਜਹਾਜ ਵੱਡੀ ਮਾਤਰਾ ’ਚ ਹਥਿਆਰ ਲਿਜਾਣ ਦੇ ਸਮਰੱਥ ਹਨ ਤੇ ਹਾਈਪਰਸੋਨਿਕ ਹਥਿਆਰ ਵੀ ਲੈ ਜਾ ਸਕਦੇ ਹਨ।
ਪਿਛਲੇ 24 ਘੰਟਿਆਂ ਤੋਂ 5 ਵੱਡੇ ਅਪਡੇਟਸ...
- ਟਰੰਪ ਦੀ ਧਮਕੀ : ਟਰੰਪ ਨੇ ਸੋਸ਼ਲ ਅਕਾਊਂਟ ’ਤੇ ਆਪਣੀ ਫੋਟੋ ਸਾਂਝੀ ਕੀਤੀ ਤੇ ਕਿਹਾ, ‘ਤੂਫਾਨ ਅੱਗੇ ਵਧ ਰਿਹਾ ਹੈ। ਇਸਨੂੰ ਕੋਈ ਨਹੀਂ ਰੋਕ ਸਕੇਗਾ।’
- ਈਰਾਨ ਦਾ ਜਵਾਬ : ਸੁਪਰੀਮ ਲੀਡਰ ਮੁਜਤਬਾ ਖਮੇਨੀ ਨੇ ਕਿਹਾ, ‘ਅਸੀਂ ਹਮਲਾਵਰਾਂ ਨੂੰ ਸਮੁੰਦਰ ’ਚ ਡੁਬੋ ਦੇਵਾਂਗੇ। ਫਾਰਸ ਦੀ ਖਾੜੀ ’ਚ ਉਨ੍ਹਾਂ ਲਈ ਕੋਈ ਜਗ੍ਹਾ ਨਹੀਂ ਹੈ।’
- ਤੇਲ ਦੀਆਂ ਕੀਮਤਾਂ ’ਚ ਵਾਧਾ : ਵੀਰਵਾਰ ਨੂੰ, ਕੱਚੇ ਤੇਲ ਦੀ ਕੀਮਤ ਤੇਜੀ ਨਾਲ ਵਧ ਕੇ ਲਗਭਗ $126 ਪ੍ਰਤੀ ਬੈਰਲ ਹੋ ਗਈ, ਜੋ ਕਿ ਚਾਰ ਸਾਲਾਂ ’ਚ ਸਭ ਤੋਂ ਜ਼ਿਆਦਾ ਹੈ। ਇਹ ਬਾਅਦ ’ਚ ਲਗਭਗ $115 ਤੱਕ ਡਿੱਗ ਗਈ।
- ਮੁਜਤਬਾ ਦੀ ਸਿਹਤ ਬਾਰੇ ਸਸਪੈਂਸ : ਮੁਜਤਬਾ ਖਮੇਨੀ ਦੀ ਸਿਹਤ ਬਾਰੇ ਸਪੱਸ਼ਟ ਜਾਣਕਾਰੀ ਅਸਪਸ਼ਟ ਹੈ। ਉਸਨੂੰ ਅਜੇ ਤੱਕ ਜਨਤਕ ਤੌਰ ’ਤੇ ਨਹੀਂ ਵੇਖਿਆ ਗਿਆ ਹੈ।
- ਅਮਰੀਕੀ ਜਹਾਜ ਵਾਪਸੀ : ਦੁਨੀਆ ਦਾ ਸਭ ਤੋਂ ਵੱਡਾ ਏਅਰਕ੍ਰਾਫਟ ਕੈਰੀਅਰ, ਯੂਐਸਐਸ ਹੁਣ 300 ਦਿਨਾਂ ਤੋਂ ਵੱਧ ਦੀ ਰਿਕਾਰਡ ਤਾਇਨਾਤੀ ਤੋਂ ਬਾਅਦ ਅਮਰੀਕਾ ਵਾਪਸ ਆ ਰਿਹਾ ਹੈ।
About The Author