ਵਾਰਨਰ ਦੀ ਦਰਿਆਦਿਲੀ: ਸੈਂਕੜੇ ਤੋਂ 8 ਦੌੜਾਂ ਦੂਰ ਹੋਣ ’ਤੇ ਵੀ ਸਟ੍ਰਾਈਕ ਨਹੀਂ ਲਿਆ

david warner

ਵਾਰਨਰ 92 ਦੌੜਾਂ ਬਣਾ ਕੇ ਨਾਬਾਦ ਰਹੇ (Warner Generosity)

ਮੁੰਬਈ। ਆਈਪੀਐਲ 2022 ਦਾ 50ਵਾਂ ਮੁਕਾਬਲਾ ਦਿੱਲੀ ਕੈਪੀਟਲਸ ਤੇ ਸਨਰਾਈਜ਼ ਹੈਦਰਾਬਾਦ ਦਰਮਿਆਨ ਖੇਡਿਆ ਗਿਆ। ਇਹ ਮੈਚ ਰੋਮਾਂਚ ਵੇਖਣ ਨੂੰ ਮਿਲਿਆ। ਇਹ ਮੈਚ ਦਿੱਲੀ ਨੇ 21 ਦੌੜਾਂ ਨਾਲ ਜਿੱਤ ਲਿਆ ਹੈ। ਇਸ ਮੈਚ ’ਚ ਦਿੱਲੀ ਦੇ ਓਪਨਰ ਬੱਲੇਬਾਜ਼ ਡੇਵਿਡ ਵਾਰਨਰ ਭਾਵੇਂ ਆਪਣਾ ਸੈਂਕੜਾ ਪੂਰਾ ਨਾ ਕਰ ਸਕੇ ਪਾਰ ਉਨ੍ਹਾਂ ਨੇ ਜੋ ਦਰਿਆਦਿਲੀ ਵਿਖਾਈ ਉਹ ਕਾਬਿਲੇ ਤਾਰੀਫ ਹੈ। ਆਖਰੀ ਓਵਰ ’ਚ ਵਾਰਨਰ (Warner Generosity) ਨੂੰ ਸੈਂਕੜਾ ਪੂਰਾ ਕਰਨ ਲਈ 8 ਦੌੜਾਂ ਚਾਹੀਦੀਆਂ ਸਨ। ਉਸ ਦੇ ਸਾਥੀ ਬੱਲੇਬਾਜ਼ ਰਾਵਮੈਨ ਪਾਵੇਲ ਸਿੰਗਲ ਲੈ ਕੇ ਵਾਰਨਰ ਨੂੰ ਸੈਂਕੜਾ ਪੂਰਾ ਕਰਨ ਲਈ ਕਹੇ ਰਹੇ ਸਨ ਤਾਂ ਵਾਰਨਰ ਨੇ ਕਿਹਾ ਕਿ ਮੈਂ ਇਸ ਤਰ੍ਹਾਂ ਦੀ ਕ੍ਰਿਕਟ ਨਹੀਂ ਖੇਡਦਾ।

ਵਾਰਨਰ ਨੇ ਪਾਵੇਲ ਨੂੰ ਸਿੰਗਲ ਦੇਣ ਦੀ ਬਜਾਇ ਜ਼ੋਰਦਾਰ ਹਿੱਟ ਮਾਰਨ ਲਈ ਕਿਹਾ। ਪਾਵੇਲ ਨੇ ਇਸ ਤੋਂ ਬਾਅਦ ਆਖਰੀ ਓਵਰ ’ਚ ਛੱਕੇ-ਚੌਕੇ ਜੜਦਿਆਂ 19 ਦੌੜਾਂ ਬਣਾਈਆਂ ਜਿਸ ਕਾਰਨ ਟੀਮ ਵੱਡਾ ਟੀਚਾ ਦੇ ਸਕੀ। ਜੇਕਰ ਵਾਰਨਰ ਚਾਹੁੰਦੇ ਤਾਂ ਆਪਣਾ ਸੈਂਕੜਾ ਪੂਰ ਕਰ ਸਕਦੇ ਸੀ ਪਰ ਉਸ ਨੇ ਟੀਮ ਲਈ ਆਪਣੇ ਸੈਂਕੜੇ ਦੀ ਕੁਰਬਾਨੀ ਦੇ ਦਿੱਤੀ। ਵਾਰਨਰ 92 ਦੌੜਾਂ ਬਣਾ ਕੇ ਨਾਬਾਦ ਰਹੇ। ਇਸ ਪਾਰੀ ਲਈ ਉਸ ਨੂੰ ਮੈਨ ਆਫ ਦਾ ਮੈਚ ਦਾ ਖਿਤਾਬ ਦਿੱਤਾ ਗਿਆ। ਵਾਰਨਰ ਨੂੰ 18ਵੀਂ ਵਾਰ ਮੈਨ ਆਫ ਦਾ ਮੈਚ ਮਿਲਿਆ। ਇਸ ਮਾਮਲੇ ’ਚ ਵਾਰਨਰ ਨੇ ਧੋਨੀ ਨੂੰ ਪਿੱਛੇ ਛੱਡ ਦਿੱਤਾ। ਧੋਨੀ ਆਈਪੀਐਲ ’ਚ 17 ਵਾਰ ਮੈਨ ਆਫ ਮੈਚ ਬਣੇ ਹਨ।

ਦੋਵੇਂ ਬੱਲੇਬਾਜ਼ ਆਪਣੇ ਸੈਂਕੜੇ ਤੇ ਅਰਧ ਸੈਂਕੜੇ ਦੇ ਕਰੀਬ ਸਨ
ਆਖਰੀ ਓਵਰ ’ਚ ਪਾਵੇਲ ਵੀ ਆਪਣ ਅਰਧ ਸੈਂਕੜੇ ਕੇ ਕਰੀਬ ਸੀ ਤੇ ਵਾਰਨਰ ਵੀ ਆਪਣੇ ਸੈਂਕੜੇ ਦੇ ਕਰੀਬ ਸੀ ਸਭ ਸੋਚ ਰਹੇ ਸਨ ਕਿ ਵਾਰਨਰ ਆਪਣਾ ਸੈਂਕੜਾ ਪੂਰਾ ਕਰਨਗੇ ਪਰ ਵਾਰਨਰ ਨੇ ਪਾਵੇਲ ਨੂੰ ਮੌਕਾ ਦਿੱਤਾ ਤੇ ਉਸ ਨੇ ਅਰਧ ਸੈਂਕੜਾ ਪੂਰਾ ਵੀ ਕੀਤਾ ਤੇ ਟੀਮ ਲਈ 19 ਦੌੜਾਂ ਵੀ ਆਖਰੀ ਓਵਰ ’ਚ ਬਣਾਈਆਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