ਬਰਨਾਲਾ ਦੇ ਪੇਂਡੂ ਖੇਤਰ ਦੀ ਧੀ ਤਰਨਪ੍ਰੀਤ ਕੌਰ ਨੇ ਕੀਤਾ ਪੰਜਾਬ ਟਾਪ

Daughter, Taranpreet Kaur, Barnala, Rural, Area, Punjab,Top

ਸੀਬੀਐਸਈ : ਦਸਵੀਂ ਦੇ ਨਤੀਜਿਆਂ ‘ਚੋਂ 497 ਅੰਕ ਕੀਤੇ ਪ੍ਰਾਪਤ, ਆਈਏਐਸ ਬਣਨਾ ਚਾਹੁੰਦੀ ਹੈ ਤਰਨਪ੍ਰੀਤ | CBSE Result

ਬਰਨਾਲਾ, (ਜੀਵਨ ਰਾਮਗੜ੍ਹ/ਸੱਚ ਕਹੂੰ ਨਿਊਜ਼)। ਬਰਨਾਲਾ ਦੇ ਪੇਂਡੂ ਖੇਤਰ ‘ਚ ਵਸਦੇ ਇੱਕ ਕਿਸਾਨ ਪਰਿਵਾਰ ਨਾਲ ਸਬੰਧਿਤ ਇੱਕ ਧੀ ਨੇ ਸੀਬੀਐਸਈ (CBSE) ਦੇ ਤਾਜ਼ਾ ਐਲਾਨੇ ਦਸਵੀਂ ਦੇ ਨਤੀਜਿਆਂ ‘ਚ ਕਮਾਲ ਕਰ ਦਿਖਾਈ ਹੈ। ਤਰਨਪ੍ਰੀਤ ਕੌਰ ਵਜੀਦਕੇ ਖੁਰਦ ਦੀ ਲੜਕੀ ਨੇ ਪੂਰੇ ਭਾਰਤ ‘ਚੋਂ ਤੀਜ਼ਾ ਰੈਂਕ ਅਤੇ ਪੰਜਾਬ ਭਰ ‘ਚੋਂ ਟਾਪ ਕਰਕੇ ਜਿਥੇ ਮਾਪਿਆਂ ਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ ਉਥੇ ਪੇਂਡੂ ਧੀਆਂ ਲਈ ਮਿਸਾਲ ਵੀ ਪੈਦਾ ਕੀਤੀ ਹੈ। ਉਹ ਆਈਏਐਸ ਬਣਨਾ ਚਾਹੁੰਦੀ ਹੈ। (CBSE)

ਬਰਨਾਲਾ ਜਿਲ੍ਹੇ ਦੇ ਪਿੰਡ ਵਜੀਦਕੇ ਖੁਰਦ ਦੀ ਰਹਿਣ ਵਾਲੀ ਤਰਨਪ੍ਰੀਤ ਕੌਰ ਦੇ ਪਿਤਾ ਤਰਲੋਚਨ ਸਿੰਘ ਨੂੰ ਅੱਜ ਕਿਸੇ ਵਿਅਕਤੀ ਨੇ ਫੋਨ ਕਰਕੇ ਉਸਦੀ ਧੀ ਦੇ ਨਾਂਅ ਦੀ ਪਹਿਚਾਣ ਲੈਂਦਿਆਂ ਉਸ ਦੀ ਪ੍ਰਾਪਤੀ ਦੱਸੀ ਤਾਂ ਪੂਰਾ ਪਰਿਵਾਰ ਖੁਸ਼ੀ ‘ਚ ਖੀਵਾ ਹੋ ਗਿਆ। ਇੰਟਰਨੈਟ ਰਾਹੀਂ ਤੁਰੰਤ ਪਤਾ ਕਰਨ ‘ਤੇ ਪਤਾ ਲੱਗਿਆ ਕਿ 16 ਸਾਲ ਦੀ ਧੀ ਤਰਨਪ੍ਰੀਤ ਕੌਰ (ਰੋਲ ਨੰਬਰ 2295580) ਨੇ 497/500 ਅੰਕ ਪ੍ਰਾਪਤ ਕਰਕੇ ਮਾਅਰਕਾ ਮਾਰਿਆ ਹੈ। ਤਰਨਪ੍ਰੀਤ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਉਹ ਬਰਨਾਲਾ ਦੇ ਪੇਂਡੂ ਖੇਤਰ ‘ਚ ਰਹਿ ਰਹੀ ਹੈ ਅਤੇ ਪੇਂਡੂ ਖੇਤਰ ‘ਚ ਹੀ ਬਰੌਡਵੇਅ ਪਬਲਿਕ ਸਕੂਲ ਮਨਾਲ (ਬਰਨਾਲਾ) ਵਿਖੇ ਪੜ੍ਹਦੀ ਹੈ। (CBSE)

