Panipat : ਜ਼ੇਲ੍ਹ ਤੋਂ ਪਾਨੀਪਤ ਦੇ ਦੋ ਵਪਾਰੀਆਂ ਨੂੰ ਧਮਕੀ

Panipat News

ਪਾਨੀਪਤ (ਸੱਚ ਕਹੂੰ ਨਿਊਜ਼)। ਜ਼ੇਲ੍ਹ ’ਚ ਬੰਦ ਲਾਰੈਂਸ ਗੈਂਗ ਦੇ ਸ਼ੂਟਰ ਪ੍ਰਿਅਵ੍ਰਤ ਉਰਫ ਫੌਜੀ ਨੇ ਹਰਿਆਣਾ ਦੇ (Panipat) ਪਾਨੀਪਤ ’ਚ ਦੋ ਲੋਕਾਂ ਦੇ ਮਨ ’ਚ ਦਹਿਸ਼ਤ ਬੈਠਾ ਦਿੱਤੀ ਹੈ। (Panipat News) ਜ਼ੇਲ੍ਹ ਤੋਂ ਫੋਨ ਕਰਕੇ ਸ਼ਹਿਰ ਦੇ ਮਸ਼ਹੂਰ ਮਿਸ਼ਠਾਨ ਭੰਡਾਰ ਸੰਚਾਲਕ ਅਤੇ ਡੈਅਰੀ ਸੰਚਾਲਕ ਤੋਂ ਰੰਗਦਾਰੀ ਮੰਗੀ ਹੈ। ਰੰਗਦਾਰੀ ਨਾ ਦੇਣ ’ਤੇ ਦੋਵਾਂ ਨੂੰ ਜਾਣ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਪ੍ਰਿਅਵ੍ਰਤ ਨਾਲ ਉਸ ਦਾ ਸਾਥੀ ਕਸ਼ਿਸ਼ ਵੀ ਸ਼ਾਮਲ ਹੈ। ਡਰੇ ਹੋਏ ਪੀੜਤਾਂ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ। ਪੁਲਿਸ ਨੇ ਸ਼ਿਕਾਇਤ ਕਰਨ ਵਾਲਿਆਂ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਹੈ। ਦੋਵੇਂ ਮਾਮਲਿਆਂ ਦੀ ਜਾਂਚ ਜਾਰੀ ਹੈ। ਨਾਲ ਹੀ ਦੋਵੇਂ ਪੀੜਤ ਇਸ ਮਾਮਲੇ ’ਚ ਕੁਝ ਬੋਲਣ ਤੋਂ ਫਿਲਹਾਲ ਬਚ ਰਹੇ ਹਨ।

ਇਹ ਵੀ ਪੜ੍ਹੋ : ਸਾਵਧਾਨ ! ਅਗਲੇ ਪੰਜ ਦਿਨਾਂ ਤੱਕ ਇਨ੍ਹਾਂ ਸੂਬਿਆਂ ’ਚ ਹਨ੍ਹੇਰੀ-ਤੂਫ਼ਾਨ ਦਾ ਅਲਰਟ

ਦੋਵਾਂ ਨੂੰ ਇੱਕ ਸਾਥ ਕੀਤਾ ਗਿਆ ਟਾਰਗੇਟ | Panipat News

ਮਿਲੀ ਜਾਣਕਾਰੀ ਮੁਤਾਬਿਕ ਦੋਵੇਂ ਪੀੜਤ (Panipat ) ਤਹਿਸੀਲ ਕੈਂਪ ਥਾਣਾ ਖੇਤਰ ਦੀਆਂ ਵੱਖ-ਵੱਖ ਕਲੌਨਿਆਂ ਦੇ ਹਨ। ਦੋਵਾਂ ਦੀਆਂ ਥਾਣਾ ਖੇਤਰ ’ਚ ਹੀ ਦੁਕਾਨ ਅਤੇ ਡੈਅਰੀ ਹਨ। ਮਿਸ਼ਠਾਨ ਭੰਡਾਰ ਸੰਚਾਲਕ ਸ਼ਹਿਰ ਦਾ ਸਭ ਤੋਂ ਮਸ਼ਹੂਰ ਚਿਹਰਾ ਹੈ। ਹਾਲਾਂਕਿ ਡੈਅਰੀ ਸੰਚਾਲਕ ਵੀ ਇਸ ਸ਼ਹਿਰ ’ਚ ਕਈ ਸਾਲਾਂ ਤੋਂ ਕੰਮ ਕਰ ਰਿਹਾ ਹੈ। ਹੌਲੀ-ਹੌਲੀ ਦੋਵਾਂ ਨੇ ਆਪਣਾ ਕਾਰੋਬਾਰ ਵਧਾ ਲਿਆ ਹੈ। ਹੁਣ ਦੋਵਾਂ ਦੀ ਵਧਦੀ ਤਰੱਕੀ ਦੇਖ ਕੇ ਬਦਮਾਸ਼ਾਂ ਦੀਆਂ ਅੱਖਾਂ ਰੜਕ ਉਠੀਆਂ। ਦੋਵਾਂ ਨੂੰ ਇੱਕੋ ਸਮੇਂ ਨਿਸ਼ਾਨਾ ਬਣਾਇਆ ਹੈ। ਦੋਵਾਂ ਤੋਂ ਇੱਕੋ ਸਮੇਂ ਰੰਗਦਾਰੀ ਦੀ ਮੰਗ ਕੀਤੀ ਗਈ ਹੈ। ਫਿਰੌਤੀ ਦੀ ਰਕਮ ਨਾ ਦੇਣ ’ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।

