Punjab
Welfare Work: ਪੱਤਰਕਾਰ ਨੇ ਗਲਤੀ ਨਾਲ ਖਾਤੇ ’ਚ ਆਏ 25 ਹਜ਼ਾਰ ਵਾਪਸ ਕਰ ਕੇ ਦਿਖਾਈ ਇਮਾਨਦਾਰੀ
ਇਨਸਾਨੀਅਤ ਦਾ ਫ਼ਰਜ਼ ਨਿਭਾਇਆ
ਲਹਿਰਾਗਾਗਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਲਹਿਰਾਗਾਗਾ ਤੋਂ ਸੱਚ ਕਹੂੰ ਦੇ ਪੱਤਰਕਾਰ ਰਾਜ ਸਿੰਗਲਾ ਪੁੱਤਰ ਓਮ ਪ੍ਰਕਾਸ਼ ਮੀਨਾ ਇੰਸਾਂ ਵੱਲੋਂ ਗਲਤੀ ਨਾਲ ਖਾਤੇ ’ਚ ਆਏ 25000 ਰੁਪਏ ਅਸਲ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਗਈ।
ਰਾਜ ਸਿੰਗਲਾ ਨੇ ਦੱਸਿਆ ਕਿ ਜਦੋਂ ਉਸ ਦੇ ਖਾਤੇ ’ਚ ਪੈਸੇ ਆਏ ਤਾਂ ਉਸ ਨੇ ਬੈਂਕ ਵਾਲਿਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੈਸੇ ਤਾਂ ਤੁਹਾਡੇ ਖਾਤੇ ’ਚ ਆਏ ਹਨ ਪਤਾ ਪੁਸ਼ਟੀ ਨਹੀਂ ਹੋਈ ਕਿ ਕਿਸ ਨੇ ਪਾਏ ਹਨ। ਉਨ੍ਹਾਂ ਦੱਸਿਆ ਕਿ ਅਗਲੇ ਦਿਨ ਸੁਰਿੰਦਰ ਸਿੰਘ ਦੇ ਕਰੀਬੀ, ਜੋ ਜਾਖਲ ਤੋਂ ਹਨ, ਦਾ ਫੋਨ ਆਇਆ ਕਿ ਗਲਤੀ ਦੇ ਨਾਲ ਤੁਹਾਡੇ ਖਾਤੇ ’ਚ 25000 ਰੁਪਏ ਪੈ ਗਏ ਹਨ ਤਾਂ ਰਾਜ ਸਿੰਗਲਾ ਨੇ ਬੈਂਕ ਦੇ ਚੀਫ ਮੈਨੇਜ਼ਰ ਨਿਸਾਰ ਗਰਗ ਨਾਲ ਸੰਪਰਕ ਕੀਤਾ ਕਿ ਕੋਈ ਇਹ ਧੋਖਾਧੜੀ ਵਾਲੀ ਗੱਲ ਤਾਂ ਨਹੀਂ, ਤਾਂ ਨਿਸਾਰ ਗਰਗ ਮੈਨੇਜ਼ਰ ਬੈਂਕ ਨੇ ਦੱਸਿਆ ਕਿ ਨਹੀਂ ਇਹ ਗਲਤੀ ਦੇ ਨਾਲ ਵੀ ਟਰਾਂਸਫਰ ਹੋ ਸਕਦੀ ਹੈ।
Read Also : ਪਿਆਰੇ ਸਤਿਗੁਰੂ ਜੀ ਨੇ ਮੀਂਹ ਪੁਆ ਕੇ ਭਗਤ ਦੀ ਸ਼ੰਕਾ ਕੀਤੀ ਦੂਰ
ਰਾਜ ਸਿੰਗਲਾ ਨੇ ਗਲਤੀ ਨਾਲ ਆਈ ਰਕਮ ਬੈਂਕ ਦੇ ਰਾਹੀਂ ਵਾਪਸ ਕਰ ਕਰਕੇ ਇਨਸਾਨੀਅਤ ਦਾ ਫ਼ਰਜ਼ ਨਿਭਾਇਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਰਾਜ ਸਿੰਗਲਾ ਦੇ ਖਾਤੇ ’ਚ ਗਲਤੀ ਨਾਲ ਆਏ 5 ਲੱਖ ਰੁਪਏ ਵੀ ਉਨ੍ਹਾਂ ਦਾ ਇਮਾਨ ਨਹੀਂ ਠੁਲ੍ਹਾ ਸਕੇ। ਉਨ੍ਹਾਂ ਦੱਸਿਆ ਕਿ ਪੰਜ ਲੱਖ ਰੁਪਏ ਵੀ ਉਨ੍ਹਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਅਸਲ ਮਾਲਕ ਨੂੰ ਮੋੜ ਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਸੀ।