ਨਹੀਂ ਲਗ ਸਕਦੀ ਐ ਦੇਸ਼ ਧ੍ਰੋਹ ਦੀ ਧਾਰਾ, ਅਦਾਲਤ ਵਲੋਂ ਰੱਦ

Panchkula, Violence, Treason, Charges, 18 Dera, Followers, Withdrawn

ਪੰਚਕੂਲਾ ਦੀ ਅਦਾਲਤ ਨੇ ਹਟਾਈ 18 ਹੋਰ ਡੇਰਾ ਪ੍ਰੇਮੀਆਂ ਤੋਂ ਦੇਸ਼ ਧ੍ਰੋਹ ਦੀ ਧਾਰਾ | Treason

  • ਪੰਚਕੂਲਾ ਪੁਲਿਸ ਕਿਸੇ ਵੀ ਡੇਰਾ ਪ੍ਰੇਮੀ ‘ਤੇ ਸਾਬਤ ਨਹੀਂ ਕਰ ਪਾ ਰਹੀ ਐ ਦੇਸ਼ ਧ੍ਰੋਹ | Treason

ਚੰਡੀਗੜ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼) ਪੰਚਕੂਲਾ ਅਦਾਲਤ ਨੇ ਇੱਕ ਹੋਰ ਐਫ.ਆਈ.ਆਰ. ਵਿੱਚ 18 ਡੇਰਾ ਪ੍ਰੇਮੀਆਂ ਖ਼ਿਲਾਫ਼ ਦੇਸ ਧ੍ਰੋਹ ਦੀ ਧਾਰਾ 121, 121 ਏ, 124 ਨੂੰ ਹਟਾਉਂਦੇ ਹੋਏ ਵੱਡੀ ਰਾਹਤ ਦੇ ਦਿੱਤੀ ਹੈ। ਪੰਚਕੂਲਾ ਅਦਾਲਤ ਨੇ ਸਾਫ਼ ਕਿਹਾ ਹੈ ਕਿ ਇਨਾਂ 18 ਵਿਅਕਤੀਆਂ ਵੱਲੋਂ ਕੋਈ ਇਹੋ ਜਿਹਾ ਜੁਰਮ ਨਹੀਂ ਕੀਤਾ ਗਿਆ ਹੈ, ਜਿਸ ਨਾਲ ਇਨਾਂ ਖ਼ਿਲਾਫ਼ ਦੇਸ ਧ੍ਰੋਹ ਦੀ ਧਾਰਾ ਲਗਾਈ ਜਾ ਸਕੇ।

ਵਕੀਲ ਰਾਜ ਸਿੰਘ ਚੌਹਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਚਕੂਲਾ ਪੁਲਿਸ ਵੱਲੋਂ ਦੰਗਿਆ ਦੇ ਮਾਮਲੇ ਵਿੱਚ ਐਫਆਈਆਰ ਨੰਬਰ 337 ਦਰਜ਼ ਕੀਤੀ ਗਈ ਸੀ, ਜਿਸ ਵਿੱਚ ਉਨ੍ਹਾਂ ਵਲੋਂ ਕੁਲ 18 ਦੋਸ਼ੀ ਬਣਾਉਂਦੇ ਹੋਏ ਉਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਨਾਂ ਸਾਰੀਆਂ ‘ਤੇ ਦੇਸ਼ ਧ੍ਰੋਹ ਦੀ ਧਾਰਾ 12, 121ਏ ਅਤੇ 124 ਲਾਈ ਗਈ ਸੀ। ਉਨਾਂ ਦੱਸਿਆ ਕਿ ਇਸ ਐਫਆਈਆਰ ਵਿੱਚ ਦੋਸ਼ਾਂ ‘ਤੇ ਬਹਿਸ ਕਰਦੇ ਹੋਏ ਉਨਾਂ ਵੱਲੋਂ ਮਾਣਯੋਗ ਅਦਾਲਤ ਕੋਲ ਤਰਕ ਰੱਖੇ ਗਏ ਸਨ ਕਿ ਪੁਲਿਸ ਵੱਲੋਂ ਗਲਤ ਧਾਰਾਵਾਂ ਲਗਾਉਂਦੇ ਹੋਏ ਉਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦੋਂ ਕਿ ਉਹ ਕਿਸੇ ਵੀ ਹਾਲਤ ਵਿੱਚ ਦੇਸ਼ ਦ੍ਰੋਹੀ ਨਹੀਂ ਹਨ।

ਉਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਅਦਾਲਤ ਨੇ ਪੰਚਕੂਲਾ ਪੁਲਿਸ ਨੂੰ ਦੇਸ ਧ੍ਰੋਹ ਸਾਬਤ ਕਰਨ ਅਤੇ ਇਸ ਸਬੰਧੀ ਸਬੂਤ ਪੇਸ਼ ਕਰਨ ਲਈ ਪੂਰਾ ਸਮਾਂ ਦਿੱਤਾ ਗਿਆ ਸੀ ਪਰ ਪੰਚਕੂਲਾ ਪੁਲਿਸ ਇਨਾਂ ਝੂਠੇ ਦੋਸ਼ਾਂ ਨੂੰ ਕਿਵੇਂ ਸਾਬਤ ਕਰ ਸਕਦੀ ਸੀ, ਜਿਹੜਾ ਜੁਰਮ ਉਨਾਂ ਕੀਤਾ ਹੀ ਨਹੀਂ ਸੀ। ਵਕੀਲ ਰਾਜ ਸਿੰਘ ਚੌਹਾਨ ਨੇ ਦੱਸਿਆ ਕਿ ਅਦਾਲਤ ਵਲੋਂ ਚਮਕੌਰ ਸਿੰਘ, ਸੁਰਿੰਦਰ ਧੀਮਾਨ, ਗੋਬਿੰਦ ਰਾਮ, ਵੇਦ ਪ੍ਰਕਾਸ਼, ਕਪੂਰ ਸਿੰਘ, ਬੂਟਾ ਸਿੰਘ, ਹਰੀ ਰਾਮ, ਨਾਹਰ ਸਿੰਘ, ਅਰਜਨ ਸਿੰਘ, ਕ੍ਰਿਸ਼ਨ ਅਤੇ ਡਾ. ਪਵਨ ਬਾਂਸਲ ਸਣੇ ਕੁਲ 18 ਦੇ ਖ਼ਿਲਾਫ਼ ਦਰਜ਼ ਧਾਰਾ 121, 121 ਏ, 124 ਨੂੰ ਰੱਦ ਕਰਦੇ ਹੋਏ ਵੱਡੀ ਰਾਹਤ ਦਿੱਤੀ ਗਈ ਹੈ।