GT vs RCB: IPL ਫਾਈਨਲ, ਗੁਜਰਾਤ ਨੇ RCB ਨੂੰ ਦਿੱਤਾ 156 ਦੌੜਾਂ ਦਾ ਟੀਚਾ

ਵਾਸ਼ਿੰਗਟਨ ਸੁੰਦਰ ਦਾ ਅਰਧਸੈਂਕੜਾ

Khushdeep Singh Picture
Published On

ਸਪੋਰਟਸ ਡੈਸਕ। ਆਈਪੀਐਲ 2026 ਦਾ ਫਾਈਨਲ ਮੁਕਾਬਲਾ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਗੁਜਰਾਤ ਟਾਈਟਨਜ਼ ਤੇ ਆਰਸੀਬੀ ਵਿਚਕਾਰ ਖੇਡਿਆ ਜਾ ਰਿਹਾ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਦੀ ਟੀਮ ਨੇ ਆਪਣੇ 20 ਓਵਰਾਂ ’ਚ 155 ਦੌੜਾਂ ਬਣਾ ਕੇ 156 ਦੌੜਾਂ ਦਾ ਟੀਚਾ ਦਿੱਤਾ ਹੈ। ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਦੀ ਸ਼ੁਰੂਆਤ ਚੰਗੀ ਨਹੀਂ ਰਹੀ, ਜਦਕਿ ਵਾਸ਼ਿੰਗਟਨ ਸੁੰਦਰ ਦੀ ਪਾਰੀ ਨੇ ਟੀਮ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਿਆ। ਕਪਤਾਨ ਸ਼ੁਭਮਨ ਗਿੱਲ (12), ਸਾਈ ਸੁਦਰਸ਼ਨ (10), ਜਲਦੀ ਆਊਟ ਹੋ ਗਏ। ਆਰਸੀਬੀ ਵੱਲੋਂ ਰਸਿਖ ਡਾਰ ਨੇ ਸਭ ਤੋਂ ਜ਼ਿਆਦਾ 3 ਵਿਕਟਾਂ ਲਈਆਂ। ਭੁਵਨੇਸ਼ਵਰ ਕੁਮਾਰ ਤੇ ਜੋਸ਼ ਹੇਜ਼ਲਵੁੱਡ ਨੂੰ 2-2 ਵਿਕਟਾਂ ਮਿਲੀਆਂ।

Read Also : Honesty: ਸੱਚੇ ਨਿਮਰ ਸੇਵਾਦਾਰ ਰਾਹੁਲ ਇੰਸਾਂ ਨੇ ਸੜਕ ’ਤੇ ਡਿੱਗਿਆ ਮੋਬਾਇਲ ਵਾਪਸ ਕਰ ਦਿਖਾਈ ਇਮਾਨਦਾਰੀ

ਦੋਵੇਂ ਟੀਮਾਂ ਦੀ ਪਲੇਇੰਗ-11 | GT vs RCB

ਗੁਜਰਾਤ : ਸ਼ੁਭਮਨ ਗਿੱਲ (ਕਪਤਾਨ), ਸਾਈ ਸੁਦਰਸ਼ਨ, ਜੋਸ ਬਟਲਰ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਰਾਹੁਲ ਤਿਵਾਤੀਆ, ਨਿਸ਼ਾਂਤ ਸਿੰਧੂ, ਜੇਸਨ ਹੋਲਡਰ, ਰਾਸ਼ਿਦ ਖਾਨ, ਕਾਗਿਸੋ ਰਬਾਦਾ, ਅਰਸ਼ਦ ਖਾਨ ਤੇ ਮੁਹੰਮਦ ਸਿਰਾਜ।

ਇਮਪੈਕਟ ਪਲੇਅਰ : ਪ੍ਰਸਿਧ ਕ੍ਰਿਸ਼ਨਾ, ਗਲੇਨ ਫਿਲਿਪਸ, ਅਨੁਜ ਰਾਵਤ, ਕੁਮਾਰ ਕੁਸ਼ਾਗਰਾ, ਤੇ ਸਾਈ ਕਿਸ਼ੋਰ।

ਬੈਂਗਲੁਰੂ : ਵਿਰਾਟ ਕੋਹਲੀ, ਦੇਵਦੱਤ ਪਡੀਕਲ, ਰਜਤ ਪਾਟੀਦਾਰ (ਕਪਤਾਨ), ਜਿਤੇਸ਼ ਸ਼ਰਮਾ (ਵਿਕਟਕੀਪਰ), ਟਿਮ ਡੇਵਿਡ, ਕਰੁਣਾਲ ਪੰਡਯਾ, ਭੁਵਨੇਸ਼ਵਰ ਕੁਮਾਰ, ਰੋਮਾਰੀਓ ਸ਼ੈਫਰਡ, ਜੈਕਬ ਡਫੀ, ਜੋਸ਼ ਹੇਜ਼ਲਵੁੱਡ, ਤੇ ਰਸੀਖ ਸਲਾਮ।

ਇਮਪੈਕਟ ਪਲੇਅਰ : ਵੈਂਕਟੇਸ਼ ਅਈਅਰ, ਕਨਿਸ਼ਕ ਚੌਹਾਨ, ਸਵਪਨਿਲ ਸਿੰਘ, ਅਭਿਨੰਦਨ ਸਿੰਘ, ਤੇ ਜੌਰਡਨ ਕੌਕਸ।

About The Author

Related Posts