ਭਟਕਿਆ ਬਚਪਨ ਤੇ ਗੈਰ ਜ਼ਿੰਮੇਵਾਰ ਸੋਸ਼ਲ ਮੀਡੀਆ

ਭਟਕਿਆ ਬਚਪਨ ਤੇ ਗੈਰ ਜ਼ਿੰਮੇਵਾਰ ਸੋਸ਼ਲ ਮੀਡੀਆ

ਬੱਚੇ ਦੇਸ਼ ਦਾ ਭਵਿੱਖ ਹਨ ਭਾਰਤ ਦੀ ਆਪਣੀ ਅਮੀਰ ਸੰਸਕ੍ਰਿਤੀ ਹੈ ਜਿਸ ਨੇ ਮਾਤਾ-ਪਿਤਾ, ਰੂਹਾਨੀ ਗੁਰੂ, ਧਰਮ ਗ੍ਰੰਥਾਂ ਦੇ ਰੂਪ ’ਚ ਨੈਤਿਕਤਾ ਦੀ ਇੱਕ ਅਜਿਹੀ ਢਾਲ ਬਣਾਈ ਹੋਈ ਹੈ ਜੋ ਬੱਚਿਆਂ ਨੂੰ ਮਨੋ ਵਿਕਾਰਾਂ ਤੋਂ ਬਚਾ ਕੇ ਨੇਕ ਤੇ ਸਫ਼ਲ ਜ਼ਿੰਦਗੀ ਜਿਉਣ ਦਾ ਮੌਕਾ ਦਿੰਦੀ ਹੈ ਕਦੇ ਬੱਚੇ ਗੁਰੂਕੁਲਾਂ ’ਚ ਪੜ੍ਹਦੇ ਸਨ ਜਿੱਥੇ ਸਿਰਫ਼ ਅੱਖਰ ਗਿਆਨ ਹੀ ਮੁੱਖ ਨਹੀਂ ਸਗੋਂ ਚਰਿੱਤਰ ਨਿਰਮਾਣ ਤੇ ਸੰਪੂਰਨ ਜਿੰਦਗੀ ਜਿਉਣ ਦਾ ਕੋਰਸ ਕਰਾਇਆ ਜਾਂਦਾ ਸੀ ਅੱਜ ਵਿਗਿਆਨਕ ਤਰੱਕੀ ਦੇ ਫਾਇਦਿਆਂ ਦੇ ਨਾਲ-ਨਾਲ ਇਸ ਦੀ ਦੁਰਵਰਤੋਂ ਨੇ ਬੱਚਿਆਂ ਲਈ ਖ਼ਤਰਾ ਖੜ੍ਹਾ ਕਰ ਦਿੱਤਾ ਹੈ ਬੱਚੇ ਨਸ਼ਿਆਂ, ਅਸ਼ਲੀਲਤਾ, ਤਣਾਅ ਦੇ ਸ਼ਿਕਾਰ ਹੋ ਕੇ ਨਸ਼ਾਖੋਰੀ, ਅਪਰਾਧਾਂ ਤੇ ਖੁਦਕੁਸ਼ੀਆਂ ਦੇ ਰਾਹ ਪੈ ਗਏ ਹਨ

ਇਸ ਵਿਗਾੜ ’ਚ ਬਹੁਤ ਵੱਡਾ ਹੱਥ ਕੁਝ ਸੋਸ਼ਲ ਮੀਡੀਆ ਪਲੇਟ ਫਾਰਮ ਦਾ ਵੀ ਹੈ ਜਿੱਥੇ ਅਸ਼ਲੀਲਤਾ ਤੇ ਵਪਾਰੀਕਰਨ ਨੇ ਸਮਾਜਿਕ ਮੁੱਲਾਂ ਤੇ ਨੈਤਿਕਤਾ ਨੂੰ ਢਾਹ ਲਾਈ ਹੈ ਦੁਨੀਆ ਦੀ ਇੱਕ ਮੰਨੀ-ਪ੍ਰਮੰਨੀ ਮੈਗਜ਼ੀਨ ਦ ਟਾਈਮ ਨੇ ਫੇਸਬੁੱਕ ਨੂੰ ਬੱਚਿਆਂ ਲਈ ਖ਼ਤਰਾ ਦੱਸਿਆ ਹੈ ਇਸ ਮੈਗਜ਼ੀਨ ਨੇ ਆਪਣੇ ਕਵਰ ਪੇਜ਼ ’ਤੇ ਫੇਸਬੁੱਕ ਦਾ ਕੈਪਸ਼ਨ ਡਿਲੀਟ ਜਾਂ ਕੈਂਸਲ ਛਾਪ ਕੇ ਲੋਕਾਂ ਦਾ ਧਿਆਨ ਖਿੱਚਿਆ ਹੈ ਫੇਸਬੁੱਕ ਦੇ ਚੰਗੇ-ਮਾੜੇ ਪ੍ਰਭਾਵ ਬਾਰੇ ਫੇਸਬੁੱਕ ਪ੍ਰਬੰਧਕਾਂ ਤੇ ਅਲੋਚਕਾਂ ਦੇ ਆਪਣੇ-ਆਪਣੇ ਵਿਚਾਰ ਹਨ ਪਰ ਇਹ ਤਾਂ ਸਪੱਸ਼ਟ ਹੈ ਕਿ ਦੇਸ਼ ਦਾ ਬਚਪਨ ਬੁਰੀ ਤਰ੍ਹਾਂ ਭਟਕ ਗਿਆ ਹੈ ਇਸ ਮਾਮਲੇ ’ਚ ਮਾਪੇ ਵੀ ਬਰਾਬਰ ਦੋਸ਼ੀ ਹਨ

