ਬਿਨਾ ਸਿਰ-ਪੈਰ ਦੀਆਂ ਦਲੀਲਾਂ ਵਾਲੀ ਰਿਪੋਰਟ

Without, Head-to-Head, Logic, Report

ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦਾ ਇੱਕ ਹੋਰ ਝੂਠ ਸਾਹਮਣੇ ਆਉਂਦਾ ਹੈ, ਜਿਸ ਦਾ ਕੋਈ ਸਿਰ-ਪੈਰ ਹੀ ਨਹੀਂ। ਕਮਿਸ਼ਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬੀੜ ਦੇ ਚੋਰੀ ਹੋਣ, ਅੰਗ ਖਿਲਾਰਨ ਤੇ ਪੋਸਟਰ ਲਾਉਣ ਸਬੰਧੀ ਦਲੀਲ ਦਿੱਤੀ ਹੈ ਕਿ ਸੰਨ 2015 ‘ਚ ਬੁਰਜ ਜਵਾਹਰ ਸਿੰਘ ਵਾਲਾ ‘ਚ ਇੱਕ ਸਿੱਖ ਪ੍ਰਚਾਰਕ ਦੇ ਸਮਾਗਮ ਦੌਰਾਨ ਕੁਝ ਡੇਰਾ ਪ੍ਰੇਮੀਆਂ ਨੇ ਆਪਣੇ ਗਲ ‘ਚੋਂ ਡੇਰੇ ਦੇ ਲਾਕੇਟ ਉਤਾਰ ਕੇ ਡੇਰੇ ਨਾਲੋਂ ਨਾਤਾ ਤੋੜ ਲਿਆ ਸੀ, ਜਿਸ ਤੋਂ ਭੜਕ ਕੇ ਡੇਰਾ ਸ਼ਰਧਾਲੂਆਂ ਨੇ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਪਵਿੱਤਰ ਬੀੜ ਦੀ ਬੇਅਦਬੀ ਕੀਤੀ।

ਬਹੁਤ ਸਾਰੇ ਤੱਥ ਹਨ ਜੋ ਕਮਿਸ਼ਨ ਦੀ ਇਸ ਦਲੀਲ ਬੇਬੁਨਿਆਦ ਸਿੱਧ ਕਰਦੇ ਹਨ ਪਹਿਲੀ ਗੱਲ ਤਾਂ ਇਹ ਹੈ ਕਿ ਕਿਸੇ ਵੀ ਸਿੱਖ ਪ੍ਰਚਾਰਕ ਨੇ ਇਹ ਐਲਾਨ ਕਰਕੇ ਸਮਾਗਮ ਨਹੀਂ ਰੱਖਿਆ ਸੀ ਕਿ ਉਹ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੂੰ ਡੇਰੇ ਨਾਲੋਂ ਤੋੜੇਗਾ ਦੂਜੀ ਗੱਲ ਕਿਸੇ ਵੀ ਸਿੱਖ ਪ੍ਰਚਾਰਕ ਨੇ ਦਾਅਵਾ ਨਹੀਂ ਕੀਤਾ ਸੀ ਕਿ ਉਸ ਨੇ ਕੁਝ ਡੇਰਾ ਸ਼ਰਧਾਲੂਆਂ ਨੂੰ ਡੇਰੇ ਜਾਣ ਤੋਂ ਹਟਾ ਦਿੱਤਾ ਹੈ। ਕਮਿਸ਼ਨ ਨੇ ਆਪਣੀ ਰਿਪੋਰਟ ‘ਚ ਉਸ ਪ੍ਰਚਾਰਕ ਦਾ ਬਿਆਨ ਦਰਜ ਨਹੀਂ ਕੀਤਾ।

ਇਹ ਵੀ ਪੜ੍ਹੋ : ਮਹਾਂਰਾਸ਼ਟਰ ’ਚ ਪਿੰਡ ’ਤੇ ਡਿੱਗਿਆ ਪਹਾੜ, ਸੈਂਕੜੇ ਲੋਕਾਂ ਦੇ ਫਸੇ ਹੋਣ ਦਾ ਸ਼ੱਕ, ਬਚਾਅ ਲਈ ਅੱਗੇ ਆਏ ਡੇਰਾ ਸ਼ਰਧਾਲੂ

