ਮਹਾਂਰਾਸ਼ਟਰ ’ਚ ਪਿੰਡ ’ਤੇ ਡਿੱਗਿਆ ਪਹਾੜ, ਸੈਂਕੜੇ ਲੋਕਾਂ ਦੇ ਫਸੇ ਹੋਣ ਦਾ ਸ਼ੱਕ, ਬਚਾਅ ਲਈ ਅੱਗੇ ਆਏ ਡੇਰਾ ਸ਼ਰਧਾਲੂ

Maharashtra

ਮਹਾਂਰਾਸ਼ਟਰ (ਸੱਚ ਕਹੂੰ ਨਿਊਜ਼)। ਮਹਾਂਰਾਸ਼ਟਰ (Maharashtra) ਦੇ ਰਾਇਗੜ੍ਹ ਜ਼ਿਲ੍ਹੇ ਦੇ ਖਾਲਾਪੁਰ ਤਾਲੁਕਾ ਦੇ ਪਿੰਡ ਇਰਸ਼ਾਲਵਾੜੀ ’ਚ ਜ਼ਮੀਨ ਖਿਸਕਣ ਕਾਰਨ ਵੱਡੀ ਆਫ਼ਤ ਆਈ ਹੈ। ਬੀਤੇ ਬੁੱਧਵਾਰ ਰਾਤ ਨੂੰ ਭਾਰੀ ਮੀਂਹ ਕਾਰਨ ਇੱਕ ਪਹਾੜ ਜੋ ਕਿ ਠੀਕ ਇਰਸ਼ਾਲਵਾੜਂ ਪਿੰਡ ਦੇ ਉੱਪਰ ਸੀ, ਖਿਸਕ ਕੇ ਪੂਰੇ ਪਿੰਡ ’ਤੇ ਆ ਗਿੱਡਿਆ ਜਿਸ ਕਾਰਨ ਕਈ ਘਰ ਮਲਬੇ ’ਚ ਦਬ ਗਏ।

ਇਸ ਦਰਦਨਾਕ ਘਟਨਾ ’ਚ ਲਗਭਗ 50 ਘਰ ਤਬਾਹ ਹੋ ਗਏ। ਇਸ ਤੋਂ ਇਲਾਵਾ ਮਲਬੇ ’ਚ ਸੈਂਕੜੇ ਲੋਕਾਂ ਦੇ ਦਬੇ ਹੋਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਹੁਣ ਤੱਕ ਲਗਭਗ 100 ਜਖ਼ਮੀਆਂ ਨੂੰ ਕੱਢਿਆ ਜਾ ਚੁੱਕਾ ਹੈ ਤੇ ਇਸ ਦੇ ਨਾਲ ਹੀ 26 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਐੱਨਡੀਆਰਐੱਫ਼ ਟੀਮ ਅਨੁਸਾਰ ਮਕਾਨ ਲਗਭਗ 10 ਫੁੱਟ ਮਲਬੇ ਦੇ ਹੇਠਾਂ ਦੱਬੇ ਹੋਏ ਹਨ।

ਇਸ ਰੈਸਕਿਊ ਆਪ੍ਰੇਸ਼ਨ ’ਚ ਮਹਾਂਰਾਸ਼ਟਰ ਪ੍ਰਸ਼ਾਸਨ ਦੁਆਰਾ ਡੇਰਾ ਸੱਚਾ ਸੌਦਾ ਤੋਂ ਮੱਦਦ ਮੰਗੇ ਜਾਣ ’ਤੇ ਮੁੰਬਈ, ਪੂਣੇ ਤੇ ਮਹਾਂਰਸ਼ਟਰ ਦੇ ਹੋਰ ਜ਼ਿਲ੍ਹਿਆਂ ’ਚ ਰਹਿਣ ਵਾਲੇ ਡੇਰਾ ਸੱਚਾ ਸੌਦਾ ਸੇਵਾਦਾਰ ਤੁਰੰਤ ਪਹੰੁਚ ਕੇ ਬਚਾਅ ਦਲ ਦਾ ਹਿੱਸਾ ਬਣੇ। ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਡੇਰਾ ਸੱਚਾ ਸੌਦਾ ਪਰਮਸੁਖ ਆਸ਼ਰਮ, ਕਲੋਤੇ-ਮੋਕਾਸ਼ੀ ਦੇ ਨੇੜਲੇ ਇਲਾਕੇ ਦੀ ਹੈ ਜਿਸ ਕਾਰਨ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੀ ਟੀਮ ਲਗਾਤਾਰ ਬਚਾਅ ਕਾਰਜਾਂ ’ਚ ਜੁਟੀ ਰਹਿਣ ਦੇ ਨਾਲ-ਨਾਲ ਪੀੜਤਾਂ ਨੂੰ ਲੰਗਰ-ਭੋਜਨ, ਪਾਣੀ ਆਦਿ ਮੁਹੱਈਆ ਕਰਵਾ ਰਹੀ ਹੈ। (Maharashtra)

ਇਹ ਵੀ ਪੜ੍ਹੋ : ਸਰਕਾਰ ਵੱਲੋਂ ਕਰਮਚਾਰੀਆਂ ਦੀ ਤਨਖ਼ਾਹਾਂ ਸਬੰਧੀ ਵੱਡਾ ਫ਼ੈਸਲਾ, ਇਨ੍ਹਾਂ ਨੂੰ ਹੋਵੇਗਾ ਫ਼ਾਇਦਾ