ਅਸੂਲਾਂ ਤੇ ਅਹਿੰਸਾ ਦੀ ਮੂਰਤ ਸਨ ਮਹਾਂਤਮਾ ਗਾਂਧੀ

ਅਸੂਲਾਂ ਤੇ ਅਹਿੰਸਾ ਦੀ ਮੂਰਤ ਸਨ ਮਹਾਂਤਮਾ ਗਾਂਧੀ

2 ਅਕਤੂਬਰ 1869 ਨੂੰ ਜਨਮੇ ਸੁਤੰਤਰਤਾ ਦੇ ਸੂਤਰਧਾਰ ਅਤੇ ਮਾਰਗ-ਦਰਸ਼ਕ, ਮਹਾਨ ਸ਼ਖਸੀਅਤ ਦੇ ਧਨੀ, ਸਾਦਗੀ, ਸ਼ਿਸ਼ਟਾਚਾਰ ਅਤੇ ਉਦਾਰਤਾ ਦੀ ਮੂਰਤ, ਅਤੇ ਅਹਿੰਸਾ ਦੇ ਪੁਜਾਰੀ, ਮਹਾਤਮਾ ਗਾਂਧੀ ਇੱਕ ਵਿਅਕਤੀ ਨਹੀਂ ਸਨ, ਬਲਕਿ ਇੱਕ ਵਿਚਾਰ ਸਨ, ਅਤੇ ਵਿਚਾਰ ਮਰਿਆ ਨਹੀਂ ਕਰਦੇ ਵਿਚਾਰ ਅਮਰ ਹਨ, ਉਨ੍ਹਾਂ ਦੀਆਂ ਧਾਰਨਾਵਾਂ ਸਦੀਵੀ ਹਨ ਵਿਚਾਰ ਨਾ ਤਾਂ ਜੰਮਦੇ ਹਨ ਅਤੇ ਨਾ ਹੀ ਤਬਾਹ ਹੁੰਦੇ ਹਨ ਹਰ ਵਿਚਾਰ ਸਾਡੇ ਦਿਲ ਵਿੱਚ ਡੂੰਘਾ ਬੈਠਿਆ ਹੁੰਦਾ ਹੈੇੈ ਸਮੇਂ ਦੇ ਨਿਰੰਤਰ ਪ੍ਰਵਾਹ ਵਿੱਚ, ਅਜਿਹਾ ਮਨੁੱਖ ਜਨਮ ਲੈਂਦਾ ਹੈ ਜੋ ਉਸ ਵਿਚਾਰ ਨੂੰ ਸ਼ਬਦ ਦਿੰਦਾ ਹੈ

ਹੌਲੀ-ਹੌਲੀ, ਇਹ ਵਿਚਾਰ ਮਹਾਨ ਸਮਾਜਿਕ, ਰਾਜਨੀਤਿਕ, ਸੱਭਿਆਚਾਰਕ ਤਬਦੀਲੀਆਂ ਦਾ ਕਾਰਨ ਬਣਦਾ ਹੈ ਉਹ ਵਿਚਾਰ ਜਿਸ ਨੇ ਬੁੱਧ ਦੀ ਅਹਿੰਸਾ ਨੂੰ, ਜਾਂ ਫਿਰ ਕਹੀਏ ਤਾਂ ਬੁੱਧ ਦੇ ਪ੍ਰਗਟ ਹੋਣ ਤੋਂ ਪਹਿਲਾਂ ਸਨਾਤਨ ਸੰਸਕ੍ਰਿਤੀ ਵਿਚ ਡੂੰਘੇ ਵਿਆਪਤ ਅਹਿੰਸਾ ਨੂੰ ਕੇਂਦਰ ਵਿਚ ਲਿਆ ਦਿੱਤਾ ਅੱਜ ਹਿੰਸਾ ਦੇ ਨਾਲ ਉਸ ਅਹਿੰਸਾ ਨੂੰ ਰੱਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਅੰਗਰੇਜ਼, ਜਿਨ੍ਹਾਂ ਦੇ ਸਾਮਰਾਜ ਵਿਚ ਕਦੇ ਸੂਰਜ ਨਹੀਂ ਡੁੱਬਦਾ ਸੀ, ਉਹ ਵੀ ਇਸ ਵਿਚਾਰ ਦੇ ਅਧੀਨ ਹੋ ਗਏ, ਤਾਂ ਕੀ ਉਹ ਲੋਕ ਜੋ ਗੌਡਸੇ ਦੇ ਸੋਹਲੇ ਗਾਉਂਦੇ ਹਨ, ਇਸ ਵਿਚਾਰ ਨੂੰ ਥੋੜ੍ਹਾ ਜਿਹੀ ਠੇਸ ਪਹੁੰਚਾਉਣ ਦੇ ਯੋਗ ਹੋਣਗੇ? ਮਹਾਤਮਾ ਗਾਂਧੀ ਦੇ ਪੁਤਲਿਆਂ ਨੂੰ ਗੋਲੀ ਮਾਰੀ ਜਾ ਸਕਦੀ ਹੈ, ਉਨ੍ਹਾਂ ਦੇ ਪ੍ਰਤੀਕਾਂ ਨੂੰ ਕੁਚਲਿਆ ਜਾ ਸਕਦਾ ਹੈ ਪਰ ਉਨ੍ਹਾਂ ਦੇ ਵਿਚਾਰਾਂ ਨੂੰ ਨਕਾਰਿਆ ਨਹੀਂ ਜਾ ਸਕਦਾ।

