Punjab

Bhagwant Mann: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਧ ਰਹੇ ਕੇਂਦਰੀਕਰਨ ਅਤੇ ਵਿਦਿਅਕ ਨਾਬਰਾਬਰੀ ਦੀਆਂ ਚਿੰਤਾਵਾਂ ਨੂੰ ਲੈ ਕੇ ਕੇਂਦਰ ਨੂੰ ਉੱਚ ਸਿੱਖਿਆ ਬਿੱਲ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ 
AAP Punjab: ਆਪ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਵਿਰੁੱਧ ਫਰਜ਼ੀ ਵੀਡੀਓ ਮੁਹਿੰਮ ਪਿੱਛੇ ਮੌਜੂਦ ਲੋਕਾਂ ਦੀ ਜਾਂਚ ਕਰਨ ਦੀ ਕੀਤੀ ਅਪੀਲ
ਰਿਕਵਰੀ ਤੋਂ ਰੋਜ਼ਗਾਰ ਤੱਕ, ਭਗਵੰਤ ਮਾਨ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨਸ਼ਾ ਪੀੜਤਾਂ ਨੂੰ ਰੋਜ਼ਗਾਰ ਰਾਹੀਂ ਨਵੀਂ ਜ਼ਿੰਦਗੀ ਦੇ ਰਹੀ ਹੈ
ਦਸਮੇਸ਼ ਡੈਂਟਲ ਕਾਲਜ ’ਚ ਅੰਤਰਰਾਸ਼ਟਰੀ ਯੋਗ ਦਿਵਸ ਉਤਸ਼ਾਹ ਨਾਲ ਮਨਾਇਆ
International Yoga Day: ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਯੋਗ ਦਿਵਸ

Faridkot News: ਰਾਜਸਥਾਨ ਨਹਿਰ ’ਚ ਡੁੱਬਦੀ ਔਰਤ ਨੂੰ ਡੇਰਾ ਸ਼ਰਧਾਲੂਆਂ ਨੇ ਬਾਹਰ ਕੱਢ ਬਚਾਈ ਜਾਨ

ਰੱਸਿਆਂ ਦੀ ਮਦਦ ਨਾਲ ਔਰਤ ਨੂੰ ਬਾਹਰ ਕੱਢਿਆ ਗਿਆ ਤੇ ਬੇਹੋਸ਼ੀ ਦੀ ਹਾਲਤ ਵਿੱਚ ਉਸ ਨੂੰ ਫਰੀਦਕੋਟ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ

Khushdeep Singh Picture
Published On

ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਫ਼ਰੀਦਕੋਟ ਵਿਖੇ ਮਜਲਸ ਸੁਣਨ ਆਏ ਡੇਰਾ ਸ਼ਰਧਾਲੂਆਂ ਨੇ ਰਾਜਸਥਾਨ ’ਚ ਡੁੱਬਦੀ ਔਰਤ ਨੂੰ ਡੇਰਾ ਸ਼ਰਧਾਲੂਆਂ ਨੇ ਬਾਹਰ ਕੱਢ ਕੇ ਜਾਨ ਬਚਾਈ। ਹਾਸਲ ਹੋਏ ਵੇਰਵਿਆਂ ਮੁਤਾਬਕ, ਗੁਰਸ਼ਰਨ ਕੌਰ ਇੰਸਾਂ ਪਤਨੀ ਜਸਬੀਰ ਇੰਸਾਂ ਸੱਚਦੇਵਾ ਪੁੱਤਰ ਮੇਲਾ ਸਿੰਘ ਇੰਸਾਂ ਸੱਚਦੇਵਾ ਵਾਸੀ ਨਿਊ ਕੈਟਰੋਡ ਫਰੀਦਕੋਟ ਜਦੋਂ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਵਿਖੇ ਮਜਲਿਸ ਸੁਣਨ ਆ ਰਹੇ ਸਨ ਤਾਂ ਟਰੈਫਿਕ ਗਰਾਉਂਡ ’ਚ ਗੱਡੀ ਲਾਈ ਤਾਂ ਇੱਕ ਪਿੱਛੇ ਤੋਂ ਬਾਈਕ ਸਵਾਰ ਨੇ ਆ ਕੇ ਦੱਸਿਆ ਕਿ ਇੱਕ ਔਰਤ ਜਿਸ ਦੀ ਉਮਰ ਕਰੀਬ 60 ਸਾਲ ਲੱਗਦੀ ਹੈ ਜੋ ਕਿ ਨਹਿਰ ’ਚ ਤਰਦੀ ਆ ਰਹੀ ਹੈ।

ਜੇਕਰ ਉਸ ਨੂੰ ਇਕੱਠੇ ਹੋ ਕੇ ਬਾਹਰ ਕੱਢਿਆ ਜਾਵੇ ਤਾਂ ਉਸਦੀ ਜਾਣ ਬਚ ਸਕਦੀ ਹੈ ਇਹ ਗੱਲ ਸੁਣਦੇ ਹੀ ਉੱਥੇ ਖੜੇ ਡੇਰਾ ਸ਼ਰਧਾਲੂਆਂ ਨੇ ਤੁਰੰਤ ਰੱਸੇ ਲੈ ਕੇ ਨਹਿਰ ’ਤੇ ਪਹੁੰਚ ਗਏ, ਜਿਸ ਨੂੰ ਰੱਸਿਆਂ ਦੀ ਮਦਦ ਨਾਲ ਔਰਤ ਨੂੰ ਬਾਹਰ ਕੱਢਿਆ ਗਿਆ ਤੇ ਬੇਹੋਸ਼ੀ ਦੀ ਹਾਲਤ ਵਿੱਚ ਉਸ ਨੂੰ ਫਰੀਦਕੋਟ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਦੋਂ ਉਸ ਨੂੰ ਹੋਸ਼ ਆਇਆ ਤਾਂ ਪਤਾ ਕੀਤਾ ਤਾਂ ਉਸ ਨੇ ਆਪਣਾ ਨਾਂਅ ਬਲਵੀਰ ਕੌਰ ਵਾਸੀ ਪਿੰਡ ਪੱਕਾ ਨੰਬਰ ਇੱਕ ਦੱਸਿਆ ਜੋ ਕਿ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ’ਚ ਜਿਹੜੇ ਇਲਾਜ ਹਨ। ਇਸ ਮੌਕੇ ’ਤੇ ਜਸਬੀਰ ਇੰਸਾਂ ਸੱਚਦੇਵਾ, ਪ੍ਰੇਮੀ ਨੇਤਰਪਾਲ ਇੰਸਾਂ, ਤੇ ਮੌਕੇ ’ਤੇ ਵੱਡੀ ਗਿਣਤੀ ’ਚ ਉੱਥੇ ਕੰਮ ਕਰ ਰਹੇ ਲੇਬਰ ਵਾਲੇ ਵੀ ਮੌਜ਼ੂਦ ਸਨ। Faridkot News

About The Author

Related Posts