ਪੰਚਾਇਤ ਵਿਭਾਗ ਨੇ ਸ਼ਾਮਲਾਤ ਜ਼ਮੀਨ ਤੋਂ ਛੁਡਵਾਇਆ ਨਾਜਾਇਜ਼ ਕਬਜ਼ਾ

Sach Kahoon Punjabi Desk Picture
Published On

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਚਾਇਤੀ ਵਿਭਾਗ ਵੱਲੋਂ ਗਰਾਮ ਪੰਚਾਇਤ ਤਰੈਂ ਦੀ ਸ਼ਾਮਲਾਤ ਜ਼ਮੀਨ 5 ਏਕੜ 2 ਕਨਾਲ 11 ਮਰਲੇ ਰਕਬੇ ਦਾ ਕਬਜ਼ਾ ਦਾ ਨਜਾਇਜ਼ ਕਬਜ਼ਾ ਛੁਡਵਾਇਆ ਗਿਆ। ਇਸ ਰਕਬੇ ’ਤੇ ਨਜਾਇਜ਼ ਕਾਬਜਕਾਰਾਂ ਵੱਲੋਂ ਲੱਗਭਗ 15-20 ਸਾਲਾਂ ਤੋਂ ਨਜਾਇਜ਼ ਤੌਰ ’ਤੇ ਕਬਜ਼ਾ ਕੀਤਾ ਹੋਇਆ ਸੀ। (Panchayat Department)

ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਵਾਰਿਸਾਂ ਨੂੰ ਸਰਕਾਰੀ ਨੌਕਰੀ ਦੇ ਨਿਯੁਕਤੀ ਪੱਤਰ ਦਿੱਤੇ

ਇਹ ਜਾਣਕਾਰੀ ਦਿੰਦਿਆਂ ਬੀਡੀਪੀਓ ਪਟਿਆਲਾ ਮਿਸ. ਸੁਮਰਿਤਾ ਨੇ ਦੱਸਿਆ ਕਿ ਪਿੰਡ ਤਰੈਂ ਦੀ ਇਸ ਸ਼ਾਮਲਾਤ ਜ਼ਮੀਨ ਦਾ ਨਾਜਾਇਜ਼ ਕਬਜ਼ਾ ਛੁਡਵਾਉਣ ਲਈ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਰੇ ਅਤੇ ਡੀਡੀਪੀਓ ਅਮਨਦੀਪ ਕੌਰ ਦੇ ਦਿਸਾ-ਨਿਰਦੇਸਾਂ ਦੀ ਪਾਲਣਾ ਕੀਤੀ ਗਈ ਹੈ। (Panchayat Department)

ਉਨ੍ਹਾਂ ਕਿਹਾ ਕਿ ਪਟਿਆਲਾ ਵਿਖੇ ਜਿੱਥੇ ਵੀ ਕੋਈ ਨਾਜਾਇਜ਼ ਕਬਜ਼ਾ ਬਾਕੀ ਰਹਿ ਗਿਆ ਹੈ, ਉਹ ਵੀ ਜਲਦੀ ਹੀ ਛੁਡਵਾਇਆ ਜਾਵੇਗਾ। ਕਬਜ਼ਾ ਕਾਰਵਾਈ ਮੌਕੇ ਡਿਊਟੀ ਮੈਜਿਸਟਰੇਟ ਤਹਿਸੀਲਦਾਰ ਪਟਿਆਲਾ, ਹਲਕਾ ਕਾਨੂੰਗੋ, ਪੁਲਿਸ ਪ੍ਰਸਾਸਨ, ਹਰਮਿੰਦਰ ਸਿੰਘ ਐਸ.ਈ.ਪੀ,ਓ, ਗੁਰਮੱਖ ਸਿੰਘ ਟੈਕਸ ਕੁਲੈਕਟਰ, ਦਸਮੇਸ ਸਿੰਘ ਵੀ.ਡੀ.ਓ, ਅਮਰਜੀਤ ਸਿੰਘ (ਪ੍ਰਬੰਧਕ) ਵੀ.ਡੀ.ਓ, ਅਮਰੀਕ ਸਿੰਘ ਵੀ.ਡੀ.ਓ, ਸ਼ਿਵਦਰਸ਼ਨ ਗਿਰ ਸੰਮਤੀ ਪਟਵਾਰੀ, ਮਨਜੋਤ ਸਿੰਘ ਬਲਾਕ ਪਟਿਆਲਾ ਅਤੇ ਹੋਰ ਪਿੰਡ ਦੇ ਮੋਹਤਵਾਰ ਵਿਅਕਤੀ ਹਾਜ਼ਰ ਸਨ।

About The Author

Related Posts