Punjab
Organized Crime: ਸੰਗਠਿਤ ਅਪਰਾਧ ਦੀ ਵਧਦੀ ਚੁਣੌਤੀ ਅਤੇ ਸੁਰੱਖਿਆ ਪ੍ਰਬੰਧ
ਸੰਗਠਿਤ ਅਪਰਾਧ ਦੀ ਵਧਦੀ ਚੁਣੌਤੀ ਅਤੇ ਸੁਰੱਖਿਆ ਪ੍ਰਬੰਧ
ਮੁੰਬਈ ’ਚ ਕਿਸੇ ਚਰਚਿਤ ਵਿਅਕਤੀ ’ਤੇ ਹਮਲਾ ਹੋਵੇ ਜਾਂ ਕਿਸੇ ਵਪਾਰੀ ਤੋਂ ਫਿਰੌਤੀ ਵਸੂਲਣ ਦੀ ਘਟਨਾ, ਗਿਰੋਹਾਂ ਵੱਲੋਂ ਕੀਤੇ ਜਾ ਰਹੇ ਸੰਗਠਿਤ ਜ਼ੁਰਮਾਂ ਦਾ ਵਧਦਾ ਪ੍ਰਭਾਵ ਸਮਾਜ ਅਤੇ ਕਾਨੂੰਨ ਵਿਵਸਥਾ ਦੇ ਸਾਹਮਣੇ ਗੰਭੀਰ ਚੁਣੌਤੀ ਬਣਦਾ ਜਾ ਰਿਹਾ ਹੈ ਜ਼ੁਰਮ ਕਰਨ ਦੇ ਤਰੀਕੇ ਬਦਲ ਰਹੇ ਹਨ ਅਤੇ ਅਪਰਾਧਿਕ ਗਿਰੋਹਾਂ ਦਾ ਜਾਲ ਸ਼ਹਿਰਾਂ ’ਚੋਂ ਨਿੱਕਲ ਕੇ ਦੇਸ਼ ਦੀਆਂ ਸਰਹੱਦਾਂ ਤੋਂ ਪਾਰ ਤੱਕ ਫੈਲ ਰਿਹਾ ਹੈ ਇਨ੍ਹਾਂ ਗਿਰੋਹਾਂ ਦੀਆਂ ਗਤੀਵਿਧੀਆਂ ਹੁਣ ਕਿਸੇ ਇੱਕ ਇਲਾਕੇ ਜਾਂ ਸੂਬੇ ਤੱਕ ਸੀਮਤ ਨਹੀਂ ਰਹਿ ਗਈਆਂ ਹਨ ਅਜਿਹੇ ਹਾਲਾਤਾਂ ’ਚ ਪੁਲਿਸ ਅਤੇ ਪ੍ਰਸ਼ਾਸਨ ਸਾਹਮਣੇ ਵੱਡੀ ਚੁਣੌਤੀ ਅਪਰਾਧਾਂ ਨੂੰ ਠੱਲ੍ਹ ਪਾਉਣ ਦੇ ਨਾਲ-ਨਾਲ ਆਮ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਕਰਨਾ ਵੀ ਹੈ ਨੌਜਵਾਨਾਂ ਦਾ ਅਪਰਾਧਿਕ ਗਿਰੋਹਾਂ ਵੱਲ ਚਲਿਆ ਜਾਣਾ ਇਸ ਸਮੱਸਿਆ ਦਾ ਇੱਕ ਚਿੰਤਾਜਨਕ ਪਹਿਲੂ ਹੈ।
ਛੇਤੀ ਮਸ਼ਹੂਰ ਹੋਣ, ਪੈਸਾ ਕਮਾਉਣ ਅਤੇ ਸਮਾਜ ’ਚ ਆਪਣਾ ਦਬਦਬਾ ਕਾਇਮ ਕਰਨ ਦੀ ਇੱਛਾ ਕਈ ਨੌਜਵਾਨਾਂ ਨੂੰ ਗਲਤ ਰਾਹ ’ਤੇ ਲੈ ਜਾਂਦੀ ਹੈ ਆਰਥਿਕ ਤੰਗੀ, ਬੇਰੁਜ਼ਗਾਰੀ ਅਤੇ ਚੰਗੇ ਭਵਿੱਖ ਦੀ ਭਾਲ ’ਚ ਭਟਕ ਰਹੇ ਨੌਜਵਾਨ ਅਜਿਹੇ ਗਿਰੋਹਾਂ ਦੇ ਝਾਂਸੇ ’ਚ ਆ ਸਕਦੇ ਹਨ ਪੜ੍ਹਾਈ ਜਾਂ ਰੁਜ਼ਗਾਰ ਲਈ ਵਿਦੇਸ਼ ਗਏ ਨੌਜਵਾਨਾਂ ਨੂੰ ਵੀ ਇਹ ਗਿਰੋਹ ਆਪਣੇ ਜਾਲ ’ਚ ਫਸਾਉਣ ਦੀ ਕੋਸ਼ਿਸ਼ ਕਰਦੇ ਹਨ ਉਨ੍ਹਾਂ ਨੂੰ ਮੋਟੀ ਕਮਾਈ ਅਤੇ ਘੱਟ ਸਮੇਂ ’ਚ ਵੱਡੀ ਪਛਾਣ ਬਣਾਉਣ ਦੇ ਸੁਫ਼ਨੇ ਦਿਖਾਏ ਜਾਂਦੇ ਹਨ ਹੌਲੀ-ਹੌਲੀ ਕੁਝ ਨੌਜਵਾਨ ਇਨ੍ਹਾਂ ਲਈ ਸੰਦੇਸ਼ ਪਹੁੰਚਾਉਣ, ਲੋਕਾਂ ਨੂੰ ਧਮਕਾਉਣ ਅਤੇ ਗੰਭੀਰ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇਣ ਤੱਕ ਪਹੁੰਚ ਜਾਂਦੇ ਹਨ ਇਨ੍ਹਾਂ ਹਲਾਤਾਂ ਨਾਲ ਨਜਿੱਠਣ ਲਈ ਕਾਨੂੰਨ ਦੀ ਸਖ਼ਤੀ ਨਾਲ ਪਾਲਣਾ ਦੇ ਨਾਲ ਨੌਜਵਾਨਾਂ ਲਈ ਰੁਜ਼ਗਾਰ, ਸਿੱਖਿਆ ਅਤੇ ਸਹੀ ਮਾਰਗਦਰਸ਼ਨ ਦੇ ਮੌਕੇ ਵਧਾਉਣਾ ਵੀ ਜ਼ਰੂਰੀ ਹੈ।
ਆਧੁਨਿਕ ਅਪਰਾਧਿਕ ਗਿਰੋਹਾਂ ਦੀ ਕਾਰਜਪ੍ਰਣਾਲੀ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਮਜ਼ਬੂਤ ਹੋ ਗਈ ਹੈ ਇਨ੍ਹਾਂ ਦੇ ਮੈਂਬਰ ਵੱਖ-ਵੱਖ ਸਥਾਨਾਂ ’ਤੇ ਰਹਿ ਕੇ ਵੀ ਆਪਸੀ ਸੰਪਰਕ ਬਣਾਈ ਰੱਖਦੇ ਹਨ ਜਲ੍ਹ ’ਚ ਬੰਦ ਅਪਰਾਧੀ ਵੀ ਸੰਚਾਰ ਦੇ ਨਜ਼ਾਇਜ਼ ਸਰੋਤਾਂ ਅਤੇ ਗੁਪਤ ਸੰਦੇਸ਼ਾਂ ਜ਼ਰੀਏ ਬਾਹਰ ਮੌਜ਼ੂਦ ਸਾਥੀਆਂ ਤੱਕ ਨਿਰਦੇਸ਼ ਪਹੁੰਚਾਉਣ ਦੀ ਕੋਸ਼ਿਸ਼ ਕਰ ਸਕਦੇ ਹਨ ਹਥਿਆਰਾਂ ਦੀ ਤਸਕਰੀ, ਜ਼ਬਰਨ ਵਸੂਲੀ, ਨਜ਼ਾਇਜ ਕਾਰੋਬਾਰ ਅਤੇ ਸੰਪੱਤੀ ਦੇ ਲੈਣ-ਦੇਣ ਜ਼ਰੀਏ ਇਕੱਠਾ ਕੀਤਾ ਗਿਆ ਧਨ ਇਨ੍ਹਾਂ ਗਰੋਹਾਂ ਨੂੰ ਮਜ਼ਬੂਤ ਬਣਾਉਂਦਾ ਹੈ ਕਈ ਮਾਮਲਿਆਂ ’ਚ ਇਨ੍ਹਾਂ ਦੀਆਂ ਗਤੀਵਿਧੀਆਂ ਕੌਮਾਂਤਰੀ ਪੱਧਰ ਤੱਕ ਫੈਲੀਆਂ ਹੁੰਦੀਆਂ ਹਨ।
