Body Donation: ਸ਼ਾਹ ਸਤਿਨਾਮ ਜੀ ਪੁਰਾ ਦੀ ਸੱਚਖੰਡ ਵਾਸੀ ਨੇਤਰਦਾਨੀ ਤੇ ਸਰੀਰਦਾਨੀ ਮਾਤਾ ਨੀਲਮ ਇੰਸਾਂ ਹੋਈ ਅਮਰ

ਦੋ ਹਨ੍ਹੇਰੀ ਜ਼ਿੰਦਗੀਆਂ ਨੂੰ ਰੌਸ਼ਨ ਕਰਨਗੀਆਂ ਉਨ੍ਹਾਂ ਦੀਆਂ ਅੱਖਾਂ, ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ

Khushdeep Singh Picture
Published On

Dera Sacha Sauda: ਸਰਸਾ (ਸੁਸ਼ੀਲ ਕੁਮਾਰ)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਨਾ ਸਿਰਫ਼ ਜ਼ਿਉਂਦੇ ਜੀ ਸਗੋਂ ਇਸ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਵੀ ਇਨਸਾਨੀਅਤ ਦੀ ਸੇਵਾ ਕਰਨਾ ਨਹੀਂ ਭੁੱਲਦੇ। ਇਸੇ ਲੜੀ ਤਹਿਤ ਸ਼ਾਹ ਸਤਿਨਾਮ ਜੀ ਪੁਰਾ ਸਰਸਾ ਨਿਵਾਸੀ ਸੱਚਖੰਡਵਾਸੀ ਭੈਣ ਨੀਲਮ ਇੰਸਾਂ (67) ਦੇ ਮਰਨ ਉਪਰੰਤ ਉਨ੍ਹਾਂ ਦੀਆਂ ਅੱਖਾਂ ਦਾਨ ਕੀਤੀਆਂ ਗਈਆਂ ਅਤੇ ਉਨ੍ਹਾਂ ਦੀ ਮ੍ਰਿਤਕ ਦੇਹ ਵੀ ਐੱਸਜੀਟੀ (ਗੁਰੂ ਗੋਬਿੰਦ ਸਿੰਘ ਟਰਾਈਸੈਂਟੇਨਰੀ) ਮੈਡੀਕਲ ਕਾਲਜ, ਗੁਰੂਗ੍ਰਾਮ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ ਗਈ ਜਾਣਕਾਰੀ ਅਨੁਸਾਰ ਭੈਣ ਨੀਲਮ ਇੰਸਾਂ ਡੇਰਾ ਸੱਚਾ ਸੌਦਾ ਵਿਖੇ ਪਿਛਲੇ ਕਈ ਸਾਲਾਂ ਤੋਂ ਕੈਂਟੀਨ ਵਿੱਚ ਸੇਵਾ ਕਰ ਰਹੇ ਸਨ। Dera Sacha Sauda

ਉਨ੍ਹਾਂ ਦੇ ਪਤੀ ਯੂਧਿਸ਼ਟਰ ਇੰਸਾਂ ‘ਸੱਚ ਕਹੂੰ’ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ। ਜਾਣਕਾਰੀ ਅਨੁਸਾਰ ਬੀਤੇ ਦਿਨ ਸਵੇਰੇ ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਕੇ ਭੈਣ ਨੀਲਮ ਇੰਸਾਂ ਕੁੱਲ ਮਾਲਕ ਦੇ ਚਰਨਾਂ ’ਚ ਸੱਚਖੰਡ ਜਾ ਬਿਰਾਜੇ ਸਨ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਭੈਣ ਨੀਲਮ ਇੰਸਾਂ ਨੇ ਜਿਉਂਦੇ ਜੀ ਹੀ ਮਰਨ ਉਪਰੰਤ ਸਰੀਰਦਾਨ ਦਾ ਫਾਰਮ ਭਰਿਆ ਹੋਇਆ ਸੀ। ਉਨ੍ਹਾਂ ਦੇ ਪਤੀ ਯੂਧਿਸ਼ਟਰ ਇੰਸਾਂ ਤੇ ਬੇਟੇ ਰਿਟਾਇਰਡ ਨੌਸੈਨਾ ਅਧਿਕਾਰੀ ਰਾਹੁਲ ਇੰਸਾਂ ਨੇ ਉਨ੍ਹਾਂ ਦੀ ਆਖਰੀ ਇੱਛਾ ਨੂੰ ਪੂਰਾ ਕਰਦਿਆਂ ਉਨ੍ਹਾਂ ਦੀਆਂ ਅੱਖਾਂ ਅਤੇ ਮ੍ਰਿਤਕ ਦੇਹ ਐੱਸਜੀਟੀ ਮੈਡੀਕਲ ਕਾਲਜ, ਗੁਰੂਗ੍ਰਾਮ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ। Dera Sacha Sauda

