ਡਰੋਨ ਰੋਕਣ ਲਈ ਤਕਨੀਕ ਦੀ ਲੋੜ

Stop Drones

ਪਾਕਿਸਤਾਨ ਨਾਲ ਲੱਗਦੀ ਸਰਹੱਦ ’ਤੇ ਡਰੋਨ ਰਾਹੀਂ ਹੈਰੋਇਨ ਦੀ ਤਸਕਰੀ ਦਾ ਰੁਝਾਨ ਰੁਕਣ ਜਾਂ ਘਟਣ ਦੀ ਬਜਾਇ ਵਧ ਰਿਹਾ ਹੈ ਡਰੋਨਾਂ ਨਾਲ ਨਜਿੱਠਣ ਲਈ ਜਿਹੜਾ ਤਰੀਕਾ ਅੱਜ ਤੱਕ ਵਰਤਿਆ ਜਾ ਰਿਹਾ ਹੈ ਇੱਕ ਹਿਸਾਬ ਨਾਲ ਇਹ ਮੱਧਕਾਲੀ ਤਲਵਾਰਾਂ ਦੀ ਲੜਾਈ ਵਾਲਾ ਹੈ ਹੈਰਾਨੀ ਦੀ ਗੱਲ ਹੈ ਕਿ ਨਸ਼ਾ ਤਸਕਰ ਹਾਈਟੈਕ ਹੋ ਰਹੇ ਹਨ ਪਰ ਸੁਰੱਖਿਆ ਬਲਾਂ ਵੱਲੋਂ ਗੋਲੀਆਂ ਚਲਾ ਕੇ ਡਰੋਨ ਨੂੰ ਡੇਗਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਵਿੱਚ ਸੌ ਫੀਸਦੀ ਸਫਲਤਾ ਨਹੀਂ ਮਿਲਦੀ ਕੁਝ ਡਰੋਨ ਵਾਪਸ ਜਾਣ ’ਚ ਕਾਮਯਾਬ ਹੋ ਜਾਂਦੇ ਹਨ ਰਾਤ ਵੇਲੇ ਡਰੋਨਾਂ ਨੂੰ ਰੋਕਣਾ ਹੋਰ ਵੀ ਔਖਾ ਕੰਮ ਹੈ।

ਇਹ ਵੀ ਪੜ੍ਹੋ : ਅਨਮੋਲ ਹੈ ਮਾਲਕ ਦਾ ਨਾਮ : ਪੂਜਨੀਕ ਗੁਰੂ ਜੀ

ਦੇਸ਼ ਤਕਨੀਕ ’ਚ ਬਹੁਤ ਤਰੱਕੀ ਕਰ ਚੁੱਕਾ ਹੈ ਜੇਕਰ ਨਸ਼ਾ ਤਸਕਰ ਤਕਨੀਕ ਦੀ ਵਰਤੋਂ ਕਰ ਰਹੇ ਹਨ ਤਾਂ ਇਸ ਨੂੰ ਰੋਕਣ ਲਈ ਤਕਨੀਕ ਦੀ ਵਰਤੋਂ ਹੀ ਕਾਰਗਰ ਹੱਲ ਹੈ, ਨਹੀਂ ਤਾਂ ਕਿਸੇ ਲੇਖਕ ਦੇ ਕਹਿਣ ਅਨੁਸਾਰ, ਡਰੋਨ ਨੂੰ ਗੋਲੀਬਾਰੀ ਨਾਲ ਰੋਕਣਾ ਕੀੜੀਆਂ ਨੂੰ ਮਾਰਨ ਲਈ ਹਾਥੀ ਨੂੰ ਲਿਆਉਣ ਬਰਾਬਰ ਹੈ ਨਸ਼ਾ ਤਸਕਰਾਂ ਦੇ ਨਾਲ ਅੱਤਵਾਦੀ ਵੀ ਡਰੋਨ ਦੀ ਵਰਤੋਂ ਕਰ ਚੁੱਕੇ ਹਨ ਡਰੋਨ ਰਾਹੀਂ ਅਸਲਾ ਲਿਆਉਣ ਦੇ ਮਾਮਲੇ ਵੀ ਸਾਹਮਣੇ ਆ ਚੁੱਕੇ ਹਨ ਅਸਲ ’ਚ ਡਰੋਨ ਨੂੰ ਰੋਕਣ ਲਈ ਤਕਨੀਕ ਵਿਕਸਿਤ ਕਰਨੀ ਪਵੇਗੀ ਜੋ ਇਸ ਦਾ ਪੱਕਾ ਹੱਲ ਹੈ ਇਸ ਵਾਸਤੇ ਖੋਜ ਦਾ ਸਪੈਸ਼ਲ ਪ੍ਰਾਜੈਕਟ ਸ਼ੁਰੂ ਹੋਣਾ ਚਾਹੀਦਾ ਹੈ ਡਰੋਨ ਨੇ ਅੱਤਵਾਦੀਆਂ ਤੇ ਨਸ਼ਾ ਤਸਕਰਾਂ ਦਾ ਕੰਮ ਸੌਖਾ ਕਰ ਦਿੱਤਾ ਹੈ।

