Arvind Kejriwal ਦੀ ਗ੍ਰਿਫਤਾਰੀ ਅਤੇ ਰਿਮਾਂਡ ‘ਤੇ ਫੈਸਲਾ ਰਾਖਵਾਂ

Arvind Kejriwal

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਸ਼ਰਾਬ ਨੀਤੀ ਮਾਮਲੇ ’ਚ ਮਨੀ ਲਾਂਡ੍ਰਿਗ ’ਚ ਫਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਗ੍ਰਿਫਤਾਰੀ ਅਤੇ ਰਿਮਾਂਡ ਨੂੰ ਦਿੱਲੀ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ। ਜਿਸ ’ਤੇ ਜਸਟਿਸ ਸਵਰਨਕਾਂਤਾ ਸ਼ਰਮਾ ਦੀ ਅਦਾਲਤ ਨੇ ਸੁਣਵਾਈ ਕਰਦਿਆਂ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਰਾਂਖਵਾ ਰੱਖ ਲਿਆ ਹੈ। ਕੇਜਰੀਵਾਲ ਵੱਲੋਂ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਅਤੇ ਐਡਵੋਕੇਟ ਵਿਕਰਮ ਚੌਧਰੀ ਮੌਜੂਦ ਰਹੇ। Arvind Kejriwal

ਇਹ ਵੀ ਪੜ੍ਹੋ: Medicine Price: ਦਵਾਈਆਂ ਦੀਆਂ ਕੀਮਤਾਂ ’ਤੇ ਮੋਦੀ ਸਰਕਾਰ ਨੇ ਲਿਆ ਵੱਡਾ ਫੈਸਲਾ, ਲੋਕਾਂ ‘ਤੇ ਪਵੇਗਾ ਅਸਰ

ਈਡੀ ਨੇ ਹਾਈ ਕੋਰਟ ਨੂੰ ਦੱਸਿਆ ਕਿ ਸ਼ਰਾਬ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਕੇਜਰੀਵਾਲ ਦੀ ਭੂਮਿਕਾ ਦੋਹਰੀ ਹੈ ਵਿਅਕਤੀਗਤ ਤੌਰ ‘ਤੇ ਵੀ ਅਤੇ ‘ਆਪ’ ਦੇ ਕੌਮੀ ਕਨਵੀਨਰ ਵਜੋਂ ਵੀ। ਉਨ੍ਹਾਂ ਦੇ ਖਿਲਾਫ ਮਨੀ ਲਾਂਡਰਿੰਗ ਦਾ ਮੁੱਢਲਾ ਮੁਕੱਦਮਾ ਦਰਜ ਹੈ। ਕਿਉਂਕਿ ਰਿਸ਼ਵਤ ਲਈ ਨੀਤੀ ਬਦਲ ਦਿੱਤੀ ਗਈ ਸੀ, ਰਿਸ਼ਵਤ ਲਈ ਗਈ, ਉਹੀ ਪੈਸਾ ਚੋਣਾਂ ਵਿੱਚ ਵਰਤਿਆ ਗਿਆ।

Arvind Kejriwal ਦੇ ਵਕੀਲ ਸਿੰਘਵੀ ਨੇ ਈਡੀ ‘ਤੇ ਸਵਾਲ ਚੁੱਕੇ

ਅਦਾਲਤ ਵਿੱਚ ਕੇਜਰੀਵਾਲ ਖ਼ਿਲਾਫ਼ ਕੋਈ ਸਬੂਤ ਨਾ ਹੋਣ ਦਾ ਦਾਅਵਾ ਕਰਦਿਆਂ ਵਕੀਲ ਸਿੰਘਵੀ ਨੇ ਬਿਆਨਾਂ ਦਾ ਹਵਾਲਾ ਦਿੱਤਾ। ਖਾਸ ਤੌਰ ’ਤੇ ਰਾਘਵ ਮਗੁੰਟਾ ਦੇ ਬਿਆਨ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੇ ਸ਼ੁਰੂਆਤੀ ਬਿਆਨਾਂ ‘ਚ ਕਿਤੇ ਵੀ ਕੇਜਰੀਵਾਲ ਦਾ ਨਾਂਅ ਨਹੀਂ ਆਇਆ। Arvind Kejriwal