ਬੇਜ਼ੁਬਾਨਾਂ ਦੀ ਸੇਵਾ ਦਾ ਜ਼ਜਬਾ ਲੈ ਕੇ ਘਰੋਂ ਨਿੱਕਲਦੇ ਨੇ, ਆਖਰ ਕੌਣ ਨੇ ਇਹ ਲੋਕ…

Sangrur News

ਲਗਾਤਾਰ ਚਾਰ ਸਾਲਾਂ ਤੋਂ ਚੱਲ ਰਹੀ ਹੈ ਸੇਵਾ : ਰਾਜੇਸ਼ ਸਿੰਗਲਾ

ਲਹਿਰਾਗਾਗਾ (ਰਾਜ ਸਿੰਗਲਾ)। ਬਾਲਾ ਜੀ ਸੇਵਾ ਦਲ ਲਹਿਰਾਗਾਗਾ ਵੱਲੋਂ ਬਾਲਾ ਜੀ ਮਹਾਰਾਜ ਦੀ ਕਿ੍ਰਪਾ ਸਦਕਾ ਅਤੇ ਸਮੁੱਚੇ ਸ਼ਹਿਰ ਦੇ ਸਹਿਯੋਗ ਨਾਲ ਪਿਛਲੇ ਤਕਰੀਬਨ ਚਾਰ ਸਾਲ ਤੋਂ ਬਾਂਦਰਾਂ ਦੀ ਸੇਵਾ ਵਿੱਚ ਜੁਟੇ ਹੋਏ ਹਨ ਜੋ ਕਿ ਪਿਛਲੇ ਸਮੇਂ ਤੋਂ ਬਾਂਦਰਾਂ ਨੂੰ ਖਾਣ ਲਈ ਭੋਜਨ ਦੇ ਰੂਪ ਵਿਚ ਕੇਲੇ ਅਤੇ ਹੋਰ ਸਮੱਗਰੀ ਪਾ ਕੇ ਸੇਵਾ ਕਰਦੇ ਆ ਰਹੇ ਹਨ। ਇਨਸਾਨਾਂ ਦੇ ਨਾਲ-ਨਾਲ ਜੀਵ ਜੰਤੂਆਂ ਦੀ ਸੇਵਾ ਕਰਨਾ ਵੀ ਬਹੁਤ ਵੱਡਾ ਪੁੰਨ ਦਾ ਕੰਮ ਹੈ। ਲਹਿਰਾਗਾਗਾ ਦੇ ਏਰੀਏ ਦੇ ਵਿੱਚ ਸਭ ਤੋਂ ਜ਼ਿਆਦਾ ਬਾਂਦਰ ਪਾਏ ਜਾਂਦੇ ਹਨ ਜੋ ਸਿਰਫ ਨਹਿਰ ਦੇ ਕਿਨਾਰੇ ਹੀ ਰਹਿੰਦੇ ਹਨ। ਬਾਂਦਰਾਂ ਦੀ ਸੇਵਾ ਦੇ ਵਿੱਚ ਲੱਗੀ ਹੋਈ ਟੀਮ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ। (Sangrur News)

