ਜਹਾਂਗੀਰ ਪਿੰਡ ਦੇ 62 ਸਾਲਾਂ ਵਿਅਕਤੀ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ

Sach Kahoon Punjabi Desk Picture
Published On

ਜਹਾਂਗੀਰ ਪਿੰਡ ਦੇ 62 ਸਾਲਾਂ ਵਿਅਕਤੀ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ

ਸੇਰਪੁਰ (ਰਵੀ ਗੁਰਮਾ) ਲਾਕ ਡਾਊਨ ‘ਚ ਢਿੱਲ ਦੇਣ ਤੋਂ ਬਾਅਦ ਪੰਜਾਬ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਜ਼ਿਲ੍ਹਾ ਸੰਗਰੂਰ ‘ਚੋਂ 28 ਮਈ ਨੂੰ 182 ਸੈਂਪਲ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ 181 ਨੈਗੇਟਿਵ ਆਏ ਹਨ। ਜਦਕਿ ਪਿੰਡ ਜਹਾਂਗੀਰ ਦੇ 62 ਵਰ੍ਹਿਆਂ ਦੇ ਇਕ ਵਿਅਕਤੀ ਦਾ ਸੈਂਪਲ ਪਾਜ਼ੇਟਿਵ ਆਇਆ ਹੈ। ਵਿਅਕਤੀ ਨੂੰ ਕੋਵਿਡ-19 ਕੇਅਰ ਸੈਂਟਰ ਵਿੱਚ ਤਬਦੀਲ ਕੀਤਾ ਗਿਆ ਅਤੇ ਇਸ ਦੀ ਪ੍ਰਾਇਮਰੀ ਕੰਟੈਕਟ ਟਰੇਸਿੰਗ ਕੀਤੀ ਜਾ ਰਹੀ ਹੈ। ਸਰਕਾਰੀ ਸੂਤਰਾਂ ਦੀ ਜਾਣਕਾਰੀ ਅਨੁਸਾਰ ਪਾਜ਼ੇਟਿਵ ਪਾਇਆ ਗਿਆ ਵਿਅਕਤੀ ਟੈਂਪੂ ਟਰੈਵਲਰ ਦਾ ਡਰਾਈਵਰ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

About The Author

Related Posts