Swati ਨੂੰ ਮਿਲੀ ਹਸਪਤਾਲ ਤੋਂ ਛੁੱਟੀ

Swati

Swati | 13 ਦਿਨਾਂ ਦੀ ਭੁੱਖ ਹੜਤਾਲ ਮਗਰੋਂ ਵਿਗੜੀ ਸੀ ਹਾਲਤ

ਨਵੀਂ ਦਿੱਲੀ। ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਪਿਛਲੇ ਦਿਨੀਂ ਜਬਰ ਜਨਾਹ ਵਿਰੁੱਧ ਸਖਤ ਕਾਨੂੰਨ ਬਨਾਉਣ ਲਈ ਭੁੱਖ ਹੜਤਾਲ ‘ਤੇ ਬੈਠੀ ਸੀ। ਇਸ ਦੌਰਾਨ ਉਨ੍ਹਾਂ ਦੀ ਹਾਲਤ ਖਰਾਬ ਹੋਣ ਕਰਕੇ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਜਿਸ ਤੋਂ ਬਾਅਦ ਅੱਜ ਭਾਵ ਮੰਗਲਵਾਰ ਸਥਾਨਕ ਲੋਕ ਨਾਇਕ ਜੈਪ੍ਰਕਾਸ਼ ਨਾਰਾਇਨ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਦੱਸ ਦੇਈਏ ਕਿ ਸਵਾਤੀ ਮਾਲੀਵਾਲ ਨੂੰ 13 ਦਿਨ ਦੀ ਭੁੱਖ ਹੜਤਾਲ ਤੋਂ ਬਾਅਦ ਹਾਲਤ ਵਿਗੜਨ ‘ਤੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ।

  • ਮਾਲੀਵਾਲ ਨੇ ਟਵਿੱਟਰ ‘ਤੇ ਦਿੱਤੀ ਜਾਣਕਾਰੀ
  • ਸਰੀਰ ‘ਚ ਅਜੇ ਵੀ ਹੈ ਕਮਜ਼ੋਰੀ : ਸਵਾਤੀ
  • ਜਬਰ ਜਨਾਹ ਵਿਰੁੱਧ ਸਖਤ ਸਿਸਟਮ ਬਣਵਾ ਕੇ ਹੀ ਰਹਾਂਗੀ
  • 13 ਦਿਨਾਂ ਦੀ ਕੀਤੀ ਭੁੱਖ ਹੜਤਾਲ

ਦੱਸਣਯੋਗ ਹੈ ਕਿ ਮਾਲੀਵਾਲ ਨੇ ਜਬਰ ਜ਼ਨਾਹ ਦੇ ਦੋਸ਼ੀਆਂ ਨੂੰ ਸਜ਼ਾ ਮਿਲਨ ਤੋਂ 6 ਮਹੀਨਿਆਂ ਅੰਦਰ ਮੌਤ ਦੀ ਸਜ਼ਾ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ਸ਼ੁਰੂ ਕੀਤੀ ਸੀ। ਮਾਲੀਵਾਲ ਨੇ ਟਵਿੱਟਰ ‘ਤੇ ਲਿਖਿਆ ਕਿ ਸਰੀਰ ‘ਚ ਅਜੇ ਵੀ ਬੇਹੱਦ ਕਮਜ਼ੋਰੀ ਹੈ ਪਰ ਮੈਂ ਵਧੀਆ ਮਹਿਸੂਸ ਕਰ ਰਹੀ ਹਾਂ। 13 ਦਿਨ ਦੀ ਮੇਰੀ ਭੁੱਖ ਹੜਤਾਲ ਭਾਵੇਂ ਖਤਮ ਹੋ ਗਈ ਹੈ ਪਰ ਹੌਂਸਲੇ ਹੋਰ ਵੀ ਬੁਲੰਦ ਹੋਏ ਹਨ। ਦੇਸ਼ ‘ਚ ਜਬਰ ਜ਼ਨਾਹ ਵਿਰੁੱਧ ਸਖਤ ਸਿਸਟਮ ਬਣਵਾ ਕੇ ਹੀ ਮੈਂ ਸਾਹ ਲਵਾਂਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।