ਸੰਗਰੂਰ ‘ਚ ਦੋ ਹੋਰ ਕੋਰੋਨਾ ਪਾਜ਼ਿਟਿਵ

Sach Kahoon Punjabi Desk Picture
Published On

ਸੰਗਰੂਰ ‘ਚ ਦੋ ਹੋਰ ਕੋਰੋਨਾ ਪਾਜ਼ਿਟਿਵ

ਸੰਗਰੂਰ। ਪੰਜਾਬ ‘ਚ ਕੋਰੋਨਾ ਵਾਇਰਸ ਦਾ ਕਹਿਰ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਅੱਜ 2 ਹੋਰ ਕੇਸਾਂ ਦੇ ਪਾਜ਼ਿਟਿਵ ਆਉਣ ‘ਤੇ ਦਹਿਸ਼ਤ ਦਾ ਮਾਹੋਲ ਬਣ ਗਿਆ ਸੀ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਰਾਜ ਕੁਮਾਰ ਨੇ ਦੱਸਿਆ ਕਿ ਰਣਧੀਰ ਸਿੰਘ (50) ਸਾਲ ਜੋ ਕਿ ਆਪਣੀ ਪਤਨੀ ਨਾਲ ਟੈਕਸੀ ਰਾਹੀਂ ਨਾਂਦੇੜ ਸਾਹਿਬ ਤੋਂ ਆਇਆ ਸੀ, ਅਤੇ ਇਸ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ ਅਤੇ ਇਸ ਦੀ ਪਤਨੀ ਦੀ ਨੈਗੇਟਿਵ ਆਈ ਹੈ। ਇਸੇ ਤਰ੍ਹਾਂ ਕਮਲਦੀਪ ਸਿੰਘ (39) ਸਾਲਾ ਆਪਣੇ ਪੰਜ ਸਾਥੀਆਂ ਨਾਲ ਕੈਥਲ ਤੋਂ ਕੰਬਾਈਨ ਰਾਹੀਂ ਆਏ ਸਨ, ਜੋ ਕਿ ਪਾਜ਼ੇਟਿਵ ਪਾਇਆ ਗਿਆ ਹੈ, ਅਤੇ ਉਸ ਦੇ ਸਾਥੀਆਂ ਨੂੰ ਕੁਆਰੰਟੀਨ ਕੀਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

About The Author

Related Posts