Sangrur News

ਸ਼ਹਿਰ ਦੀ ਸੁੱਖ-ਸ਼ਾਂਤੀ ਅਤੇ ਤਰੱਕੀ ਲਈ ਸੇਵਾ

Sangrur News

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਸਰਪ੍ਰਸਤ ਰਾਜੇਸ਼ ਸਿੰਗਲਾ ਨੇ ਕਿਹਾ ਕਿ ਸ਼ਹਿਰ ਦੀ ਸੁੱਖ-ਸ਼ਾਂਤੀ ਅਤੇ ਤਰੱਕੀ ਲਈ ਇਹ ਸੇਵਾ ਲਹਿਰਾਗਾਗਾ ਦੀ ਘੱਗਰ ਬਰਾਂਚ ਪੁੱਲ ਤੋਂ ਨਹਿਰ ਦੇ ਨਾਲ-ਨਾਲ ਬਖਸ਼ੀਵਾਲਾ ਤੱਕ ਚਲਦੀ ਹੈ ਅਤੇ ਚਾਰ ਸਾਲ ਤੋਂ ਲਗਾਤਾਰ ਬਾਂਦਰਾਂ ਨੂੰ ਕੇਲੇ ਪਾਉਣ ਦੀ ਸੇਵਾ ਚਲਦੀ ਆ ਰਹੀ ਹੈ। ਸੇਵਾਦਾਰਾਂ ਵੱਲੋਂ ਮੀਂਹ, ਹਨ੍ਹੇਰੀ ਜਾਂ ਕਿਸੇ ਵੀ ਤਰ੍ਹਾਂ ਦੇ ਮੌਸਮ ਦੀ ਪਰਵਾਹ ਕੀਤੇ ਬਿਨਾਂ ਰੋਜ ਨਿੱਤ ਨੇਮ ਨਾਲ ਸੇਵਾ ਨਿਭਾਈ ਜਾਂਦੀ ਹੈ। ਇਸੇ ਕੜੀ ਤਹਿਤ ਜੋ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਉਂਦਾ ਹੈ। ਉਨ੍ਹਾਂ ਦੇ ਘਰ ਦੇ ਵਿੱਚ ਬਰਕਤ ਬਣੀ ਰਹਿੰਦੀ ਹੈ ਇਨਸਾਨ ਤਾਂ ਮੰਗ ਕੇ ਵੀ ਖਾ ਲੈਂਦਾ ਹੈ ਬਾਂਦਰਾਂ ਦੀ ਸੇਵਾ ਕਰਕੇ ਮਨ ਨੂੰ ਸਕੂਨ ਜਿਹਾ ਮਿਲਦਾ ਹੈ। (Sangrur News)

ਛੋਲੇ ਅਤੇ ਕੇਲਿਆਂ ਦੀ ਸੇਵਾ ਸ਼ੁਰੂ ਕੀਤੀ | Sangrur News

Sangrur News

ਬਾਂਦਰਾਂ ਦੀ ਸੇਵਾ ਸਬੰਧੀ ਦੀਪੂ ਗਰਗ ਸਮਾਜ ਸੇਵਕ ਨੇ ਆਖਿਆ ਕਿ ਕਰੋਨਾ ਕਾਲ ਦੇ ਸਮੇਂ ਚਾਰੇ ਪਾਸੇ ਹਾਹਾਕਾਰ ਮੱਚੀ ਹੋਈ ਸੀ ਜ਼ਿੰਦਗੀ ਜਿਉਣ ਦੇ ਲਈ ਹਰ ਇੱਕ ਵਿਅਕਤੀ ਆਪਣੀ ਸਿਹਤ ਸਹੂਲਤਾਂ ਦਾ ਖਿਆਲ ਰੱਖ ਰਿਹਾ ਸੀ। ਉਸ ਦੇ ਉਲਟ ਨਹਿਰ ਤੇ ਕੰਢੇ ’ਤੇ ਰਹਿ ਰਹੇ ਬਾਂਦਰ ਭੁੱਖਮਰੀ ਦਾ ਸ਼ਿਕਾਰ ਹੋ ਗਏ ਸਨ ਜਿਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਹਿਯੋਗੀ ਸੱਜਣਾਂ ਦੇ ਸਹਿਯੋਗ ਦੇ ਸਦਕਾ ਬਾਂਦਰ ਨੂੰ ਖਾਣ ਦੇ ਲਈ ਰੋਟੀ ਛੋਲੇ ਅਤੇ ਕੇਲਿਆਂ ਦੀ ਸੇਵਾ ਸ਼ੁਰੂ ਕੀਤੀ ਜੋ ਪਿਛਲੇ ਲਗਾਤਾਰ ਚਾਰ ਸਾਲ ਤੋਂ ਚੱਲਦੀ ਆ ਰਹੀ ਬਾਂਦਰਾਂ ਦੀ ਸੰਖਿਆ ਲਹਿਰਾਗਾਗਾ ਦੇ ਆਲੇ-ਦੁਆਲੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਹੈ। ਹਰ ਮਹੀਨੇ ਲਗਭਗ ਸਵਾ ਲੱਖ ਤੋਂ ਲੈ ਕੇ ਡੇਢ ਲੱਖ ਰੁਪਏ ਤੱਕ ਦਾ ਕੇਲਾ ਬਾਂਦਰਾਂ ਦੀ ਸੇਵਾ ਦੇ ਵਿੱਚ ਸ਼ਹਿਰ ਨਿਵਾਸੀਆਂ ਅਤੇ ਸਹਿਯੋਗੀ ਸੱਜਣਾਂ ਦੀ ਮੱਦਦ ਦੇ ਨਾਲ ਪਾਇਆ ਜਾਂਦਾ ਹੈ ਇਹ ਸੇਵਾ ਲਗਾਤਾਰ ਚਲਦੀ ਰਹੇ। ਸਹਿਯੋਗੀ ਸੱਜਣਾਂ ਨੂੰ ਸਹਿਯੋਗ ਦੇਣ ਦੇ ਲਈ ਵੀ ਬੇਨਤੀ ਕੀਤੀ ਜਾਂਦੀ ਹੈ।

