ਕਿਸਾਨਾਂ ਨੇ ਰੈਲੀ ਕਰਕੇ ਦਿੱਤਾ ਰੋਸ ਧਰਨਾ

Farmers-Protest
ਪਟਿਆਲਾ : ਕਿਸਾਨਾਂ ਤੇ ਜਮਹੂਰੀ ਲੋਕਾਂ ਵੱਲੋਂ ਪਸਿਆਣਾ ਥਾਣੇ ਅੱਗੇ ਲਗਾਏ ਧਰਨੇ ਦੌਰਾਨ ਸੰਬੋਧਨ ਕਰਦੇ ਆਗੂ।

ਪ੍ਰਾਪਰਟੀ ਡੀਲਰ ਦੀ ਗੁੰਡਾਗਰਦੀ ਤੇ ਪ੍ਰਸ਼ਾਸਨ ਖਿਲਾਫ਼ ਲਗਾਇਆ ਧਰਨਾ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ-ਸੰਗਰੂਰ ਰੋਡ ’ਤੇ ਪਸਿਆਣਾ ਥਾਣੇ ਅੱਗੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਰਿਟਾਇਰਡ ਐਸੋਸੀਏਸ਼ਨ ਪੀਪੀਸੀਐਲ, ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਅਤੇ ਭਾਰਤੀ ਕਿਸਾਨ ਯੂਨੀਅਨ ਭਟੇੜੀ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਪਸਿਆਣਾ ਥਾਣੇ ਅੱਗੇ ਪ੍ਰਾਪਰਟੀ ਡੀਲਰ ਦੀ ਗੁੰਡਾਗਰਦੀ ਤੇ ਪ੍ਰਸ਼ਾਸਨ ਖ਼ਿਲਾਫ਼ ਸੈਕੜੇ ਕਿਸਾਨਾਂ ਤੇ ਜਮਹੂਰੀ ਲੋਕਾਂ ਨੇ ਰੈਲੀ ਕਰਕੇ ਰੋਸ ਧਰਨਾ ਦਿੱਤਾ ਗਿਆ। Farmers Protest

ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਦੱਸਿਆ ਕਿ 15 ਮਾਰਚ ਨੂੰ ਇੱਕ ਪ੍ਰਾਪਰਟੀ ਡੀਲਰ ਹਰਪ੍ਰੀਤ ਸਿੰਘ ਵਿਰਕ ਵੱਲੋਂ 20-25 ਭਾੜੇ ਦੇ ਹਥਿਆਰਬੰਦ ਬੰਦਿਆਂ ਨੂੰ ਨਾਲ ਲੈ ਕੇ ਪੰਜਾਬ ਇੰਕਲੇਵ ਸਮਾਣਾ ਰੋਡ ਸਵਾਜਪੁਰ ਵਿਖੇ ਕਲੋਨੀ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਉੱਥੇ ਰਹਿ ਰਹੇ ਪਰਿਵਾਰਾਂ ਦੀ ਕੁੱਟਮਾਰ ਕੀਤੀ ਗਈ ਅਤੇ ਗਹਿਣੇ ਤੇ ਪੈਸੇ ਲੁੱਟੇ ਅਤੇ ਇੱਕ ਪਰਿਵਾਰ ਨੂੰ ਘਰੋਂ ਬਾਹਰ ਕਰ ਦਿੱਤਾ ਗਿਆ। Farmers Protest

ਜ਼ਖ਼ਮੀ ਬੰਦਿਆਂ ਦੇ ਸਿਰ ਪਾੜ ਦਿੱਤੇ ਕਈਆਂ ਦੇ ਟਾਂਕੇ ਲੱਗੇ। ਜਿਸ ਦੇ ਵਿਰੋਧ ਵਿੱਚ ਪਰਿਵਾਰ ਅਤੇ ਜਥੇਬੰਦੀਆਂ ਵੱਲੋਂ ਪਸਿਆਣਾ ਥਾਣੇ ਅਤੇ ਡੀਐਸਪੀ ਸਮਾਣਾ ਨੂੰ ਦਰਖਾਸਤਾਂ ਦਿੱਤੀਆਂ ਜਿਸ ’ਤੇ ਕੋਈ ਸੁਣਵਾਈ ਨਹੀਂ ਹੋਈ। ਸਗੋਂ 18 ਮਾਰਚ ਨੂੰ ਆ ਕੇ ਫਿਰ ਬਿਜਲੀ ਕੱਟ ਕੇ ਚਲੇ ਗਏ। ਆਗੂਆਂ ਨੇ ਦੱਸਿਆ ਕਿ 22 ਮਾਰਚ ਨੂੰ ਪੂਰੇ ਵੇਰਵੇ ਸਹਿਤ ਜੱਥੇਬੰਦੀਆ ਵੱਲੋਂ ਇੱਕ ਮੰਗ ਪੱਤਰ ਐੱਸਐੱਸਪੀ ਪਟਿਆਲਾ ਅਤੇ ਐੱਸਡੀਐਮ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਕਿਹਾ ਗਿਆ ਕਿ ਕਥਿੱਤ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਜ਼ਬਰ ਵਿਰੋਧੀ ਸੰਘਰਸ਼ ਕਮੇਟੀ ਪੰਜਾਬ ਐਂਕਲੇਵ ਦੀ ਅਗਵਾਈ ਹੇਠ ਸੰਘਰਸ਼ ਕੀਤਾ ਜਾਵੇਗਾ, ਪ੍ਰੰਤੂ ਹਾਲੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ: Medicine Price: ਦਵਾਈਆਂ ਦੀਆਂ ਕੀਮਤਾਂ ’ਤੇ ਮੋਦੀ ਸਰਕਾਰ ਨੇ ਲਿਆ ਵੱਡਾ ਫੈਸਲਾ, ਲੋਕਾਂ ‘ਤੇ ਪਵੇਗਾ ਅਸਰ

