ਨੌਜਵਾਨ ਪੀੜ੍ਹੀ ਨੂੰ ਸੰਸਕਾਰ ਦੇਣ ਦੀ ਲੋੜ

ਅੱਖਾਂ ਵਿੱਚ ਉਮੀਦ ਦੇ ਸੁਫ਼ਨੇ, ਨਵੀਂ ਉਡਾਨ ਭਰਦਾ ਹੋਇਆ ਦਿਲ, ਕੁੱਝ ਕਰ ਦਿਖਾਉਣ ਦਾ ਹੌਂਸਲਾ ਅਤੇ ਦੁਨੀਆ ਨੂੰ ਆਪਣੀ ਮੁੱਠੀ ‘ਚ ਕਰਨ ਦੀ ਹਿੰਮਤ ਰੱਖਣ ਵਾਲਾ ਨੌਜਵਾਨ ਕਿਹਾ ਜਾਂਦਾ ਹੈ। ਨੌਜਵਾਨ ਸ਼ਬਦ ਹੀ ਮਨ ਵਿੱਚ ਉਡਾਨ ਅਤੇ ਉਮੰਗ ਪੈਦਾ ਕਰਦਾ ਹੈ। ਉਮਰ ਦਾ ਇਹੀ ਉਹ ਦੌਰ ਹੈ, ਜਦੋਂ ਨਾ ਸਿਰਫ਼ ਉਸ ਨੌਜਵਾਨ ਦੇ, ਸਗੋਂ ਉਸਦੇ ਰਾਸ਼ਟਰ ਦਾ ਭਵਿੱਖ ਤੈਅ ਕੀਤਾ ਜਾ ਸਕਦਾ ਹੈ । ਅਜੋਕੇ ਭਾਰਤ ਨੂੰ ਨੌਜਵਾਨ ਭਾਰਤ ਕਿਹਾ ਜਾਂਦਾ ਹੈ, ਕਿਉਂਕਿ ਸਾਡੇ ਦੇਸ਼ ਵਿੱਚ ਅਸੰਭਵ ਨੂੰ ਸੰਭਵ ਵਿੱਚ ਬਦਲਣ ਵਾਲੇ ਨੌਜਵਾਨਾਂ ਦੀ ਗਿਣਤੀ  ਸਭ ਤੋਂ ਜਿਆਦਾ ਹੈ। ਅੰਕੜਿਆਂ ਅਨੁਸਾਰ ਭਾਰਤ ਦੀ 65 ਫ਼ੀਸਦੀ ਅਬਾਦੀ 35 ਸਾਲ ਉਮਰ ਤੱਕ  ਦੇ ਜਵਾਨਾਂ ਦੀ ਅਤੇ 25 ਸਾਲ ਉਮਰ  ਦੇ ਨੌਜਵਾਨਾਂ ਦੀ ਗਿਣਤੀ 50 ਫ਼ੀਸਦੀ ਤੋਂ ਵੀ ਜਿਆਦਾ ਹੈ।

