ਭੜਕੀ ਭੀੜ ਲਈ ਸਾਰਾ ਝਾਰਖੰਡ ਦੋਸ਼ੀ ਨਹੀਂ : ਮੋਦੀ

Jharkhand, Blamed, Modi

ਰਾਜ ਸਭਾ ‘ਚ ਵਿਰੋਧੀਆਂ ਨੂੰ ਪੀਐੱਮ ਦੀ ਨਸੀਹਤ

ਬਿਹਾਰ ‘ਚ ਬੱਚਿਆਂ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ

ਏਜੰਸੀ, ਨਵੀਂ ਦਿੱਲੀ

ਝਾਰਖੰਡ ਮਾਬ ਲਿੰਚਿੰਗ ‘ਤੇ ਕਈ ਦਿਨਾਂ ਦੀ ਚੁੱਪੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਜ ਸਭਾ ‘ਚ ਆਪਣੀ ਪ੍ਰਤੀਕਿਰਿਆ ਦਿੱਤੀ ਪੀਐੱਮ ਮੋਦੀ ਨੇ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਦਾ ਇਹ ਕਹਿਣਾ ਠੀਕ ਨਹੀਂ ਹੈ ਕਿ ਇਹ ਸੂਬਾ ‘ਮਾੱਬ ਲਿੰਚਿੰਗ’ ਦਾ ਅੱਡਾ ਬਣ ਗਿਆ ਹੈ ਇਹ ਘਟਨਾ ਦਰਦਨਾਕ ਹੈ ਤੇ ਸਭ ਨੂੰ ਇਸ ਦਾ ਦੁੱਖ ਹੈ ਪਰ ਇਸ ‘ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਕਿਉਂਕਿ ਜਿਸ ਤਰ੍ਹਾਂ ਅੱਤਵਾਦ ਚੰਗਾ ਤੇ ਬੁਰਾ ਨਹੀਂ ਹੁੰਦਾ ਉਸੇ ਤਰ੍ਹਾਂ ਹਿੰਸਾ ਵੀ ਚੰਗੀ ਤੇ ਬੁਰੀ ਨਹੀਂ ਹੁੰਦੀ ਝਾਰਖੰਡ ਦੀ ਘਟਨਾ ਦੇ ਮਾਮਲੇ ‘ਚ ਕਾਨੂੰਨ ਆਪਣਾ ਕੰਮ ਕਰੇਗਾ ਤੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇਗੀ ਸਰਕਾਰ ਸਭ ਨੂੰ ਸੁਰੱਖਿਆ ਦੀ ਗਾਰੰਟੀ ਦਿੰਦੀ ਹੈ ਬਿਹਾਰ ਦੇ ਮੁਜ਼ੱਫਰਪੁਰ ‘ਚ ਦਿਮਾਗੀ ਬੁਖਾਰ ਨੂੰ ਹੁਣ ਤੱਕ ਦੀਆਂ ਸਰਕਾਰਾਂ ਦੀ ਵੱਡੀ ਅਸਫ਼ਲਤਾਵਾ ‘ਚੋਂ ਇੱਕ ਦੱਸਦਿਆਂ ਕਿਹਾ ਕਿ ਇਹ ਦੁਖਦਾਈ ਸਥਿਤੀ ਹੈ ਤੇ ਸਭ ਨੂੰ ਮਿਲ ਕੇ ਇਸ ਸਥਿਤੀ ਦਾ ਸਾਹਮਣਾ ਕਰਨਾ ਪਵੇਗਾ