ਜਿੰਨਾ ਚਿਰ ਨਸ਼ੇ ਦੀ ਸਪਲਈ ਲਾਈਨ ਨਹੀਂ ਤੋੜੀ ਜਾਂਦੀ ਉਦੋਂ ਤੱਕ ਨਸ਼ਾਖੋਰੀ ਰੋਕਣੀ ਵੀ ਮੁਸ਼ਕਲ ਹੈ ਜੇਕਰ ਨਸ਼ਾ ਆਵੇਗਾ ਹੀ ਨਹੀਂ ਤਾਂ ਇਸ ਦੀ ਵਰਤੋਂ ਵੀ ਹੌਲੀ-ਹੌਲੀ ਘਟਦੀ ਜਾਵੇਗੀ ਪਿਛਲੇ 6-7 ਸਾਲਾਂ ਤੋਂ ਸਿਆਸਤ ’ਚ ਨਸ਼ਾ ਤਸਕਰੀ ਤੇ ਨਸ਼ਾਖੋਰੀ ਦਾ ਮਾਮਲਾ ਗਰਮਾਇਆ ਹੋਇਆ ਹੈ ਤੇ ਚੋਣਾਂ ’ਚ ਸੱਤਾਧਾਰੀ ਪਾਰਟੀਆਂ ਨੂੰ ਇਸੇ ਸਬੰਧ ’ਚ ਨੁਕਸਾਨ ਵੀ ਹੋਇਆ ਹੈ ਇਸ ਮਾਮਲੇ ’ਚ ਸਿਆਸੀ ਚਰਚਾ, ਪੁਲਿਸ ਜਾਂਚ, ਮੁਕੱਦਮੇਬਾਜ਼ੀ ਤਾਂ ਬਹੁਤ ਚੱਲ ਰਹੀ ਹੈ ਪਰ ਹੇਠਲੇ ਪੱਧਰ ’ਤੇ ਨਸ਼ੇ ਦੀ ਰੋਕਥਾਮ ਦੀ ਗੱਲ ਨਹੀਂ ਬਣ ਰਹੀ ਜੇਲ੍ਹ ’ਚ ਰੋਜ਼ਾਨਾ ਹੀ ਮੋਬਾਇਲ ਫੋਨਾਂ ਦੀ ਬਰਾਮਦਗੀ ਵੀ ਇਸ ਗੱਲ ਦੀ ਗਵਾਹ ਹੈ ਕਿ ਨਸ਼ਾ ਤਸਕਰ ਕਿਸੇ ਨਾ ਕਿਸੇ ਤਰ੍ਹਾਂ ਆਪਣਾ ਨੈੱਟਵਰਕ ਚਲਾ ਰਹੇ ਹਨ।

ਇਹ ਵੀ ਪੜ੍ਹੋ : ਵਿਧਾਇਕ ਗੁਰਦਿੱਤ ਸੇਖੋਂ ਦੀ ਪਾਇਲਟ ਗੱਡੀ ਦੀ ਬਾਈਕ ਨਾਲ ਟੱਕਰ, ਦੋ ਮੌਤਾਂ

ਨਸ਼ਾ ਤਸਕਰਾਂ ਨੇ ਕੁਝ ਢੰਗ-ਤਰੀਕੇ ਵੀ ਬਦਲੇ ਹਨ ਤਾਂ ਕਿ ਪੁਲਿਸ ਨੂੰ ਚਕਮਾ ਦਿੱਤਾ ਜਾ ਸਕੇ ਨਸ਼ਾ ਤਸਕਰਾਂ ਨੇ ਔਰਤਾਂ ਨੂੰ ਵੀ ਇਸ ਧੰਦੇ ਵਿਚ ਸ਼ਾਮਲ ਕੀਤਾ ਹੋਇਆ ਹੈ ਜੋ ਕਿ ਖਤਰਨਾਕ ਰੁਝਾਨ ਹੈ ਸਾਰੇ ਮਸਲੇ ਦੀ ਜੜ੍ਹ ਨਸ਼ੇ ਦੀ ਸਪਲਾਈ ਹੈ ਜਿਸ ਨੂੰ ਰੋਕਣਾ ਬਹੁਤ ਵੱਡੀ ਚੁਣੌਤੀ ਹੈ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਨਸ਼ਾ ਤਸਕਰੀ ਦੀ ਰੋਕਥਾਮ ਲਈ ਕੇਂਦਰ ਤੇ ਸੂਬਾ ਸਰਕਾਰਾਂ ਰਲ਼ ਕੇ ਮਸਲੇ ਦਾ ਹੱਲ ਕੱਢਣਗੀਆਂ ਇਹ ਗੱਲ ਮੰਨ ਕੇ ਚੱਲਣਾ ਪਵੇਗਾ ਕਿ ਨਸ਼ੇ ਦੀ ਸਪਲਾਈ ਦੀ ਕਾਮਯਾਬੀ ਦੇਸ਼-ਵਿਰੋਧੀ ਤਾਕਤਾਂ ਦੀ ਮਨਸ਼ਾ ਦਾ ਹੀ ਹਿੱਸਾ ਹੈ।