ਅਜਿਹੇ ਵਿੱਚ ਇਹ ਸਵਾਲ ਮਹੱਤਵਪੂਰਨ ਹੈ ਕਿ ਨੌਜਵਾਨ ਸ਼ਕਤੀ ਵਰਦਾਨ ਹੈ ਜਾਂ ਚੁਣੌਤੀ? ਮਹੱਤਵਪੂਰਨ ਇਸ ਲਈ ਵੀ ਜੇਕਰ ਨੌਜਵਾਨ ਸ਼ਕਤੀ ਦਾ ਠੀਕ ਦਿਸ਼ਾ ‘ਚ ਪ੍ਰਯੋਗ ਨਾ ਕੀਤਾ ਜਾਵੇ ਤਾਂ ਇਨ੍ਹਾਂ ਦਾ ਜ਼ਰਾ ਜਿਹਾ ਵੀ ਭਟਕਾਵ ਰਾਸ਼ਟਰ ਦੇ ਭਵਿੱਖ ਨੂੰ ਅਨਿਸ਼ਚਿਤ ਕਰ ਸਕਦਾ ਹੈ। ਅਜੋਕਾ ਇੱਕ ਸੱਚ ਇਹ ਵੀ ਹੈ ਕਿ ਨੌਜਵਾਨ ਬਹੁਤ ਮਨਮਰਜ਼ੀ ਕਰਦੇ ਹਨ ਅਤੇ ਕਿਸੇ ਦੀ ਸੁਣਦੇ ਨਹੀਂ । ਦਿਸ਼ਾਹੀਣਤਾ ਦੀ ਇਸ ਹਾਲਤ ਵਿੱਚ ਨੌਜਵਾਨਾਂ ਦੀ ਊਰਜਾ ਦਾ ਨਕਾਰਾਤਮਕ ਦਿਸ਼ਾ ਵੱਲ ਵਧਣਾ ਅਤੇ ਭਟਕਾਓ ਹੁੰਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਭਾਰਤੀ ਹੱਦ ’ਚ ਦਾਖ਼ਲ ਹੋਇਆ ਪਾਕਿਸਤਾਨੀ ਡਰੋਨ, ਬੀਐੱਸਐੱਫ਼ ਨੇ ਡੇਗਿਆ

ਲਕਸ਼ਹੀਣਤਾ ਦੇ ਮਾਹੌਲ ਨੇ ਨੌਜਵਾਨਾਂ ਨੂੰ ਇੰਨਾ ਭਰਮਾ ਦਿੱਤਾ ਹੈ ਕਿ ਉਨ੍ਹਾਂ ਨੂੰ ਸਮਝ ਹੀ ਨਹੀਂ ਆ ਰਹੀ ਕਿ ਕਰਨਾ ਕੀ ਹੈ,  ਹੋ ਕੀ ਰਿਹਾ ਹੈ, ਅਤੇ ਆਖ਼ਰ ਉਨ੍ਹਾਂ ਦਾ ਹੋਵੇਗਾ ਕੀ? ਅੱਜ ਤੋਂ ਦੋ-ਤਿੰਨ ਦਹਾਕੇ ਪਹਿਲਾਂ ਤੱਕ ਸਾਧਨ-ਸਹੂਲਤਾਂ ਤੋਂ ਦੂਰ ਰਹਿ ਕੇ ਪੜ੍ਹਾਈ ਕਰਨ ਵਾਲੇ ਬੱਚਿਆਂ ਵਿੱਚ ‘ਸੁਖਾਰਥਿਨ ਕੁਤੋ ਵਿਦਿਆ, ਵਿਦਿਆਰਥਿਨ ਕੁਤੋ ਸੁਖਮ’ ਦੇ ਭਾਵ ਨਾਲ ਜੀਵਨ ਨਿਰਮਾਣ ਦੀ ਪਰੰਪਰਾ ਬਣੀ ਹੋਈ ਸੀ ਅਤੇ ਅਜਿਹੇ ਵਿੱਚ ਜੋ ਪੀੜ੍ਹੀਆਂ ਹਾਲ ਦੇ ਸਾਲਾਂ ਵਿੱਚ ਨਾਂਅ ਕਮਾ ਸਕੀਆਂਂ ਹਨ, ਉਹੋ ਜਿਹਾ ਸ਼ਾਇਦ ਹੁਣ ਸੰਭਵ ਨਹੀਂ। ਹੁਣ ਸਾਡੇ ਨੌਜਵਾਨਾਂ ਦੀ ਸਰੀਰਕ ਹਾਲਤ ਵੀ ਅਜਿਹੀ ਨਹੀਂ ਰਹੀ ਹੈ ਕਿ ਕੁੱਝ ਕਦਮ ਹੀ ਪੈਦਲ ਚੱਲ ਸਕਣ । ਹੌਂਸਲੇ ਦੀ ਕਮੀ, ਆਤਮ-ਕੇਂਦਰਤਾ,  ਨਸ਼ਾ, ਲਾਲਚ, ਹਿੰਸਾ,  ਕਾਮੁਕਤਾ ਤਾਂ ਜਿਵੇਂ ਉਨ੍ਹਾਂ ਦੇ ਸੁਭਾਅ ਦਾ  ਅੰਗ ਬਣਦੇ ਜਾ ਰਹੇ ਹਨ। ਪਿਛਲੇ ਹਫ਼ਤੇ ਦਿੱਲੀ  ਦੇ ਇੱਕ ਨਿਗਮ ਕੌਂਸਲਰ ਦੇ ਜਵਾਨ ਹੋ ਰਹੇ ਪੁੱਤ ਦੀ ਮੌਤ ਨੇ ਝੰਜੋੜ ਦਿੱਤਾ।