ਜਿਸ ਨਾਲ ਜਾਂਚ ਅਤੇ ਕਾਰਵਾਈ ’ਚ ਵਧੇਰੇ ਮੁਸ਼ਕਲਾਂ ਆਉਂਦੀਆਂ ਹਨ ਨਜਾਇਜ਼ ਕਮਾਈ ਨੂੰ ਜਾਇਜ਼ ਦਿਖਾਉਣ ਲਈ ਅਪਰਾਧੀ ਵੱਖ-ਵੱਖ ਆਰਥਿਕ ਰਸਤਿਆਂ ਦਾ ਸਹਾਰਾ ਲੈਂਦੇ ਹਨ ਮੁਖੌਟਾ ਕੰਪਨੀਆਂ, ਜਾਇਦਾਦ ’ਚ ਨਿਵੇਸ਼ ਅਤੇ ਡਿਜ਼ੀਟਲ ਮੁਦਰਾ ਜ਼ਰੀਏ ਧਨ ਦੇ ਅਸਲ ਸਰੋਤਾਂ ਨੂੰ ਲੁਕੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਇਸ ਨਾਲ ਜਾਂਚ ਏਜੰਸੀਆਂ ਲਈ ਧਨ ਦੇ ਪ੍ਰਵਾਹ ਦਾ ਪਤਾ ਲਾਉਣਾ ਔਖਾ ਹੋ ਸਕਦਾ ਹੈ ਇਸ ਲਈ ਅਪਰਾਧਿਕ ਨੈੱਟਵਰਕ ਨੂੰ ਕਮਜ਼ੋਰ ਕਰਨ ਲਈ ਵਾਰਦਾਤ ਕਰਨ ਵਾਲਿਆਂ ਨੂੰ ਫੜਨਾ ਹੀ ਕਾਫ਼ੀ ਨਹੀਂ ਹੈ।
ਸਗੋਂ ਉਨ੍ਹਾਂ ਦੀ ਆਰਥਿਕ ਸਹਾਇਤਾ ਕਰਨ ਵਾਲਿਆਂ, ਨਜਾਇਜ਼ ਪੈਸੇ ਦਾ ਲੈਣ-ਦੇਣ ਅਤੇ ਅਪਰਾਧ ਨਾਲ ਹੋਣ ਵਾਲੀ ਕਮਾਈ ’ਤੇ ਵੀ ਪ੍ਰਭਾਵਸ਼ਾਲੀ ਕਾਰਵਾਈ ਜ਼ਰੂਰੀ ਹੈ ਮੁੰਬਈ ਦੇ ਭੀੜ-ਭੜੱਕੇ ਵਾਲੇ ਇਲਾਕਿਆਂ ’ਚ ਕਿਸੇ ਚਰਚਿਤ ਵਿਅਕਤੀ ’ਤੇ ਗੋਲੀਬਾਰੀ ਦੀ ਘਟਨਾ ਜਨਤਕ ਸੁਰੱਖਿਆ ਬਾਰੇ ਕਈ ਸੁਆਲ ਖੜ੍ਹੇ ਕਰਦੀ ਹੈ ਜੇਕਰ ਹਮਲਾਵਰ ਵਾਰਦਾਤ ਤੋਂ ਬਾਅਦ ਫਰਾਰ ਹੋਣ ’ਚ ਸਫ਼ਲ ਹੋ ਜਾਂਦੇ ਹਨ ਅਤੇ ਦੂਜੇ ਸੂਬੇ ਤੱਕ ਪਹੁੰਚ ਜਾਂਦੇ ਹਨ ਤਾਂ ਇਸ ਨਾਲ ਪੁਲਿਸ ਦੀ ਨਿਗਰਾਨੀ, ਖੂਫ਼ੀਆ ਸੂਚਨਾ ਅਤੇ ਸਰਹੱਦੀ ਇਲਾਕਿਆਂ ’ਚ ਜਾਂਚ ਦੇ ਪ੍ਰਬੰਧਾਂ ਦੀ ਸਮੀਖਿਆ ਜ਼ਰੂਰੀ ਹੋ ਜਾਂਦੀ ਹੈ ਹਾਲਾਂਕਿ ਕਿਸੇ ਘਟਨਾ ਦੇ ਸਾਰੇ ਤੱਥਾਂ ਦੀ ਪੁਸ਼ਟੀ ਜਾਂਚ ਤੋਂ ਬਾਅਦ ਹੀ ਹੋ ਸਕਦੀ ਹੈ, ਫਿਰ ਵੀ ਅਜਿਹੀਆਂ ਘਟਨਾਵਾਂ ਸੁਰੱਖਿਆ ਤੰਤਰ ਦੀਆਂ ਤਿਆਰੀਆਂ ਨੂੰ ਮਜ਼ਬੂਤ ਬਣਾਉਣ ਦੀ ਲੋੜ ਸਪੱਸ਼ਟ ਕਰਦੀਆਂ ਹਨ।
ਅਪਰਾਧਿਕ ਗਿਰੋਹਾਂ ’ਤੇ ਪ੍ਰਭਾਵਸ਼ਾਲੀ ਕੰਟਰੋਲ ਲਈ ਸੂਬਿਆਂ ਦੀ ਪੁਲਿਸ ਵਿਚਕਾਰ ਵਧੀਆ ਤਾਲਮੇਲ ਹੋਣਾ ਚਾਹੀਦਾ ਹੈ ਅਪਰਾਧੀਆਂ ਦੀਆਂ ਗਤੀਵਿਧੀਆਂ, ਉਨ੍ਹਾਂ ਦੇ ਸੰਪਰਕਾਂ ਅਤੇ ਆਵਾਜਾਈ ਨਾਲ ਜੁੜੀਆਂ ਸੂਚਨਾਵਾਂ ਸਮੇਂ ’ਤੇ ਸਾਂਝੀਆਂ ਕੀਤੀਆਂ ਜਾਣ ਤਾਂ ਕਿ ਉਹ ਪ੍ਰਸ਼ਾਸਿਨਕ ਹੱਦਬੰਦੀਆਂ ਦਾ ਲਾਹਾ ਲੈ ਕੇ ਬਚ ਨਾ ਸਕਣ ਲੋੜ ਪੈਣ ’ਤੇ ਦੂਜੇ ਦੇਸ਼ਾਂ ਦੀਆਂ ਸਬੰਧਿਤ ਏਜੰਸੀਆਂ ਨਾਲ ਵੀ ਸਹਿਯੋਗ ਵਧਾਇਆ ਜਾਣਾ ਚਾਹੀਦਾ ਹੈ ਜੇਲ੍ਹ ’ਚ ਨਜਾਇਜ਼ ਸੰਚਾਰ ਰੋਕਣਾ, ਬੰਦੀਆਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਅਤੇ ਸੰਵੇਦਨਸ਼ੀਲ ਸੂਚਨਾਵਾਂ ਦੀ ਸੁਰੱਖਿਆ ਯਕੀਨੀ ਕਰਨ ਲਈ ਅਧੁਨਿਕ ਤਕਨੀਕ ਦੀ ਜਿੰਮੇਵਾਰੀ ਨਾਲ ਵਰਤੋਂ ਜ਼ਰੂਰੀ ਹੈ ਚਰਚਿਤ ਕਲਾਕਾਰਾਂ, ਲੋਕ ਨੁਮਾਇੰਦਿਆਂ ਅਤੇ ਹੋਰ ਸੀਨੀਅਰ ਵਿਅਕਤੀਆਂ ਦੀ ਸੁਰੱਖਿਆ ਮਹੱਤਵਪੂਰਨ ਹੈ।
