ਚੰਡੀਗੜ੍ਹ ’ਚ ਕੋਠੀ ਵੇਚ ਕੇ 58 ਲੱਖ ਦੀ ਧੋਖਾਧੜੀ ਕਰਨ ਦੇ ਮਾਮਲੇ ’ਚ ਮਹਿਲਾ ਸਣੇ ਦੋ ਕਾਬੂ

Fraud
 ਲੁਧਿਆਣਾ ਪੁਲਿਸ ਦੇ ਅਧਿਕਾਰੀ ਗ੍ਰਿਫ਼ਤਾਰ ਮਹਿਲਾ ਤੇ ਵਿਅਕਤੀ ਸਬੰਧੀ ਜਾਣਕਾਰੀ ਦੇਣ ਸਮੇਂ।

Fraud : ਮਹਿਲਾ ਖਿਲਾਫ਼ ਚੰਡੀਗੜ੍ਹ ’ਚ ਪਹਿਲਾਂ ਹੀ ਦਰਜ਼ 11 ਮਾਮਲਿਆਂ ਤੋਂ ਇਲਾਵਾ ਈਡੀ ਵੀ ਕਰ ਰਹੀ ਹੈ ਤਫ਼ਤੀਸ

(ਜਸਵੀਰ ਸਿੰਘ ਗਹਿਲ) ਲੁਧਿਆਣਾ। ਚੰਡੀਗੜ੍ਹ ਵਿਖੇ ਸਥਿਤ ਹਾਊਸਿੰਗ ਬੋਰਡ ਵੱਲੋਂ ਪਹਿਲਾਂ ਹੀ ਵੇਚੀ ਜਾ ਚੁੱਕੀ ਕੋਠੀ ਨੂੰ ਕਥਿਤ ਜ਼ਾਅਲੀ ਕਾਗਜਾਂ ਦੇ ਸਹਾਰੇ ਅੱਗੇ ਵੇਚਣ ਦੇ ਮਾਮਲੇ ’ਚ ਨਾਮਜ਼ਦ ਇੱਕ ਮਹਿਲਾ ਸਣੇ ਦੋ ਜਣਿਆਂ ਨੂੰ ਲੁਧਿਆਣਾ ਪੁਲਿਸ ਨੇ ਕਾਬੂ ਕੀਤਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡੀਸੀਪੀ ਇਨਵੈਸਟੀਗੇਸ਼ਨ ਜਸਕਰਨ ਸਿੰਘ ਤੇਜਾ ਨੇ ਦੱਸਿਆ ਕਿ ਵਰੁਣ ਜੈਨ ਵਾਸੀ ਮਹਾਰਾਜਾ ਰਣਜੀਤ ਸਿੰਘ ਨਗਰ ਲੁਧਿਆਣਾ ਦੇ ਬਿਆਨਾਂ ’ਤੇ ਪੁਲਿਸ ਵੱਲੋਂ ਦਰਜ਼ ਕੀਤੇ ਗਏ ਮਾਮਲੇ ਵਿੱਚ ਕਰਾਇਮ ਬ੍ਰਾਂਚ- 3 ਲੁਧਿਆਣਾ ਨੇ ਇੱਕ ਮਹਿਲਾ ਸਣੇ ਦੋ ਜਣਿਆਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। Fraud

ਉਨ੍ਹਾਂ ਦੱਸਿਆ ਕਿ ਵਰੁਣ ਜੈਨ ਮੁਤਾਬਕ ਉਸਨੇ ਚੰਡੀਗੜ੍ਹ ’ਚ ਪ੍ਰੋਪਰਟੀ ਖਰੀਦਣੀ ਸੀ। ਜਿਸ ਲਈ ਰਿਸ਼ੀ ਰਾਏ ਵਾਸੀ ਹੈਬੋਵਾਲ ਅਮਰੀਕ ਸਿੰਘ ਤੇ ਗੁਰਪਾਲ ਸਿੰਘ ਨਾਲ, ਉਨ੍ਹਾਂ ਅੱਗੇ ਉਸਨੂੰ ਮਨਜੀਤ ਕੌਰ ਨਾਲ ਮਿਲਵਾਇਆ। ਉਨ੍ਹਾਂ ਅੱਗੇ ਦੱਸਿਆ ਕਿ ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਕਿ ਮਨਜੀਤ ਕੌਰ ਆਪਣੀ ਨੂੰਹ ਮਲਿਕਾ ਨਾਲ ਮਿਲਕੇ ਆਪਣੀ ਝੂਠੀ ਹਾਊਸਿੰਗ ਬੋਰਡ ਮੈਂਬਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਦੀ ਪਛਾਣ ਦੱਸ ਕੇ ਭੋਲੇ ਭਾਲੇ ਲੋਕਾਂ ਨਾਲ ਪ੍ਰੋਪਰਟੀ ਦੇ ਨਾਂਅ ’ਤੇ ਕਰੋੜਾਂ ਰੁਪਏ ਦੀ ਧੋਖਾਧੜੀ ਕਰਦੀ ਹੈ। ਇਹੀ ਨਹੀਂ ਲੋਕਾਂ ’ਤੇ ਦਬਾਅ ਪਾਉਣ ਦੇ ਮੰਤਵ ਨਾਲ ਖੁਦ ਨੂੰ ਚੰਡੀਗੜ੍ਹ ਤੋਂ ਐੱਮਪੀ ਸੀਟ ਦੀ ਉਮੀਦਵਾਰ ਅਤੇ ਸ਼੍ਰੀ ਨੀਲ ਕੰਠ ਮਹਾਂ ਦੇਵ ਪ੍ਰਾਚੀਨ ਸ਼ਿਵ ਮੰਦਰ ਦੀ ਟਰੱਸਟੀ ਵੀ ਦੱਸਦੀ ਹੈ।

