Punjab
Jan Kalyan Parmarthi Camp: ਜਨ ਕਲਿਆਣ ਪਰਮਾਰਥੀ ਕੈਂਪ, ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ’ਚ ਹੋਈ 1,068 ਮਰੀਜ਼ਾਂ ਦੀ ਮੁਫ਼ਤ ਜਾਂਚ
ਕੈਂਪ ’ਚ ਆਮ ਬਿਮਾਰੀਆਂ ਤੋਂ ਇਲਾਵਾ ਦਿਲ ਦੇ ਰੋਗਾਂ ਅਤੇ ਕੈਂਸਰ ਦੇ ਮਾਹਿਰ ਡਾਕਟਰਾਂ ਨੇ ਦਿੱਤੀਆਂ ਸੇਵਾਵਾਂ
ਸਰਸਾ (ਸੱਚ ਕਹੂੰ/ਸੁਨੀਲ ਵਰਮਾ)। ਹਰੇਕ ਲੋੜਵੰਦ ਨੂੰ ਉੱਚ-ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਪਹੁੰਚਾਉਣ ਅਤੇ ਹਰੇਕ ਮਰੀਜ਼ ਨੂੰ ਉਨ੍ਹਾਂ ਦੀ ਬਿਮਾਰੀ ਅਨੁਸਾਰ ਢੁਕਵੀਂ ਡਾਕਟਰੀ ਸਲਾਹ ਦੇਣ ਦੇ ਉਦੇਸ਼ ਨਾਲ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ, ਸਰਸਾ ’ਚ ਐਤਵਾਰ ਨੂੰ ਜਨ ਕਲਿਆਣ ਪਰਮਾਰਥੀ ਮੈਡੀਕਲ ਜਾਂਚ ਕੈਂਪ ਲਾਇਆ ਗਿਆ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਾਨਵਤਾ ’ਤੇ ਪਰਉਪਕਾਰ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਇਸ ਕੈਂਪ ਵਿੱਚ ਵੱਖ-ਵੱਖ ਰੋਗਾਂ ਦੇ ਮਾਹਿਰ ਅਤੇ ਸੁਪਰ ਸਪੈਸ਼ਲਿਸਟ ਡਾਕਟਰਾਂ ਨੇ 1,068 ਮਰੀਜ਼ਾਂ ਦੀ ਮੁਫ਼ਤ ਸਿਹਤ ਜਾਂਚ ਕੀਤੀ।
ਮਰੀਜ਼ਾਂ ਨੂੰ ਡਾਕਟਰੀ ਸਲਾਹ ਦੇਣ ਦੇ ਨਾਲ ਬਿਮਾਰੀ ਦੀ ਪਛਾਣ, ਇਲਾਜ ਅਤੇ ਰੋਕਥਾਮ ਸਬੰਧੀ ਜ਼ਰੂਰੀ ਜਾਣਕਾਰੀ ਦਿੱਤੀ। ਕੈਂਪ ਦਾ ਸ਼ੁੱਭ ਆਰੰਭ ਹਸਪਤਾਲ ਮੈਨੇਜ਼ਮੈਂਟ ਦੇ ਮੈਂਬਰਾਂ, ਡਾਕਟਰਾਂ ਅਤੇ ਸਟਾਫ ਨੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਇਲਾਹੀ ਨਾਅਰਾ ਲਾ ਕੇ ਅਤੇ ਅਰਦਾਸ ਦਾ ਭਜਨ ਲਾ ਕੇ ਕੀਤਾ ਹਸਪਤਾਲ ਮੈਨੇਜ਼ਮੈਂਟ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੀ ਮਾਨਵਤਾ ਦੀ ਸੇਵਾ ਅਤੇ ਪਰਉਪਕਾਰ ਦੀਆਂ ਪਵਿੱਤਰ ਸਿੱਖਿਆਵਾਂ ਤੋਂ ਪ੍ਰੇਰਿਤ ਹੋ ਕੇ ਹਸਪਤਾਲ ਦੀ ਕੋਸ਼ਿਸ਼ ਹੈ ਕਿ ਕੋਈ ਵੀ ਲੋੜਵੰਦ ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਤੋਂ ਵਾਂਝਾ ਨਾ ਰਹੇ।