ਸਗੋਂ ਪੁਲਿਸ ਪ੍ਰਸਾਸ਼ਨ ਮੁਲਜਮਾਂ ਦੀ ਪਿੱਠ ਥਾਪੜ ਰਹੇ ਹਨ ਕਿਉਕਿ ਮੁਲਜ਼ਮਾਂ ਨੇ ਪੀੜਤਾਂ ਦੇ ਘਰ ਆ ਕੇ ਹਮਲਾ ਕਰਕੇ ਜ਼ਖ਼ਮੀ ਕੀਤੇ ਗਏ ਸੀ ਉਸ ਮੁਤਾਬਕ ਧਾਰਾਵਾਂ ਲਾ ਕੇ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ਼ ਕਰਨਾ ਬਣਦਾ ਸੀ ਪ੍ਰੰਤੂ ਪੁਲਿਸ ਵੱਲੋਂ ਪੀੜਤਾਂ ਖ਼ਿਲਾਫ਼ ਤੇ ਯੂਨੀਅਨ ਆਗੂਆਂ ਖ਼ਿਲਾਫ਼ ਝੂਠਾ ਕੇਸ ਦਰਜ਼ ਕੀਤਾ ਗਿਆ।

ਆਗੂਆਂ ਨੇ ਪੀੜਤਾਂ ਖ਼ਿਲਾਫ਼ ਕੇਸ ਰੱਦ ਕਰਕੇ ਦੋਸ਼ੀਆਂ ਖ਼ਿਲਾਫ਼ ਤੁਰੰਤ ਕਾਰਵਾਈ ਦੀ ਕੀਤੀ ਮੰਗ

ਆਗੂਆਂ ਨੇ ਮੰਗ ਕੀਤੀ ਕਿ ਪੀੜਤਾਂ ਖ਼ਿਲਾਫ਼ ਕੇਸ ਰੱਦ ਕਰਕੇ ਦੋਸ਼ੀਆਂ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ। ਇਸ ਰੈਲੀ ਵਿੱਚ ਆਗੂਆਂ ਨੇ ਕਿਹਾ ਜੇ ਕਾਰਵਾਈ ਨਾ ਕੀਤੀ ਤਾਂ ਕਿਸਾਨ ਪਿੰਡਾਂ ਵਿੱਚ ਵੋਟਾਂ ਮੰਗਣ ਆਉਣ ਵਾਲੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਘਿਰਾਓ ਕਰ ਕੇ ਸਵਾਲ ਕਰਨਗੇ ਤੇ ਰੋਸ ਵਿੱਚ ਕਾਲੇ ਝੰਡੇ ਵਿਖਾਉਣਗੇ।

ਇਸ ਮੌਕੇ ਰੈਲੀ ਵਿੱਚ ਹੋਰਨਾਂ ਇਲਾਵਾ ਰਣਜੀਤ ਸਿੰਘ ਸਵਾਜਪੁਰ, ਗੁਰਮੀਤ ਸਿੰਘ ਦਿੱਤੁਪੁਰ, ਸੋਹਣ ਸਿੰਘ, ਬਲਕਾਰ ਸਿੰਘ, ਡਾ ਜਰਨੈਲ ਸਿੰਘ ਕਾਲੇਕੇ, ਅਵਤਾਰ ਸਿੰਘ ਕੌਰਜੀਵਾਲਾ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਪਰਗਟ ਸਿੰਘ ਕਾਲਾਖਾੜ, ਬਹਾਦਰ ਸਿੰਘ ਦਦਹੇੜਾ, ਗੁਰਗਿਆਨ ਸਿੰਘ ਸਿਓਣਾ, ਰਾਮ ਚੰਦ ਧਾਮੋਮਾਜਰਾ, ਵਿਕਰਮ ਜੀਤ ਸਿੰਘ ਅਰਨੋ, ਗੁਰਨਾਮ ਸਿੰਘ ਢੈਠਲ, ਸੁਰਿੰਦਰ ਕਕਰਾਲਾ ਆਦਿ ਹਾਜ਼ਰ ਸਨ।