ਇੱਕ ਦੇਸ਼, ਇੱਕ ਚੋਣ ‘ਤੇ ਸਕਾਰਾਤਮਕ ਸੁਝਾਅ ਦੇਣ ਵਿਰੋਧੀ

ਇੱਕ ਦੇਸ਼, ਇੱਕ ਚੋਣ ਦੇ ਮੁੱਦੇ  ਦੇ ਵਿਰੋਧ ‘ਤੇ ਕਾਂਗਰਸ ਨੂੰ ਕਟਹਿਰੇ ‘ਚ ਖੜ੍ਹਾ ਕਰਦਿਆਂ ਮੋਦੀ ਨੇ ਕਿਹਾ ਕਿ ਉਸ ਨੇ ਵਿਰੋਧੀਆਂ ਦਾ ਮਤਲਬ ਇਹ ਸਮਝ ਲਿਆ ਹੈ ਕਿ ਹਰ ਗੱਲ ਦਾ ਵਿਰੋਧ ਕਰਨਾ ਹੈ ਉਸਨੇ ਆਪਣੀ ਹੀ ਯੋਜਨਾ ਅਧਾਰ ਦਾ ਵਿਰੋਧ ਕੀਤਾ, ਜੀਐੱਸਟੀ ਦਾ ਵਿਰੋਧ ਕੀਤਾ, ਈਵੀਐੱਮ ਦਾ ਵਿਰੋਧ ਕੀਤਾ, ਨਿਊ ਇੰਡੀਆ, ਮੇਕ ਇਨ ਇੰਡੀਆ, ਡਿਜ਼ੀਟਲ ਇੰਡੀਆ, ਯੋਗ ਤੇ ਇੱਥੋਂ ਤੱਕ ਕਿ ਹੁਣ ਇਕੱਠੀਆਂ ਚੋਣਾਂ ਦਾ ਵਿਰੋਧ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਇਹ ਸ਼ੱਕ ਇਕਦਮ ਗਲਤ ਹੈ ਕਿ ਇਕੱਠੀਆਂ ਚੋਣਾਂ ਕਰਾਉਣ ਨਾਲ ਖੇਤਰੀ ਪਾਰਟੀਆਂ ਖਤਮ ਹੋ ਜਾਣਗੀਆਂ ਉਨ੍ਹਾਂ ਕਿਹਾ ਕਿ ਤੁਸੀਂ ਕਿਸੇ ਵਿਸ਼ੇ ਨੂੰ ਸਿਰੇ ਤੋਂ ਰੱਦ ਕਰਨ ਦੀ ਬਜਾਇ ਪਹਿਲਾਂ ਉਸ ‘ਤੇ ਵਿਚਾਰ ਤਾਂ ਕਰੋ ਤੇ ਸਕਾਰਾਤਮਕ ਸੁਝਾਅ ਦਿਓ

ਸੂਬੇ ਦੀਆਂ ਸਰਕਾਰਾਂ ਰਾਹੀਂ ਸਹਿਯੋਗ ਦੇਣਾ ਚਾਹੀਦਾ

ਪ੍ਰਧਾਨ ਮੰਤਰੀ ਨੇ ਅਰਥਵਿਵਸਥਾ ਦਾ ਜ਼ਿਕਰ ਕਰਦਿਆਂ ਕਿਹਾ ਕਿ 2014 ‘ਚ ਸਾਡੀ ਅਰਥਵਿਵਸਥਾ 20 ਖਰਬ ਡਾਲਰ ਦੀ ਸੀ ਤੇ ਪਿਛਲੇ ਪੰਜ ਸਾਲਾਂ ‘ਚ ਇਹ ਵਧ ਕੇ 20 ਅਰਬ 80 ਅਰਬ ਡਾਲਰ ਤੱਕ ਪਹੁੰਚ ਗਈ ਹੁਣ ਸਾਡਾ ਟੀਚਾ ਇਸ ਨੂੰ 50 ਖਰਬ ਡਾਲਰ ਤੱਕ ਲੈ ਜਾਣ ਦਾ ਹੈ ਇਸ ਲਈ ਸਭ ਨੂੰ ਮਿਲ ਕੇ ਕੰਮ ਕਰਨਾ ਪਵੇਗਾ ਵਿਰੋਧੀਆਂ ਨੂੰ ਇਸ ‘ਚ ਸਕਾਰਾਤਮਕ ਰੁਖ ਅਪਣਾਉਂਦਿਆਂ ਆਪਣੇ ਸੂਬੇ ਦੀਆਂ ਸਰਕਾਰਾਂ ਰਾਹੀਂ ਸਹਿਯੋਗ ਦੇਣਾ ਚਾਹੀਦਾ ਹੈ ਸਭ ਨੂੰ ਮਿਲ ਕੇ ਦੇਸ਼ ਦੀ ਤਰੱਕੀ ਨੂੰ ਅੱਗੇ ਵਧਾਉਣਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।