
‘ਆਨਲਾਈਨ ਗੁਰੂਕੁਲ’ ਰਾਹੀਂ ਦੇਸ਼-ਵਿਦੇਸ਼ ’ਚ ਹੋਇਆ ਲਾਈਵ ਪ੍ਰਸਾਰਨ | Three in One MSG Bhandara
- ਲੱਖਾਂ ਵਿਅਕਤੀਆਂ ਨੇ ਨਸ਼ੇ ਤੇ ਬੁਰਾਈਆਂ ਛੱਡਣ ਦਾ ਲਿਆ ਸੰਕਲਪ
- ਦੇਸ਼-ਵਿਦੇਸ਼ ਦੀ ਸਾਧ-ਸੰਗਤ ਨੇ ਸੈਂਕੜੇ ਥਾਂਵਾਂ ’ਤੇ ਕੀਤੀ ਸ਼ਾਨਦਾਰ ਸਜਾਵਟ
- ‘ਆਸ਼ਿਆਨਾ’ ਮੁਹਿੰਮ ਤਹਿਤ 8 ਜ਼ਰੂਰਤਮੰਦ ਪਰਿਵਾਰਾਂ ਨੂੰ ਬਣਾ ਕੇ ਦਿੱਤੇ ਗਏ ਮਕਾਨਾਂ ਦੀਆਂ ਚਾਬੀਆਂ ਸੌਂਪੀਆਂ
- ਗਰਮੀ ਤੇ ਵਾਢੀ ਸੀਜਨ ਹੋਣ ਦੇ ਬਾਵਜੂਦ ਪੁੱਜੀ ਲੱਖਾਂ ਦੀ ਤਾਦਾਦ ’ਚ ਸਾਧ-ਸੰਗਤ
Three in One MSG Bhandara: ਸਰਸਾ (ਸੱਚ ਕਹੂੰ ਨਿਊਜ਼)। ਥ੍ਰੀ ਇਨ ਵਨ ਐੱਮਐੱਸਜੀ ਪਵਿੱਤਰ ਭੰਡਾਰਾ ਤੇ ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਭੰਡਾਰਾ ਦੇਸ਼-ਵਿਦੇਸ਼ ’ਚ ਧੂਮਧਾਮ ਨਾਲ ਮਨਾਇਆ ਗਿਆ। ਸ਼ਾਹ ਸਤਿਨਾਮ-ਸ਼ਾਹ ਮਸਤਾਨਾ ਜੀ ਧਾਮ ਡੇਰਾ ਸੱਚਾ ਸੌਦਾ ਸਰਸਾ ਤੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਨਲਾਈਨ ਗੁਰੂਕੁਲ ਰਾਹੀਂ ਰੂਹਾਨੀ ਸਤਿਸੰਗ ਫ਼ਰਮਾਇਆ।
ਸੈਂਕੜੇ ਥਾਂਵਾਂ ’ਤੇ ਲੱਖਾਂ ਦੀ ਗਿਣਤੀ ’ਚ ਸਾਧ-ਸੰਗਤ ਨੇ ਪਹੁੰਚ ਕੇ ਸਤਿਸੰਗ ਸਰਵਣ ਕੀਤਾ ਅਤੇ ਪੂਜਨੀਕ ਗੁਰੂ ਜੀ ਦੇ ਪਵਿੱਤਰ ਦਰਸ਼ਨਾਂ ਤੇ ਅਨਮੋਲ ਬਚਨਾਂ ਨਾਲ ਨਿਹਾਲ ਹੋਈ। ਪਵਿੱਤਰ ਭੰਡਾਰੇ ਦੀ ਸ਼ੁਰੂਆਤ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਇਲਾਹੀ ਨਾਅਰਾ ਲਾ ਕੇ ਅਤੇ ਪੂਜਨੀਕ ਗੁਰੂ ਜੀ ਨੂੰ ਪਵਿੱਤਰ ਭੰਡਾਰੇ ਦੀ ਵਧਾਈ ਦੇ ਕੇ ਹੋਈ। ਪਵਿੱਤਰ ਭੰਡਾਰੇ ਮੌਕੇ ਪੂਜਨੀਕ ਗੁਰੂ ਜੀ ਨੇ ਲੱਖਾਂ ਲੋਕਾਂ ਨੂੰ ਨਸ਼ਿਆਂ ਤੇ ਹੋਰ ਸਮਾਜਿਕ ਬੁਰਾਈਆਂ ਛੱਡਣ ਦਾ ਸੰਕਲਪ ਕਰਵਾਇਆ। 