ਡਰਪੋਕ ਖਰਗੋਸ਼ (Cowardly Rabbit)

ਡਰਪੋਕ ਖਰਗੋਸ਼ (Cowardly Rabbit)

ਇੱਕ ਜੰਗਲ ‘ਚ ਇੱਕ ਖਰਗੋਸ਼ ਰਹਿੰਦਾ ਸੀ ਉਹ ਬਹੁਤ ਹੀ ਡਰਪੋਕ ਸੀ ਕਿਤੇ ਜ਼ਰਾ ਜਿਹੀ ਵੀ ਆਵਾਜ਼ ਸੁਣਦੀ ਤਾਂ ਉਹ ਡਰ ਕੇ ਭੱਜਣ ਲੱਗਦਾ ਡਰ ਕਾਰਨ ਉਹ ਹਰ ਸਮੇਂ ਆਪਣੇ ਕੰਨ ਖੜ੍ਹੇ ਰੱਖਦਾ ਇਸ ਲਈ ਉਹ ਕਦੇ ਚੈਨ ਨਾਲ ਸੌਂ ਨਹੀਂ ਪਾਉਂਦਾ ਸੀ ਇੱਕ ਦਿਨ ਖਰਗੋਸ਼ ਇੱਕ ਅੰਬ ਦੇ ਦਰੱਖਤ ਹੇਠਾਂ ਸੌਂ ਰਿਹਾ ਸੀ ਉਦੋਂ ਦਰੱਖਤ ਤੋਂ ਇੱਕ ਅੰਬ ਉਸ ਕੋਲ ਆ ਕੇ ਡਿੱਗਿਆ ਅੰਬ ਡਿੱਗਣ ਦੀ ਆਵਾਜ਼ ਸੁਣ ਕੇ ਉਹ ਹੜਬੜਾ ਕੇ ਉੱਠਿਆ ਅਤੇ ਉੱਛਲ ਕੇ ਦੂਰ ਜਾ ਖੜ੍ਹਾ ਹੋਇਆ ਭੱਜੋ! ਭੱਜੋ! ਅਸਮਾਨ ਡਿੱਗ ਰਿਹਾ ਹੈ ਚਿਲਾਉਂਦਾ ਹੋਇਆ ਦੌੜਨ ਲੱਗਾ ਰਸਤੇ ‘ਚ ਉਸ ਨੂੰ ਇੱਕ ਹਿਰਨ ਮਿਲਿਆ

ਹਿਰਨ ਨੇ ਉਸ ਤੋਂ ਪੁੱਛਿਆ, ‘ਓ ਭਰਾ, ਤੂੰ ਇਸ ਤਰ੍ਹਾਂ ਭੱਜ ਕਿਉਂ ਰਿਹਾ ਏਂ? ਆਖਰ ਮਾਮਲਾ ਕੀ ਏ?’ ਖਰਗੋਸ਼ ਨੇ ਕਿਹਾ, ਅਰੇ ਭੱਜੋ ਭੱਜੋ! ਜ਼ਲਦੀ ਭੱਜੋ! ਅਸਮਾਨ ਡਿੱਗ ਰਿਹਾ ਹੈ ਹਿਰਨ ਵੀ ਡਰਪੋਕ ਸੀ ਇਸ ਲਈ ਉਹ ਵੀ ਡਰ ਕਾਰਨ ਉਸ ਨਾਲ ਭੱਜਣ ਲੱਗਾ ਭੱਜਦੇ-ਭੱਜਦੇ ਦੋਵੇਂ ਜ਼ੋਰ-ਜ਼ੋਰ ਨਾਲ ਚੀਕ ਰਹੇ ਸਨ, ਭੱਜੋ! ਭੱਜੋ! ਅਸਮਾਨ ਡਿੱਗ ਰਿਹਾ ਹੈ ਉਨ੍ਹਾਂ ਦੀ ਵੇਖਾ-ਵੇਖੀ ਡਰ ਕਾਰਨ ਜਿਰਾਫ, ਭੇੜੀਆ, ਲੂੰਬੜੀ, ਗਿੱਦੜ ਅਤੇ ਹੋਰ ਜਾਨਵਰਾਂ ਦਾ ਝੁੰਡ ਵੀ ਉਨ੍ਹਾਂ ਨਾਲ ਭੱਜਣ ਲੱਗਾ ਉਸ ਸਮੇਂ ਸ਼ੇਰ ਆਪਣੀ ਗੁਫਾ ‘ਚ ਸੁੱਤਾ ਪਿਆ ਸੀ

