Punjab
Punjab Bandh Sunam: ਪੰਜਾਬ ਬੰਦ ਦੇ ਸੱਦੇ ਤੇ ਸੁਨਾਮ ਦੇ ਦੁਕਾਨਦਾਰਾਂ ਵੱਲੋਂ ਭਰਵਾ ਸਮਰਥਨ, ਬਜਾਰ ਰਹੇ ਮੁਕੰਮਲ ਬੰਦ
ਦੁਕਾਨਦਾਰਾਂ ਨੇ ਬੰਦ ਦਾ ਸਮਰਥਨ ਕਰਦੇ ਹੋਏ ਆਪਣੀਆਂ ਦੁਕਾਨਾਂ ਬੰਦ ਰੱਖੀਆਂ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਬੀਤੇ ਦਿਨ ਨਸ਼ਾ ਵਿਰੋਧੀ ਮੁਹਿੰਮ ਦੇ ਕਾਰਕੁੰਨ ਪਰਵਿੰਦਰ ਸਿੰਘ ਝੋਟੇ ਦੇ ਹੋਏ ਕਤਲ ਦੇ ਰੋਸ ਵਜੋਂ ਪੰਜਾਬ ਬੰਦ ਦੇ ਸੱਦੇ ਤੇ ਅੱਜ ਸੁਨਾਮ ਸ਼ਹਿਰ ਅਤੇ ਇਲਾਕੇ ਦੇ ਦੁਕਾਨਦਾਰਾਂ ਨੇ ਬੰਦ ਦਾ ਸਮਰਥਨ ਕਰਦੇ ਹੋਏ ਆਪਣੀਆਂ ਦੁਕਾਨਾਂ ਬੰਦ ਰੱਖੀਆਂ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨਾਂ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਸਮੂਹ ਦੁਕਾਨਦਾਰਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ।

Read Also : ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ 'ਚ ਐਸਐਚਓ ਮੁਅਤਲ
ਜਿਸ ਦੌਰਾਨ ਇਲਾਕੇ ਦੇ ਸਾਰੇ ਬਜ਼ਾਰ ਲਗਭਗ ਬੰਦ ਰਹੇ। ਕਿਸੇ ਅਣਸੁਖਾਵੀਂ ਘਟਨਾ ਵਾਪਰਨ ਤੋਂ ਰੋਕਣ ਲਈ ਸੁਨਾਮ ਪੁਲਿਸ ਵੱਲੋਂ ਵੀ ਸ਼ਹਿਰ ਵਿਚ ਪੈਟਰੋਲਿੰਗ ਕੀਤੀ ਜਾ ਰਹੀ ਹੈ। ਬੰਦ ਦੇ ਚਲਦਿਆਂ ਇਲਾਕੇ ਦੇ ਪ੍ਰਾਈਵੇਟ ਬੈਂਕ, ਪੈਟਰੋਲ ਪੰਪ ਵੀਂ ਬੰਦ ਰੱਖੇ ਗਏ ਅਤੇ ਕੁਝ ਨਿੱਜੀ ਸਕੂਲ ਮਾਲਕਾਂ ਵੱਲੋਂ ਅੱਜ ਦੇ ਦਿਨ ਛੁੱਟੀ ਕਰ ਦਿੱਤੀ ਗਈ ਹੈ।

