ICC Test Rankings: ICC ਟੈਸਟ ਰੈਂਕਿੰਗ ’ਚ ਬੁਮਰਾਹ ਸਿਖਰ ’ਤੇ ਬਰਕਰਾਰ

ਯਸ਼ਸਵੀ ਜਾਇਸਵਾਲ ਤੇ ਸ਼ੁਭਮਨ ਗਿੱਲ ਟਾਪ-10 ਵਿੱਚ ਸ਼ਾਮਲ

Khushdeep Singh Picture
Published On

ICC Test Rankings: ਸਪੋਰਟਸ ਡੈਸਕ। ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਬੁੱਧਵਾਰ ਨੂੰ ਜਾਰੀ ਕੀਤੀ ਗਈ ਤਾਜ਼ਾ ਆਈਸੀਸੀ ਟੈਸਟ ਰੈਂਕਿੰਗ ’ਚ ਆਪਣਾ ਨੰਬਰ-1 ਸਥਾਨ ਬਰਕਰਾਰ ਰੱਖਿਆ ਹੈ। ਭਾਰਤ ਦੇ ਯਸ਼ਸਵੀ ਜੈਸਵਾਲ ਤੇ ਸ਼ੁਭਮਨ ਗਿੱਲ ਟੈਸਟ ਬੱਲੇਬਾਜ਼ਾਂ ’ਚ ਲੜੀਵਾਰ 8ਵੇਂ ਤੇ 9ਵੇਂ ਸਥਾਨ ’ਤੇ ਹਨ। ਇਸ ਦੌਰਾਨ, ਮੀਰਪੁਰ ਟੈਸਟ ’ਚ ਪਾਕਿਸਤਾਨ ’ਤੇ 104 ਦੌੜਾਂ ਦੀ ਪ੍ਰਭਾਵਸ਼ਾਲੀ ਜਿੱਤ ਤੋਂ ਬਾਅਦ ਬੰਗਲਾਦੇਸ਼ੀ ਖਿਡਾਰੀਆਂ ਨੇ ਆਈਸੀਸੀ ਟੈਸਟ ਰੈਂਕਿੰਗ ’ਚ ਮਹੱਤਵਪੂਰਨ ਵਾਧਾ ਕੀਤਾ ਹੈ। ਜਿੱਤ ਦੇ ਹੀਰੋ ਕਪਤਾਨ ਨਜ਼ਮੁਲ ਹੁਸੈਨ ਸ਼ਾਂਤੋ ਹੁਣ ਆਪਣੇ ਕਰੀਅਰ ਦੀ ਸਰਵੋਤਮ ਰੈਂਕਿੰਗ ’ਤੇ ਪਹੁੰਚ ਗਏ ਹਨ।