ਉਸ ਬੱਚੇ ਦੀ ਮਿੱਤਰ ਮੰਡਲੀ ਉਨ੍ਹਾਂ ਤਮਾਮ ਆਦਤਾਂ ਨਾਲ ਘਿਰੀ ਸੀ, ਜਿਸਨੂੰ ਹੁਣ ਮਾੜਾ ਨਹੀਂ,  ਆਧੁਨਿਕਤਾ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ। ਉਹ ਬੱਚਾ ਹਾਲੇ ਸਕੂਲੀ ਵਿਦਿਆਰਥੀ ਹੀ ਸੀ ਕਿ ਨਸ਼ੇ ਦਾ ਆਦੀ ਹੋ ਗਿਆ। ਪਿਤਾ ਸਮਾਜ ਦੀ ਸੇਵਾ ਵਿੱਚ ਰੁੱਝਿਆ ਰਿਹਾ ਇਸ ਲਈ ਪੁੱਤ ਨੂੰ ਲੋੜੀਂਦਾ ਸਮਾਂ ਨਹੀਂ  ਦੇ ਸਕਿਆ । ਨਤੀਜਾ ਅਜਿਹਾ ਭਿਆਨਕ ਆਇਆ ਕਿ ਉਹ ਆਪਣੇ ਇਕਲੌਤੇ ਪੁੱਤ ਤੋਂ ਵਾਂਝਾ ਹੋ ਗਿਆ । ਸਿਰਫ਼ ਉਸ ਇੱਕ ਬੱਚੇ ਦੀ ਗੱਲ ਨਹੀਂ , ਇੱਕ ਤਾਜ਼ਾ ਜਾਂਚ ਅਨੁਸਾਰ ਹੁਣ ਨੌਜਵਾਨ ਜਿਆਦਾ ਰੁੱਖੇ ਸੁਭਾਅ ਦੇ ਹੋ ਗਏ ਹਨ । ਉਹ ਕਿਸੇ ਨਾਲ ਘੁਲਦੇ-ਮਿਲਦੇ ਨਹੀਂ । ਇੰਟਰਨੈੱਟ  ਦੇ ਵਧਦੇ ਪ੍ਰਯੋਗ ਦੇ ਇਸ ਯੁੱਗ ਵਿੱਚ ਰੋਜ਼ਾਨਾ ਜਿੰਦਗੀ ਵਿੱਚ ਆਹਮਣੇ-ਸਾਹਮਣੇ ਦੇ ਲੋਕਾਂ ਨਾਲ ਰਿਸ਼ਤੇ ਜੋੜਨ ਦੀ ਅਹਿਮੀਅਤ ਘੱਟ ਹੋ ਗਈ ਹੈ।

ਇਹ ਵੀ ਪੜ੍ਹੋ : 2 ਹਜ਼ਾਰ ਦੇ Note ’ਤੇ ਛਿੜ ਗਿਆ ਨਵਾਂ ਵਿਵਾਦ, ਜਾਣੋ ਕੀ ਹੈ ਮਾਮਲਾ?