ਪਰ ਸੁਰੱਖਿਆ ਦਾ ਅਧਿਕਾਰ ਆਮ ਨਾਗਰਿਕਾਂ ਨੂੰ ਵੀ ਬਰਾਬਰ ਪ੍ਰਾਪਤ ਹੈ ਕਿਸੇ ਵਪਾਰੀ ਨੂੰ ਫਿਰੌਤੀ ਦੇ ਡਰ ’ਚ ਜਿਉਣਾ ਪਵੇ, ਕਿਸੇ ਪਰਿਵਾਰ ਨੂੰ ਧਮਕੀਆਂ ਦਾ ਸਾਹਮਣਾ ਕਰਨਾ ਪਵੇ ਜਾਂ ਕਿਸੇ ਨੌਜਵਾਨ ਨੂੰ ਜ਼ੁਰਮਾਂ ਦੇ ਜਾਲ ’ਚ ਫਸਾਇਆ ਜਾਵੇ ਤਾਂ ਇਹ ਸਮਾਜ ਦੀ ਸੁਰੱਖਿਆ ਲਈ ਪ੍ਰਬੰਧ ਕਰਨੇ ਗੰਭੀਰ ਚਿੰਤਾ ਦਾ ਵਿਸ਼ਾ ਹੈ ਸੂਬਾ ਸਰਕਾਰਾਂ ਨੂੰ ਸੰਗਠਿਤ ਅਪਰਾਧ ਦੇ ਵਿਰੁੱਧ ਸਪੱਸ਼ਟ ਅਤੇ ਨਿਰੰਤਰ ਨੀਤੀਆਂ ਅਪਨਾਉਣੀਆਂ ਪੈਣਗੀਆਂ ਪੁਲਿਸ ਨੂੰ ਲੋੜੀਂਦੇ ਸਾਧਨ, ਮਾਹਿਰ ਮੁਲਾਜ਼ਮ ਅਤੇ ਆਧੁਨਿਕ ਜਾਂਚ ਸਹੂਲਤਾਂ ਮੁਹੱਈਆ ਕਰਾਉਣਾ ਵੀ ਜ਼ਰੂਰੀ ਹੈ।
ਨਾਲ ਹੀ ਨਿਆਂ ਪ੍ਰਕਿਰਿਆ ਨੂੰ ਪ੍ਰਭਾਵਸ਼ਾਲੀ ਬਣਾਉਣ ਅਤੇ ਗਵਾਹਾਂ ਦੀ ਸੁਰੱਖਿਆ ’ਤੇ ਧਿਆਨ ਦੇਣਾ ਹੋਵੇਗਾ ਅਪਰਾਧੀਆਂ ’ਚ ਕਾਨੂੰਨ ਦਾ ਡਰ ਤਾਂ ਹੀ ਪੈਦਾ ਹੋਵੇਗਾ, ਜਦੋਂ ਜਾਂਚ ਨਿਰਪੱਖ ਹੋਵੇ, ਦੋਸ਼ੀਆਂ ਨੂੰ ਸਮੇਂ ’ਤੇ ਸਜ਼ਾ ਮਿਲੇ ਅਤੇ ਕਾਨੂੰਨ ਪ੍ਰਬੰਧਾਂ ਦੀਆਂ ਕਮਜ਼ੋਰੀਆਂ ਦਾ ਲਾਭ ਲੈਣ ਦੀ ਗੁੰਜਾਇਸ਼ ਘਟੇ ਸੰਗਠਿਤ ਅਪਰਾਧ ਨਾਲ ਲੜਾਈ ਕਿਸੇ ਇੱਕ ਵਿਭਾਗ ਦੀ ਜਿੰਮੇਵਾਰੀ ਨਹੀਂ ਹੈ ਸਰਕਾਰ ਪੁਲਿਸ, ਨਿਆਂ ਪ੍ਰਣਾਲੀ ਅਤੇ ਸਮਾਜ ਦੀਆਂ ਸਾਂਝੀਆਂ ਕੋਸ਼ਿਸ਼ਾਂ ਹੀ ਨਾਗਰਿਕਾਂ ’ਚ ਵਿਸ਼ਵਾਸ ਅਤੇ ਸੁਰੱਖਿਆ ਦੀ ਭਾਵਨਾ ਨੂੰ ਮਜ਼ਬੂਤ ਕਰ ਸਕਦੀਆਂ ਹਨ।
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਅਭਿਸ਼ੇਕ ਸ਼ੁਕਲ
ਇਹ ਵੀ ਪੜ੍ਹੋ : Asian Champions Trophy 2026: ਏਸ਼ੀਅਨ ਚੈਂਪੀਅਨਜ਼ ਟਰਾਫੀ-2026 ਲਈ ਸਾਰੀਆਂ ਛੇ ਭਾਗੀਦਾਰ ਟੀਮਾਂ ਪੰਜਾਬ ਪੁੱਜੀਆਂ

Comments