ਸਵਾਰਥ ਤੋਂ ਨਿਹਸਵਾਰਥ ਸੇਵਾ | Sangrur News

Sangrur News

ਇਸ ਸਬੰਧੀ ਰਾਮਾ ਪੈਟਰੋਲ ਪੰਪ ਦੇ ਮਾਲਕ ਪ੍ਰਸ਼ਾਂਤ ਬਾਂਸਲ ਨੇ ਆਖਿਆ ਕਿ ਬਾਂਦਰਾਂ ਦੀ ਸੇਵਾ ਦੇ ਵਿਚ ਹਮੇਸਾ ਤਿਆਰ ਰਹਿੰਦੇ ਹਾਂ। ਅੱਜ ਦੇ ਸਮੇਂ ਦੇ ਵਿੱਚ ਨੇਕ ਕੰਮ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਲਹਿਰਾ ਗਾਗਾ ਤੋਂ ਹਰ ਰੋਜ ਜੋ ਗੱਡੀ ਕੇਲਿਆਂ ਦੀ ਭਰ ਕੇ ਬਾਂਦਰਾਂ ਨੂੰ ਪਾਉਣਾ ਬਹੁਤ ਹੀ ਵੱਡਾ ਉਪਰਾਲਾ ਹੈ। ਮੈਂ ਇਸ ਕੰਮ ਦੀ ਸ਼ਲਾਘਾ ਕਰਦਾ ਹਾਂ ਜੋ ਬਿਨਾ ਕਿਸੇ ਸਵਾਰਥ ਤੋਂ ਨਿਹਸਵਾਰਥ ਸੇਵਾ ਕਰ ਰਹੇ ਹਨ ਅੱਜ ਦੇ ਸਮੇਂ ਦੇ ਵਿੱਚ ਆਪਣੇ ਲਈ ਵੀ ਸਮਾਂ ਕੱਢਣਾ ਬਹੁਤ ਔਖਾ ਹੋਇਆ ਪਿਆ ਹੈ। ਧੰਨ ਹਨ ਇਹਨਾਂ ਦੀ ਟੀਮ ਜੋ ਸਮਾਂ ਵੀ ਕੱਢਦੇ ਹਨ ਅਤੇ ਜੇਬ ਦੇ ਵਿਚੋਂ ਵੀ ਬਾਂਦਰਾਂ ਦੇ ਲਈ ਸਹਿਯੋਗ ਕਰਦੇ ਹਨ ਮੈਂ ਸਾਰੀ ਟੀਮ ਨੂੰ ਇਸ ਨੇਕ ਕੰਮ ਦੇ ਲਈ ਵਧਾਈ ਦਿੰਦਾ ਹਾਂ ਅਤੇ ਵਿਸ਼ਵਾਸ ਦਿਵਾਉਂਦਾ ਹਾਂ ਮੇਰੀ ਜਦੋਂ ਵੀ ਸੇਵਾ ਦੇ ਦੌਰਾਨ ਕੋਈ ਕਿਸੇ ਤਰ੍ਹਾਂ ਦੀ ਲੋੜ ਹੈ। ਮੈਂ ਟੀਮ ਦੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜ੍ਹਾ ਹਾਂ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਬਣਿਆ ਮੁਸੀਬਤ, ਲੋਕ ਹੋ ਰਹੇ ਪਰੇਸ਼ਾਨ, ਟਰੇਨਾਂ ਵੀ ਰੱਦ