ਮਰਿਆਦਾਦਾਹੀਣਤਾ  ਦੇ ਇਸ ਭਿਆਨਕ ਦੌਰ ਵਿੱਚ ਅਸੀਂ ਅਨੁਸ਼ਾਸਨ ਦੀਆਂ ਸਾਰੀ ਹੱਦਾਂ ਟੱਪ ਕੇ ਇੰਨੇ ਸਵਾਰਥੀ, ਖੁਦਗਰਜ਼,  ਮਰਜ਼ੀ ਦੇ ਮਾਲਕ ਤੇ ਅਜ਼ਾਦ ਹੋ ਚੱਲੇ ਹਾਂ ਕਿ ਹੁਣ ਸਮਾਜ ਨੂੰ ਕਿਸੇ ਲਛਮਣ ਰੇਖਾ ਵਿੱਚ ਬੰਨ੍ਹਣਾ ਸ਼ਾਇਦ ਬੜਾ ਮੁਸ਼ਕਲ ਹੋ ਗਿਆ ਹੈ। ਕੀ ਇਹ ਸੱਚ ਨਹੀਂ ਕਿ ਅੱਜ ਦੀ ਪੀੜ੍ਹੀ ਜੋ ਕੁੱਝ ਸਿੱਖ ਸਕੀ ਹੈ ਉਸ ਵਿੱਚ ਸਾਡਾ ਦੋਸ਼ ਵੀ ਸਭ ਤੋਂ ਜਿਆਦਾ ਹੈ। ਇਸ ਵਾਤਾਵਰਨ ਵਿੱਚ ਪੁੰਗਰਦੀ ਅਤੇ ਵਧਦੀ-ਫੁੱਲਦੀ ਨਵੀਂ ਪੀੜ੍ਹੀ ਨੂੰ ਨਾ ਹੀ ਸੰਸਕਾਰਾਂ ਦੀ ਖਾਦ ਮਿਲ ਸਕੀ,  ਨਾ ਹੀ ਸਿਹਤਮੰਦ ਵਿਕਾਸ ਲਈ ਜ਼ਰੂਰੀ ਵਾਤਾਵਰਨ। ਮਿਲਿਆ ਸਿਰਫ ਪ੍ਰਦੂਸ਼ਿਤ ਵਾਤਾਵਰਨ ਅਤੇ ਨਕਾਰਾਤਮਕ ਜ਼ਮੀਨ। ਅਜੋਕਾ ਨੌਜਵਾਨ ਜਿਆਦਾਤਰ ਮਾਮਲਿਆਂ ਵਿੱਚ ਨਕਾਰਾਤਮਕ  ਮਾਨਸਿਕਤਾ ਦੇ ਨਾਲ ਜੀਣ ਲੱਗਾ ਹੈ ।

ਉਸਨੂੰ ਦੂਰ-ਦੂਰ ਤੱਕ ਕਿਤੇ ਕੋਈ ਰੌਸ਼ਨੀ ਦੀ ਕਿਰਨ ਨਜ਼ਰ  ਨਹੀਂ ਆ ਰਹੀ।   ਵਰਤਮਾਨ ਹਾਲਤ ਲਈ ਸਾਡੇ ਸਵਾਰਥ ਅਤੇ ਸਮਝੌਤੇ ਜ਼ਿੰਮੇਦਾਰ ਹਨ ਜਿਨ੍ਹਾਂ ਦੀ ਵਜ੍ਹਾ ਨਾਲ ਅਸੀਂ ਸਿਧਾਂਤਾਂ ਨੂੰ ਛੱਡਿਆ, ਆਦਰਸ਼ਾਂ ਤੋਂ ਕਿਨਾਰਾ ਕਰ ਲਿਆ ਅਤੇ ਨੈਤਿਕ ਕਦਰਾਂ-ਕੀਮਤਾਂ ਤੱਕ ਦਾਅ ‘ਤੇ ਲਾ ਦਿੱਤੀਆਂ ਅਤੇ ਉਹ ਵੀ ਕਿਸ ਲਈ,  ਸਿਰਫ ਅਤੇ ਸਿਰਫ ਆਪਣੀ ਵਾਹਵਾਹੀ ਕਰਾਉਣ ਜਾਂ ਆਪਣੇ ਨਾਂਅ ਨਾਲ ਮਾਲ ਬਣਾਉਣ ਲਈ । ਹਾਲਾਤ ਭਿਆਨਕ ਹੁੰਦੇ ਜਾ ਰਹੇ ਹਨ, ਸਾਨੂੰ ਇਸਦਾ ਅੰਦਾਜ਼ਾ ਨਹੀਂ ਲੱਗ ਰਿਹਾ ਹੈ ਕਿਉਂਕਿ ਸਾਡੀ ਬੁੱਧੀ ਪਰਾਈ ਜੂਠ ਖਾ-ਖਾ ਕੇ ਭ੍ਰਿਸ਼ਟ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਜੰਗ ਦੀ ਤਬਾਹੀ