ਗਾਂਧੀ ਦੇ ਵਿਚਾਰ ਅਮਰ ਅਤੇ ਸਦੀਵੀ ਤਾਂ ਹਨ ਹੀ, ਅਜੇਤੂ ਵੀ ਹਨ ਉਨ੍ਹਾਂ ਦੀ ਅਮਰਤਾ ਐਲਾਨ ਹੈ ਉਨ੍ਹਾਂ ਦੇ ਮੁੱਲਾਂ ਵਿੱਚ ਅਟੁੱਟ, ਸਦੀਵੀ, ਅਟੱਲ ਵਿਸਵਾਸ਼ ਦਾ ਇਹ ਉਨ੍ਹਾਂ ਵਿਚਾਰਾਂ ਪ੍ਰਤੀ ਵਚਨਬੱਧਤਾ ਹੈ ਜਿਨ੍ਹਾਂ ਨਾਲ ‘ਭਾਰਤ’ ਨਾਮਕ ਰਾਸ਼ਟਰ ਦਾ ਨਿਰਮਾਣ ਕੀਤਾ ਗਿਆ ਹੈ, ਜੋ ਇਸ ਰਾਸ਼ਟਰ ਦੀਆਂ ਜੜ੍ਹਾਂ ਵਿੱਚ ਵਿਆਪਤ ਹੈ, ਜਿਸ ਨੂੰ ਪੁੱਟਣਾ ਅਸੰਭਵ ਹੈ ਉਨ੍ਹਾਂ ਦੇ ਵਿਚਾਰ, ਭਾਵੇਂ ਉਹ ਸ਼ਾਂਤੀ ਦੀ ਗੱਲ ਹੋਵੇ ਜਾਂ ਸਵੈ-ਨਿਰਭਰਤਾ ਦੀ ਧਾਰਨਾ ਜਾਂ ਟਰੱਸਟੀਸ਼ਿਪ ਵਿੱਚ ਵਿਸ਼ਵਾਸ-ਸਭ ਦੇ ਮੂਲ ਵਿਚ ਸਮਾਨਤਾ ਅਤੇ ਖੁਸ਼ਹਾਲੀ ਹੈ ਸਮਾਜਵਾਦ ਦਾ ਮੂਲ ਸਿਧਾਂਤ ਉਨ੍ਹਾਂ ਦੇ ਵਿਚਾਰਾਂ ਵਿੱਚ ਹੈ ਹੋ ਸਕਦਾ ਹੈ ਕਿ ਉਨ੍ਹਾਂ ਨੇ ‘ਸਮਾਜਵਾਦ’ ਸ਼ਬਦ ਦੀ ਵਰਤੋਂ ਨਾ ਕੀਤੀ ਹੋਵੇ ਪਰ ਇਹ ਸੱਚ ਹੈ ਕਿ ਉਨ੍ਹਾਂ ਤੋਂ ਵੱਡਾ ਸਮਾਜਵਾਦੀ ਕੋਈ ਨਹੀਂ ਹੈ ਉਨ੍ਹਾਂ ਦਾ ਅਛੂਤਉੱਧਾਰ ਅੰਦੋਲਨ ਸੋਸ਼ਿਤਾਂ, ਦੱਬੇ -ਕੁਚਲੇ, ਪੱਛੜੇ ਲੋਕਾਂ ਨੂੰ ਮੁੱਖਧਾਰਾ ਵਿੱਚ ਸ਼ਾਮਲ ਕਰਨ ਦੀ ਵਿਲੱਖਣ ਉਦਾਹਰਨ ਹੈ।

