ਸਾਜਿਸ਼ ਤਹਿਤ ਹੋਈ ਸੀ ਮਨਿੰਦਰ ਦੀ ਨਾਭਾ ‘ਚ ਸ਼ਿਫਟਿੰਗ

Remand, Mohinderpal Bittu, Murder, Accused, Nabha Jail

ਮਹਿੰਦਰਪਾਲ ਬਿੱਟੂ ਕਤਲ ਕਾਂਡ : ਇੱਕ ਟੀਵੀ ਚੈੱਨਲ ਨੇ ਕੀਤਾ ਸਾਜਿਸ਼ ਦਾ ਖੁਲਾਸਾ

ਅਗਸਤ 2018 ਤੋਂ ਰਚੀ ਜਾ ਰਹੀ ਸੀ ਸਾਜ਼ਿਸ਼, ਸਰਕਾਰ ਨੂੰ ਸੀ ਜਾਣਕਾਰੀ, ਵੱਡੇ ਖ਼ੁਲਾਸੇ ਹੋਣਗੇ ਜਲਦ

ਸੱਚ ਕਹੂੰ ਨਿਉਜ਼, ਪਟਿਆਲਾ

ਮਹਿੰਦਰਪਾਲ ਸਿੰਘ ਬਿੱਟੂ ਕਤਲ ਮਾਮਲੇ ਵਿੱਚ ਵੱਡਾ ਖ਼ੁਲਾਸਾ ਸਾਹਮਣੇ ਆਇਆ ਹੈ ਕਿ ਇਸ ਕਤਲ ਨੂੰ ਅੰਜਾਮ ਦੇਣ ਲਈ ਸਾਜ਼ਿਸ਼ ਕੁਝ ਦਿਨਾਂ ਪਹਿਲਾਂ ਨਹੀਂ ਸਗੋਂ ਅਗਸਤ 2018 ਤੋਂ ਹੀ ਰਚੀ ਜਾਣੀ ਸ਼ੁਰੂ ਹੋ ਗਈ ਸੀ। ਇਸ ਵੱਡੀ ਕਾਤਿਲਾਨਾ ਸਾਜ਼ਿਸ਼ ਬਾਰੇ ਜੇਲ੍ਹ ਪ੍ਰਸ਼ਾਸਨ ਨੂੰ ਦਸੰਬਰ 2018 ਨੂੰ ਮਿਲ ਗਈ ਸੀ ਅਤੇ ਇਸ ਮਾਮਲੇ ਵਿੱਚ ਵੱਡੀ ਕਾਰਵਾਈ ਕਰਨ ਦੀ ਥਾਂ ‘ਤੇ ਗੁਰਸੇਵਕ ਸਿੰਘ ਨੂੰ ਨਾਭਾ ਜੇਲ੍ਹ ਵਿੱਚੋਂ ਪਟਿਆਲਾ ਜੇਲ੍ਹ ਵਿਖੇ ਸ਼ਿਫ਼ਟ ਕਰ ਦਿੱਤਾ ਗਿਆ ਸੀ ਤਾਂ ਕਿ ਉਹ ਇਸ ਤਰ੍ਹਾਂ ਦੀ ਕਿਸੇ ਵੀ ਸਾਜਿਸ਼ ਨੂੰ ਅੰਜਾਮ ਨਾ ਦੇ ਸਕੇ।

ਪੰਜਾਬ ਦੇ ਇੱਕ ਸਮਾਚਾਰ ਟੀ. ਵੀ ਚੈਨਲ ਨਿਊਜ਼ 18 ਨੇ ਇਸ ਦਾ ਖ਼ੁਲਾਸਾ ਕੀਤਾ ਹੈ। ਨਿਊਜ਼ 18 ਦੇ ਅਨੁਸਾਰ ਇਸ ਕਾਤਿਲਾਨਾ ਸਾਜਿਸ਼ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਗੁਰਸੇਵਕ ਸਿੰਘ ਨੂੰ ਪਟਿਆਲਾ ਜੇਲ੍ਹ ਵਿਖੇ ਭੇਜ ਤਾਂ ਦਿੱਤਾ ਗਿਆ ਪਰ ਇੱਕ ਮੰਤਰੀ ਦੀ ਸਿਫ਼ਾਰਸ਼ ‘ਤੇ ਮੁੜ ਤੋਂ ਗੁਰਸੇਵਕ ਸਿੰਘ ਨੂੰ ਨਾਭਾ ਜੇਲ੍ਹ ਵਿਖੇ ਭੇਜਿਆ ਗਿਆ। ਗੁਰਸੇਵਕ ਸਿੰਘ ਨੂੰ 10 ਮਈ 2019 ਨੂੰ ਨਾਭਾ ਜੇਲ੍ਹ ਵਿਖੇ ਭੇਜਿਆ ਗਿਆ, ਜਿਸ ਤੋਂ ਬਾਅਦ 22 ਜੂਨ 2019 ਨੂੰ ਸ਼ਾਜਿਸ ਅਨੁਸਾਰ ਇਸ ਕਤਲ ਨੂੰ ਅੰਜਾਮ ਦਿੱਤਾ ਗਿਆ ਹੈ। ਚੈੱਨਲ ਅਨੁਸਾਰ ਬਿੱਟੂ ਦਾ ਕਤਲ ਕਰਨ ਤੋਂ ਪਹਿਲਾਂ ਗੁਰਸੇਵਕ ਸਿੰਘ ਨੂੰ ਮਾਰਚ ਮਹੀਨੇ ਵਿੱਚ 56 ਦਿਨ ਦੀ ਪੈਰੋਲ ਮਿਲੀ ਸੀ ਅਤੇ ਉਸ ਸਮੇਂ ਪੰਜਾਬ ਵਿੱਚ ਚੋਣ ਜ਼ਾਬਤਾ ਲੱਗਿਆ ਹੋਇਆ ਸੀ, ਇਨ੍ਹਾਂ ਦਿਨਾਂ ਵਿੱਚ ਕਿਸੇ ਕਤਲ ਦੇ ਦੋਸ਼ ਵਿੱਚ ਬੰਦ ਕੈਦੀ ਨੂੰ ਪੈਰੋਲ ਦੇਣਾ ਤਾਂ ਦੂਰ ਦੀ ਗੱਲ, ਜਿਹੜੇ ਪੈਰੋਲ ‘ਤੇ ਬਾਹਰ ਹੁੰਦੇ ਹਨ, ਉਨ੍ਹਾਂ ਨੂੰ ਜੇਲ੍ਹ ਵਿਖੇ ਵਾਪਸ ਭੇਜ ਦਿੱਤਾ ਜਾਂਦਾ ਹੈ