ਕਮਿਸ਼ਨ ਨੇ ਇਹ ਗੱਲ ਡੀਆਈਜੀ ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ ਐੱਸਆਈਟੀ ਦੀ ਰਿਪੋਰਟ ‘ਚੋਂ ਲਈ ਹੈ, ਜੋ ਪਹਿਲਾਂ ਹੀ ਵਿਵਾਦਾਂ ‘ਚ ਘਿਰੀ ਹੋਈ ਹੈ। ਖੱਟੜਾ ਮੀਡੀਆ ਸਾਹਮਣੇ ਮੰਨ ਚੁੱਕੇ ਹਨ ਕਿ ਤਲਾਸ਼ੀ ਦੌਰਾਨ ਡੇਰਾ ਪ੍ਰੇਮੀਆਂ ਦੇ ਘਰੋਂ ਕੁਝ ਵੀ ਨਹੀਂ ਮਿਲਿਆ। ਕਮਿਸ਼ਨ ਨੇ ਉਕਤ ਸਿੱਖ ਪ੍ਰਚਾਰਕ ਤੱਕ ਪਹੁੰਚ ਕਰਕੇ ਉਸ ਦੀ ਗਵਾਹੀ ਹੀ ਦਰਜ ਨਹੀਂ ਕੀਤੀ ਜਦੋਂ ਕਿ ਕਮਿਸ਼ਨ ਨੇ ਮਾਮਲੇ ਦੀ ਤਹਿ ਤੱਕ ਜਾਣਾ ਹੁੰਦਾ ਹੈ। ਖੱਟੜਾ ਦੀ ਰਿਪੋਰਟ ‘ਚ ਵੀ ਇਹ ਲਿਖਿਆ ਹੈ। ”ਇੱਕ ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਂਝੀ ਨੇ ਦੀਵਾਨ ਲਾਇਆ, ਜਿਸ ‘ਚ ਉਸ ਨੇ ਕਥਿਤ ਤੌਰ ‘ਤੇ (ਕਿਹਾ ਜਾਂਦਾ ਹੈ) ਲੋਕਾਂ ਨੂੰ ਡੇਰਾ ਸੱਚਾ ਸੌਦਾ ਨਾ ਜਾਣ ਬਾਰੇ ਕਿਹਾ” ਕਮਿਸ਼ਨ ਕੋਲ ਕੋਈ ਜਾਣਕਾਰੀ ਨਹੀਂ, ਬਸ ਰਿਪੋਰਟ ‘ਚ ਵਾਰ-ਵਾਰ ਲਿਖਿਆ ਹੈ। ਆਹ ਕਿਹਾ ਜਾ ਰਿਹਾ ਸੀ, ਔਹ ਕਿਹਾ ਜਾ ਰਿਹਾ ਸੀ। ਕਮਿਸ਼ਨ ਨੇ ਜਦੋਂ ਬਿਨਾ ਪ੍ਰਚਾਰਕ ਨੂੰ ਮਿਲੇ ਹੀ ਸੁਣੀਆਂ-ਸੁਣਾਈਆਂ ਅਫਵਾਹਾਂ ਨੂੰ ਜੋੜ-ਤੋੜ ਕੇ ਆਪਣੀ ਰਿਪੋਰਟ ਦਾ ਮਹਿਲ ਉਸਾਰਿਆ।

ਹੁਣ ਜੇਕਰ ਰਣਜੀਤ ਸਿੰਘ ਕਮਿਸ਼ਨ ਦੇ ਝੂਠ ਦੀ ਗੱਲ ਕਰੀਏ ਜੇਕਰ ਮੰਨ ਲਿਆ ਜਾਵੇ ਕਿ ਉੱਥੇ 5-7 ਡੇਰਾ ਸ਼ਰਧਾਲੂਆਂ ਨੇ ਲਾਕੇਟ ਉਤਾਰ ਦਿੱਤੇ ਤਾਂ ਇਹ ਗੱਲ ਡੇਰਾ ਸੱਚਾ ਸੌਦਾ ਲਈ ਕੋਈ ਆਫਤ ਨਹੀਂ ਸੀ, ਜਿਸ ਦੇ ਸਾਢੇ ਛੇ ਕਰੋੜ ਸ਼ਰਧਾਲੂ ਹਨ। ਇਕੱਲੇ ਮਾਲਵੇ ‘ਚ ਡੇਰੇ ਦੇ ਲੱਖਾਂ ਸ਼ਰਧਾਲੂ ਹਨ ਲੋਕਾਂ ਦੀ ਡੇਰੇ ‘ਚ ਪੂਰੀ ਸ਼ਰਧਾ ਹੈ। ਪੰਜਾਬ ਦੇ ਹੋਰ ਜ਼ਿਲ੍ਹਿਆਂ ਵਾਂਗ ਜ਼ਿਲ੍ਹਾ ਫਰੀਦਕੋਟ ਦੇ ਕਈ ਸ਼ਹਿਰਾਂ ‘ਚ ਸਤਿਸੰਗਾਂ ਹੋਈਆਂ ਹਨ, ਜਿਨ੍ਹਾਂ ‘ਚ 70-80 ਹਜ਼ਾਰ ਵਿਅਕਤੀਆਂ ਨੇ ਨਾਮ-ਸ਼ਬਦ ਲਿਆ ਸੀ ਫਿਰ 5-7 ਸ਼ਰਧਾਲੂਆਂ ਦੇ ਬਦਲ ਜਾਣ ਨਾਲ ਕਰੋੜਾਂ ਦੀ ਸੰਗਤ ਨੂੰ ਕੀ ਫਰਕ ਪੈਂਦਾ ਸੀ।

