Body Donation Punjab: ਰਾਮਪੁਰਾ ਮੰਡੀ ਵਾਸੀ ਸੁਖਦੇਵ ਕੌਰ ਇੰਸਾਂ ਬਣੇ ਸਰੀਰਦਾਨੀ

ਪਰਿਵਾਰ ਵੱਲੋਂ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ

Khushdeep Singh Picture
Published On

ਰਾਮਪੁਰਾ ਫੂਲ (ਵਿਸ਼ਾਲ ਸਿੰਗਲਾ)। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਬਲਾਕ ਰਾਮਪੁਰਾ ਫੂਲ ਦੇ ਰਾਮਪੁਰਾ ਮੰਡੀ ਵਾਸੀ ਸੁਖਦੇਵ ਕੌਰ ਇੰਸਾਂ ਪਤਨੀ ਹਰਬੰਸ ਸਿੰਘ ਇੰਸਾਂ ਨੇ ਸਰੀਰਦਾਨੀ ਬਣਨ ਦਾ ਮਾਣ ਹਾਸਲ ਕੀਤਾ ਹੈ। ਜਾਣਕਾਰੀ ਅਨੁਸਾਰ ਸੁਖਦੇਵ ਕੌਰ ਇੰਸਾਂ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਜਿਉਂਦੇ ਜੀਅ ਪ੍ਰਣ ਕੀਤਾ ਹੋਇਆ ਸੀ।

ਉਨ੍ਹਾਂ ਦੇ ਦੇਹਾਂਤ ਉਪਰੰਤ ਉਹਨਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਜਾਵੇ ਉਨ੍ਹਾਂ ਵੱਲੋਂ ਕੀਤੇ ਪ੍ਰਣ ਨੂੰ ਪੂਰਾ ਕਰਦਿਆਂ ਉਹਨਾਂ ਦੇ ਪੁੱਤਰ ਪ੍ਰਕਾਸ਼ ਸਿੰਘ ਇੰਸਾਂ, ਗੁਰਦਾਸ ਸਿੰਘ ਇੰਸਾਂ, ਨੂੰਹ ਹਰਪ੍ਰੀਤ ਕੌਰ ਇੰਸਾਂ, ਸੰਦੀਪ ਕੌਰ ਇੰਸਾਂ, ਪੁੱਤਰੀ ਸੰਦੀਪ ਕੌਰ ਇੰਸਾਂ, ਪੋਤਰੇ ਤੇ ਪੋਤਰੀਆਂ ਮਨਪ੍ਰੀਤ ਸਿੰਘ ਇੰਸਾਂ, ਹਰਮਨਜੋਤ ਕੌਰ ਇੰਸਾਂ, ਜਸ਼ਨਦੀਪ ਕੌਰ ਇੰਸਾਂ , ਜਸਮਾਨ ਕੌਰ ਇੰਸਾਂ ਵੱਲੋਂ ਉਹਨਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਗਿਆ। ਉਹਨਾਂ ਦੀ ਮ੍ਰਿਤਕ ਸਰੀਰ ਹਿਮਾਲੀਅਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਸਵਾਮੀ ਰਾਮਾ ਹਿਮਾਲੀਅਨ ਯੂਨੀਵਰਸਿਟੀ ਜੌਲੀ ਗ੍ਰਾਂਟ, ਦੇਹਰਾਦੂਨ ਨੂੰ ਦਾਨ ਕੀਤਾ ਗਿਆ।

ਮ੍ਰਿਤਕਾ ਦੇ ਨਿਵਾਸ ਸਥਾਨ ਤੋਂ ਰਿਸ਼ਤੇਦਾਰਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫ਼ੇਅਰ ਕਮੇਟੀ ਦੇ ਸੇਵਾਦਾਰਾਂ, ਇਲਾਕਾ ਨਿਵਾਸੀਆਂ ਤੇ ਵੱਡੀ ਗਿਣਤੀ ਸਾਧ-ਸੰਗਤ ਵੱਲੋਂ ਸਰੀਰਦਾਨੀ ਸੁਖਦੇਵ ਕੌਰ ਇੰਸਾਂ ਅਮਰ ਰਹੇ ਤੇ ਸਰੀਰਦਾਨ ਮਹਾਂਦਾਨ ਦੇ ਆਕਾਸ਼ ਗੁੰਜਾਊ ਨਾਅਰਿਆਂ ਦੇ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ  ਇਸ ਮੌਕੇ ਸੱਚੇ ਨਿਮਰ ਸੇਵਾਦਾਰ ਰੋਹਿਤ ਗਰੋਵਰ ਇੰਸਾਂ, ਗੁਰਮੇਲ ਸਿੰਘ ਇੰਸਾਂ, ਰਣਜੀਤ ਸਿੰਘ ਇੰਸਾਂ, ਅਮਰਜੀਤ ਸਿੰਘ ਇੰਸਾਂ, ਬਲਾਕ ਪ੍ਰੇਮੀ ਸੇਵਕ ਸਤਪਾਲ ਇੰਸਾਂ, ਕਰਮਚੰਦ ਇੰਸਾਂ, ਸਮੇਤ ਵੱਖ-ਵੱਖ ਪਿੰਡਾਂ, ਜੋਨਾਂ ਦੀਆਂ ਸੱਚੀ ਪ੍ਰੇਮੀ ਸੰਮਤੀਆਂ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਦੇ ਮੈਂਬਰ ਤੇ ਸਾਧ-ਸੰਗਤ ਹਾਜ਼ਰ ਸੀ।

ਇਹ ਵੀ ਪੜ੍ਹੋ : Raminder Awla: ਕਾਂਗਰਸ ਨੂੰ ਝਟਕਾ, ਰਮਿੰਦਰ ਆਂਵਲਾ ਨੇ ਫੜਿਆ ਅਕਾਲੀ ਦਲ ਦਾ ਪੱਲਾ

Comments

Post Your Comment

About The Author

Related Posts