ਪੁਲਿਸ ਨੇ ਦਿੱਤੇ ਗਨਮੈਨ, ਦੁਕਾਨਾਂ ਦੇ ਬਾਹਰ ਵਧਾਈ ਗਸ਼ਤ | Panipat News

ਸੁਰੱਖਿਆ ਦੇ ਨਜ਼ਰੀਏ ਤੋਂ ਪੁਲਿਸ ਨੇ ਮਾਮਲੇ ’ਚ ਦੋਵਾਂ (Panipat ) ਪੀੜਤਾਂ ਨੂੰ ਗੰਨਮੈਨ ਦਿੱਤੇ ਹਨ। ਇੰਨਾ ਹੀ ਨਹੀਂ ਦੋਵਾਂ ਦੁਕਾਨਾਂ ਦੇ ਬਾਹਰ ਪੁਲਿਸ ਦੀ ਗਸ਼ਤ ਵੀ ਵਧਾ ਦਿੱਤੀ ਗਈ ਹੈ। ਮਾਲਕਾਂ ਨੇ ਦੋਵੇਂ ਦੁਕਾਨਾਂ ਦੇ ਬਾਹਰ ਨਵੀਂ ਤਕਨੀਕ ਦੇ ਸੀਸੀਟੀਵੀ ਵੀ ਲਗਾਏ ਹਨ। ਸੁਰੱਖਿਆ ਦੇ ਮੱਦੇਨਜ਼ਰ ਪੀੜਤ ਖੁਦ ਦੁਕਾਨ ’ਤੇ ਘੱਟ ਸਮਾਂ ਬਿਤਾ ਰਹੇ ਹਨ ਅਤੇ ਹੋਰ ਥਾਵਾਂ ’ਤੇ ਆਪਣਾ ਸਮਾਂ ਲੰਘਾ ਰਹੇ ਹਨ।

ਕੌਣ ਹੈ ਸ਼ੂਟਰ ਪ੍ਰਿਯਵ੍ਰਤ | Panipat News

ਜਵਾਨੀ ’ਚ ਪਿੰਡ ਦੇ ਅਖਾੜਿਆਂ ’ਚ ਕੁਸ਼ਤੀ ਕਰਨ ਵਾਲਾ ਮੁੰਡਾ ਲਾਰੈਂਸ ਗੈਂਗ ਦਾ ਬਦਨਾਮ ਸ਼ੂਟਰ ਬਣ ਗਿਆ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਸਰੀਰ ’ਚ ਪਹਿਲੀ ਗੋਲੀ ਮਾਰਨ ਵਾਲਾ ਪਹਿਲਾ ਸ਼ੂਟਰ ਪ੍ਰਿਅਵਰਤ ਫੌਜੀ ਸੀ। ਪ੍ਰਯਾਵਰਤ ਫੌਜੀ ਜਵਾਨੀ ’ਚ ਪਹਿਲਵਾਨ ਬਣਨ ਦੇ ਸੁਪਨੇ ਦੇਖਦਾ ਸੀ। ਬਾਅਦ ’ਚ ਪਿੰਡ ਦੇ ਅਖਾੜੇ ਵਿੱਚ ਹੀ ਕੁਸ਼ਤੀ ਦੇ ਗੁਰ ਸਿੱਖਦਿਆਂ ਉਹ ਖੇਡ ਕੋਟੇ ਰਾਹੀਂ ਭਾਰਤੀ ਫੌਜ ਵਿੱਚ ਭਰਤੀ ਹੋ ਗਿਆ। ਉਸਦੀ ਪਹਿਲੀ ਪੋਸਟਿੰਗ ਪੁਣੇ, ਮਹਾਰਾਸ਼ਟਰ ’ਚ ਹੋਈ ਸੀ। ਉੱਥੋਂ ਉਸ ਨੇ 10ਵੀਂ ਦੀ ਪੜ੍ਹਾਈ ਪੂਰੀ ਕੀਤੀ ਪਰ ਇਸ ਤੋਂ ਬਾਅਦ ਉਹ ਫੌਜ ਦੀ ਨੌਕਰੀ ਛੱਡ ਕੇ ਪਿੰਡ ਪਰਤ ਆਇਆ। ਇਸ ਤੋਂ ਬਾਅਦ ਜੁਲਾਈ 2015 ’ਚ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸ਼ਰਾਬ ਦੇ ਨਸ਼ੇ ’ਚ ਧੁੱਤ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ।