Punjab
Mansa News: ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ 'ਚ ਐਸਐਚਓ ਮੁਅਤਲ
ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਭ ਕੁਝ ਬੰਦ
ਮਾਨਸਾ (ਸੁਖਜੀਤ ਮਾਨ)। ਪਰਵਿੰਦਰ ਸਿੰਘ ਝੋਟੇ ਦੇ ਕਤਲ ਮਾਮਲੇ 'ਚ ਇੱਕ ਮਹਿਲਾ ਐਸਐਚਓ ਦੀ ਭੂਮਿਕਾ ਤੇ ਸਵਾਲ ਖੜੇ ਕੀਤੇ ਜਾ ਰਹੇ ਸਨ ਤੇ ਮਾਮਲਾ ਲਗਾਤਾਰ ਵਧਦਾ ਦੇਖ ਕੇ ਆਖਿਰਕਾਰ ਐਸਐਸਪੀ ਮਾਨਸਾ ਨੇ ਐਸਐਚਓ ਨੂੰ ਮੁਅਤਲ ਕਰ ਦਿੱਤਾ ਹੈ। ਵੇਰਵਿਆਂ ਮੁਤਾਬਿਕ ਥਾਣਾ ਸਿਟੀ ਟੂ ਦੇ ਐਸਐਚਓ ਬੇਅੰਤ ਕੌਰ ਸਨ, ਜਿਨਾਂ ਨੂੰ ਅੱਜ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਵਿੱਚ ਐਸਐਸਪੀ ਮਾਨਸਾ ਵੈਭਵ ਚੌਧਰੀ ਵੱਲੋਂ ਮੁਅਤਲ ਕਰ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਜਦੋਂ ਇੱਕ ਵਾਰ ਪੰਜਾਬ ਬੰਦ ਦਾ ਸੱਦਾ ਦਿੱਤਾ ਹੋਇਆ ਸੀ ਤਾਂ ਪਰਵਿੰਦਰ ਸਿੰਘ ਝੋਟਾ ਵੱਲੋਂ ਮਾਨਸਾ ਵਿੱਚ ਦੁਕਾਨਾਂ ਬੰਦ ਕਰਵਾਈਆਂ ਜਾ ਰਹੀਆਂ ਸੀ ਤਾਂ ਉਸ ਵੇਲੇ ਵੀ ਐਸਐਚਓ ਬੇਅੰਤ ਕੌਰ ਅਤੇ ਪਰਵਿੰਦਰ ਸਿੰਘ ਝੋਟਾ ਦਰਮਿਆਨ ਹੋਈ ਆਪਸੀ ਤੂੰ-ਤੂੰ ਮੈਂ-ਮੈਂ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ।

Read Also : ਬਜ਼ੁਰਗ ਮਾਤਾ ਨੂੰ ਮੁੱਕਿਆ ਮੀਂਹ ਦੇ ਦਿਨਾਂ ’ਚ ਘਰ ਦੀ ਛੱਤ ਚੋਣ ਦਾ ਡਰ
ਕਤਲ ਮਾਮਲੇ 'ਚ ਪੰਜਾਬ ਬੰਦ ਨੂੰ ਜੋ ਸੱਦਾ ਦਿੱਤਾ ਗਿਆ ਸੀ ਉਸ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਭ ਕੁਝ ਬੰਦ ਹੈ। ਧਰਨਾ ਸਥਾਨ ਦੇ ਨੇੜੇ ਮਾਨਸਾ ਵਿਖੇ ਭਾਵੇਂ ਮੀਂਹ ਦੇ ਕਾਰਨ ਥੋੜਾ ਪਾਣੀ ਖੜਾ ਹੈ ਪਰ ਇਸ ਦੇ ਬਾਵਜੂਦ ਲੋਕ ਪੂਰੇ ਜੋਸ਼ ਦੇ ਨਾਲ ਧਰਨੇ ਚ ਪਹੁੰਚੇ ਹੋਏ ਹਨ ਅਤੇ ਬੁਲਾਰਿਆਂ ਵੱਲੋਂ ਮੁੱਖ ਮੰਚ ਦੇ ਉੱਪਰੋਂ ਨਸ਼ਿਆਂ ਦੇ ਖਾਤਮੇ ਲਈ ਤਕਰੀਰਾਂ ਦਿੱਤੀਆਂ ਜਾ ਰਹੀਆਂ ਹਨ ।