‘ਸਹਾਰਾ-ਏ-ਇੰਸਾਂ’ ਮੁਹਿੰਮ ਬਣੀ ਨਸ਼ਾ ਪੀੜਤ ਪਰਿਵਾਰਾਂ ਦਾ ਸਹਾਰਾ, ਦਿੱਤੀ ਮੱਦਦ

Sahara-e-Insaan
‘ਸਹਾਰਾ-ਏ-ਇੰਸਾਂ’ ਮੁਹਿੰਮ ਤਹਿਤ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਤੇ ਗਰਮ ਕੱਪੜੇ ਦਿੰਦੇ ਹੋਏ ਡੇਰਾ ਸ਼ਰਧਾਲੂ।

ਪੂਜਨੀਕ ਗੁਰੂ ਜੀ ਨੇ ਨਵੇਂ ਵਰ੍ਹੇ ’ਤੇ ਕੀਤੀ ਸੀ ਇਸ ਮੁਹਿੰਮ ਦੀ ਸ਼ੁਰੂਆਤ | Sahara-e-Insan

  • ਨਸ਼ਾ ਪੀੜਤ 14 ਲੋੜਵੰਦ ਪਰਿਵਾਰਾਂ ਨੂੰ ਆਰਥਿਕ ਮੱਦਦ ਵਜੋਂ ਰਾਸ਼ਨ ਅਤੇ ਗਰਮ ਕੱਪੜੇ ਦਿੱਤੇ | Sahara-e-Insan

ਪਾਤੜਾਂ/ਸਰਸਾ (ਭੂਸ਼ਨ ਸਿੰਗਲਾ/ਸੁਨੀਲ ਵਰਮਾ)। ਸੱਚੇ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਬੀਤੇ ਦਿਨੀਂ ਭੇਜੀ ਸ਼ਾਹੀ ਚਿੱਠੀ ਰਾਹੀਂ 160 ਮਾਨਵਤਾ ਭਲਾਈ ਕਾਰਜਾਂ ’ਚ ਇੱਕ ਹੋਰ ਨਵਾਂ ਕਾਰਜ ਜੋੜਦਿਆਂ ‘ਸਹਾਰਾ ਏ ਇੰਸਾਂ’ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਇਸ ਕਾਰਜ ਤਹਿਤ ਜਿਹੜੇ ਜ਼ਰੂਰਤਮੰਦ ਪਰਿਵਾਰਾਂ ’ਚ ਘਰ ਦੇ ਮੁਖੀ ਜਾਂ ਇਕਲੌਤਾ ਬੇਟਾ ਜਾਂ ਬੇਟੀ ਦੀ ਨਸ਼ੇ ਕਾਰਨ ਮੌਤ ਹੋ ਗਈ, ਅਜਿਹੇ ਲੋਕਾਂ ਦੇ ਘਰ ਜਾ ਕੇ ਸਾਧ-ਸੰਗਤ ਉਨ੍ਹਾਂ ਦੀ ਆਰਥਿਕ ਤੌਰ ’ਤੇ ਮੱਦਦ ਕਰੇਗੀ ਤੇ ਉਨ੍ਹਾਂ ਦਾ ਦੁੱਖ ਵੰਡਾਵੇਗੀ ਪੂਜਨੀਕ ਗੁਰੂ ਜੀ ਵੱਲੋਂ ਸ਼ੁਰੂ ਕੀਤੇ ਗਏ ਇਸ ਨਵੇਂ ਭਲਾਈ ਕਾਰਜ ਤਹਿਤ ਬਲਾਕ ਪਾਤੜਾਂ ਦੀ ਸਾਧ-ਸੰਗਤ ਨੇ ‘ਸਹਾਰਾ ਏ ਇੰਸਾਂ’ ਮੁਹਿੰਮ ਤਹਿਤ ਅਜਿਹੇ 9 ਪਰਿਵਾਰਾਂ ਦੀ ਰਾਸ਼ਨ ਅਤੇ ਗਰਮ ਕੱਪੜੇ ਦੇ ਕੇ ਸਹਾਇਤਾ ਕੀਤੀ ਇਸ ਦੇ ਨਾਲ ਹੀ ਸ਼ਾਹ ਸਤਿਨਾਮ ਜੀ ਪੁਰਾ (ਸਰਸਾ) ਦੀ ਸਾਧ-ਸੰਗਤ ਨੇ ਵੀ 5 ਨਸ਼ਾ ਪੀੜਤ ਪਰਿਵਾਰਾਂ ਨੂੰ ਆਰਥਿਕ ਤੌਰ ’ਤੇ ਮੱਦਦ ਦਿੱਤੀ ਹੈ। (Sahara-e-Insan)

Sahara-e-Insaan

ਇਸ ਬਾਰੇ ਜਾਣਕਾਰੀ ਦਿੰਦਿਆਂ 85 ਮੈਂਬਰ ਨਿਰਭੈ ਇੰਸਾਂ, ਜਗਤਾਰ ਇੰਸਾਂ, ਭੈਣ ਕੋਮਲ ਇੰਸਾਂ ਅਤੇ ਗੁਰਜੀਤ ਇੰਸਾਂ ਨੇ ਦੱਸਿਆ ਕਿ ਬੀਤੇ ਦਿਨ ਪੂਜਨੀਕ ਗੁਰੂ ਜੀ ਵੱਲੋਂ ਭੇਜੀ ਸ਼ਾਹੀ ਚਿੱਠੀ ’ਚ ਮਾਨਵਤਾ ਭਲਾਈ ਦਾ ਨਵਾਂ ਕਾਰਜ ‘ਸਹਾਰਾ ਏ ਇੰਸਾਂ’ ਤਹਿਤ ਅੱਜ ਪਾਤੜਾਂ, ਹਰਿਆਊ ਕਲਾਂ ਅਤੇ ਪਿੰਡ ਹਮਝੜੀ ਵਿਖੇ ਸਾਧ-ਸੰਗਤ ਨੇ ਉਨ੍ਹਾਂ ਪਰਿਵਾਰਾਂ ਦੀ ਆਰਥਿਕ ਤੌਰ ’ਤੇ ਮਦਦ ਕੀਤੀ, ਜਿਨ੍ਹਾਂ ਪਰਿਵਾਰਾਂ ਦੇ ਮੁਖੀਆਂ ਦੀ ਨਸ਼ੇ ਕਾਰਨ ਮੌਤ ਹੋ ਚੁੱਕੀ ਸੀ ਪੂਜਨੀਕ ਗੁਰੂ ਜੀ ਦੀ ਸਿੱਖਿਆ ’ਤੇ ਅਮਲ ਕਰਕੇ ਇਨ੍ਹਾਂ ਲੋੜਵੰਦ ਪਰਿਵਾਰਾਂ ਦੀ ਸਾਰ ਲੈਣ ਗਏ ਡੇਰਾ ਸ਼ਰਧਾਲੂਆਂ ਤੇ ਪੂਜਨੀਕ ਗੁਰੂ ਜੀ ਦਾ ਇਨ੍ਹਾਂ ਜ਼ਰੂਰਤਮੰਦ ਪਰਿਵਾਰਾਂ ਵੱਲੋਂ ਧੰਨਵਾਦ ਕੀਤਾ ਗਿਆ ਇਸ ਮੌਕੇ 15 ਮੈਂਬਰਾਂ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਭਾਈ ਅਤੇ ਭੈਣਾਂ ਮੌਜ਼ੂਦ ਸਨ। (Sahara-e-Insan)