Welfare Work: ਮਹਾਂ ਸ਼ਹੀਦ ਗੁਰਜੀਤ ਸਿੰਘ ਇੰਸਾਂ ਤੇ ਸ਼ਹੀਦ ਹਰੀ ਸਿੰਘ ਇੰਸਾਂ ਦੇ ਪਰਿਵਾਰਾਂ ਨੇ ਵਾਤਾਵਰਨ ਦੀ ਸ਼ੁੱਧਤਾ ਲਈ ਲਾਏ ਬੂਟੇ
ਬਰਸੀ ਮੌਕੇ ਨਾਮ ਚਰਚਾ ਕਰਕੇ ਦਿੱਤੀ ਸ਼ਰਧਾਂਜਲੀ
ਰਾਮਾਂ ਨਸੀਬਪੁਰਾ (ਪੁਸ਼ਪਿੰਦਰ ਸਿੰਘ)। ਡੇਰਾ ਸੱਚਾ ਸੌਦਾ ਦੇ ਮਹਾਂ ਸ਼ਹੀਦ ਗੁਰਜੀਤ ਸਿੰਘ ਇੰਸਾਂ ਦੀ 19ਵੀਂ ਬਰਸੀ ਤੇ ਹਰੀ ਸਿੰਘ ਇੰਸਾਂ ਵਾਸੀਆਨ ਬੰਗੀ ਨਿਹਾਲ ਦੀ 9ਵੀਂ ਬਰਸੀ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਰਾਮਾਂ ਨਸੀਬਪੁਰਾ ਵਿਖੇ ਨਾਮ ਚਰਚਾ ਕਰਕੇ ਮਨਾਈ ਗਈ। ਇਸ ਮੌਕੇ ਕਵੀਰਾਜਾਂ ਨੇ ਪ੍ਰੇਮ ਪ੍ਰਥਾਏ ਸ਼ਬਦਬਾਣੀ ਕੀਤੀ। ਇਸ ਮੌਕੇ ਮਹਾਂ ਸ਼ਹੀਦ ਗੁਰਜੀਤ ਸਿੰਘ ਇੰਸਾਂ ਦੇ ਪਰਿਵਾਰ ਵੱਲੋਂ ਤੇ ਸਹੁਰਾ ਪਰਿਵਾਰ ਵੱਲੋਂ ਅਤੇ ਸ਼ਹੀਦ ਹਰੀ ਸਿੰਘ ਇੰਸਾਂ ਦੇ ਪਰਿਵਾਰ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਾਏ ਗਏ। ਨਾਮ ਚਰਚਾ ਪੰਡਾਲ ਵਿੱਚ ਮਹਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਸਾਧ-ਸੰਗਤ ਵੱਲੋਂ ‘ਜਬ ਤਕ ਸੂਰਜ ਚਾਂਦ ਰਹੇਗਾ, ਮਹਾਂ ਸ਼ਹੀਦ ਗੁਰਜੀਤ ਸਿੰਘ ਇੰਸਾਂ ਅਤੇ ਹਰੀ ਸਿੰਘ ਇੰਸਾਂ ਤੇਰਾ ਨਾਂਅ ਰਹੇਗਾ’ ਦੇ ਨਾਅਰੇ ਲਾਏ ਗਏ।

Read Also : ਨੇਪਾਲ ’ਚ ਹੜ੍ਹਾਂ ਦਾ ਤੀਜਾ ਦਿਨ, ਹੁਣ ਤੱਕ 389 ਲਾਸ਼ਾਂ ਬਰਾਮਦ, 977 ਅਜੇ ਵੀ ਲਾਪਤਾ
ਇਸ ਮੌਕੇ ਸੱਚੇ ਨਿਮਰ ਸੇਵਾਦਾਰ ਊਧਮ ਸਿੰਘ ਭੋਲਾ ਇੰਸਾਂ, ਹਰਪਾਲ ਚੰਦ ਇੰਸਾਂ, ਮਹਾਂ ਸ਼ਹੀਦ ਗੁਰਜੀਤ ਸਿੰਘ ਇੰਸਾਂ ਦੇ ਪਰਿਵਾਰਿਕ ਮੈਂਬਰ ਪਿਤਾ ਮੇਜਰ ਸਿੰਘ ਇੰਸਾਂ, ਮਾਤਾ ਚਰਨਜੀਤ ਕੌਰ ਇੰਸਾਂ, ਭਰਾ ਗੁਰਜੀਤ ਸਿੰਘ ਇੰਸਾਂ, ਜਸਬੀਰ ਕੌਰ ਇੰਸਾਂ, ਸਰਬਜੀਤ ਕੌਰ ਇੰਸਾਂ, ਗੁਰਦਰਸ਼ਨ ਸਿੰਘ ਇੰਸਾਂ , ਗੁਰਲੀਨ ਸਿੰਘ ਇੰਸਾਂ, ਮਹਾਂ ਸ਼ਹੀਦ ਹਰੀ ਸਿੰਘ ਇੰਸਾਂ ਦੇ ਪਰਿਵਾਰਕ ਮੈਂਬਰ ਅੰਮ੍ਰਿਤ ਕੌਰ ਇੰਸਾਂ, ਪੁੱਤਰ ਗੁਰਮੀਤ ਸਿੰਘ ਇੰਸਾਂ, ਬੇਅੰਤ ਕੌਰ ਇੰਸਾਂ, ਰਾਜਪਾਲ ਸਿੰਘ ਇੰਸਾਂ, ਅਮਰਦੀਪ ਕੌਰ ਇੰਸਾਂ, ਪੋਤਰੇ ਪ੍ਰਭ ਫਤਹਿ ਸਿੰਘ ਇੰਸਾਂ ,ਆਗਮਨ ਜੋਤ ਇੰਸਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ, ਰਾਮਾਂ ਨਸੀਬਪੁਰਾ ਦੀ ਸਾਧ-ਸੰਗਤ, ਪਿੰਡਾਂ-ਸ਼ਹਿਰਾਂ ਦੇ ਪ੍ਰੇਮੀ ਸੇਵਕ ਅਤੇ ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ, ਐੱਮਐੱਸਜੀ ਆਈਟੀ ਵਿੰਗ ਦੇ ਸੇਵਾਦਾਰ ਅਤੇ ਦੋਵਾਂ ਪਰਿਵਾਰਾਂ ਦੇ ਰਿਸ਼ਤੇਦਾਰ ਹਾਜ਼ਰ ਸਨ। ਨਾਮ ਚਰਚਾ ਦੀ ਕਾਰਵਾਈ ਗੁਰਪ੍ਰੀਤ ਇੰਸਾਂ ਗਿਆਨਾ ਨੇ ਚਲਾਈ।