ਸ਼ਾਇਦ ਉਨ੍ਹਾਂ ਤੋਂ ਵੱਡਾ ਦਲਿਤ ਹਿਤੈਸ਼ੀ ਪੈਦਾ ਨਹੀਂ ਹੋਇਆ। ਇਸ ਗੱਲ ਨੂੰ ਆਪੂੰ ਬਣੇ ਦਲਿਤ ਹਿਤੈਸ਼ੀਆਂ ਨੂੰ ਸਮਝਣ ਦੀ ਲੋੜ ਹੈ, ਜੋ ਦੱਬੇ-ਕੁਚਲਿਆਂ, ਪੱਛੜਿਆਂ, ਸੋਸ਼ਿਤ, ਵਾਂਝਿਆਂ ਦੇ ਆਪੂੰ ਬਣੇ ਮਸੀਹਾ ਉਨ੍ਹਾਂ ਦੇ ਵੋਟ ਬੈਂਕ ਦੀ ਦਲਾਲੀ ਕਰਦੇ ਹਨ ਗਾਂਧੀ ਹੋਣ ਦਾ ਅਰਥ ਹੈ ਮਨ, ਵਚਨ, ਕਰਮ ਦੀ ਇੱਕਰੂਪਤਾ ਦਾ ਹੋਣਾ ਜਿਹੜੇ ਲੋਕ ਕਹਿਣੀ ਅਤੇ ਕਰਨੀ ਵਿੱਚ ਫਰਕ ਰੱਖਦੇ ਹਨ, ਉਨ੍ਹਾਂ ਦੀ ਪ੍ਰਾਸੰਗਿਕਤਾ ’ਤੇ ਸਵਾਲ ਉਠਾ ਰਹੇ ਹਨ ‘ਨਮੋ ਬੁੱਧਾਏ’ ਦੀ ਆਵਾਜ ਬੁਲੰਦ ਕਰਨ ਵਾਲੇ, ਯਾਦ ਰੱਖਣ ਕਿ ਬੁੱਧ ਅਹਿੰਸਾ ਅਤੇ ਕਰੁਣਾ ਦਾ ਸਭ ਤੋਂ ਵੱਡਾ ਪ੍ਰਤੀਕ ਹੈ ‘ਜੈ ਭੀਮ’ ਦੇ ਨਾਅਰੇ ਨਾਲ ਅੰਬੇਡਕਰ ਦੇ ਸਮਾਨਤਾ ਅਤੇ ਆਜ਼ਾਦੀ ਦੇ ਵਿਚਾਰਾਂ ਨੂੰ ਯਾਦ ਰੱਖਣਾ ਜ਼ਰੂਰੀ ਹੈ

