Malout News: ਸੱਚਖੰਡਵਾਸੀ ਗੁਰਜੰਟ ਸਿੰਘ ਨਮਿਤ ਅੰਤਿਮ ਅਰਦਾਸ ਮੌਕੇ ਭਾਰੀ ਗਿਣਤੀ ’ਚ ਨਾਮਵਰ ਸਖਸ਼ੀਅਤਾਂ ਤੇ ਸਾਧ-ਸੰਗਤ ਨੇ ਦਿੱਤੀ ਅੰਤਿਮ ਸ਼ਰਧਾਂਜਲੀ
ਗੁਰਜੰਟ ਸਿੰਘ ਜੀ ਦਾ ਸਮੁੱਚਾ ਜੀਵਨ ਸਾਡੇ ਲਈ ਬੜਾ ਹੀ ਪ੍ਰੇਰਨਾ ਸਰੋਤ ਹੈ : ਪਤਵੰਤੇ
Malout News: ਮਲੋਟ (ਮਨੋਜ)। ਰੋਜ਼ਾਨਾ ਸੱਚ ਕਹੂੰ ਅਖ਼ਬਾਰ ਦੇ ਲੰਬੀ ਤੇ ਅਬੋਹਰ ਤੋਂ ਸੀਨੀਅਰ ਪੱਤਰਕਾਰ ਮੇਵਾ ਸਿੰਘ ਇੰਸਾਂ ਤੇ ਪ੍ਰਿੰਸੀਪਲ ਇਕਬਾਲ ਸਿੰਘ ਨਿਵਾਸੀ ਪਿੰਡ ਅਬੁੱਲ ਖੁਰਾਣਾ ਤੇ ਸਰਦਾਰਨੀ ਗੁਰਪ੍ਰੀਤ ਕੌਰ ਦੇ ਸਤਿਕਾਰਯੋਗ ਪਿਤਾ ਗੁਰਜੰਟ ਸਿੰਘ (86 ਸਾਲ) ਬੀਤੇ ਦਿਨੀਂ ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਕੇ ਕੁੱਲ ਮਾਲਕ ਦੇ ਚਰਨਾਂ ’ਚ ਜਾ ਬਿਰਾਜੇ ਸਨ। ਉਨ੍ਹਾਂ ਨਮਿਤ ਅੰਤਿਮ ਅਰਦਾਸ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ ਜਿਸ ’ਚ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਸਖ਼ਸ਼ੀਅਤਾਂ ਤੋਂ ਇਲਾਵਾ ਵੱਖ-ਵੱਖ ਜਿਲਿ੍ਹਆਂ ਦੇ ਪੱਤਰਕਾਰਾਂ ਨੇ ਸ਼ਿਰਕਤ ਕੀਤੀ। Malout News
ਇਸ ਮੌਕੇ ਸੀਨੀਅਰ ਪੱਤਰਕਾਰ ਅਤੇ ਪ੍ਰਿੰਸੀਪਲ ਪ੍ਰਤਾਪ ਸਿੰਘ ਸੰਧੂ ਨੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਜੇਕਰ ਸੱਚਖੰਡਵਾਸੀ ਗੁਰਜੰਟ ਸਿੰਘ ਜੀ ਦੇ ਜੀਵਨ ’ਚ ਝਾਤ ਮਾਰੀਏ ਤਾਂ ਉਨ੍ਹਾਂ ਦਾ ਸਮੁੱਚਾ ਜੀਵਨ ਸਾਡੇ ਲਈ ਬੜਾ ਹੀ ਪ੍ਰੇਰਨਾ ਸਰੋਤ ਹੈ, ਉਹ ਬੜੇ ਨਿਮਰ ਸੁਭਾਅ ਦੇ ਮਾਲਕ ਸਨ ਤੇ ਹਰ ਵੇਲੇ ਉਨ੍ਹਾਂ ਦੇ ਚਿਹਰੇ ’ਤੇ ਮੁਸਕਰਾਹਟ ਹੀ ਰਹਿੰਦੀ ਸੀ। ਬਾਪੂ ਜੀ ਦੇ ਜਾਣ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਰਣਜੀਤ ਸਿੰਘ ਢਿੱਲੋਂ ਨੇ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ। Malout News
ਇਸ ਮੌਕੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੋਂ ਇਲਾਵਾ ਅਜੀਤ ਅਦਾਰੇ ਤੋਂ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਤੇ ਮੈਡਮ ਗੁਰਜੋਤ ਕੌਰ, ਜਸਵੰਤ ਸਿੰਘ ਪੁਰਬਾ ਇੰਚਾਰਜ ਉਪ ਦਫ਼ਤਰ ਫਰੀਦਕੋਟ, ਰਣਜੀਤ ਸਿੰਘ ਢਿੱਲੋਂ ਸਟਾਫ਼ ਰਿਪੋਰਟਰ ਸ੍ਰੀ ਮੁਕਤਸਰ ਸਾਹਿਬ, ਰਣਜੀਤ ਸਿੰਘ ਪਾਟਿਲ, ਅਜਮੇਰ ਸਿੰਘ ਬਰਾੜ, ਚੇਤਨ ਭੂਰਾ, ਹਰਦੀਪ ਸਿੰਘ ਖਾਲਸਾ, ਮਨਪ੍ਰੀਤ ਸਿੰਘ, ਪਵਨ ਨੰਬਰਦਾਰ ਮਲੋਟ, ਭਜਨ ਸਿੰਘ ਸਮਾਘ ਸ੍ਰੀ ਮੁਕਤਸਰ ਸਾਹਿਬ ਤੋਂ ਇਲਾਵਾ ਸੱਚ ਕਹੂੰ ਦੇ ਪੱਤਰਕਾਰਾਂ ਵਿੱਚੋਂ ਸੁਖਜੀਤ ਮਾਨ ਜ਼ਿਲ੍ਹਾ ਇੰਚਾਰਜ ਬਠਿੰਡਾ/ਮਾਨਸਾ, ਸੁਰੇਸ਼ ਗਰਗ ਇੰਸਾਂ ਤੇ ਰਾਜ ਕੁਮਾਰ ਇੰਸਾਂ ਸ੍ਰੀ ਮੁਕਤਸਰ ਸਾਹਿਬ, ਰਜਨੀਸ਼ ਰਵੀ ਇੰਸਾਂ ਜਲਾਲਾਬਾਦ, ਰਜਿੰਦਰ ਕੁਮਾਰ ਇੰਸਾਂ ਅਰਨੀਵਾਲਾ, ਰਵੀ ਕੁਮਾਰ ਇੰਸਾਂ ਦੋਦਾ, ਰਾਜਵਿੰਦਰ ਸਿੰਘ ਬਰਾੜ (ਰਾਜਾ) ਗਿੱਦੜਬਾਹਾ ਤੋਂ ਇਲਾਵਾ ਗੁਰਬਖ਼ਸੀਸ਼ ਸਿੰਘ ਵਿੱਕੀ ਮਿੱਡੂ ਖੇੜਾ, ਪ੍ਰਿੰਸੀਪਲ ਗੁਰਦੀਪ ਸਿੰਘ ਸੇਖੋਂ ਤੋਂ ਇਲਾਵਾ ਸਾਬਕਾ ਵਿਧਾਇਕ ਹਰਪ੍ਰੀਤ ਕੋਟਭਾਈ, ਜਗਪਾਲ ਸਿੰਘ ਅਬੁੱਲ ਖੁਰਾਣਾ, ਚੇਅਰਮੈਨ ਤੇਜਿੰਦਰ ਸਿੰਘ ਮਿੱਡੂ ਖੇੜਾ, ਗੁਰਚਰਨ ਸਿੰਘ ਰਿਟਾਇਰਡ ਡੀਈਓ ਨੇ ਪਰਿਵਾਰ ਨਾਲ ਸੰਪਰਕ ਕਰਕੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। Malout News