ਅੱਜ ਦੀ ਸਿੱਖਿਆ ਨੇ ਨਵੀਂ ਪੀੜ੍ਹੀ ਨੂੰ ਸੰਸਕਾਰ ਅਤੇ ਸਮਾਂ ਕਿਸੇ ਦੀ ਸਮਝ ਨਹੀਂ ਦਿੱਤੀ ਹੈ। ਇਹ ਸਿੱਖਿਆ ਕਦਰਾਂ-ਕੀਮਤਾਂ ਤੋਂ ਦੂਰ ਕਰਨ ਵਾਲੀ ਸਾਬਤ ਹੋਈ ਹੈ । ਆਪਣੀਆਂ ਚੀਜਾਂ ਨੂੰ ਘੱਟ ਕਰਕੇ ਵੇਖਣਾ ਅਤੇ ਬਾਹਰੀ ਸੁੱਖਾਂ ਦੀ ਤਲਾਸ਼ ਕਰਨਾ ਇਸ ਜਮਾਨੇ ਨੂੰ ਹੋਰ ਵਿਗਾੜ  ਰਿਹਾ ਹੈ। ਪਰਿਵਾਰ ਅਤੇ ਉਸਦੇ ਫਰਜ ਤੋਂ ਟੁੱਟਦਾ ਸਰੋਕਾਰ ਵੀ ਅੱਜ ਜਮਾਨੇ ਦਾ ਹੀ ਮੁੱਲ ਹੈ। ਸਾਂਝੇ ਪਰਿਵਾਰਾਂ ਦੀ ਤਬਾਹ ਹੁੰਦੀ ਧਾਰਨਾ,  ਯਤੀਮ ਮਾਤਾ-ਪਿਤਾ, ਫਲੈਟਸ ਵਿੱਚ ਸੁੰਗੜਦੇ ਪਰਿਵਾਰ,  ਪਿਆਰ ਨੂੰ ਤਰਸਦੇ ਬੱਚੇ, ਨੌਕਰਾਂ,  ਦਾਈਆਂ ਅਤੇ ਡਰਾਈਵਰਾਂ  ਦੇ ਸਹਾਰੇ ਜਵਾਨ ਹੁੰਦੀ ਨਵੀਂ ਪੀੜ੍ਹੀ ਸਾਨੂੰ ਕੀ ਸੰਦੇਸ਼ ਦੇ ਰਹੀ ਹੈ!