ਭਾਰਤੀ ਸਮਾਜ ਅਤੇ ਵਿਸ਼ਵ ਭਾਈਚਾਰੇ ਵਿੱਚ ਗਾਂਧੀ ਦਾ ਵਜ਼ੂਦ ਅਦਭੁੱਤ ਅਤੇ ਅਨਮੋਲ ਹੈ। ਯਥਾਰਥ ਅਤੇ ਆਦਰਸ਼ ਦੀ ਸੁਚੱਜਾ ਤਾਲਮੇਲ, ਸੱਤਿਆਗ੍ਰਹਿ, ਸਵਰਾਜ ਅਤੇ ਉਨ੍ਹਾਂ ਦੀ ਸਵੀਨਿਆ ਅਵੱਗਿਆ ਅੰਦੋਲਨ ਹਮੇਸ਼ਾ ਪ੍ਰਾਸੰਗਿਕ ਹੈ ਗਾਂਧੀ ਨੇ ਆਪਣੇ ਵਿਚਾਰਾਂ ਨਾਲ ਵਿਸ਼ਵ ਭਰ ਦੇ ਚਿੰਤਕਾਂ ਨੂੰ ਪ੍ਰਭਾਵਿਤ ਕੀਤਾ ਉਨ੍ਹਾਂ ਦਾ ਸੁਭਾਅ, ਰੁਚੀ, ਆਦਤ, ਜੀਵਨ ਦਰਸ਼ਨ ਪ੍ਰਮਾਣਿਤ ਹੈ ਅਸੀਂ ਗਾਂਧੀ ਨੂੰ ਇਸ ਲਈ ਮੰਨਦੇ ਹਾਂ ਕਿਉਂਕਿ ਅਸੀਂ ਉਨ੍ਹਾਂ ਨਾਲ ਅਸਹਿਮਤ ਹੋ ਸਕਦੇ ਹਾਂ, ਅਤੇ ਉਹ ਸਾਡੀ ਅਸਹਿਮਤੀ ਨੂੰ ਮੁਸਕਰਾਹਟ ਨਾਲ ਸਵੀਕਾਰ ਕਰਦੇ ਹਨ ਉਹ ਸਾਨੂੰ ਜ਼ਬਰਦਸਤੀ ਧਮਕਾਉਂਦੇ ਨਹੀਂ ਉਹ ਗਾਂਧੀ ਹੀ ਸਨ ਜਿਨ੍ਹਾਂ ਨੇ ਅਹਿੰਸਾ ਦੇ ਦਮ ’ਤੇ ਬੰਗਾਲ ਦੀ ਅੱਗ ਨੂੰ ਸ਼ਾਂਤ ਕੀਤਾ ਅਤੇ 55000 ਫੌਜੀਆਂ ਤੋਂ ਬਾਅਦ ਵੀ ਪੰਜਾਬ ਦੀ ਅੱਗ ਬਲ਼ਦੀ ਰਹੀ।

ਗਾਂਧੀ ਜਰਮਨੀ ਵਿੱਚ ਯਹੂਦੀਆਂ ਦੇ ਨਾਲ ਜਿੰਨੀ ਮਜ਼ਬੂਤੀ ਨਾਲ ਖੜ੍ਹੇ ਸਨ, ਇਜ਼ਰਾਈਲ ਵਿੱਚ ਯਹੂਦੀਆਂ ਦੇ ਵਿਰੁੱਧ ਓਨੇ ਦਮ ਨਾਲ ਖੜ੍ਹੇ ਸਨ, ਇਜਰਾਈਲ ਦੇ ਨੇਤਨਯਾਹੂ ਭਾਰਤ ਆਏ ਅਤੇ ਗਾਂਧੀ ਜੀ ਦੀ ਪ੍ਰਸੰਸਾ ਕਰਕੇ ਗਏ। ਗਾਂਧੀ ਨੇ ਸਾਨੂੰ ਦੱਬੇ-ਕੁਚਲੇ ਲੋਕਾਂ ਦੇ ਨਾਲ ਖੜ੍ਹੇ ਹੋਣਾ, ਸੋਸ਼ਿਤ ਲੋਕਾਂ ਦਾ ਪੱਖ ਪੂਰਨਾ, ਕਿਰਿਆ ਦੀ ਪ੍ਰਤੀਕਿਰਿਆ ਦਾ ਵਿਰੋਧ ਕਰਨਾ, ਲੱਖਾਂ ਅਸਹਿਮਤੀਆਂ ਤੇ ਚੌਤਰਫਾ ਵਿਰੋਧ ਦੇ ਬਾਵਜੂਦ ਆਪਣੀ ਗੱਲ ’ਤੇ ਦਿ੍ਰੜ ਰਹਿਣਾ ਸਿਖਾਇਆ, ਉਨ੍ਹਾਂ ਦਾ ਜੀਵਨ ਆਪਣੇ-ਆਪ ਵਿੱਚ ਇੱਕ ਪ੍ਰਯੋਗ ਹੀ ਸੀ, ਜਿਸ ਵਿਚ ਅਸਫ਼ਲਤਾਵਾਂ ਵੀ ਆਈਆਂ ਅਤੇ ਅਲੋਚਨਾਵਾਂ ਵੀ, ਜੋ ਹਰ ਕਿਸੇ ਦੇ ਜੀਵਨ ਵਿੱਚ ਆਉਂਦੀਆਂ ਹਨ ਅਤੇ ਇਨ੍ਹਾਂ ਸਭ ਨੇ ਗਾਂਧੀ ਨੂੰ ਮਹਾਨ ਬਣਾਇਆ

