ਜ਼ਮੀਨ ਤੋਂ ਹਵਾ ਤੱਕ ਮਾਰ ਕਰਨ ਵਾਲੀ ਮਿਜ਼ਾਇਲ ਦਾ ਸਫ਼ਲ ਪ੍ਰੀਖਣ

Successful, Test, Missile, QRSAM,DRDO

ਬਾਲੇਸ਼ਵਰ: ਓਡੀਸ਼ਾ ਦੇ ਚਾਂਦੀਪੁਰ ਸਥਿੱਤ ਏਕੀਕ੍ਰਤ ਮਿਜ਼ਾਇਲ ਪ੍ਰੀਖਣ ਰੇਂਜ (ਆਈਟੀਆਰ) ਤੋਂ ਜ਼ਮੀਨ ਤੋਂ ਹਵਾ ‘ਚ ਮਾਰ ਕਰਨ ਵਾਲੀ ਕਿਕ ਰਿਐਕਸ਼ਨ ਮਿਜ਼ਾਈਲ (ਕਿਊਆਰਐਸਏਐਮ) ਦਾ ਅੱਜ ਸਫ਼ਲ ਪ੍ਰੀਖਣ ਕੀਤਾ ਗਿਆ ਇਸ ਮਿਜ਼ਾਇਲ ਦਾ ਦੂਜਾ ਪ੍ਰੀਖਣ ਹੈ ਇਸ ਤੋਂ ਪਹਿਲਾਂ ਚਾਰ ਜੂਨ ਨੂੰ ਇਸ ਮਿਜ਼ਾਇਲ ਦਾ ਪ੍ਰੀਖਣ ਕੀਤਾ ਗਿਆ ਸੀ ਆਈਟੀਆਰ ਸੂਤਰਾਂ ਨੇ ਦੱਸਿਆ ਕਿ ਸਵਦੇਸ਼ੀ ਨਿਰਮਾਣ ਇਸ ਮਿਜ਼ਾਇਲ ਦੀ ਲਾਂਚਿੰਗ ਕੰਪਲੈਕਸ ਤੋਂ ਲਗਭਗ 11:24 ਮਿੰਟ ‘ਤੇ ਕੀਤੀ ਗਈ।

20 ਤੋਂ 30 ਕਿਲੋਮੀਟਰ ਤੱਕ  ਟੀਚੇ  ਨੂੰ ਭੇਦ ਸਕਣ ‘ਚ ਸਮਰੱਥ

ਭਾਰਤੀ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਵੱਲੋਂ ਵਿਕਸਿਤ ਇਹ ਮਿਜ਼ਾਇਲ ਜ਼ਮੀਨ ਤੋਂ ਹਵਾ ‘ਚ 20 ਤੋਂ 30 ਕਿਲੋਮੀਟਰ ਤੱਕ ਆਪਣੇ ਟੀਚੇ ਦਾ ਪਿੱਛਾ ਕਰਨ ਤੇ ਉਸ ਨੂੰ ਭੇਦ ਸਕਣ ‘ਚ ਸਮਰੱਥ ਹੈ ਇਹ ਇੱਕੋ ਸਮੇਂ ਕਈ ਟੀਚਿਆਂ ਨੂੰ ਭੇਦਣ ‘ਚ ਵੀ ਸਮਰੱਥ ਹੈ ਇਹ ਤੇਜ਼ੀ ਨਾਲ ਪ੍ਰਤੀਕਿਰਿਆ ਕਰਨ ਵਾਲੀ ਮਿਜ਼ਾਇਲ ਹੈ ਤੇ ਹਰ ਤਰ੍ਹਾਂ ਦੇ ਮੌਸਮ ‘ਚ ਵਰਤੀ ਜਾ ਸਕਦੀ ਹੈ
ਕੇਂਦਰੀ ਰੱਖਿਆ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਇਸ ਸਫ਼ਲ ਪ੍ਰੀਖਣ ਨਾਲ ਦੇਸ਼ ਦੀ ਰੱਖਿਆ ਸਮੱਰਥਾਵਾਂ ‘ਚ ਹੋਰ ਵਾਧਾ ਹੋਵੇਗਾ।