Welfare Work: 22 ਵਰ੍ਹਿਆਂ ਤੋਂ ਲਾਪਤਾ ਬੰਗਾਲ ਦੀ ਔਰਤ ਨੂੰ ਪਰਿਵਾਰ ਨਾਲ ਮਿਲਾਇਆ
ਅਸੀਂ ਤਾਂ ਆਪਣੀ ਭੈਣ ਨੂੰ ਮਰਿਆ ਹੋਇਆ ਸਮਝ ਲਿਆ ਸੀ: ਗੌਤਮ ਬਰਮਨ
ਸੰਗਰੂਰ (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ’ਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਾਨਵਤਾ ਭਲਾਈ ਦੇ ਕਾਰਜਾਂ ’ਚ ਨਿੱਤ ਨਵੇਂ ਰਿਕਾਰਡ ਬਣਾ ਰਹੇ ਹਨ। ਅੱਜ ਸੰਗਰੂਰ ਦੇ ਡੇਰਾ ਸ਼ਰਧਾਲੂਆਂ ਵੱਲੋਂ 22 ਵਰ੍ਹੇ ਪਹਿਲਾਂ ਪੱਛਮੀ ਬੰਗਾਲ ਤੋਂ ਲਾਪਤਾ ਹੋਈ ਮੰਦਬੁੱਧੀ ਔਰਤ ਨੂੰ ਆਪਣੇ ਅਣਥੱਕ ਯਤਨਾਂ ਨਾਲ ਪਰਿਵਾਰ ਨਾਲ ਮਿਲਾਇਆ ਹੈ। ਅੱਜ ਉਸ ਔਰਤ ਦੇ ਪਰਿਵਾਰਕ ਮੈਂਬਰ 22 ਵਰਿ੍ਹਆਂ ਪਿੱਛੋਂ ਆਪਣੀ ਵਿੱਛੜੀ ਪਰਿਵਾਰਕ ਮੈਂਬਰ ਨੂੰ ਮਿਲ ਕੇ ਭਾਵੁਕ ਹੋਏ ਅਤੇ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ। ਜ਼ਿਕਰਯੋਗ ਹੈ ਕਿ ਪਰਿਵਾਰਕ ਮੈਂਬਰ ਇਸ ਔਰਤ ਨੂੰ ਮਰ ਚੁੱਕੀ ਸਮਝੀ ਬੈਠੇ ਸਨ।
ਜਾਣਕਾਰੀ ਮੁਤਾਬਕ 22 ਸਾਲ ਪਹਿਲਾਂ ਘਰੋਂ ਲਾਪਤਾ ਹੋਈ ਮੰਦਬੁੱਧੀ ਔਰਤ ਪੱਛਮੀ ਬੰਗਾਲ ਦੀ ਰਹਿਣ ਵਾਲੀ ਹੈ, ਜੋ ਕਿ ਡਾਕਟਰ ਹਰੀ ਰਾਮ ਪਿੰਗਲਾ ਆਸ਼ਰਮ ਸਮਾਣਾ ਵਿਖੇ ਦਾਖਲ ਸੀ, ਜਿੱਥੇ ਬਲਾਕ ਸੰਗਰੂਰ ਦੀ ਮੰਦਬੁੱਧੀ ਸੰਭਾਲ ਟੀਮ, ਜਿਸ ਦੀ ਅਗਵਾਈ ਜਗਰਾਜ ਸਿੰਘ ਰਿਟਾ: ਇੰਸਪੈਕਟਰ ਕਰ ਰਹੇ ਹਨ, ਉਸ ਔਰਤ ਦੀ ਕੌਂਸਲਿੰਗ ਕਰ ਰਹੀ ਸੀ।
ਉਨ੍ਹਾਂ ਦੱਸਿਆ ਕਿ ਹੌਲੀ-ਹੌਲੀ ਕੋਸ਼ਿਸ਼ ਕਰਨ ’ਤੇ ਟੀਮ ਨੂੰ ਉਸ ਦੇ ਪਿੰਡ ਖਾਕਰੀ ਬੜੀ ਪੱਛਮੀ ਬੰਗਾਲ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਸੋਸ਼ਲ ਮੀਡੀਆ ਰਾਹੀਂ ਲੱਭ ਕੇ ਉਸ ਪਿੰਡ ਦਾ ਪਤਾ ਲਾਇਆ ਗਿਆ ਅਤੇ ਉੱਥੋਂ ਦੀ ਸਥਾਨਕ ਪੁਲਿਸ ਨਾਲ ਸੰਪਰਕ ਵੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੁਲਿਸ ਕੋਲ ਮਾਨਸਿਕ ਪ੍ਰੇਸ਼ਾਨ ਔਰਤ ਦੀਆਂ ਵੀਡੀਓਜ਼ ਤੇ ਫੋਟੋਆਂ ਭੇਜੀਆਂ ਗਈਆਂ ਸਨ। ਪੱਛਮੀ ਬੰਗਾਲ ਦੀ ਪੁਲਿਸ ਨਾਲ ਲਗਾਤਾਰ ਸੰਪਰਕ ਬਣਾ ਕੇ ਉਸ ਔਰਤ ਦੇ ਪਰਿਵਾਰ ਤੱਕ ਪਹੁੰਚਿਆ ਗਿਆ, ਜਿਨ੍ਹਾਂ ਨਾਲ ਤਸੱਲੀ ਲਈ ਗੁੰਮਸ਼ੁਦਾ ਔਰਤ ਨਾਲ ਵੀਡੀਓ ਕਾਲ ਕਰਵਾਈ ਗਈ । ਪਰਿਵਾਰਕ ਮੈਂਬਰਾਂ ਨੇ ਆਪਣੀ ਲਾਪਤਾ ਹੋਈ ਲੜਕੀ ਕਲਪਨਾ ਬਰਮਨ ਦੀ ਸ਼ਨਾਖਤ ਕੀਤੀ।
ਇਸ ਦੌਰਾਨ ਗੁੰਮਸ਼ੁਦਾ ਔਰਤ ਦਾ ਸਕਾ ਭਰਾ ਗੌਤਮ ਬਰਮਨ ਆਪਣੇ ਸਾਥੀਆਂ ਨਾਲ ਉਸਨੂੰ ਲੈਣ ਲਈ ਪਹਿਲਾਂ ਸੰਗਰੂਰ ਆਇਆ ਫਿਰ ਉਨ੍ਹਾਂ ਨੂੰ ਕਾਰ ਰਾਹੀ ਸਮਾਣਾ ਵਿਖੇ ਆਸ਼ਰਮ ’ਚ ਲਿਆਂਦਾ ਗਿਆ। ਆਪਣੀ ਭੈਣ ਨੂੰ ਦੋ ਦਹਾਕਿਆਂ ਬਾਅਦ ਵੇਖ ਉਸ ਦਾ ਭਰਾ ਭਾਵੁਕ ਤੇ ਹੈਰਾਨ ਹੋ ਗਿਆ। ਉਸ ਨੇ ਦੱਸਆ ਕਿ ਉਨ੍ਹਾਂ ਨੇ ਆਪਣੀ ਭੈਣ ਨੂੰ ਮਰਿਆ ਸਮਝ ਰੱਖਿਆ ਸੀ। ਉਸ ਨੇ ਦੱਸਿਆ ਕਿ ਮੇਰੀ ਭੇਣ ਕਲਪਨਾ ਬਰਮਨ ਮਾਨਸਿਕ ਪ੍ਰੇਸ਼ਾਨੀ ’ਚ ਰਹਿੰਦੀ ਸੀ ਜੋ ਸਾਲ 2003 ਤੋਂ ਲਾਪਤਾ ਸੀ।
ਅਸੀਂ ਥਾਣੇ ਰਿਪੋਰਟ ਦਰਜ ਕਰਵਾਈ ਸੀ ਤੇ ਉਸਦੀ ਕਾਫੀ ਭਾਲ ਕੀਤੀ ਸੀ, ਪਰ ਸਾਨੂੰ ਕਿਧਰੋਂ ਵੀ ਉਸ ਬਾਰੇ ਕੁਝ ਥਹੁ-ਪਤਾ ਨਹੀਂ ਸੀ ਲੱਗਿਆ। ਉਨ੍ਹਾਂ ਕਿਹਾ ਕਿ ਅਸੀਂ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਦਾ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸਾਡੇ ਪਰਿਵਾਰ ’ਤੇ ਵੱਡਾ ਪਰਉਪਕਾਰ ਕੀਤਾ ਹੈ। ਇਸ ਉਪਰੰਤ ਉਹ ਆਪਣੇ ਭੈਣ ਨੂੰ ਨਾਲ ਲੈ ਕੇ ਖੁਸ਼ੀ ਖੁਸ਼ੀ ਆਪਣੇ ਘਰ ਪੱਛਮ ਬੰਗਾਲ ਲਈ ਰਵਾਨਾ ਹੋ ਗਿਆ। ਇਸ ਮੌਕੇ ਪ੍ਰੇਮੀ ਦੀਕਸ਼ਾਂਤ ਇੰਸਾਂ, ਸੱਤਪਾਲ ਇੰਸਾਂ, ਹਰਵਿੰਦਰ ਬੱਬੀ ਇੰਸਾਂ ਤੋਂ ਇਲਾਵਾ ਪਿੰਗਲਾ ਆਸ਼ਰਮ ਸਮਾਣਾ ਦੀ ਮੈਨੇਜ਼ਮੈਂਟ ਕਮੇਟੀ ਦੇ ਪ੍ਰਬੰਧਕ ਤੇ ਮੈਂਬਰ ਸਾਹਿਬਾਨ ਵੀ ਮੌਜ਼ੂਦ ਸਨ।