ਦੂਜੇ ਪਾਸੇ ਹਰ ਕੋਈ ਚੰਗੀ ਤਰ੍ਹਾਂ ਜਾਣਦਾ ਹੈ ਕਿ ਡੇਰਾ ਸੱਚਾ ਸੌਦਾ ਤੋਂ ਨਾਮ ਲੈਣ ਵਾਲਾ ਵਿਅਕਤੀ ਸਿੱਖ ਧਰਮ ਤੋਂ ਟੁੱਟ ਨਹੀਂ ਜਾਂਦਾ ਜਾਂ ਉਹ ਸਿੱਖਾਂ ਦਾ ਦੁਸ਼ਮਣ ਨਹੀਂ ਬਣ ਜਾਂਦਾ। ਡੇਰੇ ਦਾ ਅਸੂਲ ਹੀ ਇਹੋ ਹੈ ਕਿ ਨਾਮ-ਸ਼ਬਦ ਲਓ ਤੇ ਆਪਣੇ-ਆਪਣੇ ਧਰਮ ‘ਚ ਰਹੋ, ਆਪਣਾ ਪਹਿਰਾਵਾ ਪਹਿਨੋ, ਬਸ ਨੇਕੀ ਕਰੋ ਡੇਰਾ ਸੱਚਾ ਸੌਦਾ ਦੇ ਲੱਖਾਂ ਸਿੱਖ ਸ਼ਰਧਾਲੂ ਡੇਰੇ ਦੀ ਸਿੱਖਿਆ ਨੂੰ ਵੀ ਮੰਨਦੇ ਹਨ ਤੇ ਸਿੱਖਾਂ ਦੇ ਪਵਿੱਤਰ ਧਾਰਮਿਕ ਅਸਥਾਨਾਂ ‘ਤੇ ਵੀ ਜਾਂਦੇ ਹਨ।

ਇਹ ਵੀ ਪੜ੍ਹੋ : ਹਥਿਆਰਬੰਦ ਲੁਟੇਰੇ ਸੀਏ ਤੋਂ 23 ਲੱਖ ਰੁਪਏ ਲੁੱਟ ਕੇ ਫਰਾਰ

ਬਹੁਤਿਆਂ ਨੇ ਆਪਣੇ ਬੱਚਿਆਂ ਦੇ ਵਿਆਹ-ਸ਼ਾਦੀਆਂ ਤੇ ਹੋਰ ਦੁੱਖ-ਸੁੱਖ ਦੇ ਕਾਰਜ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਕੀਤੇ ਕਮਿਸ਼ਨ ਨੇ ਬਦਲੇਖੋਰੀ ਵਾਲੀ ਸਿਆਸਤ ਦੇ ਨਿਸ਼ਾਨੇ ਅਨੁਸਾਰ ਡੇਰਾ ਸ਼ਰਧਾਲੂਆਂ ਨੂੰ ਵੀ ‘ਬਦਲੇਖੋਰ’ ਵਜੋਂ ਪੇਸ਼ ਕਰ ਦਿੱਤਾ ਪਰ ਕਮਿਸ਼ਨ ਨੇ ਇਹ ਨਹੀਂ ਵੇਖਿਆ ਕਿ ਡੇਰਾ ਸ਼ਰਧਾਲੂ ਕਿਸ ਤਰ੍ਹਾਂ ਆਪਣੇ-ਆਪਣੇ ਧਰਮ ‘ਚ ਤੇ ਪਹਿਰਾਵੇ ‘ਚ ਰਹਿੰਦੇ ਹਨ, ਇਸ ਦਾ ਸਬੂਤ ਨਾਮ ਚਰਚਾ ਤੇ ਸਤਿਸੰਗ ਮੌਕੇ ਵੇਖਿਆ ਜਾ ਸਕਦਾ ਹੈ, ਜਿੱਥੇ ਹਿੰਦੂ ਸਿੱਖ ਸਭ ਆਪਣੇ-ਆਪਣੇ ਸੱਭਿਆਚਾਰਕ ਪਹਿਰਾਵੇ ‘ਚ ਨਜ਼ਰ ਆਉਂਦੇ ਹਨ। ਅਜੇ ਤੱਕ ਪੰਜਾਬ ‘ਚ ਪੁਲਿਸ ਪ੍ਰਸ਼ਾਸਨ ਜਾਂ ਕਿਸੇ ਧਾਰਮਿਕ ਸੰਸਥਾ ਕੋਲ ਇੱਕ ਵੀ ਸ਼ਿਕਾਇਤ ਨਹੀਂ ਆਈ ਕਿ ਡੇਰੇ ਨੇ ਉਸ ਨੂੰ ਆਪਣੇ ਧਰਮ ਨੂੰ ਮੰਨਣ ਤੋਂ ਰੋਕਿਆ।