ਜਿਨ੍ਹਾਂ ਨੇ ਮੋਬਾਇਲ ਫੋਨ ਨੂੰ ਸਿਰਫ਼ ਸਟੇਟਸ ਸਿੰਬਲ ਬਣਾ ਕੇ ਉਸ ਦੀ ਦੁਰਵਰਤੋਂ ਵੱਲ ਜ਼ਰਾ ਜਿੰਨਾ ਵੀ ਧਿਆਨ ਨਹੀਂ ਦਿੱਤਾ ਸਮਾਜ ਦੇ ਇੱਕ ਵਰਗ ਨੇ ਤਾਂ ਬੱਚਿਆਂ ਦੇ ਵਿਗੜਨ ਨੂੰ ਵੀ ਆਧੁਨਿਕਤਾ ਤੇ ਅਸਲ ਅਜ਼ਾਦੀ ਕਰਾਰ ਦੇ ਦਿੱਤਾ ਹੈ ਜਿਸ ਦਾ ਖਾਮਿਆਜ਼ਾ ਹੁਣ ਉਹੀ ਮਾਪੇ ਭੁਗਤ ਰਹੇ ਹਨ ਬਾਲੀਵੁੱਡ ਇਸ ਮਾਮਲੇ ’ਚ ਬੁਰੀ ਤਰ੍ਹਾਂ ਗੈਰ-ਜ਼ਿੰਮੇਵਾਰਾਨਾ ਰਵੱਈਆ ਅਪਣਾ ਰਿਹਾ ਹੈ ਅੱਜ ਪ੍ਰਸਿੱਧ ਅਦਾਕਾਰ ਸ਼ਾਹਰੁਖ ਖਾਨ ਦਾ ਬੇਟਾ ਡਰੱਗ ਪਾਰਟੀ ਦੇ ਦੋਸ਼ਾਂ ’ਚ ਘਿਰਿਆ ਹੋਇਆ ਹੈ ਸ਼ਾਹਰੁਖ ਉਹੀ ਅਦਾਕਾਰ ਹੈ

ਜਿਸ ਨੇ ਇੱਕ ਪ੍ਰੋਗਰਾਮ ’ਚ ਕਿਹਾ ਸੀ ਕਿ ‘‘ਮੈਂ ਚਾਹੁੰਦਾ ਹਾਂ ਮੇਰਾ ਬੇਟਾ, ਹਰ ਉਹ ਬੁਰਾ ਕੰਮ ਕਰੇ ਜੋ ਉਹ (ਸ਼ਾਹਰੁਖ) ਨਹੀਂ ਕਰ ਸਕਿਆ’’ ਸ਼ਾਹਰੁਖ ਖਾਨ ਨੇ ਆਪਣੇ ਬੇਟੇ ਨੂੰ ਡਰੱਗ ਲੈਣ ਲਈ ਵੀ ਕਹਿ ਦਿੱਤਾ ਨਤੀਜਾ ਸਭ ਦੇ ਸਾਹਮਣੇ ਹੈ ਹੁਣ ਹਾਲਾਤ ਇਹ ਹਨ ਕਿ ਸ਼ਾਹਰੁਖ ਪ੍ਰੇਸ਼ਾਨ ਤੇ ਬੇ-ਜਵਾਬ ਹੈ ਜ਼ਰੂਰੀ ਹੈ ਮਾਪੇ ਬੱਚਿਆਂ ਨੂੰ ਨੇਕ ਵਿਚਾਰਾਂ ਦੀ ਢਾਲ ਦੇ ਕੇ ਉਹਨਾਂ ਦਾ ਭਵਿੱਖ ਸੁਰੱਖਿਅਤ ਬਣਾਉਣ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਵੀ ਇੰਨੀ ਕੁ ਲਗਾਮ ਤਾਂ ਜ਼ਰੂਰ ਕੱਸਣੀ ਚਾਹੀਦੀ ਹੈ ਕਿ ਉਹ ਬਚਪਨ ਨੂੰ ਤਬਾਹ ਕਰਨ ਵਾਲੇ ਆਪਣੇ ਪ੍ਰੋਗਰਾਮ ਬੰਦ ਕਰਨ ਪੈਸੇ ਲਈ ਕਿਸੇ ਵੀ ਪਲੇਟਫਾਰਮ ਨੂੰ ਬੱਚਿਆਂ ਦੇ ਭਵਿੱਖ ਨੂੰ ਤਬਾਹ ਕਰਨ ਦੀ ਆਗਿਆ ਨਹੀਂ ਹੋਣੀ ਚਾਹੀਦੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