ਇਹ ਵੀ ਪੜ੍ਹੋ : ਗੈਰ ਰਾਜਨੀਤਿਕ ਸੰਯੁਕਤ ਕਿਸਾਨ ਮੋਰਚਾ ਨੇ ਪਾਵਰਕੌਮ ਦਾ ਮੁੱਖ ਦਫ਼ਤਰ ਘੇਰਿਆ

ਇਹ ਟੁੱਟਦੇ ਪਰਿਵਾਰਾਂ ਦਾ ਵੀ ਜ਼ਮਾਨਾ ਹੈ। ਇਸ ਜਮਾਨੇ ਨੇ ਆਪਣੀ ਨਵੀਂ ਪੀੜ੍ਹੀ ਨੂੰ ਇਕੱਲਾ ਹੁੰਦੇ ਅਤੇ ਬਜੁਰਗਾਂ ਨੂੰ ਇਕੱਲਾ ਕਰਦੇ ਵੀ ਵੇਖਿਆ ਹੈ । ਬਦਲਦੇ ਸਮੇਂ ਨੇ ਲੋਕਾਂ ਨੂੰ ਅਜਿਹੀ ਖੋਖਲੀ ਪ੍ਰਸਿੱਧੀ ਵਿੱਚ ਡੁਬੋ ਦਿੱਤਾ ਹੈ ਜਿੱਥੇ ਆਪਣੀ ਮਾਤ-ਭਾਸ਼ਾ ਵਿੱਚ ਬੋਲਣ ‘ਤੇ ਮੂਰਖ ਅਤੇ ਅੰਗਰੇਜ਼ੀ ‘ਚ ਬੋਲਣ ‘ਤੇ ਸਮਝਦਾਰ ਸਮਝਿਆ ਜਾਂਦਾ ਹੈ। ਇੱਕ ਅਧਿਐਨ ਅਨੁਸਾਰ, ਜਿਨ੍ਹਾਂ ਪਰਿਵਾਰਾਂ  ਦਾ ਮੁਖੀ ਆਧੁਨਿਕ ਬੁਰਾਈਆਂ (ਸ਼ਰਾਬ,  ਸ਼ਬਾਬ,  ਝੂਠੀ ਸ਼ਾਨਬਾਜੀ) ਤੋਂ ਦੂਰ ਹੁੰਦਾ ਹੈ, ਉਨ੍ਹਾਂ  ਦੇ  ਬੱਚੇ ਜ਼ਿਆਦਾ ਸੰਜਮੀ, ਘੱਟ ਖਰਚੀਲੇ ਅਤੇ ਅਨੁਸਾਸ਼ਿਤ ਹੁੰਦੇ ਹਨ । ਅਜਿਹੇ ਮਾਹੌਲ ਵਿੱਚ ਪਲੇ-ਵਧੇ ਬੱਚਿਆਂ ਦੀ ਦੇਸ਼  ਦੇ ਉੱਚ ਸਿੱਖਿਆ ਸੰਸਥਾਨਾਂ ਵਿੱਚ ਵੀ ਸਭ ਤੋਂ ਜਿਆਦਾ ਭਾਗੀਦਾਰੀ ਹੈ

ਜਦੋਂ ਕਿ ਛੋਟੀ ਉਮਰ ਤੋਂ ਹੀ ਆਧੁਨਿਕ ਸਾਧਨਾਂ ਅਤੇ ਖੁੱਲ੍ਹੀ ਛੂਟ ਪ੍ਰਾਪਤ ਕਰਨ ਵਾਲਿਆਂ ਦੀ ਸਫਲਤਾ ਦਾ ਅਨੁਪਾਤ ਕਾਫ਼ੀ ਘੱਟ ਹੈ । ਕੀ ਇਹ ਸੱਚ ਨਹੀਂ ਕਿ ਪਹਿਲਾਂ ਤਾਂ ਅਸੀਂ ਖੁਦ ਹੀ ਆਪਣੇ ਬੱਚਿਆਂ ਨੂੰ ਜ਼ਰੂਰਤ ਤੋਂ ਜ਼ਿਆਦਾ ਛੂਟ ਦਿੰਦੇ ਹਾਂ,  ਪੈਸਾ ਦਿੰਦੇ ਹਾਂ ਅਤੇ ਭੁੱਲ ਕੇ ਵੀ ਉਨ੍ਹਾਂ ਦੀਆਂ ਗਤੀਵਿਧੀਆਂ ‘ਤੇ ਨਜ਼ਰ  ਨਹੀਂ ਰੱਖਦੇ।  ਪਰ ਬਾਅਦ ਵਿੱਚ,  ਉਨ੍ਹਾਂ ਬੱਚਿਆਂ ਨੂੰ ਕੋਸਦੇ ਹਾਂ ਕਿ ਉਹ ਵਿਗੜ ਗਏ। ਆਖ਼ਰ ਇਹ ਮਾਨਸਿਕਤਾ ਸਾਨੂੰ ਕਿੱਥੇ ਲੈ ਕੇ ਜਾ ਰਹੀ ਹੈ? ਅੱਜ ਸ਼ਹਿਰਾਂ ਦਾ ਹਰ ਨੌਜਵਾਨ ਛੋਟੇ  ਤੋਂ ਛੋਟੇ ਕੰਮ ਲਈ ਵਾਹਨ ਲੈ ਕੇ ਜਾਂਦਾ ਹੈ । ਸਰੀਰਕ ਮਿਹਨਤ ਅਤੇ ਕੁਝ ਕਦਮ ਵੀ ਪੈਦਲ ਚੱਲਣਾ ਸ਼ਾਨ ਦੇ ਖਿਲਾਫ ਸਮਝਿਆ ਜਾਂਦਾ ਹੈ । ਹੈਰਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਅਸੀਂ ਘਰ ਤੋਂ ਸਿਰਫ਼ ਕੁੱਝ ਮੀਟਰ ਦੂਰ ਪਾਰਕ ਵਿੱਚ ਸੈਰ ਕਰਨ ਲਈ ਵੀ ਕਾਰ ‘ਤੇ ਜਾਂਦੇ ਹਾਂ।