ਡੇਰਾ ਸ਼ਰਧਾਲੂ ਆਪਣੀ-ਆਪਣੀ ਸ਼ਰਧਾ ਅਨੁਸਾਰ ਗੁਰਦੁਆਰਾ ਸਾਹਿਬਾਨਾਂ ਦੀ ਸੇਵਾ ‘ਚ ਸਹਿਯੋਗ ਕਰਦੇ ਹਨ, ਜਿਸ ਦਿਨ ਅਖਬਾਰਾਂ ‘ਚ ਬਰਗਾੜੀ ‘ਚ ਬੇਅਦਬੀ ਦੀਆਂ ਖਬਰਾਂ ਛਪੀਆਂ ਸੀ। ਉਸੇ ਦਿਨ ਜ਼ਿਲ੍ਹਾ ਪਟਿਆਲਾ ਦੇ ਇੱਕ ਪਿੰਡ ‘ਚ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਵੱਲੋਂ ਗੁਰਦੁਆਰਾ ਸਾਹਿਬ ਦੇ ਸਰੋਵਰ ਦੀ ਸਫਾਈ ਕਰਨ ਦੀ ਤਸਵੀਰ ਵੀ ਛਪੀ ਹੋਈ ਸੀ ਇਹ ਤਸਵੀਰ ਸੱਚ ਕਹੂੰ ਕੋਲ ਮੌਜ਼ੂਦ ਹੈ। ਕਮਿਸ਼ਨ ਨੇ ਆਪਣੇ ਸਿਆਸੀ ਨਿਸ਼ਾਨੇ ਅਨੁਸਾਰ ਰਿਪੋਰਟ ਘੜਨ ਲਈ ਉਨ੍ਹਾਂ ਡੇਰਾ ਸ਼ਰਧਾਲੂਆਂ ‘ਤੇ ਸਿੱਖ ਵਿਰੋਧੀ ਹੋਣ ਦੀ ਤੋਹਮਤ ਲਾਈ, ਜਿਨ੍ਹਾਂ ਡੇਰਾ ਸ਼ਰਧਾਲੂਆਂ ਦੇ ਨਾਂਅ ਦੇ ਪਿੱਛੇ ਵੀ ਸਿੱਖ ਸੱਭਿਆਚਾਰ ਅਨੁਸਾਰ ‘ਸਿੰਘ’ ਸ਼ਬਦ ਲੱਗਦਾ ਹੈ।