ਗਾਂਧੀ ਜੀ ਕਹਿੰਦੇ ਸਨ ਕਿ ਭਾਰਤ ਦੀ ਆਤਮਾ ਪਿੰਡਾਂ ਵਿੱਚ ਵੱਸਦੀ ਹੈ। ਆਪਣੇ ਸੁਫਨਿਆਂ ਦੇ ਭਾਰਤ ਵਿੱਚ ਪਿੰਡ ਦੇ ਵਿਕਾਸ ਨੂੰ ਤਰਜੀਹ ਦੇ ਕੇ, ਉਨ੍ਹਾਂ ਕਿਹਾ ਕਿ ਇਹ ਦੇਸ਼ ਦੀ ਤਰੱਕੀ ਨੂੰ ਨਿਰਧਾਰਿਤ ਕਰੇਗਾ। ਆਪਣੇ ਸੁਫਨਿਆਂ ਦੇ ਭਾਰਤ ਵਿੱਚ ਆਪਣੇ ਵਿਆਪਕ ਦਿ੍ਰਸ਼ਟੀਕੋਣ ਨੂੰ ਪੇਸ਼ ਕਰਦੇ ਹੋਏ, ਗਾਂਧੀ ਨੇ ਗ੍ਰਾਮ ਸਵਰਾਜ, ਪੰਚਾਇਤਪ ਰਾਜ, ਗ੍ਰਾਮ ਉਦਯੋਗ, ਔਰਤਾਂ ਦੀ ਸਿੱਖਿਆ, ਪਿੰਡ ਦੀ ਸਫਾਈ ਅਤੇ ਪਿੰਡ ਦੀ ਸਿਹਤ ਅਤੇ ਸੰਪੂਰਨ ਵਿਕਾਸ ਦੇ ਜਰੀਏ ਪੇਂਡੂ ਵਿਕਾਸ ਦੀਆਂ ਸਾਰੀਆਂ ਜਰੂਰਤਾਂ ਦੀ ਪੂਰਤੀ ਕਰਕੇ ਸਮੁੱਚੇ ਵਿਕਾਸ ਦੇ ਜ਼ਰੀਏ ਇੱਕ ਆਤਮ-ਨਿਰਭਰ ਅਤੇ ਮਜ਼ਬੂਤ ਦੇਸ਼ ਦੇ ਨਿਰਮਾਣ ਦਾ ਰਾਹ ਰੌਸ਼ਨ ਕੀਤਾ ਸੀ।

ਦੇਸ਼ ਦੇ ਪਿੰਡਾਂ ਵਿੱਚ ਪੇਂਡੂ ਉਦਯੋਗਾਂ ਦੀ ਤਰਸਯੋਗ ਹਾਲਤ ਬਾਰੇ ਚਿੰਤਤ, ਗਾਂਧੀ ਨੇ ‘ਸਵਦੇਸ਼ੀ ਅਪਣਾਓ, ਵਿਦੇਸ਼ੀ ਭਜਾਓ‘ ਜ਼ਰੀਏ ਪਿੰਡਾਂ ਨੂੰ ਖਾਦੀ ਨਿਰਮਾਣ ਨਾਲ ਜੋੜ ਕੇ ਬਹੁਤ ਸਾਰੇ ਬੇਰੁਜਗਾਰ ਲੋਕਾਂ ਨੂੰ ਰੁਜਗਾਰ ਮੁਹੱਈਆ ਕਰਵਾ ਕੇ ਆਜਾਦੀ ਅੰਦੋਲਨ ਵਿੱਚ ਆਪਣੀ ਭੂਮਿਕਾ ਨੂੰ ਰੇਖਾਂਕਿਤ ਕੀਤਾ। ਆਜ਼ਾਦੀ ਤੋਂ ਬਾਅਦ, ਉਹ ਇੱਕ ਅਜਿਹਾ ਭਾਰਤ ਬਣਾਉਣਾ ਚਾਹੁੰਦੇ ਸਨ ਜਿੱਥੇ ਊਚ-ਨੀਚ ਅਤੇ ਮਰਦਾਂ ਤੇ ਔਰਤਾਂ ਦੇ ਫਰਕ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾਵੇ ਅਤੇ ਸਭ ਨੂੰ ਆਪਣੇ ਪ੍ਰਤੀਨਿਧੀ ਦੀ ਚੋਣ ਨਿਆਂਪੂਰਣ ਢੰਗ ਨਾਲ ਕਰਨ ਦੁਆਰਾ ਲੋਕਤੰਤਰ ਦੀ ਨੀਂਹ ਨੂੰ ਮਜਬੂਤ ਕਰਨਾ ਚਾਹੀਦਾ ਹੈ