ਇਹ ਵੀ ਪੜ੍ਹੋ : ਮੁਖਤਾਰ ਗੈਂਗ ਦੇ ਸ਼ੂਟਰ ਦਾ ਕੋਰਟ ’ਚ ਗੋਲੀਆਂ ਮਾਰ ਕੇ ਕਤਲ

ਇਹ ਰਾਸ਼ਟਰੀ ਵਸੀਲਿਆਂ ਦੀ ਦੁਰਵਰਤੋਂ ਤੋਂ ਜਿਆਦਾ  ਚਾਰਿੱਤਰਕ ਅਤੇ ਮਾਨਸਿਕ ਪਤਨ ਦਾ ਮਾਮਲਾ ਹੈ, ਇਸ ਵੱਲ ਕਿੰਨੇ ਲੋਕਾਂ ਦਾ ਧਿਆਨ ਹੈ?  ਦਰਅਸਲ ਅੱਜ ‘ਜਿਵੇਂ ਵੀ ਹੋਵੇ, ਪੈਸਾ ਕਮਾਓ ਤੇ ਉਸਨੂੰ ਦਿਖਾਵੇ-ਸ਼ਾਨਬਾਜੀ ‘ਤੇ ਉਡਾਓ’ ਦਾ ਚਲਣ ਹੈ । ਇਸ਼ਤਿਹਾਰਾਂ ਦਾ ਵਿਸ਼ਾਲ ਦੋਸ਼ ਹੈ ਜੋ ਨੌਜਵਾਨਾਂ ਨੂੰ ਅਜਿਹੇ ਕੰਮਾਂ ਲਈ ਉਤੇਜਿਤ ਕਰਦੇ ਹਨ। ਇਸਦਾ ਮਤਲਬ ਇਹ ਵੀ ਨਹੀਂ ਕਿ ਦੇਸ਼ ਦੀ ਸਮੁੱਚੀ ਜਵਾਨ ਪੀੜ੍ਹੀ ਹੀ ਰਾਹੋਂ ਭਟਕੀ ਹੈ। ਅੱਜ ਸਾਡੇ ਬਹੁਤ ਸਾਰੇ ਨੌਜਵਾਨ ਅਨੇਕ ਕੀਰਤੀਮਾਨ ਸਥਾਪਤ ਕਰਨ ਦੀ ਦਿਸ਼ਾ ਵਿੱਚ ਵੀ ਵਧ ਰਹੇ ਹਨ । ਅਸਲ ਵਿੱਚ ਨੌਜਵਾਨ ਸ਼ਕਤੀ ਬੜੀ ਪ੍ਰਬਲ ਸ਼ਕਤੀ ਹੈ।

