‘‘ਬੇਟਾ, ਅਸੀਂ ਜੋ ਦਿੰਦੇ ਹਾਂ, ਵਾਪਸ ਨਹੀਂ ਲੈਂਦੇ ਇਹ ਤਾਂ ਦੇਣ ਵਾਲਾ ਫ਼ਕੀਰ ਹੈ, ਲੈਣ ਵਾਲਾ ਨਹੀਂ’’

saha mastna ji mahraj

ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ (Shah Mastana Ji Maharaj) ਜਦੋਂ ਦਿੱਲੀ ਪਧਾਰੇ

ਸੰਨ 1958, ਦਿੱਲੀ । ਇੱਕ ਵਾਰ ਜੀਵੋ-ਉਦਾਰ ਸਫਰ ਦੌਰਾਨ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ (Shah Mastana Ji Maharaj ) ਦਿੱਲੀ ਪਧਾਰੇ ਹੋਏ ਸਨ ਬੇਪਰਵਾਹ ਜੀ ਨੇ ਕੱਪੜੇ ਖਰੀਦਦਾਰੀ ਕਰਨ ਦੀ ਇੱਛਾ ਪ੍ਰਗਟ ਕੀਤੀ ਕੁਝ ਸੇਵਾਦਾਰਾਂ ਨੂੰ ਨਾਲ ਲੈ ਕੇ ਬੇਪਰਵਾਹ ਸਾਈਂ ਜੀ ਦਿੱਲੀ ਦੇ ਚਾਂਦਨੀ ਚੌਂਕ ਬਾਜ਼ਾਰ ’ਚ ਇੱਕ ਦੁਕਾਨ ’ਤੇ ਗਏ ਉਸ ਸਮੇਂ ਸਰਸਾ ਤੋਂ ਡੇਰਾ ਸ਼ਰਧਾਲੂ ਚਰਨ ਦਾਸ ਵੀ ਆਪ ਜੀ ਦੇ ਨਾਲ ਸੀ ਦੁਕਾਨ ’ਤੇ ਪਹੁੰਚਕੇ ਬੇਪਰਵਾਹ ਸਾਈਂ ਜੀ ਨੇ ਗਰਮ ਕੱਪੜਾ ਖਰੀਦਿਆ ਕੀਮਤ ਪੁੱਛਣ ’ਤੇ ਦੁਕਾਨਦਾਰ ਨੇ 4000/- ਰੁਪਏ ਮੰਗੇ ਬੇਪਰਵਾਹ ਜੀ ਨੇ ਦੁਕਾਨਦਾਰ ਨੂੰ ਫ਼ਰਮਾਇਆ, ‘‘ਬੇਟਾ, ਹਮ ਕਿਤਾਬ ਕੇ ਪੰਨੇ ਪਲਟੇਂਗੇ, ਤੁਮ ਰੁਪਏ ਨਿਕਾਲਤੇ ਰਹਨਾ ਤਥਾ ਗਿਨਤੇ ਰਹਨਾ’’ ਇਸ ਤਰ੍ਹਾਂ ਦੁਕਾਨਦਾਰ ਕਿਤਾਬ ’ਚੋਂ ਨੋਟ ਕੱਢਦਾ ਰਿਹਾ ਜਦੋਂ ਸੌ-ਸੌ ਦੇ ਚਾਲੀ ਨੋਟ ਹੋ ਗਏ ਤਾਂ ਉਸ ਨੇ ਕਿਹਾ ਕਿ ਬਸ ਪਰ ਬੇਪਰਵਾਹ ਸਾਈਂ ਜੀ ਨੇ ਇੱਕ ਪੰਨਾ ਹੋਰ ਪਲਟਿਆ ਤੇ ਸੌ ਰੁਪਏ ਦਾ ਉਹ ਨੋਟ ਕੱਢ ਕੇ ਦੁਕਾਨਦਾਰ ਨੂੰ ਦੇ ਦਿੱਤਾ

ਉਸ ਤੋਂ ਬਾਅਦ ਬੇਪਰਵਾਹ ਸਾਈਂ ਜੀ ਨੇ ਉਸ ਨੂੰ ਕਿਤਾਬ ਦੇ ਬਾਕੀ ਪੰਨੇ ਪਲਟ ਕੇ ਦਿਖਾਏ ਪਰ ਉਨ੍ਹਾਂ ’ਚੋਂ ਹੁਣ ਕੁਝ ਨਹੀਂ ਨਿਕਲਿਆ ਦੁਕਾਨਦਾਰ ਇਹ ਸਭ ਦੇਖ ਕੇ ਹੈਰਾਨ ਰਹਿ ਗਿਆ ਹੈਰਾਨ ਹੋ ਕੇ ਦੁਕਾਨਦਾਰ ਇਹ ਸੋਚਣ ਲੱਗਿਆ ਕਿ ਪੈਸੇ ਘੱਟ ਕਰਵਾਉਣ ਦੀ ਬਜਾਇ ਜ਼ਿਆਦਾ ਦੇ ਦਿੱਤੇ। ਇਹ ਕੈਸਾ ਫ਼ਕੀਰ ਹੈ! ਅੱਜ ਤੱਕ ਅਜਿਹਾ ਕੋਈ ਵੀ ਗਾਹਕ ਨਹੀਂ ਦੇਖਿਆ, ਜੋ ਘੱਟ ਕਰਵਾਉਣ ਦੀ ਬਜਾਇ ਪੈਸੇ ਜ਼ਿਆਦਾ ਦੇਵੇ।

