Shambhu Border: ਬੁਰੀ ਖ਼ਬਰ, ਸ਼ੰਭੂ ਬਾਰਡਰ ’ਤੇ ਮਹਿਲਾ ਕਿਸਾਨ ਦੀ ਮੌਤ

Shambhu Border

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸ਼ੰਭੂ ਬਾਰਡਰ ’ਤੇ ਚਲ ਰਹੇ ਕਿਸਾਨੀ ਸੰਘਰਸ਼ ਵਿੱਚ ਇੱਕ ਮਹਿਲਾ ਕਿਸਾਨ ਦੀ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜ਼ਿਲ੍ਹਾ ਤਰਨਤਾਰਨ ਦੇ ਪਿੰਡ ਵਲੀਪੁਰ ਦੇ ਮਹਿਲਾ ਕਿਸਾਨ ਬਲਵਿੰਦਰ ਕੌਰ (55) ਦੀ ਮੌਤ ਬੀਤੀ ਰਾਤ ਹੋਈ ਹੈ। ਮਹਿਲਾ ਕਿਸਾਨ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। (Shambhu Border)

ਬਾਰਡਰਾਂ ’ਤੇ ਕਿਸਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਪਰ ਕਿਸਾਨਾਂ ਦੀਆਂ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਹੈ। ਅਕਾਲੀ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਭਾਜਪਾ ਨਾਲ ਗੰਢਤੁੱਪ ਕਰ ਕੇ ਬੈਠੀ ਹੈ। (Shambhu Border)

Also Read: ਕੋਵੀਸ਼ੀਲਡ ਟੀਕੇ ਸਬੰਧੀ ਫੈਲਿਆ ਭਰਮ ਜਾਂ ਹਕੀਕਤ? ਜਾਣੋ

LEAVE A REPLY

Please enter your comment!
Please enter your name here