Read Also : Twin blasts in Punjab: ਧਮਾਕਿਆਂ ਨਾਲ ਕੰਬਿਆ ਪੰਜਾਬ, ਜਲੰਧਰ ਤੇ ਅੰਮ੍ਰਿਤਸਰ 'ਚ ਧਮਾਕੇ, ਲੋਕਾਂ ’ਚ ਸਹਿਮ

ਇਸ ਮੌਕੇ ਰਿਸ਼ਤੇਦਾਰਾਂ, ਪਰਿਵਾਰਕ ਮੈਂਬਰਾਂ ਅਤੇ ਸਾਧ-ਸੰਗਤ ਨੇ ਸੱਚਖੰਡਵਾਸੀ ਨੀਲਮ ਇੰਸਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ‘ਜਬ ਤੱਕ ਸੂਰਜ ਚਾਂਦ ਰਹੇਗਾ, ਨੀਲਮ ਇੰਸਾਂ ਤੇਰਾ ਨਾਮ ਰਹੇਗਾ’, ‘ਸਰੀਰਦਾਨ ਮਹਾਂਦਾਨ’ ਵਰਗੇ ਨਾਅਰਿਆਂ ਨਾਲ ਆਕਾਸ਼ ਗੂੰਜਣ ਲਾ ਦਿੱਤਾ। ਇਸ ਤੋਂ ਬਾਅਦ ਫੁੱਲਾਂ ਨਾਲ ਸਜਾਈ ਗਈ ਐਂਬੂਲੈਂਸ ਵਿੱਚ ਮ੍ਰਿਤਕ ਦੇਹ ਨੂੰ ਮੈਡੀਕਲ ਕਾਲਜ ਲਈ ਰਵਾਨਾ ਕੀਤਾ ਗਿਆ।  ਇਸ ਤੋਂ ਬਾਅਦ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ, ਸ਼ਾਹ ਸਤਿਨਾਮ ਜੀ ਪੁਰਾ ਸਰਸਾ ਵਿਖੇ ਨੀਲਮ ਇੰਸਾਂ ਨਮਿੱਤ ਨਾਮ ਚਰਚਾ ਕਰਵਾਈ ਗਈ ਨਾਮ ਚਰਚਾ ’ਚ ਰਿਸ਼ਤੇਦਾਰਾਂ, ਡੇਰਾ ਸੱਚਾ ਸੌਦਾ ਪ੍ਰਬੰਧਕੀ ਕਮੇਟੀ ਮੈਂਬਰਾਂ, ਸਾਧ-ਸੰਗਤ ਅਤੇ ਸਮੂਹ ‘ਸੱਚ ਕਹੂੰ’ ਮੈਂਬਰਾਂ ਨੇ ਨੇਤਰਦਾਨੀ ਤੇ ਸਰੀਰਦਾਨੀ ਭੈਣ ਨੀਲਮ ਇੰਸਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ।

ਇਸ ਮੌਕੇ ਸੱਚੇ ਨਿਮਰ ਸੇਵਾਦਾਰ ਸਤਪਾਲ ਟੋਹਾਣਾ ਇੰਸਾਂ ਨੇ ਕਿਹਾ ਕਿ ਉਹ ਰੂਹ ਬਹੁਤ ਭਾਗਾਂ ਵਾਲੀ ਹੁੰਦੀ ਹੈ, ਜੋ ਆਪਣੇ ਸਤਿਗੁਰੂ ਦੇ ਚਰਨਾਂ ਵਿੱਚ ਆਖਰ ਤੱਕ ਓੜ ਨਿਭਾ ਜਾਂਦੀ ਹੈ। ਇਸੇ ਤਰ੍ਹਾਂ ਦੀ ਰੂਹ ਸੀ ਭੈਣ ਨੀਲਮ ਇੰਸਾਂ। ਉਹ ਬਹੁਤ ਮਿਹਨਤੀ ਸੇਵਾਦਾਰ ਸਨ, ਜੋ ਖੁਦ ਤਾਂ ਮਾਨਵਤਾ ਭਲਾਈ ਕਾਰਜਾਂ ਵਿੱਚ ਹਮੇਸ਼ਾ ਅੱਗੇ ਰਹਿੰਦੇ ਸਨ, ਨਾਲ ਹੀ ਉਨ੍ਹਾਂ ਦਾ ਪੂਰਾ ਪਰਿਵਾਰ ਵੀ ਇਨ੍ਹਾਂ ਕਾਰਜਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਂਦਾ ਆ ਰਿਹਾ ਹੈ। ਇਸ ਮੌਕੇ ਬਲਾਕ ਸ਼ਾਹ ਸਤਿਨਾਮ ਜੀ ਪੁਰਾ, ਐੱਮਐੱਸਜੀ ਕੰਪਲੈਕਸ, ਟਰੂ ਸੋਲ ਕੰਪਲੈਕਸ ਸਮੇਤ ਵੱਡੀ ਗਿਣਤੀ ਵਿੱਚ ਸਾਧ-ਸੰਗਤ ਹਾਜ਼ਰ ਰਹੀ। Dera Sacha Sauda

About The Author

Related Posts