Malout News: ਲੇਬਰ ਚੌਂਕ 'ਚ ਬੇਕਾਬੂ ਟਰੱਕ ਨੇ ਦੋ ਨੂੰ ਦਰੜਿਆ, ਇਕ ਗੰਭੀਰ ਜ਼ਖਮੀ

ਜਖਮੀ ਨੂੰ ਫਰੀਦਕੋਟ ਰੈਫਰ ਕਰ ਦਿੱਤਾ

Ravinder Sharma Picture
Published On

ਮਲੋਟ (ਮਨੋਜ)। ਮਲੋਟ ਨੈਸ਼ਨਲ ਹਾਈਵੇ ਤੇ ਲੇਬਰ ਚੌਂਕ ਵਿੱਚ ਅੱਜ ਸਵੇਰੇ ਕਰੀਬ 8 ਵਜੇ ਇੱਕ ਬੇਕਾਬੂ ਟਰਾਲੇ ਨੇ ਦੋ ਵਿਅਕਤੀਆਂ ਨੂੰ ਬੁਰੀ ਤਰ੍ਹਾਂ ਰਗੜ ਦਿੱਤਾ, ਜੋ ਕਿ ਟਰੱਕ ਤੇ ਟਾਇਰਾਂ ਥੱਲੇ ਫਸੇ ਨਜ਼ਰ ਆ ਰਹੇ ਨੇ। ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦਕਿ ਇਕ ਜ਼ਖਮੀ ਨੂੰ ਸਰਕਾਰੀ ਹਸਪਤਾਲ ਮਲੋਟ ਵਿਖੇ ਦਾਖਲ ਕਰਵਾਇਆ ਗਿਆ। ਜਿਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ।

Malout-News-03

ਜੀਟੀ ਰੋਡ ਤੇ ਮਜ਼ਦੂਰਾਂ ਲਈ ਬਣੇ ਸ਼ੈਡ ਵਿਚ ਬੈਠੇ ਦੋ ਵਿਅਕਤੀਆਂ ਨੂੰ ਇੱਕ ਬੇਕਾਬੂ ਟਰਾਲੇ ਨੇ ਬੁਰੀ ਤਰ੍ਹਾਂ ਰਗੜ ਦਿੱਤਾ। ਜਿਸ ਕਾਰਨ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਅਤੇ ਐਸ.ਐਚ.ਓ ਅਤੇ ਸਟਾਫ਼ ਮੌਕੇ ਤੇ ਪੁੱਜ ਗਏ। ਉਧਰ ਇਸ ਘਟਨਾ ਦੇ ਵਿਰੋਧ ਵਿੱਚ ਮਜ਼ਦੂਰਾਂ ਨੇ ਜੀਟੀ ਰੋਡ ਤੇ ਧਰਨੇ ਤੇ ਬੈਠ ਕੇ ਰੋਸ਼ ਪ੍ਰਦਰਸ਼ਨ ਕੀਤਾ। ਮ੍ਰਿਤਕਾਂ ਦੀ ਪਹਿਚਾਣ ਸੁਨੀਲ ਕੁਮਾਰ ਤੇ ਸੰਦੀਪ ਵਾਸੀ ਸ੍ਰੀ ਗੁਰੂ ਰਵੀਦਾਸ ਨਗਰ, ਮਲੋਟ ਦੇ ਤੋਰ ਤੇ ਹੋਈ ਹੈ, ਜਦਕਿ ਜਖਮੀ ਰਾਜੂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਹੈ।

Read Also :  ਸੀਬੀਐੱਸਈ 12ਵੀਂ ਜਮਾਤ ਦੇ ਨਤੀਜਿਆਂ ’ਚ ਛਾਏ ਸ਼ਾਹ ਸਤਿਨਾਮ ਜੀ ਵਿੱਦਿਅਕ ਸੰਸਥਾਨ

Malout-News-02

About The Author

Related Posts