Chandigarh News: ਪੈਟਰੋਲ-ਡੀਜ਼ਲ ਦੀ ਬੱਚਤ ਕਰੇਗਾ ਚੰਡੀਗੜ੍ਹ, ਹੁਣ ਬੁੱਧਵਾਰ ਨੂੰ ਸਿਰਫ਼ ‘ਸਾਈਕਲ’

ਖ਼ੁਦ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰਿਆ ਵੀ ਚਲਾਉਣਗੇ ਸਾਈਕਲ

Ravinder Sharma Picture
Published On

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਵਿੱਚ ਪੈਟਰੋਲ ਤੇ ਡੀਜ਼ਲ ਦੀ ਖ਼ਪਤ ਘਟਾਉਣ ਲਈ ਦਿੱਤੇ ਗਏ ਸੁਨੇਹੇ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਹੁਣ ਹਰ ਬੁੱਧਵਾਰ ਨੂੰ ਸਾਈਕਲ ਚਲਾਉਣ ਦਾ ਫੈਸਲਾ ਕਰ ਲਿਆ ਗਿਆ ਹੈ। ਹੁਣ ਅਗਲੇ ਬੁੱਧਵਾਰ ਤੋਂ ਚੰਡੀਗੜ੍ਹ ਪ੍ਰਸ਼ਾਸਨ ਨਾਲ ਸਬੰਧਿਤ ਸਾਰੇ ਦਫ਼ਤਰਾਂ ਤੇ ਸਕੱਤਰੇਤ ਵਿੱਚ ਅਧਿਕਾਰੀ ਤੋਂ ਲੈ ਕੇ ਹੇਠਲੇ ਕਰਮਚਾਰੀ ਸਿਰਫ਼ ਸਾਈਕਲ ਦੀ ਹੀ ਵਰਤੋਂ ਕਰਦੇ ਨਜ਼ਰ ਆਉਣਗੇ। ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਇਸ ਸਬੰਧੀ ਐਲਾਨ ਕਰ ਦਿੱਤਾ ਗਿਆ ਹੈ।

ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਜਦੋਂ ਦੇਸ਼ ਵਿੱਚ ਊਰਜਾ ਬਚਾਉਣ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਚੰਡੀਗੜ੍ਹ ਵੀ ਇਸ ਤੋਂ ਪਿੱਛੇ ਨਹੀਂ ਰਹੇਗਾ ਤੇ ਐਨਰਜੀ ਬਚਾਉਣ ’ਚ ਆਪਣਾ ਪੂਰਾ ਯੋਗਦਾਨ ਦਿੱਤਾ ਜਾਏਗਾ। ਉਨ੍ਹਾਂ ਕਿਹਾ ਕਿ ਪੈਟਰੋਲ ਤੇ ਡੀਜ਼ਲ ਦੀ ਬੱਚਤ ਉਨ੍ਹਾਂ ਦੇ ਦਫ਼ਤਰ ਤੋਂ ਹੀ ਸ਼ੁਰੂ ਕੀਤੀ ਜਾਏਗੀ। ਚੰਡੀਗੜ੍ਹ ਦੇ ਸਰਕਾਰੀ ਦਫ਼ਤਰਾਂ ’ਚ ਪੈਟਰੋਲ ਤੇ ਡੀਜ਼ਲ ਦੀਆਂ ਗੱਡੀਆਂ ਦਾ ਇਸਤੇਮਾਲ ਬੁੱਧਵਾਰ ਨੂੰ ਨਹੀਂ ਕੀਤਾ ਜਾਏਗਾ।

Read Also ; 12ਵੀਂ ਦੀ ਟਾਪਰ ਸੁਪਨੀਤ ਦਾ ਸੁਫਨਾ ਹਵਾਈ ਫੌਜ ’ਚ ਭਰਤੀ ਹੋਣ ਦਾ

ਸਾਰੇ ਕਰਮਚਾਰੀ ਖ਼ੁਦ ਸਾਈਕਲ ’ਤੇ ਚੱਲ ਕੇ ਆਉਣਗੇ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਸਾਈਕਲ ਚਲਾਉਣਗੇ। ਉਨ੍ਹਾਂ ਕਿਹਾ ਕਿ ਬੁੱਧਵਾਰ ਨੂੰ ਸਰਕਾਰੀ ਦਫ਼ਤਰਾਂ ਵਿੱਚ ਕੋਈ ਵੀ ਗੱਡੀ ਜਾਂ ਫਿਰ ਕਾਰ ਦਿਖਾਈ ਨਹੀਂ ਦੇਏਗੀ। ਜੇਕਰ ਕੋਈ ਕਰਮਚਾਰੀ ਸਾਈਕਲ ’ਤੇ ਨਹੀਂ ਆ ਸਕਦਾ ਹੈ ਤਾਂ ਉਹ ਆਪਣੇ ਪਰਿਵਾਰਕ ਮੈਂਬਰ ਨਾਲ ਹੀ ਦਫ਼ਤਰ ਤੱਕ ਆ ਸਕਦਾ ਹੈ, ਪਰ ਉਸ ਨੂੰ ਖ਼ੁਦ ਗੱਡੀ ਲੈ ਕੇ ਆਉਣ ਦੀ ਇਜ਼ਾਜਤ ਨਹੀਂ ਮਿਲੇਗੀ।

ਇੱਥੇ ਜਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਟਰੋਲ ਤੇ ਡੀਜ਼ਲ ਦੀ ਬੱਚਤ ਕਰਨ ਦਾ ਸੁਨੇਹਾ ਦਿੰਦਿਆਂ ਜਿੱਥੇ ਆਪਣੀ ਗੱਡੀਆਂ ਦੇ ਕਾਫ਼ਲੇ ’ਚ ਭਾਰੀ ਕਟੌਤੀ ਕਰ ਦਿੱਤੀ ਹੈ ਤਾਂ ਉੱਥੇ ਦੇਸ਼ ਦੇ ਲੋਕਾਂ ਨੂੰ ਵੀ ਪੈਟਰੋਲ ਤੇ ਡੀਜ਼ਲ ਦੀਆਂ ਗੱਡੀਆਂ ਦੀ ਘੱਟ ਵਰਤੋਂ ਕਰਨ ਦੀ ਅਪੀਲ ਕੀਤੀ ਗਈ ਹੈ। 

About The Author

Related Posts