ਅਮਰੀਕਾ ‘ਚ ਲੜਨ ਦਾ ਸੁਪਨਾ ਪੂਰਾ ਕਰੇਗਾ ਵਿਜੇਂਦਰ

 ਮੁਕਾਬਲਾ 2019 ‘ਚ ਫਰਵਰੀ ਦੇ ਆਖ਼ਰ ਜਾਂ ਮਾਰਚ ਦੇ ਸ਼ੁਰੂ ‘ਚ

ਨਵੀਂ ਦਿੱਲੀ, 6 ਦਸੰਬਰ

ਭਾਰਤ ਦੇ ਪੇਸ਼ੇਵਰ ਮੁੱਕੇਬਾਜ਼ ਵਿਜੇਂਦਰ ਸਿੰਘ ਮੁੱਕੇਬਾਜੀ ਦੇ ਮੱਕਾ ਕਹੇ ਜਾਣ ਵਾਲੇ ਅਮਰੀਕਾ ‘ਚ ਲੜਨ ਦਾ ਸੁਪਨਾ ਪੂਰਾ ਕਰਨਗੇ ਆਪਣੇ ਪੇਸ਼ੇਵਰ ਕਰੀਅਰ ‘ਚ ਸਾਰੇ 10 ਮੁਕਾਬਲੇ ਜਿੱਤ ਚੁੱਕੇ ਓਲੰਪਿਕ ਤਮਗਾ ਜੇਤੂ ਮੁੱਕੇਬਾਜ਼ ਵਿਜੇਂਦਰ ਨੇ ਇੱਥੇ ਕਿਹਾ ਕਿ ਮੇਰਾ ਇਹ ਮੁਕਾਬਲਾ 2019 ‘ਚ ਫਰਵਰੀ ਦੇ ਆਖ਼ਰ ਜਾਂ ਮਾਰਚ ਦੇ ਸ਼ੁਰੂ ‘ਚ ਹੋ ਸਕਦਾ ਹੈ ਮੁਕਾਬਲ ੇ ਦੀ ਤਾਰੀਖ ਅਜੇ ਤੈਅ ਨਹੀਂ ਹੋਈ ਹੈ ਪਰ ਐਨਾ ਤੈਅ ਹੈ ਕਿ ਇਹ ਫ਼ਰਵਰੀ ਮਾਰਚ ‘ਚ ਹੋਵੇਗਾ

 
33 ਸਾਲ ਵਿਜੇਂਦਰ ਨੇ ਹਾਲ ਹੀ ‘ਚ ਮੰਨੇ ਪ੍ਰਮੰਨੇ ਮੁੱਕੇਬਾਜੀ ਪ੍ਰਮੋਟਰ ਬਾਬ ਐਰਮ ਨਾਲ ਕਈ ਸਾਲ ਦਾ ਕਰਾਰ ਕੀਤਾ ਸੀ ਸੁਪਰ ਮਿਡਲਵੇਟ ਮੁੱਕੇਬਾਜ਼ ਵਿਜੇਂਦਰ ਨੇ ਆਪਣੇ 10 ਮੁਕਾਬਲਿਆਂ ਵਿੱਚੋਂ 9 ਭਾਰਤ ‘ਚ ਲੜੇ ਹਨ ਉਹਨਾਂ ਦਾ ਇੱਕ ਮੁਕਾਬਲਾ ਇੰਗਲੈਂਡ ‘ਚ ਹੋਇਆ ਸੀ ਉਹ ਬਾਬ ਐਰਮ ਦੇ ਟਾੱਪ ਰੈਂਕ ਹੇਠ ਅਗਲੇ ਸਾਲ ਅਮਰੀਕਾ ‘ਚ ਆਪਣੀ ਸ਼ੁਰੂਆਤ ਕਰੇਗਾ

 
ਤਿੰਨ ਵਾਰ ਦੇ ਓਲੰਪਿਟਨ ਵਿਜੀਦਰ ਨੇ ਕਿਹਾ ਕਿ ਅਮਰੀਕਾ ਮੁੱਕੇਬਾਜ਼ੀ ਦਾ ਮੱਕਾ ਹੈ ਮੇਰਾ ਸੁਪਨਾ ਸੀ ਕਿ ਮੈਂ ਅਮਰੀਕਾ ਵਿੱਚ ਆਪਣਾ ਮੁਕਾਬਲਾ ਖੇਡਾਂ ਅਤੇ ਮੇਰਾ ਇਹ ਸੁਪਨਾ ਛੇਤੀ ਹੀ ਪੂਰਾ ਹੋਣ ਜਾ ਰਿਹਾ ਹੈ ਮੇਰੇ ਪ੍ਰਮੋਟਰ ਨੀਰਵ ਤੋਮਰ ਮੁਕਾਬਲੇ ਦੀਆਂ ਤਾਰੀਖਾਂ ਨੂੰ ਲੈ ਕੇ ਗੱਲ ਕਰ ਰਹੇ ਹਨ ਅਤੇ ਇਹ ਮੁਕਾਬਲਾ ਅਮਰੀਕਾ ਦੇ ਵਿਸ਼ਵ ਪ੍ਰਸਿੱਧ ਮੈਡੀਸਨ ਸਕਵੇਅਰ ‘ਚ ਹੋਵੇਗਾ

 
ਆਪਣੇ 10 ਮੁਕਾਬਲਿਆਂ ਵਿੱਚੋਂ 7 ‘ਚ ਨਾਕਆਊਟ ਜਿੱਤ ਹਾਸਲ ਕਰ ਚੁੱਕੇ ਵਿਜੇਂਦਰ ਫਿਲਾਲ ਗੁੜਗਾਂਵ ‘ਚ ਇੱਕ ਨਿੱਜੀ ਸੈਂਟਰ ‘ਚ ਟਰੇਨਿੰਗ ਕਰ ਰਹੇ ਹਨ ਉਹਨਾਂ ਕਿਹਾ ਕਿ ਜਿਵੇਂ ਹੀ ਮੇਰੇ ਮੁਕਾਬਲੇ ਦੀਆਂ ਤਾਰੀਖਾਂ ਤੈਅ ਹੁੰਦੀ ਹਨ ਮੈਂ 8-10 ਹਫ਼ਤੇ ਪਹਿਲਾਂ ਤਿਆਰੀ ਲਈ ਅਮਰੀਕਾ ਸਿਫ਼ਟ ਹੋ ਜਾਵਾਂਗਾ ਵਿਜੇਂਦਰ ਨੇ ਆਪਣਾ ਆਖਰੀ ਪ੍ਰਫੈਸ਼ਨਲ ਮੁਕਾਬਲਾ 23 ਦਸੰਬਰ 2017 ਨੂੰ ਜੈਪੁਰ ਦੇ ਸਵਾਈ ਮਾਨਸਿੰਘ ਇੰਡੋਰ ਸਟੇਡੀਅਮ ‘ਚ ਲੜਿਆ ਸੀ ਜਿੱਥੇ ਉਹਨਾਂ ਘਾਨਾ ਦੇ ਅਮੁਜੁ ਨੂੰ ਹਰਾਇਆ ਸੀ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।