ਪਰ ਚੋਣ ਜ਼ਾਬਤੇ ਦੌਰਾਨ ਹੀ ਗੁਰਸੇਵਕ ਸਿੰਘ ਨੂੰ ਪੈਰੋਲ ਦਿੱਤੀ ਗਈ ਅਤੇ ਇਸ ਦੌਰਾਨ ਉਸ ਨੇ ਕਿਸ ਕਿਸ ਨਾਲ ਮੁਲਾਕਾਤ ਕੀਤੀ ਅਤੇ ਇਸ ਸਾਜਿਸ਼ ਨੂੰ ਅੰਤਿਮ ਰੂਪ ਦਿੱਤਾ, ਇਸ ਬਾਰੇ ਅਜੇ ਖੁਲਾਸਾ ਹੋਣਾ ਬਾਕੀ ਹੈ ਪਰ ਇਹ ਜਾਣਕਾਰੀ ਮਿਲ ਰਹੀ ਹੈ ਕਿ ਨਿਹਾਲ ਸਿੰਘ ਨਿਹਾਲਾ ਨਾਮਕ ਕੈਦੀ ਦੇ ਨਾਲ ਗੁਰਸੇਵਕ ਸਿੰਘ ਵਟਸਐਪ ਕਾਲ ਰਾਹੀਂ ਸੰਪਰਕ ਵਿੱਚ ਸੀ ਅਤੇ ਲਗਾਤਾਰ ਦੋਵਾਂ ਗੱਲਬਾਤ ਕਰਦੇ ਹੋਏ ਸਾਜਿਸ਼ ਨੂੰ ਅੰਜਾਮ ਦੇਣ ਵਲ ਵਧ ਰਹੇ ਸਨ। ਇਨ੍ਹਾਂ ਨੇ 10 ਮਹੀਨਿਆਂ ਦੀ ਸਾਜ਼ਿਸ਼ ਨੂੰ ਅੰਜਾਮ ਦੇਣ ਲਈ ਮਈ ਮਹੀਨੇ ਤੋਂ ਤਿਆਰੀ ਸ਼ੁਰੂ ਕਰ ਦਿੱਤੀ ਸੀ ਅਤੇ 22 ਜੂਨ ਨੂੰ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਬਣੀ ਐਸ.ਆਈ.ਟੀ. ਜਾਂਚ ਦੇ ਆਖ਼ਰੀ ਦੌਰ ਵਿੱਚ ਹੈ, ਜਿਥੇ ਕਿ ਇੱਕ ਮੰਤਰੀ ਦਾ ਨਾਂਅ ਵੀ ਆ ਰਿਹਾ ਹੈ, ਜਿਸ ਦੀ ਸਿਫ਼ਾਰਸ਼ ‘ਤੇ ਗੁਰਸੇਵਕ ਸਿੰਘ ਪਟਿਆਲਾ ਜੇਲ੍ਹ ਤੋਂ ਵਾਪਸ ਨਾਭਾ ਜੇਲ੍ਹ ਭੇਜਿਆ ਗਿਆ ਸੀ। ਇਸ ਮਾਮਲੇ ਵਿੱਚ ਐਸ.ਆਈ.ਟੀ. ਅਗਲੇ 2-3 ਦਿਨਾਂ ਵਿੱਚ ਸਾਰੇ ਖ਼ੁਲਾਸੇ ਕਰ ਦੇਵੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।