ਆਪ ਵਿਧਾਇਕਾਂ ਨੂੰ ਨਹੀਂ ਮਿਲਨਗੇ ਅਮਰਿੰਦਰ ਸਿੰਘ, ਰੋਕੇਗੀ ਪੁਲਿਸ

Cancer Patients

ਖੁਫੀਆ ਵਿਭਾਗ ਨੇ ਦਿੱਤੀ ਰਿਪੋਰਟ, ਹੱਥਾਂ ‘ਚ ਹੋਣਗੀਆਂ ਪਲਾਸਟਿਕ ਤੇ ਕੰਚ ਦੀਆਂ ਬੋਤਲਾਂ, ਹੋ ਸਕਦੈ ਮਾਹੌਲ ਖਰਾਬ | AAP MLA

  • ਧਾਰਾ 144 ਲੱਗੀ ਹੋਣ ਕਾਰਨ ਮੁੱਖ ਮੰਤਰੀ ਦੀ ਕੋਠੀ ਤੋਂ ਦੂਰ ਹੀ ਰੋਕ ਲਿਆ ਜਾਵੇਗਾ ਆਪ ਨੂੰ | AAP MLA

ਚੰਡੀਗੜ੍ਹ (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਜ਼ੋਨ ਇੰਚਾਰਜਾਂ ਨੁੰ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਮਿਲਣ ਲਈ ਸਮਾਂ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਹੈ, ਜਿਸ ਪਿੱਛੇ ਪਾਣੀ ਦੇ ਮੁੱਦੇ ‘ਤੇ ਸਿਆਸਤ ਕਰਨ ਅਤੇ ਵਫ਼ਦ ਕਾਫ਼ੀ ਜਿਆਦਾ ਵੱਡਾ ਹੋਣ ਦੀ ਗੱਲ ਕਹੀ ਜਾ ਰਹੀ ਹੈ ਹਾਲਾਂਕਿ ਜੇਕਰ ਆਮ ਆਦਮੀ ਪਾਰਟੀ ਦੇ ਸਿਰਫ਼ ਵਿਧਾਇਕ ਸਮਾਂ ਮੰਗਦੇ ਤਾਂ ਅਮਰਿੰਦਰ ਸਿੰਘ  ਮਿਲਣ ਲਈ ਵੀ ਤਿਆਰ ਹੋ ਸਕਦੇ ਸਨ ਪਰ ਪਾਣੀ ਦੇ ਮੁੱਦੇ ‘ਤੇ ਸਿਆਸਤ ਚਮਕਾਉਣ ਕਾਰਨ ਮੁੱਖ ਮੰਤਰੀ ਦਫ਼ਤਰ ਵੱਲੋਂ ਮਿਲਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਹੈ।

ਇਸ ਨਾਲ ਹੀ ਜੇਕਰ ਆਮ ਆਦਮੀ ਪਾਰਟੀ ਦੇ ਲੀਡਰ ਜਾਂ ਫਿਰ ਵਿਧਾਇਕ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਕੋਠੀ ਵੱਲ ਆਏ ਤਾਂ ਮੌਕੇ ‘ਤੇ ਤੈਨਾਤ ਚੰਡੀਗੜ੍ਹ ਪੁਲਿਸ ਉਨ੍ਹਾਂ ਨੂੰ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਰਹੇਗੀ। ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਇੱਕ ਪੱਤਰ ਲਿਖਦੇ ਹੋਏ ਬੁੱਧਵਾਰ ਨੂੰ ਬਾਅਦ ਦੁਪਹਿਰ ਡੇਢ ਵਜੇ ਮਿਲਣ ਦਾ ਸਮਾਂ ਮੰਗਿਆ ਗਿਆ ਸੀ। ਇਸ ਵਫ਼ਦ ਵਿੱਚ ਵਿਧਾਇਕਾਂ ਦੇ ਨਾਲ ਹੀ ਜ਼ੋਨ ਇੰਚਾਰਜ ਅਤੇ ਹੋਰ ਲੀਡਰਾਂ ਦੀ ਵੱਡੇ ਪੱਧਰ ‘ਤੇ ਸ਼ਮੂਲੀਅਤ ਹੋਣ ਦੇ ਕਾਰਨ ਮੁੱਖ ਮੰਤਰੀ ਦਫ਼ਤਰ ਵੱਲੋਂ ਮਿਲਣ ਤੋਂ ਇਨਕਾਰ ਕਰਨਾ ਹੀ ਠੀਕ ਸਮਝਿਆ ਹੈ। ਹਾਲਾਂਕਿ ਇਸ ਸਬੰਧੀ ਲਿਖਤੀ ਕੋਈ ਜੁਆਬ ਨਹੀਂ ਦਿੱਤਾ ਗਿਆ ਹੈ ਅਤੇ ਸਿਰਫ਼ ਆਪਣੇ ਪੱਧਰ ‘ਤੇ ਫੈਸਲਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਨੇ 600 ਯੂਨਿਟ ਬਿਜਲੀ ਮਾਫ਼ੀ ’ਤੇ ਅੱਜ ਫਿਰ ਕਹੀ ਵੱਡੀ ਗੱਲ, ਹੁਣੇ ਪੜ੍ਹੋ