ਜਿਨ੍ਹਾਂ ਦਾ ਬਚਪਨ, ਜਵਾਨੀ ਦਾ ਸਮਾਂ ਸਿੱਖ ਧਰਮ ਦੀ ਮਰਿਆਦਾ ਅਨੁਸਾਰ ਬੀਤਿਆ ਪਰ ਕਮਿਸ਼ਨ ਨੇ ਆਪਣੇ ਸਿਆਸੀ ਮਿਸ਼ਨ ਨੂੰ ਪੂਰਾ ਕਰਨਾ ਸੀ। ਜਸਟਿਸ ਰਣਜੀਤ ਸਿੰਘ ਨੇ ਡੇਰੇ ਨੂੰ ਸਮਝਣ ਦੀ ਬਜਾਇ ਡੇਰਾ ਵਿਰੋਧੀਆਂ ਤੇ ਅਫਵਾਹਾਂ ਨਾਲ ਆਪਣੀ ਕਚਘਰੜ ਰਿਪੋਰਟ ਤਿਆਰ ਕਰ ਲਈ ਕਮਿਸ਼ਨ ਲਈ ਇੰਨਾ ਹੀ ਕਾਫੀ ਸੀ ਕਿ ਉਹ ਫਰੀਦਕੋਟ ਤੇ ਹੋਰ ਜ਼ਿਲ੍ਹਿਆਂ ‘ਚ ਡੇਰਾ ਸ਼ਰਧਾਲੂਆਂ ਵੱਲੋਂ ਜ਼ਰੂਰਤਮੰਦਾਂ ਲਈ ਕੀਤੇ ਗਏ ਭਲਾਈ ਕਾਰਜਾਂ ਵੱਲ ਝਾਤੀ ਮਾਰ ਲੈਂਦਾ ਡੇਰਾ ਸ਼ਰਧਾਲੂ ਕਿਧਰੇ ਵੀ ਬਦਲਖੋਰ ਤੇ ਅਸਮਾਜਿਕ ਕੰਮਾਂ ‘ਚ ਸ਼ਾਮਲ ਨਹੀਂ ਹੋਏ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ ਵਿੱਚ ਮੁੜ ਹੋਈਆਂ ਛੁੱਟੀਆਂ, ਜਾਣੋ ਕਾਰਨ

ਸੰਨ 2007 ਦੀ ਗੱਲ ਕਰੀਏ ਤਾਂ ਡੇਰਾ ਸਲਾਬਤਪੁਰਾ ‘ਤੇ ਹਮਲਾ ਕਰਨ ਲਈ ਕਈ ਗੱਡੀਆ ਦਾ ਕਾਫ਼ਲਾ ਡੇਰੇ ਵੱਲ ਵਧਿਆ, ਜਿਸ ਨੂੰ ਪੁਲਿਸ ਪ੍ਰਸ਼ਾਸਨ ਨੇ ਰੋਕਿਆ ਸੁਨਾਮ ਤੇ ਮੌੜ ਮੰਡੀ ਦੇ ਨਾਮ ਚਰਚਾ ਘਰ ‘ਤੇ ਹਮਲੇ ਹੋਏ ਹਰਿਆਣਾ ਦੇ ਜ਼ਿਲ੍ਹਾ ਸਰਸਾ ‘ਚ ਪਿੰਡ ਘੁੱਕਿਆਂ ਵਾਲੀ ‘ਚ ਸ਼ਰਾਰਤੀ ਅਨਸਰਾਂ ਨੇ ਡੇਰਾ ਸੱਚਾ ਸੌਦਾ ਦੀ ਸ਼ਾਖਾ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਭੰਨ-ਤੋੜ ਤੇ ਸਾੜ-ਫੂਕ ਕੀਤੀ ਗਈ। ਦਰਜ਼ਨਾਂ ਥਾਈਂ ਨਾਮ ਚਰਚਾ ਘਰਾਂ ‘ਤੇ ਹਮਲੇ ਹੋਏ, ਜਿਨ੍ਹਾਂ ‘ਚ ਸੈਂਕੜੇ ਹਮਲਾਵਰਾਂ ਖਿਲਾਫ ਪਰਚੇ ਦਰਜ ਹੋਏ ਡੇਰਾ ਸੱਚਾ ਸੌਦਾ ਨੇ ਕਦੇ ਵੀ ਟਕਰਾਓ ਦਾ ਰੁਖ ਅਖਤਿਆਰ ਨਹੀਂ ਕੀਤਾ ਫਿਰ ਵੀ ਕਮਿਸ਼ਨ ਨੇ ਡੇਰਾ ਸ਼ਰਧਾਲੂਆਂ ਦੀ ਨਿਮਰਤਾ, ਸ਼ਰਾਫ਼ਤ, ਸਮਾਜ ਸੇਵਾ, ਭਾਈਚਾਰੇ ਤੇ ਧਾਰਮਿਕ ਸਦਭਾਵਨਾ ਨੂੰ ਖੂਹ-ਖਾਤੇ ਪਾ ਕੇ ਆਪਣੇ ਸਿਆਸੀ ਹੁਕਮਰਾਨਾਂ ਦੀ ਸੋਚ ਅਨੁਸਾਰ ਸੂਬੇ ਦੇ ਭਾਈਚਾਰੇ ਦੀ ਬਲੀ ਦੇਣ ਦੀ ਕੋਸ਼ਿਸ਼ ਕੀਤੀ ਗਈ।