ਦੁਕਾਨਦਾਰ ਨੇ ਇਮਾਨਦਾਰੀ ਦਿਖਾਉਦੇ ਹੋਏ ਉਹ ਸੌ ਰੁਪਏ ਦਾ ਨੋਟ ਬੇਪਰਵਾਹ ਸਾਈਂ ਜੀ ਨੂੰ ਵਾਪਸ ਦੇਣਾ ਚਾਹਿਆ, ਪਰ ਬੇਪਰਵਾਹ ਜੀ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਫ਼ਰਮਾਇਆ, ‘‘ਹਮ ਜੋ ਦੇਤੇ ਹੈਂ ਵਾਪਸ ਨਹੀਂ ਲੇਤੇ ਇਹ ਤਾਂ ਦੇਨੇ ਵਾਲਾ ਫ਼ਕੀਰ ਹੈ, ਲੈਨੇ ਵਾਲਾ ਨਹੀਂ’’ ਉਸ ਦਿਨ ਦਿੱਲੀ ’ਚ ਸਤਿਸੰਗ ਦਾ ਪ੍ਰੋਗਰਾਮ ਸੀ ਬੇਪਰਵਾਹ ਜੀ ਨੇ ਇਹ ਕੱਪੜਾ ਸੇਵਾਦਾਰ ਭਾਈਆਂ ਨੂੰ ‘ਦਾਤਾਂ’ ਦੇਣ ਲਈ ਖਰੀਦਿਆ ਸੀ ਗੱਲਾਂ-ਗੱਲਾਂ ’ਚ ਦੁਕਾਨਦਾਰ ਨੂੰ ਵੀ ਸਤਿਸੰਗ ਦੇ ਪ੍ਰੋਗਰਾਮ ਬਾਰੇ ਪਤਾ ਚੱਲਿਆ ਉਹ ਬੇਪਰਵਾਹ ਸਾਈਂ ਜੀ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਨਾਲ ਚੱਲਣ ਨੂੰ ਤਿਆਰ ਹੋ ਗਿਆ

ਉਸ ਨੇ ਉਸੇ ਸਮੇਂ ਆਪਣੀ ਦੁਕਾਨ ਬੰਦ ਕੀਤੀ ਤੇ ਬੇਪਰਵਾਹ ਜੀ ਦੀ ਜੀਪ ’ਚ ਬੈਠ ਗਿਆ ਰਸਤੇ ’ਚ ਇੱਕ ਖੁੱਲ੍ਹੀ ਛੱਤ ਵਾਲੀ ਕਾਰ ਮਿਲੀ, ਜਿਸ ’ਚ ਵਧੀਆ ਨਸਲ ਦੇ ਦੋ ਸੁੰਦਰ ਕੁੱਤੇ ਸਨ ਬੇਪਰਵਾਹ ਜੀ ਨੇ ਉਸ ਕਾਰ ਵੱਲ ਇਸ਼ਾਰਾ ਕਰਦੇ ਦੁਕਾਨਦਾਰ ਨੂੰ ਕਿਹਾ, ‘‘ਦੇਖਿਆ ਭਾਈ! ਇਹ ਕੁੱਤੇ ਆਪਣੇ ਪਿਛਲੇ ਜਨਮ ’ਚ ਬਹੁਤ ਰਈਸ ਸਨ ਇਨ੍ਹਾਂ ਨੇ ਬਹੁਤ ਦਾਨ ਕੀਤਾ ਸੀ ਅਤੇ ਉਸ ਦੇ ਬਦਲੇ ’ਚ ਅਜਿਹੀ ਜਗ੍ਹਾ ਜਨਮ ਮਿਲਿਆ ਕਿ ਆਦਮੀ ਇਨ੍ਹਾਂ ਦੀ ਸੇਵਾ ਕਰਦੇ ਹਨ ਪਰ ਸੰਤ-ਮਹਾਪੁਰਸ਼ਾਂ ਦੇ ਮਿਲਾਪ ਬਿਨਾ ਚੌਰਾਸੀ ਨਹੀਂ ਕੱਟ ਸਕਦੀ’’ ਅਜਿਹੇ ਰੂਹਾਨੀ ਬਚਨ ਸੁਣਕੇ ਦੁਕਾਨਦਾਰ ਬੇਪਰਵਾਹ ਸਾਈਂ ਜੀ ਦਾ ਦੀਵਾਨਾ ਹੋ ਗਿਆ ਅਤੇ ਸਤਿਸੰਗ ਤੋਂ ਬਾਅਦ ਉਸ ਨੇ ‘ਨਾਮ-ਸ਼ਬਦ’ ਦੀ ਅਨਮੋਲ ਦਾਤ ਲੈ ਲਈ ਬਾਅਦ ’ਚ ਉਸ ਦੇ ਨਾਲ ਸੈਂਕੜੇ ਵਿਅਕਤੀ ਬੇਪਰਵਾਹ ਸਾਈਂ ਜੀ ਦੇ ਦਰਸ਼ਨ ਕਰਨ ਲਈ ਆਏ ਅਤੇ ਨਾਮ ਸ਼ਬਦ ਲੈ ਕੇ ਮੋਕਸ਼ ਮੁਕਤੀ ਦੇ ਅਧਿਕਾਰੀ ਬਣੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