Fraud
ਲੁਧਿਆਣਾ ਪੁਲਿਸ ਦੇ ਅਧਿਕਾਰੀ ਗ੍ਰਿਫ਼ਤਾਰ ਮਹਿਲਾ ਤੇ ਵਿਅਕਤੀ ਸਬੰਧੀ ਜਾਣਕਾਰੀ ਦੇਣ ਸਮੇਂ।

ਤਫ਼ਤੀਸ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਮਨਜੀਤ ਕੌਰ ਖਿਲਾਫ਼ 11 ਧੋਖਾਧੜੀ ਦੇ ਮਾਮਲੇ ਦਰਜ਼ ਹਨ। ਜਿੰਨ੍ਹਾਂ ’ਚ ਇਸ ਦੀ ਬੇਲ ਦੀ ਅਰਜੀ ਹਾਈਕੋਰਟ ਤੋਂ ਰੱਦ ਹੋਣ ਤੋਂ ਬਾਅਦ ਸੁਪਰੀਮ ਕੋਰਟ ਦਿੱਲੀ ਤੋਂ ਹੋਈ ਹੈ ਅਤੇ ਈਡੀ ਵੀ ਇਸ ਖਿਲਾਫ਼ ਦਰਜ਼ ਮੁਕੱਦਮਾ ਦੀ ਤਫ਼ਤੀਸ ਕਰ ਰਿਹਾ ਹੈ, ਜਿਸ ਵੱਲੋਂ ਇਸ ਦੀ ਚੰਡੀਗੜ੍ਹ ਸਥਿਤ ਪ੍ਰੋਪਰਟੀ ਅਟੈਚ ਕੀਤੀ ਹੋਈ ਹੈ। ਜਿਸ ਖਿਲਾਫ਼ ਦੋ ਹੋਰ ਧੋਖਾਧੜੀ ਦੇ ਮੁਕੱਦਮੇ ਦੀ ਤਜਵੀਜ ਚੰਡੀਗੜ੍ਹ ਵੱਲੋਂ ਅਮਲ ’ਚ ਲਿਆਂਦੀ ਜਾ ਰਹੀ ਹੈ।

ਇਹ ਵੀ ਪਡ਼੍ਹੋ: Murder : ਪੰਜਾਬ ਦੇ ਨੌਜਵਾਨ ਦਾ ਮਨੀਲਾ ’ਚ ਗੋਲੀਆਂ ਮਾਰ ਕੇ ਕੀਤਾ ਕਤਲ

ਉਨ੍ਹਾਂ ਅੱਗੇ ਦੱਸਿਆ ਕਿ ਗ੍ਰਿਫ਼ਤਾਰ ਕੀਤੀ ਗਈ ਮਹਿਲਾ ਮਨਜੀਤ ਕੌਰ ਖਿਲਾਫ਼ ਚੰਡੀਗੜ੍ਹ ਵਿਖੇ 11 ਮਾਮਲੇ ਦਰਜ਼ ਹਨ। ਜਦਕਿ ਅਮਰੀਕ ਸਿੰਘ ਵਾਸੀ ਅਮਨ ਨਗਰ ਲੁਧਿਆਣਾ ਦਾ ਫ਼ਿਲਹਾਲ ਕੋਈ ਵੀ ਅਪਰਾਧਿਕ ਪਿਛੋਕੜ ਸਾਹਮਣੇ ਨਹੀਂ ਆਇਆ। ਉਨਾਂ ਇਹ ਵੀ ਦੱਸਿਆ ਕਿ ਮਨਜੀਤ ਕੌਰ ਨੇ ਵਰੁਣ ਜੈਨ ਨੂੰ ਕੋਠੀ ਵੇਚਣ ਦੇ ਬਦਲੇ ਉਸ ਪਾਸੋਂ 58.17 ਲੱਖ ਰੁਪਏ ਹਾਸਲ ਕੀਤੇ ਸਨ ਪਰ ਉਸਨੂੰ ਲਿਖਤੀ ਕੋਠੀ ਦਾ ਕਾਗਜ (ਬਿਆਨਾ, ਐਗਰੀਮੈਂਟ) ਨਹੀਂ ਦਿੱਤਾ ਜਿਸ ਤੋਂ ਬਾਅਦ ਵਰੁਣ ਜੈਨ ਨੇ ਪੁਲਿਸ ਕੋਲ ਸ਼ਿਕਾਇਤ ਦਿੱਤੀ ਸੀ। Fraud