ਭੀੜ ਇੱਕਤਰ ਕਰਨ ‘ਤੇ ਮੈਡੀਕਲ ਸਟੋਰ ਸੀਲ

Sach Kahoon Punjabi Desk Picture
Published On

ਭੀੜ ਇੱਕਤਰ ਕਰਨ ‘ਤੇ ਮੈਡੀਕਲ ਸਟੋਰ ਸੀਲ

ਨਾਭਾ, (ਤਰੁਣ ਕੁਮਾਰ ਸ਼ਰਮਾ) ਸਥਾਨਕ ਅਲੋਹਰਾਂ ਗੇਟ ਸਥਿਤ ਇੱਕ ਮੈਡੀਕਲ ਸਟੋਰ ਨੂੰ ਸੀਲ ਕਰ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਦੇਸ਼ ਵਿੱਚ ਕੋਰੋਨਾ ਦੀ ਰੋਕਥਾਮ ਲਈ ਕਰਫਿਊ ਚੱਲ ਰਿਹਾ ਹੈ ਅਤੇ ਕਿਸੇ ਵੀ ਥਾਂ ਭੀੜ ਇੱਕਤਰ ਨਾ ਹੋਣ ਦੀਆਂ ਹਦਾਇਤਾਂ ਜਾਰੀ ਕਰਕੇ ਪ੍ਰਸ਼ਾਸ਼ਨ ਵੱਲੋਂ 144 ਧਾਰਾ ਨੂੰ ਲਾਗੂ ਕੀਤਾ ਹੋਇਆ ਹੈ। ਜਾਣਕਾਰੀ ਅਨੁਸਾਰ ਕਰਫਿਊ ਦੌਰਾਨ ਅਲੋਹਰਾਂ ਗੇਟ ਸਥਿਤ ਰਾਜਾ ਮੈਡੀਕਲ ਹਾਲ ਵੱਲੋਂ ਜਿਆਦਾ ਭੀੜ ਇੱਕਤਰ ਕੀਤੀ ਗਈ ਜੋ ਕਿ ਸਿਹਤ ਅਤੇ ਪੁਲਿਸ ਵਿਭਾਗ ਦੀਆਂ ਜਾਰੀ ਹਦਾਇਤਾਂ ਦੀ ਖੁੱਲ੍ਹੀ ਉਲੰਘਣਾ ਹੈ। ਲਿਹਾਜਾ ਦੋਵਾਂ ਵਿਭਾਗਾਂ ਵੱਲੋਂ ਸਖਤ ਕਾਰਵਾਈ ਨੂੰ ਅੰਜਾਮ ਦਿੰਦਿਆਂ ਇਸ ਮੈਡੀਕਲ ਹਾਲ ਨੂੰ ਸੀਲ ਕਰ ਦਿੱਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

About The Author

Related Posts