3-in-1 MSG Bhandara
ਪਵਿੱਤਰ ਭੰਡਾਰੇ ਸਬੰਧੀ ਸਾਧ-ਸੰਗਤ ’ਚ ਭਾਰੀ ਉਤਸ਼ਾਹ ਵੇਖਿਆ ਗਿਆ। ਗਰਮੀ ਤੇ ਵਾਢੀ ਸੀਜਨ ਹੋਣ ਦੇ ਬਾਵਜੂਦ ਲੱਖਾਂ ਦੀ ਤਾਦਾਦ ’ਚ ਸਾਧ-ਸੰਗਤ ਪਵਿੱਤਰ ਭੰਡਾਰੇ ’ਚ ਪਹੁੰਚੀ। ਦੇਸ਼-ਵਿਦੇਸ਼ ’ਚ ਜਿੱਥੇ ਵੀ ਭੰਡਾਰੇ ਦਾ ਲਾਈਵ ਪ੍ਰਸਾਰਣ ਕੀਤਾ ਗਿਆ, ਉੱਥੇ ਸਾਧ-ਸੰਗਤ ਵੱਲੋਂ ਪੰਡਾਲਾਂ ’ਚ ਸ਼ਾਨਦਾਨ ਸਜਾਵਟ ਕੀਤੀ ਗਈ ਸੀ। ਪੰਡਾਲਾਂ ’ਚ ਵੱਡੀਆਂ-ਵੱਡੀਆਂ ਸਕਰੀਨਾਂ ਰਾਹੀਂ ਪਵਿੱਤਰ ਭੰਡਾਰੇ ਦਾ ਪ੍ਰਸਾਰਨ ਕੀਤਾ ਗਿਆ।
ਥ੍ਰੀ ਇਨ ਵਨ ਐੱਮਐੱਸਜੀ ਭੰਡਾਰੇ ਤੇ ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਭੰਡਾਰੇ ਦੀ ਪੂਜਨੀਕ ਗੁਰੂ ਜੀ ਨੇ ਵਧਾਈ ਦਿੱਤੀ ਅਤੇ ਸਾਧ-ਸੰਗਤ ਨੂੰ ਚੰਗੇ ਨੇਕ ਕਾਰਜਾਂ ਲਈ ਅਸ਼ੀਰਵਾਦ ਦਿੱਤਾ। ਦੇਸ਼-ਵਿਦੇਸ਼ ’ਚ ਪ੍ਰਸਾਰਿਤ ਹੋਏ ਭੰਡਾਰੇ ਨੂੰ ਸਾਧ-ਸੰਗਤ ਨੇ ਇੱਕਚਿੱਤ ਹੋ ਕੇ ਸਰਵਣ ਕੀਤਾ। ਪਵਿੱਤਰ ਭੰਡਾਰੇ ਮੌਕੇ ‘ਆਸ਼ਿਆਨਾ’ ਮੁਹਿੰਮ ਤਹਿਤ ਸਾਧ-ਸੰਗਤ ਵੱਲੋਂ 8 ਲੋੜਵੰਦ ਪਰਿਵਾਰਾਂ ਨੂੰ ਬਣਾ ਕੇ ਦਿੱਤੇ ਗਏ ਮਕਾਨਾਂ ਦੀਆਂ ਚਾਬੀਆਂ ਸੌਂਪੀਆਂ ਗਈਆਂ। ਪਵਿੱਤਰ ਭੰਡਾਰੇ ਦੀ ਸਮਾਪਤੀ ਤੋਂ ਬਾਅਦ ਸਾਧ-ਸੰਗਤ ਨੂੰ ਲੰਗਰ ਛਕਾਇਆ ਗਿਆ ਅਤੇ ਪ੍ਰਸ਼ਾਦ ਵੰਡਿਆ ਗਿਆ।