ਜਾਨਵਰਾਂ ਦਾ ਰੌਲਾ ਸੁਣ ਕੇ ਉਹ ਹੜਬੜੱਕਾ ਜਾਗ ਪਿਆ ਗੁਫਾ ‘ਚੋਂ ਬਾਹਰ ਆਇਆ, ਤਾਂ ਉਸ ਨੂੰ ਬਹੁਤ ਗੁੱਸਾ ਆਇਆ ਉਸ ਨੇ ਦਹਾੜਦੇ ਹੋਏ ਕਿਹਾ, ‘ਰੁਕੋ-ਰੁਕੋ! ਆਖਰ ਕੀ ਗੱਲ ਹੈ? ਸ਼ੇਰ ਦੇ ਡਰ ਕਾਰਨ ਸਾਰੇ ਜਾਨਵਰ ਰੁਕ ਗਏ ਸਭ ਨੇ ਇੱਕੋ ਆਵਾਜ਼ ‘ਚ ਕਿਹਾ, ‘ਅਸਮਾਨ ਹੇਠਾਂ ਡਿੱਗ ਰਿਹਾ ਹੈ’ ਇਹ ਸੁਣ ਕੇ ਸ਼ੇਰ ਨੂੰ ਬਹੁਤ ਹਾਸਾ ਆਇਆ ਹੱਸਦੇ-ਹੱਸਦੇ ਉਸ ਦੀਆਂ ਅੱਖਾਂ ‘ਚ ਪਾਣੀ ਆ ਗਿਆ ਉਸ ਨੇ ਆਪਣਾ ਹਾਸਾ ਰੋਕ ਕੇ ਕਿਹਾ, ‘ਅਸਮਾਨ ਨੂੰ ਡਿੱਗਦੇ ਹੋਏ ਕਿਸ ਨੇ ਵੇਖਿਆ ਹੈ?’

ਸਭ ਇੱਕ-ਦੂਜੇ ਦਾ ਮੂੰਹ ਤੱਕਣ ਲੱਗੇ ਆਖਰ ‘ਚ ਸਭ ਦੀਆਂ ਨਜ਼ਰਾਂ ਖਰਗੋਸ਼ ਵੱਲ ਮੁੜ ਗਈਆਂ ਉਦੋਂ ਉਸ ਦੇ ਮੂੰਹ ‘ਚੋਂ ਨਿੱਕਲਿਆ, ‘ਅਸਮਾਨ ਦਾ ਇੱਕ ਟੁਕੜਾ ਤਾਂ ਉਸ ਅੰਬ ਦੇ ਦਰੱਖਤ ਹੇਠਾਂ ਹੀ ਡਿੱਗਾ ਹੈ’ ‘ਅੱਛਾ! ਚੱਲੋ ਅਸੀਂ ਉੱਥੇ ਚੱਲ ਕੇ ਵੇਖਦੇ ਹਾਂ’ ਸ਼ੇਰ ਨੇ ਕਿਹਾ ਸ਼ੇਰ ਦੇ ਨਾਲ ਜਾਨਵਰਾਂ ਦੀ ਪੂਰੀ ਪਲਟਨ ਅੰਬ ਦੇ ਦਰੱਖਤ ਨੇੜੇ ਪਹੁੰਚੀ ਸਭ ਨੇ ਇੱਧਰ-ਉੱਧਰ ਵੇਖਿਆ ਕਿਸੇ ਨੂੰ ਅਸਮਾਨ ਦਾ ਕੋਈ ਟੁਕੜਾ ਕਿਤੇ ਨਜ਼ਰ ਨਹੀਂ ਆਇਆ

ਹਾਂ ਇੱਕ ਅੰਬ ਜ਼ਰੂਰ ਉਨ੍ਹਾਂ ਨੂੰ ਜ਼ਮੀਨ ‘ਤੇ ਡਿੱਗਾ ਹੋਇਆ ਨਜ਼ਰ ਆਇਆ ਸ਼ੇਰ ਨੇ ਅੰਬ ਵੱਲ ਇਸ਼ਾਰਾ ਕਰਦਿਆਂ ਖਰਗੋਸ਼ ਤੋਂ ਪੁੱÎਛਿਆ, ‘ਇਹੀ ਹੈ ਅਸਮਾਨ ਦਾ ਟੁਕੜਾ, ਜਿਸ ਲਈ ਤੂੰ ਸਭ ਨੂੰ ਡਰਾ ਦਿੱਤਾ?’ ਹੁਣ ਖਰਗੋਸ਼ ਨੂੰ ਆਪਣੀ ਗਲਤੀ ਸਮਝ ਆ ਗਈ ਉਸ ਦਾ ਸਿਰ ਸ਼ਰਮ ਨਾਲ ਝੁਕ ਗਿਆ ਉਹ ਡਰ ਕਾਰਨ ਥਰ-ਥਰ ਕੰਬਣ ਲੱਗਾ ਦੂਜੇ ਜਾਨਵਰ ਵੀ ਇਸ ਘਟਨਾ ਤੋਂ ਬਹੁਤ ਸ਼ਰਮਿੰਦਾ ਹੋਏ ਉਹ ਆਪਣੀ ਗਲਤੀ ‘ਤੇ ਪਛਤਾ ਰਹੇ ਸਨ ਕਿ ਸੁਣੀ-ਸੁਣਾਈ ਗੱਲ ਤੋਂ ਡਰ ਕੇ ਬੇਕਾਰ ਹੀ ਭੱਜ ਰਹੇ ਸੀ

ਸਿੱਖਿਆ: ਸੁਣੀ-ਸੁਣਾਈ ਗੱਲ ‘ਤੇ ਭਰੋਸਾ ਨਹੀਂ ਕਰਨਾ ਚਾਹੀਦਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।