ਹਰੇਕ ਮਰੀਜ਼ ਨੂੰ ਉਨ੍ਹਾਂ ਦੀ ਬਿਮਾਰੀ ਅਨੁਸਾਰ ਢੁਕਵੀਂ ਡਾਕਟਰੀ ਸਲਾਹ ਅਤੇ ਬਿਹਤਰ ਇਲਾਜ ਮਿਲੇ ਅਤੇ ਵਿੱਤੀ ਹਾਲਾਤ ਇਲਾਜ ਵਿੱਚ ਰੁਕਾਵਟ ਨਾ ਬਣੇ ਇਸ ਸੋਚ ਨਾਲ ਕੈਂਪ ਵਿੱਚ ਵੱਖ-ਵੱਖ ਰੋਗਾਂ ਦੇ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਇੱਕੋ ਛੱਤ ਹੇਠ ਮੁਫ਼ਤ ਮੁਹੱਈਆ ਕਰਵਾਈਆਂ ਗਈਆਂ। ਉੱਥੇ ਹੀ ਕੈਂਪ ’ਚ ਸਿਹਤ ਜਾਂਚ ਕਰਵਾਉਣ ਪਹੁੰਚੇ ਮਰੀਜ਼ਾਂ ਨੇ ਇਸ ਜਨ ਕਲਿਆਣਕਾਰੀ ਪਹਿਲ ਦੇ ਲਈ ਹਸਪਤਾਲ ਮੈਨੇਜ਼ਮੈਂਟ ਦਾ ਧੰਨਵਾਦ ਕੀਤਾ।
ਕੈਂਪ ’ਚ ਦਿਲ ਰੋਗ ਮਾਹਿਰ ਡਾ. ਅਵਤਾਰ ਸਿੰਘ ਕਲੇਰ ਅਤੇ ਡਾ. ਸੁਨੀਲ ਸਾਗਰ, ਗਠੀਆ ਰੋਗ ਮਾਹਿਰ ਡਾ. ਇੰਦਰਜੀਤ ਅਗਰਵਾਲ, ਨਿਊਰੋਸਰਜਨ ਡਾ. ਪ੍ਰਾਂਸ਼ੂ ਮਹਿਤਾ, ਕੈਂਸਰ ਸਰਜਨ ਡਾ. ਰਵਿੰਦਰ ਵਰਮਾ ਅਤੇ ਯੂਰੋਲੋਜਿਸਟ ਡਾ. ਵਿਸ਼ਨੂੰ ਕਾਂਤ ਨੇ ਮਰੀਜ਼ਾਂ ਦੀ ਜਾਂਚ ਕੀਤੀ। ਉੱਥੇ ਹੀ ਜਨਰਲ ਸਰਜਨ ਡਾ. ਐੱਮਪੀ ਸਿੰਘ ਅਤੇ ਡਾ. ਰਾਹੁਲ ਅਤੇ ਜਨਰਲ ਮੈਡੀਸਨ ਮਾਹਿਰ ਡਾ. ਗੌਰਵ ਅਗਰਵਾਲ, ਡਾ. ਮੀਨਾਕਸ਼ੀ, ਡਾ. ਯਸ਼ਪ੍ਰੀਤ ਅਤੇ ਡਾ. ਇਸ਼ਿਤਾ ਨੇ ਵੀ ਆਪਣੀਆਂ ਸੇਵਾਵਾਂ ਦਿੱਤੀਆਂ।ਐਨੇਸਥੀਸੀਓਲੋਜਿਸਟ ਡਾ. ਪੁਨੀਤ ਮਹੇਸ਼ਵਰੀ ਅਤੇ ਡਾ. ਸ਼ੀਨਮ ਕੰਬੋਜ ਨੇ ਵੀ ਕੈਂਪ ’ਚ ਡਾਕਟਰੀ ਸੇਵਾਵਾਂ ਦਿੱਤੀਆਂ।
ਬੱਚਿਆਂ ਦੇ ਮਾਹਿਰ ਡਾ. ਅਨੁਪਮਾ, ਜਣੇਪਾ ਅਤੇ ਇਸਤਰੀ ਰੋਗਾਂ ਦੇ ਮਾਹਿਰ ਡਾ. ਮੰਨੂ ਸਿੰਗਲਾ, ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਗੀਤਿਕਾ ਗੁਲਾਟੀ, ਡਾ. ਪਾਇਲ ਸਿੰਗਲਾ ਅਤੇ ਡਾ. ਦੀਪਿਕਾ ਨੇ ਮਰੀਜ਼ਾਂ ਦੀ ਜਾਂਚ ਕੀਤੀ। ਹੱਡੀ ਰੋਗ ਮਾਹਿਰ ਡਾ. ਵੇਦਿਕਾ ਇੰਸਾਂ ਅਤੇ ਡਾ. ਪੰਕਜ ਸ਼ਰਮਾ ਅਤੇ ਈਐੱਨਟੀ ਮਾਹਿਰ ਡਾ. ਸਰਲ ਆਹੂਜਾ ਨੇ ਵੀ ਸਲਾਹ-ਮਸ਼ਵਰਾ ਦਿੱਤੀ। ਇਸ ਤੋਂ ਇਲਾਵਾ ਪੈਥੋਲੋਜਿਸਟ ਡਾ. ਮੰਜੂ ਆਹੂਜਾ, ਮਾਈਕ੍ਰੋਬਾਇਓਲੋਜਿਸਟ ਡਾ. ਨੇਹਾ ਗੁਪਤਾ, ਅਤੇ ਮਨੋਰੋਗ ਮਾਹਿਰ ਡਾ. ਅਸ਼ੋਕ ਇੰਸਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਕੈਂਪ ਵਿੱਚ ਰੇਡੀਓਲੋਜਿਸਟ ਡਾ. ਦਿਨੇਸ਼ ਚੌਹਾਨ, ਡਾ. ਕ੍ਰਿਸ਼ਨ ਕੁਮਾਰ ਅਤੇ ਡਾ. ਸੰਦੀਪ ਕੌਰ ਨੇ ਵੀ ਸੇਵਾਵਾਂ ਪ੍ਰਦਾਨ ਕੀਤੀਆਂ।
ਦੰਦਾਂ ਦੇ ਰੋਗਾਂ ਨਾਲ ਸਬੰਧਿਤ ਸਮੱਸਿਆਵਾਂ ਦੇ ਹੱਲ ਲਈ ਡਾ. ਸਾਕਸ਼ੀ ਚੌਹਾਨ, ਡਾ. ਤਮੰਨਾ, ਡਾ. ਹਿਮਾਂਸ਼ੂ ਦ੍ਰਾਵਿੜ, ਡਾ. ਬ੍ਰਹਮ ਸਿੰਘ ਚੌਹਾਨ, ਡਾ. ਪ੍ਰਿਅੰਕਾ, ਡਾ. ਗੌਰਵ ਗਰਗ, ਡਾ. ਯਸ਼ਿਕਾ, ਡਾ. ਵਿਕਾਸ ਸਿੰਗਲਾ ਅਤੇ ਡਾ. ਕਮਲ ਨੇ ਮਰੀਜ਼ਾਂ ਦੀ ਜਾਂਚ ਕੀਤੀ। ਇਸ ਦੇ ਨਾਲ ਹੀ ਫਿਜ਼ੀਓਥੈਰੇਪਿਸਟ ਡਾ. ਨੀਤਾ ਅਤੇ ਡਾ. ਜਸਵਿੰਦਰ ਕੌਰ ਅਤੇ ਆਯੁਰਵੇਦ ਮਾਹਿਰ ਡਾ. ਅਜੈ ਗੋਪਲਾਨੀ, ਡਾ. ਮੀਨਾ ਗੋਪਲਾਨੀ, ਡਾ. ਸ਼ਸ਼ੀਕਾਂਤ ਅਤੇ ਡਾ. ਸੰਗੀਤਾ ਨੇ ਵੀ ਮਰੀਜ਼ਾਂ ਨੂੰ ਸਿਹਤ ਸਲਾਹ ਪ੍ਰਦਾਨ ਕੀਤੀ।
ਸੇਵਾਦਾਰਾਂ ਅਤੇ ਹਸਪਤਾਲ ਸਟਾਫ ਨੇ ਸੰਭਾਲੇ ਪ੍ਰਬੰਧ
ਕੈਂਪ ਨੂੰ ਸਫ਼ਲ ਬਣਾਉਣ ’ਚ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ, ਸਰਸਾ ਦੇ ਸਮੁੱਚੇ ਸਟਾਫ਼ ਦੇ ਨਾਲ ਪਾਣੀਪਤ ਅਤੇ ਟੋਹਾਣਾ ਬਲਾਕਾਂ ਦੇ ਸੇਵਾਦਾਰਾਂ ਨੇ ਮਹੱਤਵਪੂਰਨ ਯੋਗਦਾਨ ਦਿੱਤਾ। ਕੈਂਪ ਦੌਰਾਨ ਮਰੀਜ਼ਾਂ ਦੀ ਸਹੂਲਤ ਅਤੇ ਪ੍ਰਬੰਧਾਂ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਕੈਂਪ ਦਾ ਉਦੇਸ਼ ਲੋੜਵੰਦਾਂ ਮਾਹਿਰ ਡਾਕਟਰੀ ਸੇਵਾਵਾਂ ਮੁਫ਼ਤ ਮੁਹੱਈਆ ਕਰਵਾਉਣ ਦੇ ਨਾਲ ਉਨ੍ਹਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਵੀ ਰਿਹਾ
ਇਹ ਵੀ ਪੜ੍ਹੋ :Raminder Awla: ਕਾਂਗਰਸ ਨੂੰ ਝਟਕਾ, ਰਮਿੰਦਰ ਆਂਵਲਾ ਨੇ ਫੜਿਆ ਅਕਾਲੀ ਦਲ ਦਾ ਪੱਲਾ

Comments