ਇਹ ਵੀ ਪੜ੍ਹੋ : ਗੈਂਗਸਟਰ ਮੁਖਤਾਰ ਅੰਸਾਰੀ ਮਾਮਲੇ ’ਚ ਮੁੱਖ ਮੰਤਰੀ ਮਾਨ ਦਾ ਐਲਾਨ, ਇਨ੍ਹਾਂ ਤੋਂ ਵਸੂਲਿਆ ਜਾਵੇਗਾ ਖਰਚਾ

ਉਸਦੇ ਪਿਤਾ ਤਰਲੋਚਨ ਸਿੰਘ ਖੇਤੀਬਾੜੀ ਨਾਲ ਸਬੰਧਿਤ ਹਨ ਅਤੇ ਉਸਦੀ ਮਾਂ ਘਰੇਲੂ ਕੰਮ ਕਾਜ਼ ਸਾਂਭਦੀ ਹੈ। ਉਸਨੇ ਦੱਸਿਆ ਕਿ ਪੇਪਰ ਤਾਂ ਬਹੁਤ ਵਧੀਆ ਹੋਏ ਸਨ ਪ੍ਰੰਤੂ ਇਸ ਪ੍ਰਾਪਤੀ ਦਾ ਉਸਨੂੰ ਇਲਮ ਨਹੀਂ ਸੀ। ਉਸਨੇ ਦੱਸਿਆ ਕਿ ਇਸ ਪ੍ਰਾਪਤੀ ਪਿੱਛੇ ਸਕੂਲ ਪ੍ਰਿੰਸੀਪਲ ਮੁਹੰਮਦ ਆਰਿਫ਼ ਸੈਫੀ ਤੇ ਸਮੂਹ ਸਟਾਫ਼ ਤੋਂ ਇਲਾਵਾ ਮਾਪਿਆਂ ਦਾ ਹੱਥ ਹੈ। ਤਰਨਪੀ੍ਰਤ ਨੇ ਪੰਜਾਬ ਭਰ ‘ਚੋਂ ਹੀ ਨਹੀਂ ਸਗੋਂ ਪੰਚਕੂਲਾ ਰੀਜ਼ਨ ‘ਚੋਂ ਵੀ ਟਾਪ ਕੀਤਾ ਹੈ। (CBSE)

(CBSE Result) ਬਰੌਡਵੇਅ ਪਬਲਿਕ ਸਕੂਲ ਮਨਾਲ (ਬਰਨਾਲਾ) ਦੇ ਚੇਅਰਮੈਨ ਰਣਜੀਤ ਸਿੰਘ ਚੀਮਾ, ਸਕੂਲ ਪ੍ਰਿੰਸੀਪਲ ਮੁਹੰਮਦ ਆਰਿਫ਼ ਸੈਫੀ ਤੇ ਸਮੂਹ ਸਟਾਫ਼ ਨੇ ਜਿਥੇ ਵਿਦਿਆਰਥਣ ਤਰਨਪ੍ਰੀਤ ਕੌਰ ਨੂੰ ਵਧਾਈ ਦਿੱਤੀ ਉਥੇ ਉਸ ਦੀ ਪ੍ਰਾਪਤੀ ਨੂੰ ਮਿਹਨਤ ਦਾ ਮੁੱਲ ਦੱਸਿਆ ਅਤੇ ਹੋਰਨਾਂ ਵਿਦਿਆਰਥੀਆਂ ਲਈ ਇਸ ਪ੍ਰਾਪਤੀ ਨੂੰ ਪ੍ਰੇਰਨਾਸਰੋਤ ਕਿਹਾ। ਧੀ ਦੀ ਪ੍ਰਾਪਤੀ ‘ਤੇ ਮਣਾਂਮੂੰਹੀਂ ਮਾਣ ਕਰ ਰਹੀ ਉਸ ਦੀ ਮਾਂ ਹਰਪ੍ਰੀਤ ਕੌਰ ਤੇ ਪਿਤਾ ਤਰਲੋਚਨ ਸਿੰਘ ਨੇ ਕਿਹਾ ਕਿ ਧੀਆਂ ਨੂੰ ਮੌਕਾ ਤੇ ਮਹੌਲ ਤੇ ਪਿਆਰ ਦੇਣਾ ਚਾਹੀਦਾ ਹੈ ਅਤੇ ਧੀਆਂ ਮਾਪਿਆਂ ਦਾ ਨਾਂਅ ਜ਼ਰੂਰ ਉੱਚਾ ਕਰ ਦਿੰਦੀਆਂ ਹਨ। (CBSE)