ਉਨ੍ਹਾਂ ਨੇ ਸਵਰਾਜ ਦੀ ਧਾਰਨਾ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ ਸਵਰਾਜ ਦਾ ਅਰਥ ਹੈ ਜਨਤਕ ਰਾਏ ਦੁਆਰਾ ਸਮਾਨਤਾਵਾਦੀ ਸਮਾਜ ਦਾ ਰਾਜ ਹੋਣਾ ਹੈ। ਇਸ ਬਾਰੇ ਉਨ੍ਹਾਂ ਨੇ ਯੰਗ ਇੰਡੀਆ, ਹਰੀਜਨ, ਹਰੀਜਨ ਸੇਵਕ ਵਰਗੇ ਰਸਾਲਿਆਂ ਵਿੱਚ ਸਮੇਂ-ਸਮੇਂ ’ਤੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਵੀ ਕੀਤਾ। ਸਵਰਾਜ ਨੂੰ ਇੱਕ ਪਵਿੱਤਰ ਅਤੇ ਵੈਦਿਕ ਸ਼ਬਦ ਦੱਸਦੇ ਹੋਏ, ਉਨ੍ਹਾਂ ਨੇ ਇਸਨੂੰ ਆਤਮ-ਸ਼ਾਸਨ ਅਤੇ ਆਤਮ-ਸੰਜਮ ਵਜੋਂ ਪਰਿਭਾਸ਼ਿਤ ਕੀਤਾ ਜਦੋਂ ਕਿ ਇਸ ਤੋਂ ਇਲਾਵਾ, ਅੰਗਰੇਜੀ ਭਾਸ਼ਾ ਦੇ ‘ਇੰਡੀਪੈਂਡੈਂਸ’ ਸ਼ਬਦ ਨੂੰ ਤਾਨਾਸ਼ਾਹੀ ਸ਼ਾਸਨ ਦਾ ਪ੍ਰਤੀਕ ਮੰਨਦੇ ਹੋਏ,

ਉਹ ਸਵਰਾਜ ਨੂੰ ਇਸ ਤੋਂ ਬਿਲਕੁਲ ਵੱਖਰਾ ਮੰਨਦੇ ਸਨ ਗਾਂਧੀ ਭਾਰਤੀ ਔਰਤਾਂ ਦੇ ਵਿਕਾਸ ਅਤੇ ਉਨ੍ਹਾਂ ਨੂੰ ਸਮਾਜਿਕ ਬੁਰਾਈਆਂ ਤੇ ਰੂੜੀਵਾਦੀ ਸੋਚ ਤੋਂ ਮੁਕਤ ਕਰਨ ਲਈ ਵਚਨਬੱਧ ਸਨ। ਉਹ ਔਰਤਾਂ ਦੇ ਸਨਮਾਨ ਤੇ ਦੇਸ਼ ਦੇ ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਵਿਕਾਸ ਵਿੱਚ ਉਨ੍ਹਾਂ ਦੀ ਮਹੱਤਵਪੂਰਣ ਭਾਗੀਦਾਰੀ ਤੇ ਉਨ੍ਹਾਂ ਦੇ ਬਰਾਬਰ ਅਧਿਕਾਰਾਂ ਦੇ ਮਜਬੂਤ ਸਮੱਰਥਕ ਸਨ। ਉਨ੍ਹਾਂ ਦਾ ਸਮੁੱਚਾ ਜੀਵਨ, ਵਿਅਕਤੀਗਤ ਲਾਲਸਾ ਤੋਂ ਮੁਕਤ, ਪ੍ਰਦਰਸ਼ਨ ਨਹੀਂ ਸਗੋਂ ਇੱਕ ਦਰਸ਼ਨ ਸਾਬਤ ਹੋਇਆ
ਦੇਵੇਂਦਰਰਾਜ ਸੁਥਾਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