ਬੱਲੇਬਾਜ਼ਾਂ ’ਚ ਜੋ ਰੂਟ ਸਿਖਰ ’ਤੇ ਬਰਕਰਾਰ | ICC Test Rankings

ਇੰਗਲੈਂਡ ਦੇ ਸਾਬਕਾ ਕਪਤਾਨ ਜੋ ਰੂਟ 880 ਅੰਕਾਂ ਨਾਲ ਟੈਸਟ ਬੱਲੇਬਾਜ਼ੀ ਰੈਂਕਿੰਗ ’ਚ ਸਿਖਰ ’ਤੇ ਹਨ। ਹੈਰੀ ਬਰੂਕ ਦੂਜੇ, ਟ੍ਰੈਵਿਸ ਹੈੱਡ ਤੀਜੇ ਤੇ ਸਟੀਵ ਸਮਿਥ ਚੌਥੇ ਸਥਾਨ ’ਤੇ ਹਨ। ਭਾਰਤੀ ਬੱਲੇਬਾਜ਼ਾਂ ਵਿੱਚ, ਯਸ਼ਸਵੀ ਜੈਸਵਾਲ 750 ਅੰਕਾਂ ਨਾਲ 8ਵੇਂ ਸਥਾਨ ’ਤੇ ਹਨ। ਸ਼ੁਭਮਨ ਗਿੱਲ 730 ਅੰਕਾਂ ਨਾਲ ਇੱਕ ਸਥਾਨ ਦੀ ਛਾਲ ਮਾਰ ਕੇ 9ਵੇਂ ਸਥਾਨ ’ਤੇ ਪਹੁੰਚ ਗਏ ਹਨ। ਪਾਕਿਸਤਾਨ ਵਿਰੁੱਧ ਮੈਚ ’ਚ ‘ਪਲੇਅਰ ਆਫ਼ ਦ ਮੈਚ’ ਰਹੇ ਨਜ਼ਮੁਲ ਹੁਸੈਨ ਸ਼ਾਂਤੋ ਬੱਲੇਬਾਜ਼ੀ ਰੈਂਕਿੰਗ ’ਚ 16 ਸਥਾਨ ਦੀ ਛਾਲ ਮਾਰੀ ਹੈ। ਉਹ ਹੁਣ ਸਾਂਝੇ ਤੌਰ ’ਤੇ 23ਵੇਂ ਸਥਾਨ ’ਤੇ ਹੈ, ਜੋ ਉਸਦੇ ਟੈਸਟ ਕਰੀਅਰ ਦੀ ਸਭ ਤੋਂ ਵਧੀਆ ਰੈਂਕਿੰਗ ਹੈ।

Read Also : Malout News: ਲੇਬਰ ਚੌਂਕ 'ਚ ਬੇਕਾਬੂ ਟਰੱਕ ਨੇ ਦੋ ਨੂੰ ਦਰੜਿਆ, ਇਕ ਗੰਭੀਰ ਜ਼ਖਮੀ

ਗੇਂਦਬਾਜ਼ਾਂ ’ਚ ਬੁਮਰਾਹ ਸਿਖਰ ’ਤੇ | ICC Test Rankings

ਬੁਮਰਾਹ 879 ਅੰਕਾਂ ਨਾਲ ਗੇਂਦਬਾਜ਼ਾਂ ਦੀ ਰੈਂਕਿੰਗ ’ਚ ਸਿਖਰ ’ਤੇ ਬਣੇ ਹੋਏ ਹਨ। ਉਸ ਤੋਂ ਬਾਅਦ ਦੂਜੇ ਸਭ ਤੋਂ ਸਫਲ ਭਾਰਤੀ ਮੁਹੰਮਦ ਸਿਰਾਜ 12ਵੇਂ ਸਥਾਨ ’ਤੇ ਹਨ। ਸਪਿਨਰ ਰਵਿੰਦਰ ਜਡੇਜਾ ਤੇ ਕੁਲਦੀਪ ਯਾਦਵ 14ਵੇਂ ਤੇ 15ਵੇਂ ਸਥਾਨ ’ਤੇ ਹਨ।

ਕਮਿੰਸ ਤੇ ਸਟਾਰਕ ਨੂੰ ਫਾਇਦਾ

ਅਸਟਰੇਲੀਆ ਦੇ ਕਪਤਾਨ ਪੈਟ ਕਮਿੰਸ ਤੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਆਪਣੀ ਰੈਂਕਿੰਗ ’ਚ ਸੁਧਾਰ ਕੀਤਾ ਹੈ। ਸਟਾਰਕ ਦੂਜੇ ਸਥਾਨ ’ਤੇ ਪਹੁੰਚ ਗਏ ਹਨ, ਜਦਕਿ ਕਮਿੰਸ ਚੌਥੇ ਸਥਾਨ ’ਤੇ ਪਹੁੰਚ ਗਏ ਹਨ। ਨਿਊਜ਼ੀਲੈਂਡ ਦੇ ਮੈਟ ਹੈਨਰੀ ਵੀ ਤੀਜੇ ਸਥਾਨ ’ਤੇ ਪਹੁੰਚ ਗਏ ਹਨ।

About The Author

Related Posts