ਨੌਜਵਾਨ ਸ਼ਕਤੀ ਦੇ ਦਮ ‘ਤੇ ਹੀ ਦੇਸ਼, ਦੁਨੀਆ ਅਤੇ ਸਮਾਜ ਅੱਗੇ ਵਧ ਸਕਦਾ ਹੈ, ਪਰ ਇਸ ਲਈ ਉਸ ਸ਼ਕਤੀ ਨੂੰ ਕੰਟਰੋਲ ਕਰਨਾ ਵੀ ਬਹੁਤ ਜਰੂਰੀ ਹੈ। ਹੁਣ ਤੱਕ ਹੋਈਆਂ ਰਾਜਨੀਤਕ, ਸੱਭਿਆਚਾਰਕ ਅਤੇ ਸਮਾਜਿਕ ਕ੍ਰਾਂਤੀਆਂ ਦੀ ਗੱਲ ਕਰੀਏ ਤਾਂ ਸਾਰੀਆਂ ਕ੍ਰਾਂਤੀਆਂਂ  ਦੇ ਸੂਤਰਧਾਰ ਨੌਜਵਾਨ ਰਹੇ ਹਨ। ਕੁੱਝ ਦਿਨ ਪਹਿਲਾਂ ਸਵਾਮੀ  ਵਿਵੇਕਾਨੰਦ ਜੀ  ਦਾ ਜਨਮ ਦਿਹਾੜਾ ਮਨਾਇਆ ਗਿਆ ਸੀ। ਸਵਾਮੀ ਵਿਵੇਕਾਨੰਦ ਵਿੱਚ ਅਨੇਕ ਅਜਿਹੀਆਂ ਗੱਲਾਂ ਸਨ ਜਿਨ੍ਹਾਂ ਤੋਂ ਨੌਜਵਾਨ ਪ੍ਰੇਰਨਾ ਲੈਂਦੇ ਹਨ। ਸਵਾਮੀ ਜੀ ਨੂੰ ਵੀ ਨੌਜਵਾਨਾਂ ਨਾਲ ਂ ਬਹੁਤ ਪਿਆਰ ਸੀ।

ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਔਰਤਾਂ ਲਈ ਕੀਤਾ ਇੱਕ ਹੋਰ ਐਲਾਨ

ਉਹ ਕਿਹਾ ਕਰਦੇ ਸਨ, ਸੰਸਾਰ ਰੰਗਮੰਚ ‘ਤੇ ਭਾਰਤ ਦੀ ਪ੍ਰਸਿੱਧੀ ਵਿੱਚ ਨੌਜਵਾਨਾ ਦੀ ਬਹੁਤ ਵੱਡੀ ਭੂਮਿਕਾ ਹੈ।  ਉਨ੍ਹਾਂ ਨੇ ਨੌਜਵਾਨਾਂ ਨੂੰ ਖੇਲਾਂ ਅਤੇ ਕਸਰਤ ਨਾਲ ਜੁੜੇ ਰਹਿਣ ਦਾ ਸੱਦਾ ਦਿੱਤਾ। ਪਰ ਮਾੜੀ ਕਿਸਮਤ ਨੂੰ ਖੇਲਾਂ,  ਕਸਰਤ ਸਾਡੇ ਜੀਵਨ ਤੋਂ ਦੂਰ ਹੁੰਦੇ ਜਾ ਰਹੇ ਹਨ, ਕਿਉਂਕਿ ਦਿਨ ਭਰ ਮੋਬਾਇਲ, ਇੰਟਰਨੈੱਟ, ਫੇਸਬੁੱਕ ਸਾਨੂੰ ਰੁਝਾਈ ਰੱਖਦੇ ਹਨ। ਸਵਾਲ ਹੈ ਕਿ ਕੌਣ ਚਿੰਤਾ ਕਰ ਰਿਹਾ ਹੈ ਦੇਸ਼ ਦੀ ਇਸ ਸਭ ਤੋਂ ਕੀਮਤੀ ਧਰੋਹਰ ਦੀ।