ਇਥੇ ਹੀ ਆਮ ਆਦਮੀ ਪਾਰਟੀ ਵਲੋਂ 200 ਤੋਂ ਜਿਆਦਾ ਪਾਰਟੀ ਲੀਡਰ ਅਤੇ ਵਿਧਾਇਕਾਂ ਨੂੰ ਇਕੱਠਾ ਕਰਦੇ ਹੋਏ ਬਿਆਸ ਅਤੇ ਹੋਰ ਦਰਿਆ ਦਾ ਪਾਣੀ ਬੋਤਲਾਂ ਵਿੱਚ ਭਰ ਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਕੋਠੀ ਪਹੁੰਚਣ ਦਾ ਪ੍ਰੋਗਰਾਮ ਬਣਾਇਆ ਹੋਇਆ ਹੈ,  ਜਿਸ ਨੂੰ ਦੇਖਦੇ ਹੋਏ ਮੰਗਲਵਾਰ ਸ਼ਾਮ ਤੱਕ ਖੂਫੀਆ ਵਿਭਾਗ ਵੱਲੋਂ ਆਪਣੀ ਰਿਪੋਰਟ ਵਿੱਚ ਮੌਕੇ ‘ਤੇ ਮਾਹੌਲ ਖਰਾਬ ਹੋਣ ਦਾ ਖ਼ਦਸ਼ਾ ਵੀ ਕਰਾਰ ਦਿੱਤਾ ਗਿਆ ਹੈ, ਕਿਉਂਕਿ ਹੱਥਾਂ ਵਿੱਚ ਪਲਾਸਟਿਕ ਅਤੇ ਕੱਚ ਦੀਆਂ ਪਾਣੀ ਭਰੀਆਂ ਹੋਇਆ ਬੋਤਲਾਂ ਹੋਣ ਦੇ ਕਾਰਨ ਉਨ੍ਹਾਂ ਤੋਂ ਹਥਿਆਰ ਦਾ ਕੰਮ ਵੀ ਲਿਆ ਜਾ ਸਕਦਾ ਹੈ। ਖੂਫੀਆ ਵਿਭਾਗ ਦੀ ਰਿਪੋਰਟ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਕੋਠੀ ਨੇੜੇ ਧਾਰਾ 144 ਲੱਗੇ ਹੋਣ ਦੇ ਕਾਰਨ ਚੰਡੀਗੜ੍ਹ ਪੁਲਿਸ ਨੇ ਵੀ ਇੰਤਜ਼ਾਮ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਕਿ ਮੌਕੇ ‘ਤੇ ਮਾਹੌਲ ਖਰਾਬ ਹੋਣ ਤੋਂ ਰੋਕਿਆ ਜਾ ਸਕੇ।

ਗਿਣਤੀ ਜ਼ਿਆਦਾ ਐ ਤਾਂ 2-4 ਨੂੰ ਸੱਦ ਲੈਣ ਅਮਰਿੰਦਰ ਸਿੰਘ : ਡਾ. ਬਲਬੀਰ ਸਿੰਘ | AAP MLA

ਆਪ ਦੇ ਉਪ ਪ੍ਰਧਾਨ ਡਾ. ਬਲਬੀਰ ਸਿੰਘ ਨੇ ਕਿਹਾ ਕਿ ਉਹ ਚੰਗੀ ਤਰ੍ਹਾਂ ਸਮਝਦੇ ਹਨ ਕਿ 200 ਲੀਡਰਾਂ ਦੀ ਗਿਣਤੀ ਜਿਆਦਾ ਹੈ, ਇਸ ਲਈ ਜੇਕਰ ਇਸ ਗਿਣਤੀ ਨੂੰ ਦੇਖ ਕੇ ਸਮਾਂ ਨਹੀਂ ਦਿੱਤਾ ਜਾ ਰਿਹਾ ਹੈ ਤਾਂ ਅਮਰਿੰਦਰ ਸਿੰਘ 2-4 ਨੂੰ ਆਪਣੀ ਕੋਠੀ ਦੇ ਬਾਹਰ ਤੋਂ ਸੱਦ ਕੇ ਗੱਲ ਸੁਣ ਸਕਦੇ ਹਨ। ਉਨ੍ਹਾਂ ਕਿਹਾ ਕਿ ਬਿਆਸ ਅਤੇ ਹੋਰ ਦਰਿਆਵਾਂ ਦਾ ਗੰਦਾ ਪਾਣੀ ਬੋਤਲਾਂ ਵਿੱਚ ਭਰ ਕੇ ਉਹ ਮੁੱਖ ਮੰਤਰੀ ਦੀ ਕੋਠੀ ਦੇ ਬਾਹਰ ਜਰੂਰ ਪੁੱਜਣਗੇ, ਭਾਵੇਂ ਉਨਾਂ ਨੂੰ ਰੋਕਣ ਲਈ ਪੁਲਿਸ ਵੱਡੇ ਪੱਧਰ ‘ਤੇ ਵੀ ਕਿਉਂ ਨਾ ਲੱਗੀ ਹੋਵੇ।