ਇਸ ਮੌਕੇ ਸਾਧ-ਸੰਗਤ ਲਈ ਲੰਗਰ, ਟ੍ਰੈਫਿਕ ਤੇ ਪੀਣ ਵਾਲੇ ਪਾਣੀ ਲਈ ਵਧੀਆ ਪ੍ਰਬੰਧ ਕੀਤੇ ਸਨ। ਭੰਡਾਰੇ ਮੌਕੇ ਵੱਡੀ ਤਾਦਾਦ ’ਚ ਸ਼ਰਧਾਲੂਆਂ ਦੇ ਸ਼ਿਰਕਤ ਦੇ ਬਾਵਜੂਦ ਸਾਧ-ਸੰਗਤ ਨੇ ਗਜ਼ਬ ਦਾ ਅਨੁਸ਼ਾਸਨ ਦਿਖਾਇਆ ਅਤੇ ਸਭ ਥਾਂਈਂ ਵਾਹਨਾਂ ਦੀ ਆਵਾਜਾਈ ਨਿਰਵਿਘਨ ਜਾਰੀ ਰਹੀ।
ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸੰਨ 1960 ’ਚ ਆਪਣੇ ਆਪ ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਨੌਜਵਾਨ ਸਰੂਪ ’ਚ ਪ੍ਰਗਟ ਕੀਤਾ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ‘ਅਸੀਂ ਸਾਂ, ਅਸੀਂ ਹਾਂ ਅਤੇ ਅਸੀਂ ਹੀ ਰਹਾਂਗੇ’ ਦੇ ਬਚਨ ਫ਼ਰਮਾ ਕੇ ਆਪਣੇ-ਆਪ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰੂਪ ’ਚ ਪ੍ਰਗਟ ਕੀਤਾ ਅਤੇ ਪੂਜਨੀਕ ਗੁਰੂ ਜੀ ਸਾਧ-ਸੰਗਤ ਦਾ ਮਾਰਗਦਰਸ਼ਨ ਤੇ ਸੰਭਾਲ ਕਰ ਰਹੇ ਹਨ।
ਭਜਨ ‘ਕਰਤੇ ਹੈਂ ਅਰਦਾਸ’ ਦਾ ਆਡੀਓ ਲਾਂਚ
ਪਵਿੱਤਰ ਭੰਡਾਰੇ ਮੌਕੇ ਪੂਜਨੀਕ ਗੁਰੂ ਜੀ ਨੇ ਆਪਣੀ ਸੁਰੀਲੀ ਆਵਾਜ਼ ’ਚ ਗਾਏ ਗਏ ਨਵੇਂ ਭਜਨ ‘ਕਰਤੇ ਹੈਂ ਅਰਦਾਸ’ ਦਾ ਆਡੀਓ ਲਾਂਚ ਕੀਤਾ। ਪੂਜਨੀਕ ਗੁਰੂ ਜੀ ਦਾ ਇਹ ਭਜਨ ਡੇਰਾ ਸੱਚਾ ਸੌਦਾ ਦੇ ਆਫੀਸ਼ਿਅਲ ਯੂ-ਟਿਊਬ ਚੈਨਲ ’ਤੇ ‘ਸੇਂਟ ਰਾਮ ਰਹੀਮ ਐੱਮਐੈੱਸਜੀ’ ’ਤੇ ਲਾਂਚ ਕੀਤਾ ਗਿਆ ਹੈ। ਆਨਲਾਈਨ ਲਾਂਚ ਹੋਣ ਦੇ ਕੁਝ ਸਮੇਂ ਬਾਅਦ ਹੀ ਵੱਡੀ ਗਿਣਤੀ ’ਚ ਲੋਕਾਂ ਨੇ ਇਸ ਭਜਨ ਨੂੰ ਸੁਣਿਆ ਅਤੇ ਲਾਈਕ ਕੀਤਾ।